ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਰੂਪਨਗਰ

 
ਹਲਕਾ  ਬਲਾਕ      
 
  • 5:16 pm :   ਨੂਰਪੁਰ ਬੇਦੀ ਬਲਾਕ ਦੇ ਪਿੰਡ ਅਮਰਪੁਰ ਬੇਲਾ ਤੋਂ ਮਨਦੀਪ ਸਿੰਘ 22 ਵੋਟਾਂ ਨਾਲ ਜੇਤੂ ਰਹੇ
  •  
  • ਰੂਪਨਗਰ ਜ਼ਿਲ੍ਹੇ ਵਿੱਚ ਦੁਪਹਿਰ ਦੋ ਵਜੇ ਤੱਕ ਹੋਇਆ 58.6 ਫ਼ੀਸਦੀ ਮਤਦਾਨ
     
 


ਵੱਖ-ਵੱਖ ਪਿੰਡਾਂ 'ਚ ਸਰਪੰਚੀ ਦੇ ਉਮੀਦਵਾਰ ਜੇਤੂ
ਪੁਰਖਾਲੀ, 30 ਦਸੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਪੰਚਾਇਤਾਂ ਦੀਆਂ ਹੋਈਆਂ ਚੋਣਾਂ ਦੌਰਾਨ ਅਨੁਸਾਰ ਸਰਪੰਚੀ ਦੀ ਹੋਈ ਚੋਣ ਦੌਰਾਨ ਵੱਖ-ਵੱਖ ਉਮੀਦਵਾਰ ਜੇਤੂ ਰਹੇ। ਪ੍ਰਾਪਤ ਨਤੀਜਿਆਂ ਮੁਤਾਬਿਕ ਬੜੀ ਤੋਂ ਸਰਪੰਚੀ ਦੇ ਉਮੀਦਵਾਰ ਪੁਸ਼ਪਾ ਦੇਵੀ ਨੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਖੇੜੀ ਅਮਨਦੀਪ ਸਿੰਘ, ਮਗਰੋੜ ਤੋਂ ਮਨਪ੍ਰੀਤ ਕੌਰ, ਬਿੰਦਰਖ ਤੋਂ ਗੁਰਪ੍ਰੀਤ ਕੌਰ, ਬਬਾਨੀ ਤੋਂ ਕਮਲਜੀਤ ਕੌਰ, ਭੋਲੋਂ ਤੋਂ ਭੁਪਿੰਦਰ ਕੌਰ, ਹਰੀਪੁਰ ਤੋਂ ਗੁਰਪ੍ਰੀਤ ਸਿੰਘ, ਸੰਤੋਖਗੜ੍ਹ ਟੱਪਰੀਆਂ ਤੋਂ ਰਣਜੀਤ ਸਿੰਘ, ਸੈਂਫਲਪੁਰ ਤੋਂ ਕਰਮਜੀਤ ਕੌਰ, ਹਿਰਦਾਪੁਰ ਤੋਂ ਮਨਦੀਪ ਕੌਰ ਜੇਤੂ ਰਹੇ।

ਪਿੰਡ ਕਜੌਲੀ ਦੀ ਸਰਪੰਚੀ ਦੇ ਮੁਕਾਬਲੇ ਵਿਚ ਦਰਾਣੀ ਨੇ ਜਠਾਣੀ ਨੂੰ ਹਰਾਇਆਮੋਰਿੰਡਾ, 30 ਦਸੰਬਰ (ਕੰਗ)-ਨਜ਼ਦੀਕੀ ਪਿੰਡ ਕਜੌਲੀ ਵਿਚ ਸਰਪੰਚੀ ਦੇ ਮੁਕਾਬਲੇ ਵਿਚ ਇਕੋ ਘਰ ਦੀਆਂ ਵਹੁਟੀਆਂ ਜੋ ਰਿਸ਼ਤੇ ਵਿਚ ਦਰਾਣੀ ਅਤੇ ਜਠਾਣੀ ਹਨ ਵਿਚਕਾਰ ਹੋਏ ਬਹੁਤ ਫਸਵੇਂ ਚੋਣ ਮੁਕਾਬਲੇ ਵਿਚ ਦਰਾਣੀ ਨੇ ਜਠਾਣੀ ਨੂੰ 44 ਵੋਟਾਂ ਨਾਲ ਹਰਾਇਆ। ਵਰਨਣਯੋਗ ਹੈ ਕਿ ਭਾਵੇਂ ਦਰਾਣੀ ਹੁਸਨਦੀਪ ਕੌਰ ਇਸ ਚੋਣ ਵਿਚ ਜੇਤੂ ਰਹੀ, ਫਿਰ ਵੀ ਪਿੰਡ ਦੀ ਸਰਪੰਚੀ ਦੀ ਮਲਕੀਅਤ ਤਾਂ ਇਕੋ ਘਰ ਵਿਚ ਰਹਿ ਗਈ।

ਰੂਪਨਗਰ/ਸ੍ਰੀ ਚਮਕੌਰ ਸਾਹਿਬ, 30 ਦਪਿੰਡ ਕਮਾਲਪੁਰ ਦੀ ਸਰਪੰਚੀ ਚੋਣ 'ਚ ਅਮਰਜੀਤ ਕੌਰ ਜੇਤੂਸੰਬਰ (ਸ. ਰ.)-ਰੂਪਨਗਰ ਬਲਾਕ ਦੇ ਪਿੰਡ ਕਮਾਲਪੁਰ 'ਚ ਇਕ ਧੜੇ ਨੇ ਜਿੱਤ ਦਰਜ ਕੀਤੀ ਹੈ। ਇਸ ਪਿੰਡ ਵਿਚ ਅਕਾਲੀ ਦਲ ਦੇ ਹੀ ਦੋ ਧੜੇ ਬਣ ਗਏ ਸਨ। ਇੱਥੇ ਹੋਈ ਚੋਣ 'ਚ ਅਮਰਜੀਤ ਕੌਰ ਪਤਨੀ ਕਮਲਜੀਤ ਸਿੰਘ ਨੇ ਸ਼ੀਲਾ ਦੇਵੀ ਪਤਨੀ ਮਨਮੋਹਨ ਸਿੰਘ ਨੂੰ 13 ਵੋਟਾਂ ਨਾਲ ਹਰਾ ਕੇ ਸਰਪੰਚੀ ਦੀ ਚੋਣ ਜਿੱਤ ਲਈ। ਇਸੇ ਧੜੇ ਨਾਲ ਸਬੰਧਿਤ ਵਾਰਡ ਨੰਬਰ 1 ਤੋਂ ਰੁਪਿੰਦਰ ਸਿੰਘ 12 ਵੋਟਾਂ ਨਾਲ, ਵਾਰਡ ਨੰਬਰ 2 ਤੋਂ ਪਰਮਜੀਤ ਕੌਰ 4 ਵੋਟਾਂ ਨਾਲ, ਵਾਰਡ ਨੰਬਰ 4 ਤੋਂ ਬੀਰਦਵਿੰਦਰ ਸਿੰਘ ਵਿੱਕੀ ਨੰਬਰਦਾਰ 10 ਵੋਟਾਂ ਨਾਲ ਅਤੇ ਵਾਰਡ ਨੰਬਰ 5 ਤੋਂ ਬਲਵੰਤ ਸਿੰਘ 11 ਵੋਟਾਂ ਨਾਲ ਜਿੱਤ ਕੇ ਪੰਚੀ ਦੀ ਚੋਣ ਜਿੱਤ ਗਏ ਜਦੋਂ ਕਿ ਦੂਜੇ ਧੜੇ ਨੂੰ ਵਾਰਡ ਨੰਬਰ 3 ਤੋਂ ਮਨਪ੍ਰੀਤ ਕੌਰ ਦੀ 1 ਵੋਟ ਨਾਲ ਪੰਚੀ 'ਚ ਜਿੱਤ ਨਸੀਬ ਹੋਈ ਹੈ। ਸਰਪੰਚ ਅਮਰਜੀਤ ਕੌਰ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਮਾਲਪੁਰ, ਮਾਸਟਰ ਕਰਮ ਸਿੰਘ, ਜਸਪਾਲ ਸਿੰਘ ਅਤੇ ਹੋਰਾਂ ਨੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ।