ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਪਟਿਆਲਾ

         
 
  •  ਨਾਭਾ : ਪਿੰਡ ਲੁਬਾਣਾ ਮਾਡਲ ਟਾਊਨ ਤੋਂ ਸੁਖਵਿੰਦਰ ਸਿੰਘ ਬੜੇ ਸਰਪੰਚ
  •  ਨਾਭਾ : ਪਿੰਡ ਮੈਹਸ ਤੋਂ ਬੀਬੀ ਚਰਨਜੀਤ ਕੌਰ ਚੁਣੀ ਗਈ ਸਰਪੰਚ
  • ਨਾਭਾ : ਇੰਦਰਜੀਤ ਸਿੰਘ ਚੀਕੂ ਪਿੰਡ ਥੂਹੀ ਤੋਂ ਬਿਨਾਂ ਮੁਕਾਬਲਾ ਚੁਣੇ ਗਏ ਸਰਪੰਚ
  • ਨਾਭਾ : ਪਿੰਡ ਲੋੜਾਂ ਤੋਂ ਇੰਦਰਜੀਤ ਸਿੰਘ ਮਿੱਠੂ ਬਿਨਾਂ ਮੁਕਾਬਲਾ ਚੁਣੇ ਗਏ ਸਰਪੰਚ
  • ਨਾਭਾ : ਸਵਰਨ ਸਿੰਘ ਰਾਮਗੜ੍ਹ ਪਿੰਡ ਰਾਮਗੜ੍ਹ ਤੋਂ ਬਿਨਾਂ ਮੁਕਾਬਲੇ ਚੁਣੇ ਗਏ ਸਰਪੰਚ
  •  ਡਕਾਲਾ : ਰਣਜੀਤ ਕੌਰ ਬਣੀ ਪਿੰਡ ਧਰਮਹੇੜੀ ਦੀ ਸਰਪੰਚ
  •   ਨਾਭਾ ਬਲਾਕ ਦੇ ਪਿੰਡ ਸੁੱਖੇਵਾਲ ਤੋਂ ਚਰਨਪ੍ਰੀਤ ਕੌਰ ਪਿਆਸੀ 82 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਬਣੀ ਸਰਪੰਚ
  •   ਨਾਭਾ ਬਲਾਕ ਦੇ ਪਿੰਡ ਸ਼ਿਵ ਗੜ੍ਹ ਤੋਂ ਗੁਰਮੇਲ ਕੌਰ ਬਣੀ ਸਰਪੰਚ   
  •  
  • ਬਲਾਕ ਸਮਾਣਾ 'ਚ ਹੁਣ ਤੱਕ 65 ਫ਼ੀਸਦੀ ਪਈਆਂ ਵੋਟਾਂ
  • ਨਾਭਾ ਹਲਕੇ 'ਚ ਹੁਣ ਤੱਕ 65 ਫੀਸਦੀ ਹੋਈ ਪੋਲਿੰਗ
     
 

ਪਟਿਆਲਾ ਜ਼ਿਲ੍ਹੇ 'ਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਪੰਚਾਇਤੀ ਚੋਣਾਂ ਅਮਨ-ਅਮਾਨ ਨਾਲ ਸਮਾਪਤ
ਪਟਿਆਲਾ, 30 ਦਸੰਬਰ (ਗੁਰਪ੍ਰੀਤ ਸਿੰਘ ਚੱਠਾ, ਜਸਪਾਲ ਸਿੰਘ ਢਿੱਲੋਂ, ਅਮਰਬੀਰ ਸਿੰਘ ਆਹਲੂਵਾਲੀਆ, ਗੁਰਵਿੰਦਰ ਸਿੰਘ ਔਲਖ, ਧਰਮਿੰਦਰ ਸਿੰਘ ਸਿੱਧੂ, ਆਤਿਸ਼ ਗੁਪਤਾ, ਪਰਗਟ ਸਿੰਘ ਬਲਬੇੜ੍ਹਾ)-ਪਟਿਆਲਾ ਜ਼ਿਲ੍ਹੇ ਅੰਦਰ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕਾ-ਦੁੱਕਾ ਘਟਨਾਵਾਂ ਵਾਪਰੀਆਂ। ਬਾਕੀ ਸਾਰਾ ਚੋਣ ਅਮਲ ਉਤਸ਼ਾਹ ਤੇ ਅਮਨ-ਅਮਾਨ ਨਾਲ ਸਮਾਪਤ ਹੋ ਗਿਆ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕੁਮਾਰ ਅਮਿਤ ਅਤੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਸਾਰੇ ਚੋਣ ਅਧਿਕਾਰੀਆਂ, ਸਿਆਸੀ ਆਗੂਆਂ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਵਧਾਈ ਦਿੱਤੀ ਹੈ। ਪਟਿਆਲਾ ਜ਼ਿਲ੍ਹੇ 'ਚ ਕੁੱਲ 1038 ਪੰਚਾਇਤਾਂ ਹਨ ਜਿਨ੍ਹਾਂ 'ਚੋਂ 202 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ। ਜਿਨ੍ਹਾਂ 'ਚ 266 ਸਰਪੰਚ ਤੇ ਅਤੇ 3285 ਪੰਚ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਹਨ। ਇਸੇ ਦੌਰਾਨ ਪਿੰਡ ਦਦਹੇੜਾ ਵਿਖੇ ਸਰਪੰਚ ਚੋਣ ਦੇ ਨਤੀਜੇ 'ਤੇ ਰੌਲਾ ਪੈ ਗਿਆ ਜਿਸ 'ਤੇ ਪਿੰਡ ਵਾਸੀਆਂ ਨੇ ਚੋਣ ਅਧਿਕਾਰੀ 'ਤੇ ਪੱਖਪਾਤ ਦਾ ਦੋਸ਼ ਲਗਾਇਆ ਤੇ ਉਸ ਨੂੰ ਬੰਦੀ ਬਣਾ ਲਿਆ ਗਿਆ। ਇਸ ਸਬੰਧ ਵਿਚ ਪੁਲਿਸ ਦੇ ਉਪ ਕਪਤਾਨ ਸੁਖਅੰਮ੍ਰਿਤ ਸਿੰਘ ਰੰਧਾਵਾ ਤੇ ਥਾਣਾ ਮੁਖੀ ਬਖਸ਼ੀਵਾਲਾ ਇੰਸ. ਜਸਵਿੰਦਰ ਕੌਰ ਵੀ ਮੌਕੇ 'ਤੇ ਪਹੁੰਚੇ ਗਏ ਸਨ। ਇਸੇ ਦੌਰਾਨ ਹਲਕਾ ਰਾਜਪੁਰਾ ਵਿਖੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਕਾਰਜਕਾਰੀ ਮੈਂਬਰ ਦੀ ਪੱਗ ਉਤਰਨ ਦਾ ਵੀ ਸਮਾਚਾਰ ਮਿਲਿਆ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਨੇ ਰਾਜਪੁਰਾ-ਚੰਡੀਗੜ੍ਹ ਸੜਕ 'ਤੇ ਧਰਨਾ ਵੀ ਦਿੱਤਾ ਹੈ। ਇਸ ਦੇ ਨਾਲ ਹੀ ਸਨੌਰ ਹਲਕੇ 'ਚ ਪੈਂਦੇ ਪਿੰਡ ਬੋਸਰ ਕਲਾਂ ਵਿਖੇ ਵੀ ਅਨਾਊਂਸਮੈਂਟ ਨੂੰ ਲੈ ਕੇ ਹੋਈ ਤਕਰਾਰ ਉਪਰੰਤ ਗੋਲੀ ਤੇ ਇੱਟਾਂ ਰੋੜ੍ਹੇ ਚੱਲੇ। ਇਸ ਉਪਰੰਤ ਇੱਕ ਵਿਅਕਤੀ ਫੱਟੜ ਵੀ ਹੋ ਗਿਆ। ਜ਼ਿਲ੍ਹਾ ਚੋਣ ਅਫ਼ਸਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਅੱਜ ਵੱਖ-ਵੱਖ ਖੇਤਰਾਂ ਦਾ ਦੌਰਾ ਵੀ ਕੀਤਾ। ਇਸੇ ਦੌਰਾਨ ਵਧੀਕ ਚੋਣ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪੂਨਮਦੀਪ ਕੌਰ ਨੇ ਘਨੌਰ ਬਲਾਕ ਦੇ ਪਿੰਡ ਲਾਲੜੂ ਕਲਾਂ 'ਚ ਵੋਟ ਪਰਚੀਆਂ 'ਚ ਤਕਨੀਕੀ ਗਲਤੀ ਹੋਣ ਕਰਕੇ ਮੁੜ ਚੋਣਾਂ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਨੂੰ ਲਿਖ ਦਿੱਤਾ ਹੈ ਜਿਸ ਦੀ ਤਾਰੀਖ਼ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।
ਠੰਢ ਦੇ ਬਾਵਜੂਦ ਪਟਿਆਲਾ ਦੇ ਆਸ ਪਾਸ ਖੇਤਰਾਂ 'ਚ ਲੋਕਾਂ ਦਾ ਵੋਟ ਪਾਉਣ ਲਈ ਰਿਹਾ ਭਾਰੀ ਉਤਸ਼ਾਹ-ਪੰਚਾਇਤ ਚੋਣਾ ਲਈ ਅੱਜ ਸਵੇਰੇ ਤੋਂ ਹੀ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ । ਹਾਲਾਂ ਕਿ ਸਵੇਰ ਤੋਂ ਮੌਸਮ ਕਾਫ਼ੀ ਠੰਢਾ ਰਿਹਾ ਪਰ ਇਸ ਦੇ ਬਾਵਜੂਦ ਲੋਕ ਵੋਟ ਪਾਉਣ ਲਈ ਨਿਕਲੇ । ਸਵੇਰ ਵੇਲੇ ਕੁੱਝ ਵੋਟਾਂ ਦੀ ਚਾਲ ਸੁਸਤ ਸੀ ਪਰ ਹੋਲੀ ਹੋਲੀ ਜਦੋਂ ਮਾਹੌਲ ਸ਼ਾਂਤ ਨਜ਼ਰ ਆਇਆ ਤਾਂ ਲੋਕਾਂ ਨੇ ਕਤਾਰਾਂ ਬੰਨ੍ਹ ਕੇ ਵੋਟ ਪਾਉਣ ਲਈ ਬਾਹਰ ਨਿਕਲੇ। ਇਸ ਸਬੰਧੀ ਕੁੱਝ ਵਿਅਕਤੀਆਂ ਨੇ ਆਖਿਆ ਕਿ ਵੋਟਰਾਂ ਦੇ ਮਨ 'ਚ ਇਸ ਗੱਲ ਦਾ ਭੈਅ ਸੀ ਕਿ ਹੁਕਮਰਾਨ ਧਿਰ ਵੱਡੀ ਪੱਧਰ ਤੇ ਧੱਕਾ ਕਰੇਗੀ। ਹਾਲਾਂ ਕਿ ਸਰਕਾਰੀ ਮਸ਼ੀਨਰੀ ਜ਼ਿਆਦਾ ਤਰ ਹੁਕਮਰਾਨ ਧਿਰ ਦੇ ਹੀ ਹੱਕ 'ਚ ਭੁਗਤਦੀ ਹੈ ਪਰ ਜਦੋਂ ਲੋਕਾਂ ਨੇ ਦੇਖਿਆ ਕਿ ਮਾਹੌਲ ਠੀਕ ਹੈ ਉਸ ਉਪਰੰਤ ਹੀ ਵੋਟਰਾਂ ਨੇ ਦਿਲਚਸਪੀ ਦਿਖਾਈ। ਲੋਕ ਸਵੇਰ ਤੋਂ ਹੀ ਵਿਸ਼ੇਸ਼ ਕਿਸਮ ਦੇ ਵੋਟਰਾਂ ਨੂੰ ਵਾਹਨਾਂ ਰਾਹੀਂ ਲਿਆ ਰਹੇ ਸਨ। ਅਜੀਤ ਦੀ ਟੀਮ ਨੇ ਕਈ ਖੇਤਰਾਂ ਦਾ ਦੌਰਾ ਕੀਤਾ ਤੇ ਦੇਖਿਆ ਕਿ ਵੋਟਰ ਲੰਬੀਆਂ ਕਤਾਰਾਂ ਅੰਦਰ ਖੜੇ ਸਨ। ਔਰਤ ਵੋਟਰ ਵੀ ਚੰਗੀ ਦਿਲਚਸਪੀ ਦਿਖਾ ਰਹੇ ਸਨ। ਸਾਰੇ ਹੀ ਚੋਣ ਕੇਂਦਰਾਂ 'ਤੇ ਔਰਤਾਂ ਤੇ ਮਰਦਾਂ ਦੀਆਂ ਵੱਖੋ ਵੱਖ ਕਤਾਰਾਂ ਸਨ। ਰੱਖੜਾ ਪਿੰਡ ਦੇ ਬੂਥ 'ਤੇ ਜਦੋਂ ਦੇਖਿਆ ਗਿਆ ਕਿ ਕਰੀਬ ਸਵਾ ਕੁ ਇਕ ਵਜੇ 700 'ਚੋਂ 400 ਵੋਟਾਂ ਦਾ ਭੁਗਤਾਨ ਹੋ ਚੁੱਕਾ ਸੀ, ਨਵੇਂ ਰੱਖੜਾ ਵਿਖੇ
ਜਿੱਥੇ ਕੁੱਲ ਵੋਟਾਂ 1031 ਵੋਟਾਂ ਹਨ ਜਿੱਥੇ ਦੁਪਹਿਰ 12 ਵਜੇ ਤੱਕ 300 ਤੇ ਸਵਾ ਇਕ ਵਜੇ ਤੱਕ 500 ਵੋਟ ਭੁਗਤ ਚੁੱਕੇ ਸਨ। ਪਿੰਡ ਦਦਹੇੜਾ ਵਿਖੇ ਕੁਲ ਵੋਟ 1047 ਹਨ ਜਿੱਥੇ ਦੁਪਹਿਰ 1 ਵਜੇ ਤੱਕ 500 ਵੋਟ ਭੁਗਤ ਚੁੱਕੇ ਸਨ। ਇੱਥੇ ਵੀ ਵੋਟਰਾਂ ਅੰਦਰ ਭਾਰੀ ਉਤਸ਼ਾਹ ਸੀ। ਇੱਥੇ ਸੁਰੱਖਿਆ ਇੰਤਜ਼ਾਮ ਦੇਖਣ ਲਈ ਥਾਣਾ ਬਖਸ਼ੀਵਾਲਾ ਮੁਖੀ ਇੰਸ: ਰਾਜਵਿੰਦਰ ਕੌਰ ਆਪਣੀ ਟੀਮ ਨਾਲ ਪਹੁੰਚੇ ਹੋਏ ਸਨ। ਉਨ੍ਹਾਂ ਨੂੰ ਸੀਨੀਅਰ ਆਗੂ ਹਰਬੰਸ ਸਿੰਘ ਦਦਹੇੜਾ ਨੇ ਸਾਰੀ ਸਥਿਤੀ ਤੋਂ ਜਾਣੂ ਕਰਾਇਆ , ਵੋਟਰਾਂ 'ਚ ਇੱਥੇ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਸਾਰੇ ਲੋਕ ਮਿਲ ਕੇ ਬੈਠੇ ਹੋਏ ਸਨ। ਇਸੇ ਤਰ੍ਹਾਂ ਪਿੰਡ ਮੂੰਡਖੇੜਾ ਵਿਖੇ 2 ਵਜੇ ਤੱਕ 777 'ਚੋਂ 360 ਵੋਟਾਂ ਦਾ ਭੁਗਤਾਨ ਹੋ ਚੁੱਕਾ ਸੀ । ਇਸੇ ਤਰ੍ਹਾਂ ਪਿੰਡ ਖੇੜੀ ਮਾਨੀਆਂ ਵਿਖੇ 664 'ਚੋਂ 530, ਕਲਿਆਣ ਦੀ ਪ੍ਰਵਾਸੀ ਮਜ਼ਦੂਰ ਕਲੋਨੀ 'ਚ 501 'ਚੋਂ 450, ਕਲਿਆਣ ਪਿੰਡ ਦੇ ਬੂਥ ਨੰਬਰ 12 'ਚ 631 'ਚੋਂ 447 ਤੇ ਬੂਥ ਨੰਬਰ 13 'ਚ 711'ਚੋਂ 270 ਵੋਟਾਂ ਭੁਗਤ ਚੁੱਕੀਆਂ ਸਨ। ਇਸੇ ਤਰ੍ਹਾਂ ਪਿੰਡ ਰੌਣੀ ਵਿਖੇ ਵੀ ਵੋਟਰਾਂ ਨੇ ਖੁੱਲ ਕੇ ਵੋਟਾਂ ਪਾਈਆਂ। ਪਿੰਡ ਰੱਖੜਾ ਵਿਖੇ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ, ਸਾਬਕਾ ਸਰਪੰਚ ਇੰਦਰਜੀਤ ਸਿੰਘ ਰੱਖੜਾ ਨੇ ਵੋਟਰਾਂ ਦੇ ਉਤਸ਼ਾਹ ਦੀ ਗੱਲ ਕੀਤੀ ਤੇ ਨਾਲ ਹੀ ਉਨ੍ਹਾਂ ਵੋਟਰਾਂ ਨੂੰ ਵੱਧ ਚੜ ਕੇ ਆਪਣਾ ਵੋਟ ਪਾਉਣ ਲਈ ਵੀ ਪ੍ਰੇਰਿਆ।
ਰੱਖੜਾ ਪਿੰਡ ਤੋਂ ਮੇਜਰ ਸਿੰਘ ਜੇਤੂ- ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਪਿੰਡ ਤੋਂ ਉਨ੍ਹਾਂ ਦੇ ਹੀ ਧੜੇ ਦੇ ਮੇਜਰ ਸਿੰਘ ਆਪਣੇ ਵਿਰੋਧੀ ਹਰਪਾਲ ਸਿੰਘ ਤੋਂ 141 ਵੋਟਾਂ ਨਾਲ ਬਾਜ਼ੀ ਮਾਰ ਗਏ। ਇਸ ਪਿੰਡ 'ਚ ਜੋ ਪੰਚ ਬਣੇ ਹਨ ਉਨ੍ਹਾਂ 'ਚ ਰਾਜਬੀਰ ਕੌਰ, ਭੋਲਾ ਸਿੰਘ, ਜਗਰੂਪ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ ਸ਼ਾਮਿਲ ਹਨ।
ਕਲਿਆਣ ਪਿੰਡ ਤੋਂ ਜ਼ੋਰਾ ਸਿੰਘ 24 ਵੋਟਾਂ ਨਾਲ ਜੇਤੂ- ਨਜ਼ਦੀਕ ਪਿੰਡ ਕਲਿਆਣ ਵਿਖੇ ਸਰਪੰਚ ਦੀ ਚੋਣ ਲਈ ਐਲਾਨੇ ਗਏ ਨਤੀਜਿਆਂ 'ਚ ਅਕਾਲੀ ਦਲ ਦੇ ਜ਼ੋਰਾ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਜਦੋਂ ਕਿ ਕਾਂਗਰਸ ਦੇ ਸੁਖਵਿੰਦਰ ਸਿੰਘ ਉਨ੍ਹਾਂ ਤੋਂ ਪੱਛੜ ਗਏ। ਇਸ ਮੌਕੇ ਜ਼ਿਲ੍ਹਾ ਪ੍ਰੀਸਦ ਦੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਕਲਿਆਣ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਜਿਨ੍ਹਾਂ ਨੇ ਪਿੰਡ ਵਿਚ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਢੋਲ ਵਜਾਇਆ।
ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਦੇਰ ਸ਼ਾਮ ਨੂੰ ਕੋਈ ਜਗਾਵਾਂ 'ਤੇ ਜਿੱਥੇ ਜੇਤੂ ਸਰਪੰਚਾਂ ਤੇ ਪੰਚਾਂ ਦੇ ਚਿਹਰੇ ਖਿੜੇ, ਉੱਥੇ ਹੀ ਵਿਰੋਧੀ ਧਿਰ ਦੇ ਹਾਰਨ ਨਾਲ ਵਿਰੋਧੀਆਂ 'ਚ ਨਮੋਸ਼ੀ ਵੀ ਆਈ। ਇਸ ਤਹਿਤ ਬਲਾਕ ਪਟਿਆਲਾ ਦੇ ਅਧੀਨ ਪੈਂਦੇ ਪਿੰਡ ਸੈਣੀਮਾਜਰਾ ਵਿਖੇ ਕਾਂਗਰਸ ਦੇ ਉਮੀਦਵਾਰ 331 ਵੋਟਾਂ ਦੀ ਲੀਡ ਲੈ ਕੇ ਸਰਪੰਚ ਦੇ ਅਹੁਦੇ ਲਈ ਚੁਣੇ ਗਏ। ਉਨ੍ਹਾਂ ਚੋਣਾਂ ਵਿਚ ਵਿਰੋਧੀ ਧਿਰ ਗੁਰਚਰਨ ਸਿੰਘ ਨੂੰ ਕੇਵਲ 87 ਹੀ ਪੈਣ ਦਿੱਤੀਆਂ। ਸੈਣੀਮਾਜਰਾ ਪਿੰਡ ਵਿਖੇ ਪੰਚ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਗਏ।
ਬਲਾਕ ਭਾਦਸੋਂ ਅਧੀਨ ਪੈਂਦੇ ਪਿੰਡ ਸੁਰਾਜਪੁਰ ਵਿਚ ਸਰਪੰਚੀ ਦੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਪਰਵਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਨੇ ਵਿਰੋਧੀ ਧਿਰ ਦੀ ਉਮੀਦਵਾਰ ਰਾਣੀ ਨੂੰ ਵੱਡੇ ਫ਼ਰਕ ਨਾਲ ਹਰਾਇਆ। ਇਸ ਤੋਂ ਇਲਾਵਾ ਪੰਚ ਦੀ ਚੋਣ ਲਈ ਉਮੀਦਵਾਰ ਹਰਵਿੰਦਰ ਕੌਰ, ਬੀਰ ਸਿੰਘ, ਗੁਲਾਬ ਸਿੰਘ ਤੇ ਹਰਨੇਕ ਸਿੰਘ ਨੇ ਵੀ ਆਪਣੇ ਆਪਣੇ ਵਾਰਡਾਂ 'ਚੋਂ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਸਾਬਕਾ ਸਰਪੰਚ ਰਹੇ ਹਰਜਿੰਦਰ ਸਿੰਘ ਨੇ ਆਪਣੀ ਪਤਨੀ ਦੀ ਜਿੱਤ ਲਈ ਜਿੱਥੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ, ਉੱਥੇ ਹੀ ਪਿੰਡ ਦੇ ਸਰਵਪੱਖੀ ਵਿਕਾਸ ਲਈ ਵਚਨਬੱਧਤਾ ਦਿੱਤੀ।
ਪਟਿਆਲਾ ਨੇੜਲੇ ਪਿੰਡ ਬਰਸਟ ਵਿਖੇ ਜਿੱਥੇ ਦੋਵੇਂ ਧਿਰ ਇੱਕੋ ਪਾਰਟੀ ਨਾਲ ਸਬੰਧ ਰੱਖਦੇ ਹਨ। ਉੱਥੇ ਹੀ ਸਰਪੰਚੀ ਲਈ ਉਮੀਦਵਾਰ ਮੀਨਾ ਗੁਪਤਾ ਪਤਨੀ ਅਨਿਲ ਕੁਮਾਰ ਨੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਖੜ੍ਹਾਏ ਪੰਚ ਸੂਬਾ ਸਿੰਘ, ਗਿਆਨ ਸਿੰਘ, ਬਿੱਟੂ, ਸੱਤਾ, ਨੈਬ ਸਿੰਘ ਤੇ ਨਿੰਦੀ ਨੇ ਵੀ ਆਪਣੇ ਜਿੱਤ ਹਾਸਲ ਕੀਤੀ। ਇਸ ਮੌਕੇ ਮੀਨਾ ਗੁਪਤਾ ਨੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਖਿਆ ਕਿ ਉਹ ਪਿੰਡ ਵਾਸੀਆਂ ਦੇ ਇਸ ਭਰੋਸੇ ਨੂੰ ਬਣਾਈ ਰੱਖਣਗੇ।


ਪੰਚਾਇਤੀ ਚੋਣਾਂ ਦੌਰਾਨ ਬਲਾਕ ਭੁੱਨਰਹੇੜੀ ਤੋਂ ਕਾਂਗਰਸੀ ਪੱਖੀ ਜ਼ਿਆਦਾ ਸਰਪੰਚ ਜਿੱਤੇ
ਦੇਵੀਗੜ੍ਹ, 30 ਦਸੰਬਰ (ਮੁਖ਼ਤਿਆਰ ਸਿੰਘ ਨੋਗਾਵਾਂ)-ਅੱਜ ਪਈਆਂ ਪੰਚਾਇਤੀ ਚੋਣਾਂ ਦੇ ਨਤੀਜੇ ਦੇਰ ਸ਼ਾਮ ਆਏ, ਜਿਸ ਵਿਚ ਜ਼ਿਆਦਾ ਸਰਪੰਚ ਕਾਂਗਰਸੀ ਪੱਖੀ ਹੀ ਜਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਿਜ਼ਾਮਪੁਰ ਤੋਂ ਹਰਵਿੰਦਰ ਸਿੰਘ ਸੋਨੀ 32 ਵੋਟਾਂ ਨਾਲ ਜਿੱਤੇ, ਪਿੰਡ ਬਿੰਜਲ ਜੱਟਾਂ ਤੋਂ ਨਿਰਮਲ ਸਿੰਘ, ਪੱਤੀ ਕਰਤਾਰਪੁਰ ਤੋਂ ਗੁਰਦੀਪ ਸਿੰਘ, ਪਠਾਣਮਾਜਰਾ ਤੋਂ ਸੁਖਦੇਵ ਸਿੰਘ, ਨੰਦਗੜ੍ਹ ਤੋਂ ਬਲਦੇਵ ਸਿੰਘ, ਦੇਵੀਨਗਰ ਹੀਰਾ ਸਿੰਘਵਾਲਾ ਤੋਂ ਕੇਹਰ ਸਿੰਘ, ਪਿੱਪਲਖੇੜੀ ਤੋਂ ਪਿਆਰੋ ਦੇਵੀ, ਬਡਲੀ ਤੋਂ ਰਾਮ ਕੁਮਾਰ  ਸ਼ਰਮਾ, ਦੋਂਦੀਮਾਜਰਾ ਤੋਂ ਨਿਰਮਲ ਸਿੰਘ, ਰੱਤਾਖੇੜਾ ਤੋਂ ਹਰਮੀਤ ਕੌਰ ਪਤਨੀ ਗੁਰਵਿੰਦਰ ਸਿੰਘ, ਖੇੜੀ ਰਾਜੂ ਤੋਂ ਕਰਮਜੀਤ ਕੌਰ, ਭਸਮੜਾ ਤੋਂ ਏਕਤਾ ਸ਼ਰਮਾ, ਗੁਥਮੜਾ ਤੋਂ ਫਕੀਰੀਆ ਰਾਮ, ਦੁਧਨਸਾਧਾਂ ਤੋਂ ਜਗਦੇਵ ਸਿੰਘ, ਜ਼ੁਲਕਾਂ ਤੋਂ ਅਪਾਰ ਸਿੰਘ ਗਿੱਲ, ਠਾਕਰਗੜ੍ਹ ਤੋਂ ਕਾਲਾ ਸਿੰਘ, ਤਾਜਲਪੁਰ ਤੋਂ ਭੁਪਿੰਦਰ ਸਿੰਘ, ਗਣੇਸ਼ਪੁਰ ਤੋਂ ਮੀਨਾ ਦੇਵੀ, ਮਕਬੂਲਪੁਰ ਭੈਣੀ ਤੋਂ ਜਤਿੰਦਰ ਸਿੰਘ, ਸਰੁਸਤੀਗੜ੍ਹ ਤੋਂ ਦਲੀਪ ਸਿੰਘ, ਪਲਾਖਾ ਤੋਂ ਸੁਖਚੈਨ ਸਿੰਘ, ਸਵਾਈਸਿੰਘ ਵਾਲਾ ਤੋਂ ਕੁਲਦੀਪ ਸਿੰਘ, ਸ਼ਾਨੀਪੁਰ ਟਾਂਡਾ ਤੋਂ ਸੁਖਵਿੰਦਰ ਸਿੰਘ ਬਾਜਵਾ, ਪਿੰਡ ਅਦਾਲਤੀਵਾਲਾ ਤੋਂ ਸੁਖਵਿੰਦਰ ਸਿੰਘ, ਮਸੀਂਗਣ ਤੋਂ ਗੁਰਨਾਮ ਸਿੰਘ ਦੋਧੀ, ਬਹਾਦਰਪੁਰ ਫ਼ਕੀਰਾਂ ਤੋਂ ਸੁਖਵਿੰਦਰ ਸਿੰਘ ਭੋਲਾ, ਮਹਿਮੂਦਪੁਰ ਤੋਂ ਰਵਨੀਤ ਸਿੰਘ ਬੈਣੀਵਾਲ, ਅਲੀਪੁਰ ਵਜੀਰ ਸਾਹਿਬ ਤੋਂ  ਸੁਖਵਿੰਦਰ ਕੌਰ, ਬਹਿਰੂ ਤੋਂ ਸਤੀਸ਼ ਕੁਮਾਰ, ਪਿੰਡ ਪੂਨੀਆਂ ਖ਼ਾਨਾਂ ਤੋਂ ਭੀਮ ਪੂਨੀਆਂ, ਬਹਿਲ ਤੋਂ ਪਰਮਜੀਤ ਪੰਮਾ, ਟੌਰਾਂ ਤੋਂ ਕਸ਼ਮੀਰ ਸਿੰਘ, ਨੋਗਾਵਾਂ ਤੋਂ ਲਾਲੀ, ਰੁੜਕੀ ਬੁਧ ਸਿੰਘ ਤੋਂ ਕਰਮਜੀਤ ਸਿੰਘ, ਪਰੌੜ ਤੋਂ ਮਨਪ੍ਰੀਤ ਕੌਰ, ਬਰਕਤਪੁਰ ਤੋਂ ਅੰਗਰੇਜ਼ ਕੌਰ, ਅਬਦਲਪੁਰ ਤੋਂ ਚਰਨਜੀਤ ਕੌਰ, ਭੰਬੂਆਂ ਤੋਂ ਗੁਰਮੀਤ ਸਿੰਘ 280 ਵੋਟਾਂ ਨਾਲ ਜਿੱਤੇ, ਹਸਨਪੁਰ ਕੰਬੋਆਂ ਤੋਂ ਹਰਬੀਰ ਸਿੰਘ ਥਿੰਦ, ਚੂੰਹਟ ਤੋਂ ਜੋਗਿੰਦਰ ਸਿੰਘ ਜਿੰਦਾ ਜਿੱਤੇ। ਇਸੇ ਤਰ੍ਹਾਂ ਅੱਡਾ ਦੇਵੀਗੜ੍ਹ ਤੋਂ ਜਗੀਰ ਸਿੰਘ ਬੈਟਰੀਆਂ ਵਾਲਾ 200 ਤੋਂ ਵੱਧ ਵੋਟਾਂ ਨਾਲ ਜਿੱਤੇ।


ਬਨੂੜ ਖੇਤਰ 'ਚ 75 ਤੋਂ 80 ਫ਼ੀਸਦੀ ਵੋਟਾਂ ਪਈਆਂ
ਬਨੂੜ, 30 ਦਸੰਬਰ (ਭੁਪਿੰਦਰ ਸਿੰਘ)-ਬਨੂੜ ਖੇਤਰ 'ਚ ਪਈਆਂ ਪੰਚਾਇਤੀ ਚੋਣਾਂ ਵਿੱਚ ਇੱਕ ਥਾਈਂ ਘਟਨਾ ਨੂੰ ਛੱਡ ਕੇ ਅਮਨ-ਅਮਾਨ ਨਾਲ ਸਿਰੇ ਚੜ੍ਹ ਗਈਆਂ ਹਨ ਅਤੇ 75 ਤੋਂ 80 ਫ਼ੀਸਦੀ ਵੋਟਾਂ ਪੋਲ ਹੋਈਆ। ਸਮੁੱਚੇ ਪਿੰਡਾਂ ਵਿਚ ਲੋਕਾਂ ਨੇ ਕਾਂਗਰਸੀ ਹਮਾਇਤੀ ਸਰਪੰਚੀ ਦੇ ਉਮੀਦਵਾਰਾਂ ਉੱਤੇ ਸਰਪੰਚੀ ਦਾ ਸਿਹਰਾ ਬੰਨ੍ਹਿਆ। ਜੇਤੂ ਉਮੀਦਵਾਰਾਂ ਨੇ ਆਪੋ-ਆਪਣੇ ਪਿੰਡ ਵਿਚ ਜੇਤੂ ਕਾਫ਼ਲੇ ਕੱਢੇ। ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਸ਼ਾਂਤੀ ਬਣਾਏ ਰੱਖਣ ਤੇ ਲੋਕਾਂ ਦਾ ਧੰਨਵਾਦ ਕੀਤਾ।
ਪੰਚਾਇਤੀ ਚੋਣ ਲਈ ਵੋਟਾਂ ਪਾਉਣ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਸਵੇਰ ਹੀ ਪੋਲਿੰਗ ਬੂਥਾਂ ਮੂਹਰੇ ਵੋਟਰਾਂ ਦੀ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ ਤੇ ਸ਼ਾਮ ਚਾਰ ਵਜੇ ਤੋਂ ਬਾਅਦ ਵੀ ਵੋਟਾਂ ਪਾਉਣ ਦਾ ਕੰਮ ਜਾਰੀ ਰਿਹਾ। ਸਰਪੰਚ ਦੇ ਅਹੁਦੇ ਲਈ ਪਈਆਂ ਵੋਟਾਂ ਵਿਚ ਸਭ ਤੋਂ ਵੱਧ 1645 ਵੋਟਾਂ ਵਾਲੇ ਪਿੰਡ ਬੂਟਾ ਸਿੰਘ ਵਾਲਾ ਵਿਖੇ ਦੋਵੇਂ ਕਾਂਗਰਸੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਸੁਰਿੰਦਰ ਸਿੰਘ ਛਿੰਦਾਂ ਨੂੰ 126 ਵੋਟਾਂ ਨਾਲ ਹਰਾ ਕੇ ਭੁਪਿੰਦਰ ਸਿੰਘ ਬੋਵਾ ਨੇ ਆਪਣੀ ਜਿੱਤ ਦਰਜ ਕਰਾਈ। ਪਿੰਡ ਮਨੌਲੀ ਸੂਰਤ ਵਿਖੇ ਬਲਾਕ ਕਾਂਗਰਸ ਦੇ ਪ੍ਰਧਾਨ ਨੈਬ ਸਿੰਘ ਮਨੌਲੀ ਸੂਰਤ 375 ਵੋਟਾਂ ਨਾਲ ਜਿੱਤੇ। ਇਸੇ ਤਰ੍ਹਾਂ ਪਿੰਡ ਬੁੱਢਣਪੁਰ ਦਵਿੰਦਰ ਕੌਰ 110 ਵੋਟਾਂ, ਛੜਬੜ ਨਿਰਮਲ ਸਿੰਘ ਨਿੰਮਾਂ 227, ਰਾਮਪੁਰ ਕਲ੍ਹਾਂ ਤੋਂ ਬਲਦੇਵ ਸਿੰਘ 267, ਖਿਜਰਗੜ ਕਨੌੜ ਤੋਂ ਸਨਦੀਪ ਕੌਰ 110, ਫਤਹਿਪੁਰ ਗੜੀ ਇੰਦਰਾ ਰਾਣੀ 20, ਧਰਮਗੜ ਤੋਂ ਹਰਬੰਸ ਸਿੰਘ 387, ਕਲੋਲੀ ਜੱਟਾਂ ਤੋਂ ਕੁਲਵਿੰਦਰ ਸਿੰਘ 108, ਕਲੋਲੀ ਰਿਜ਼ਰਵ ਬਲਬੀਰ ਸਿੰਘ 30, ਸਲੇਮਪੁਰ ਨੱਗਲ ਤੋਂ ਰਿਸ਼ੀ ਪਾਲ 26 ਵੋਟਾਂ, ਮਠਿਆੜਾ ਤੋਂ ਰਾਜਿੰਦਰ ਸਿੰਘ ਰਾਜੂ 170, ਦੇਵੀਨਗਰ ਅਬਰਾਵਾਂ ਲਖਵੀਰ ਸਿੰਘ ਲੱਖੀ 350, ਖਾਸਪੁਰ ਤੋਂ ਗੁਰਚਰਨ ਸਿੰਘ 25, ਜਲਾਲਪੁਰ ਤੋਂ ਸਤਪਾਲ ਸਿੰਘ 24, ਪਿੰਡ ਹੁਲਕਾ ਤੋਂ ਮਨਜੀਤ ਸਿੰਘ 190, ਕਰਾਲੀ ਤੋਂ ਗੁਰਪ੍ਰੀਤ ਸਿੰਘ 225, ਰਾਮਨਗਰ ਤੋਂ ਚਰਨਜੀਤ ਕੌਰ 174, ਨੰਡਿਆਲੀ ਤੋਂ ਮੁਖ਼ਤਿਆਰ ਸਿੰਘ 50, ਕਰਾਲਾ ਤੋਂ ਗੁਰਦੀਪ ਸਿੰਘ 190, ਖ਼ਾਨਪੁਰ ਬੰਗਰ ਤੋਂ ਗੁਰਪ੍ਰੀਤ ਸਿੰਘ ਕਾਕਾ 96 ਤੇ ਪਿੰਡ ਥੂਹਾ ਤੋਂ ਗੁਰਵਿੰਦਰ ਸਿੰਘ 114 ਵੋਟਾਂ ਨਾਲ ਜੇਤੂ ਰਹੇ। ਇਸ ਤਰ੍ਹਾਂ ਜਾਂਸਲਾ ਤੋਂ ਰਾਜ ਕੁਮਾਰ ਤੇ ਕਾਲੋਮਾਜਰਾ ਮਨਜੀਤ ਸਿੰਘ ਨੇ ਜਿੱਤ ਹਾਸਿਲ ਕੀਤੀ। ਕਾਂਗਰਸੀ ਆਗੂ ਕੁਲਵਿੰਦਰ ਸਿੰਘ ਭੋਲਾ, ਅਵਤਾਰ ਬਬਲਾ, ਸੁਰਿੰਦਰ ਸੋਨੀ ਨੇ ਕਾਂਗਰਸੀ ਪੰਚਾਇਤਾਂ ਚੁਣਨ 'ਤੇ ਲੋਕਾਂ ਨੂੰ ਵਧਾਈ ਦਿੱਤੀ ਹੈ। ਕਾਂਗਰਸ ਦੇ ਬਲਾਕ ਪ੍ਰਧਾਨ ਨੈਬ ਸਿੰਘ ਮਨੌਲੀ ਨੇ ਪਿੰਡ ਮਨੌਲੀ ਸੂਰਤ ਦੇ ਵਸਨੀਕਾਂ ਦਾ ਧੰਨਵਾਦ ਕੀਤਾ ਹੈ।

ਬਲਾਕ ਸਮਾਣਾ 'ਚ ਸ਼ਾਂਤੀਪੂਰਨ ਪਈਆਂ ਵੋਟਾਂ
ਸਮਾਣਾ, 30 ਦਸੰਬਰ (ਸਾਹਿਬ ਸਿੰਘ, ਹਰਵਿੰਦਰ ਸਿੰਘ ਟੋਨੀ, ਪ੍ਰੀਤਮ ਸਿੰਘ ਨਾਗੀ)-ਬਲਾਕ ਸਮਾਣਾ ਦੀਆਂ ਕੁੱਲ 102 ਪੰਚਾਇਤਾਂ 'ਚੋਂ 82 ਲਈ ਪਈਆਂ ਸ਼ਾਂਤੀਪੂਰਨ ਵੋਟਾਂ ਵਿਚ ਜ਼ਿਆਦਾਤਰ ਕਾਂਗਰਸ ਦੀ ਹਮਾਇਤ ਪ੍ਰਾਪਤ ਉਮੀਦਵਾਰ ਜੇਤੂ ਰਹੇ। ਦਿਲਚਸਪ ਗੱਲ ਇਹ ਵੀ ਹੈ ਕਿ ਕਈ ਪਿੰਡਾਂ ਵਿਚ ਕਾਂਗਰਸ ਦੇ ਉਮੀਦਵਾਰ ਆਹਮੋ-ਸਾਹਮਣੇ ਸਨ। ਬਸਤੀ ਗੋਬਿੰਦ ਨਗਰ ਤੋਂ ਕਾਂਗਰਸ ਦੀ ਹਮਾਇਤ ਪ੍ਰਾਪਤ ਉਮੀਦਵਾਰ ਗੁਰਵਿੰਦਰ ਸਿੰਘ ਬੁੱਟਰ ਨੇ ਵਿਰੋਧੀ ਉਮੀਦਵਾਰ ਗੁਰਚਰਨ ਸਿੰਘ ਨੂੰ 121 ਵੋਟਾਂ ਨਾਲ, ਰਾਜਲਾ ਤੋਂ ਕਾਂਗਰਸ ਹਮਾਇਤੀ ਦਲਜੀਤ ਕੌਰ ਨੇ ਮਲਵਿੰਦਰ ਕੌਰ ਨੂੰ 108 ਵੋਟਾਂ ਨਾਲ ਅਤੇ ਰਤਨਹੇੜੀ ਤੋਂ ਅਮਰਿੰਦਰ ਸਿੰਘ 65 ਵੋਟਾਂ ਨਾਲ ਆਪਣੇ ਵਿਰੋਧੀ ਨੂੰ ਹਰਾਇਆ। ਅਸਰਪੁਰ ਤੋਂ ਕਾਂਗਰਸ ਦੇ ਹਰਭਜਨ ਸਿੰਘ ਅਸਰਪੁਰ ਤੇ ਚੌਂਹਟ ਤੋਂ ਕਾਂਗਰਸ ਹਮਾਇਤੀ ਹਰਵਿੰਦਰ ਸਿੰਘ ਲਾਡੀ 120 ਵੋਟਾਂ ਨਾਲ ਜੇਤੂ ਰਹੇ। ਕੁਤਬਨਪੁਰ ਤੋਂ ਸੀਨੀਅਰ ਕਾਂਗਰਸ ਆਗੂ ਅਰਜਨ ਸਿੰਘ ਭਿੰਡਰ 120 ਵੋਟਾਂ ਨਾਲ ਜੇਤੂ ਰਹੇ। ਗਾਜੀਸਲਾਰ ਤੋਂ ਕਾਂਗਰਸ ਹਮਾਇਤੀ ਪੱਤਰਕਾਰ ਕਰਮਚੰਦ ਰਾਜਲਾ 40 ਵੋਟਾਂ ਤੇ ਆਲਮਪੁਰ ਤੋਂ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਰਾਣਾ ਦੀ ਪਤਨੀ ਤੇਜ ਰਾਣਾ ਨੇ 350 ਵੋਟਾਂ ਦੇ ਫ਼ਰਕ ਨਾਲ ਬਾਜ਼ੀ ਮਾਰੀ। ਟੋਡਰਪੁਰ ਤੋਂ ਕਾਂਗਰਸ ਦੇ ਨਛੱਤਰ ਸਿੰਘ ਨੇ ਕਾਂਗਰਸ ਦੇ ਹੀ ਕੁਲਦੀਪ ਸਿੰਘ ਨੂੰ 91 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਲਾਲਗੜ੍ਹ ਤੋਂ ਸੁਖਵਿੰਦਰ ਕੌਰ ਨੇ ਸੁਖਵਿੰਦਰ ਕੌਰ ਨੂੰ ਹਰਾਇਆ। ਡੇਰਾ ਸੰਗਤਪੁਰਾ ਤੋਂ ਸੰਦੀਪ ਸਿੰਘ ਘੁੰਮਣ ਨੇ ਨਿਸ਼ਾਨ ਸਿੰਘ ਸੰਧੂ ਨੂੰ ਸਿਰਫ਼ 7 ਵੋਟਾਂ ਨਾਲ ਹਰਾਇਆ। ਬਿਜਲਪੁਰ ਤੋਂ ਕਾਂਗਰਸ ਆਗੂ ਲਖਵੀਰ ਸਿੰਘ ਬੱਗਾ ਦੇ ਭਾਣਜੇ ਹਰਵਿੰਦਰ ਸਿੰਘ ਨੀਟਾ ਨੇ ਕਾਂਗਰਸ ਆਗੂ ਜਗਤਾਰ ਸਿੰਘ ਬਿਜਲਪੁਰ ਨੂੰ 25 ਵੋਟਾਂ ਨਾਲ ਹਰਾਇਆ। ਕਾਹਨਗੜ੍ਹ ਭੂਤਨਾ ਤੋਂ ਜਸਵੀਰ ਕੌਰ 7 ਅਤੇ ਧਨੌਰੀ ਤੋਂ ਯਾਦਵਿੰਦਰ ਸਿੰਘ 230 ਵੋਟਾਂ 'ਤੇ ਜੇਤੂ ਰਹੇ। ਨਿਜ਼ਾਮਨੀਵਾਲਾ ਤੋਂ ਜੱਜਜੀਤ ਸਿੰਘ (ਜੱਜ ਨਿਜ਼ਾਮਨੀਵਾਲਾ) ਦੀ ਪਤਨੀ ਅਮਨਦੀਪ ਕੌਰ 433 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੀ।

ਨਿਊ ਰੱਖੜਾ ਪੰਚਾਇਤ 'ਤੇ ਵੀ ਅਕਾਲੀ ਦਲ ਦਾ ਕਬਜ਼ਾ
ਪਟਿਆਲਾ, 30 ਦਸੰਬਰ (ਜਸਪਾਲ ਸਿੰਘ ਢਿੱਲੋਂ)- ਨਿਊ ਰੱਖੜਾ ਵਿਖੇ ਹੋਈਆਂ ਪੰਚਾਇਤ ਚੋਣਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਨੇ ਕਾਂਗਰਸ ਦੇ ਸੁਖਦੇਵ ਸਿੰਘ ਸੁਖੀ ਨੂੰ ਹਰਾ ਕੇ ਚੋਣ ਜਿੱਤ ਲਈ ਹੈ। ਇਸ ਸਬੰਧੀ ਜਾਣਕਾਰੀ ਮੁਤਾਬਿਕ ਹਰਦੀਪ ਸਿੰਘ ਨੂੰ 556 ਤੇ ਸੁਖਦੇਵ ਸਿੰਘ ਸੁਖੀ ਨੂੰ 288 ਵੋਟ ਮਿਲੇ ਹਨ। ਇਸ ਪਿੰਡ ਅੰਦਰ ਪੰਚਾਂ 'ਚ ਜਸਵਿੰਦਰ ਸਿੰਘ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਜਿੱਤ ਗਏ ਸਨ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਤੇ ਅਮਰੀਕ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਇਹ ਤਿੰਨੇ ਅਕਾਲੀ ਦਲ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਕਾਂਗਰਸ ਵਲੋਂ ਪੰਚ ਕੰਵਲਜੀਤ ਤੇ ਕਮਲੇਸ਼ ਕੁਮਾਰੀ ਜੇਤੂ ਰਹੇ ਹਨ। ਇਸ ਜਿੱਤ 'ਤੇ ਅੱਜ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸੀਨੀਅਰ ਆਗੂ ਚਰਨਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਰੱਖੜਾ, ਕਰਮਜੀਤ ਸਿੰਘ ਰੱਖੜਾ, ਤਰਲੋਚਨ ਸਿੰਘ ਨੇ ਵਧਾਈ ਦਿੱਤੀ ਹੈ। ਇਸ ਮੌਕੇ ਹਰਦੀਪ ਸਿੰਘ ਨੇ ਸਾਰਿਆਂ ਨੂੰ ਨਾਲ ਲੈ ਕੇ ਪਿੰਡ ਦੇ ਵਿਕਾਸ ਕਰਨ ਦਾ ਐਲਾਨ ਕੀਤਾ। ਗੌਰਤਲਬ ਹੈ ਕਿ ਹਰਦੀਪ ਸਿੰਘ ਦੇ ਪਿਤਾ ਘਮੰਡ ਸਿੰਘ ਅਤੇ ਦਾਦਾ ਕਾਕਾ ਸਿੰਘ ਵੀ ਪਿੰਡ ਦੇ ਸਰਪੰਚ ਰਹੇ ਹਨ।