ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

         
 
  •  ਫਿਰੋਜ਼ਪੁਰ : ਪਿੰਡ ਹੂਸੈਨਸ਼ਾਹ ਵਾਲਾ ਤੋਂ ਮਹਿਲਾ ਸਰਪੰਚ ਹਰਭਜਨ ਕੌਰ ਜੇਤੂ
  • ਗੁਰੂਹਰਸਹਾਏ : ਬਸਤੀ ਨਾਨਕਪੁਰਾ ਤੋਂ ਕਾਂਗਰਸ ਨਾਲ ਸਬੰਧਿਤ ਉਮੀਦਵਾਰ ਮਾਹਲ ਸਿੰਘ 24 ਵੋਟਾਂ ਨਾਲ ਜੇਤੂ
  •  ਅਬੋਹਰ ਬਲਾਕ ਦੇ ਪਿੰਡ ਢਾਣੀ ਕੈਲਾਸ਼ ਨਗਰ ਤੋਂ ਅਮਨਦੀਪ ਕੌਰ ਸਿੱਧੂ ਬਣੇ ਸਰਪੰਚ
  • ਫਿਰੋਜ਼ਪੁਰ ਜਿਲ੍ਹੇ 'ਚ 44 ਫੀਸਦੀ ਪੋਲਿੰਗ
  • ਹੁਣ ਤੱਕ ਫਾਜ਼ਿਲਕਾ ਜ਼ਿਲ੍ਹੇ ਵਿੱਚ 67 ਫੀਸਦੀ ਵੋਟਿੰਗ ਹੋਈ
     
 
  • ਬਲਾਕ ਜਲਾਲਾਬਾਦ 'ਚ 2 ਵਜੇ ਤੱਕ 69 ਪ੍ਰਤੀਸ਼ਤ ਹੋਈ ਪੋਲਿੰਗ
     
 

 ਚੱਕ ਸੁਹੇਲੇ ਵਾਲਾ ਤੋਂ ਨਰਦੇਵ ਸਿੰਘ ਬੌਬੀ ਮਾਨ ਸਰਪੰਚ ਬਣੇ ਜਲਾਲਾਬਾਦ, 30 ਦਸੰਬਰ (ਕਰਨ ਚੁਚਰਾ)-ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੇ ਸਵ. ਜੋਰਾ ਸਿੰਘ ਮਾਨ ਦੇ ਸਪੁੱਤਰ ਅਤੇ ਹਲਕਾ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਵਰਦੇਵ ਸਿੰਘ (ਨੋਨੀ ) ਮਾਨ ਦੇ ਭਰਾ ਨਰਦੇਵ ਸਿੰਘ (ਬੌਬੀ) ਮਾਨ  ਚੱਕ ਸੁਹੇਲੇ ਵਾਲਾ ਤੋ ਸਰਪੰਚੀ ਲਈ ਚੋਣ ਮੈਦਾਨ ਵਿਚ ਉਤਰੇ ਅਤੇ ਉਨ੍ਹਾਂ ਦਾ ਮੁਕਾਬਲਾ ਗੁਰਦਾਸ ਸਿੰਘ ਮਾਨ ਨਾਲ ਸੀ। ਇਸ ਦੌਰਾਨ ਪਿੰਡ ਵਿੱਚ ਕੁੱਲ 1032 ਵਿਚੋਂ 982 ਵੋਟਾਂ ਪੋਲ ਹੋਈਆਂ ਤੇ ਨਰਦੇਵ ਸਿੰਘ ਮਾਨ 131 ਵੋਟਾਂ ਨਾਲ ਜੇਤੂ ਰਹੇ। 

 ਢਾਣੀ ਕੈਲਾਸ਼ ਨਗਰ ਤੋਂ ਅਮਨਦੀਪ ਕੌਰ ਸਿੱਧੂ 106 ਵੋਟਾਂ ਨਾਲ ਜਿੱਤ ਕੇ ਸਰਪੰਚ ਬਣੇ ਅਬੋਹਰ, 30 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਨਵੀਂ ਬਣੀ ਢਾਣੀ ਕੈਲਾਸ਼ ਨਗਰ ਦੀ ਪੰਚਾਇਤ ਤੋਂ 106 ਵੋਟਾਂ ਨਾਲ ਜਿੱਤ ਕੇ ਪਹਿਲੇ ਸਰਪੰਚ ਬਣੇ ਹਨ। ਇੱਥੇ ਸਿਮੀਗੋ ਇੰਟਰਨੈਸ਼ਨਲ ਸਕੂਲ ਵਿਚ ਬਣੇ ਬੂਥ 'ਤੇ ਸਵੇਰ ਤੋਂ ਸ਼ਾਮ ਤੱਕ ਵੋਟਾਂ ਪਈਆਂ। ਕੁਲ 462 ਵਿਚੋਂ 392 ਵੋਟਾਂ ਪੋਲ ਹੋਈਆਂ। ਜਿਸ ਵਿਚੋਂ ਅਮਨਦੀਪ ਕੌਰ ਸਿੱਧੂ ਨੂੰ 246 ਵੋਟਾਂ ਪਈਆਂ ਤੇ ਉਸ ਨੇ 106 ਵੋਟਾਂ ਨਾਲ ਚੋਣ ਜਿੱਤੀ। ਜਿੱਤਣ 'ਤੇ ਚੋਣ ਅਧਿਕਾਰੀ ਨੇ ਉਨ੍ਹਾਂ ਨੂੰ ਜੇਤੂ ਸਰਟੀਫਿਕੇਟ ਦਿੱਤਾ। ਇਸ ਬਾਅਦ ਉਨ੍ਹਾਂ ਦਾ ਤੇ ਉਨ੍ਹਾਂ ਦੇ ਪਤੀ ਕੁਲਦੀਪ ਸਿੰਘ ਸਿੱਧੂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਰਥਕਾਂ ਨੇ ਢੋਲ 'ਤੇ ਭੰਗੜੇ ਪਾਏ ਤੇ ਕਿਹਾ ਕਿ ਇਹ ਜਿੱਤ ਸਭ ਦੀ ਜਿੱਤ ਹੈ। ਇਸ ਮੌਕੇ ਅਮਨਦੀਪ ਕੌਰ ਤੇ ਕੁਲਦੀਪ ਸਿੰਘ ਨੂੰ ਹਾਰ ਪਾ ਕੇ ਵਧਾਈਆਂ ਦਿੱਤੀਆਂ। ਇਸ ਮੌਕੇ 'ਤੇ ਹਰਪਾਲ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ, ਰਾਜਾ ਮਾਨ, ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

 ਝੁੱਗੇ ਕੇਹਰ ਸਿੰਘ ਦੀ ਜਸਬੀਰ ਕੌਰ ਸਰਪੰਚ ਬਣੀ ਮੰਡੀ ਅਰਨੀਵਾਲਾ, 30 ਦਸੰਬਰ (ਨਿਸ਼ਾਨ ਸਿੰਘ ਸੰਧੂ)-ਬਲਾਕ ਅਰਨੀਵਾਲਾ ਅਧੀਨ ਆਉਂਦੀ ਪੰਚਾਇਤ ਝੁੱਗੇ ਕੇਹਰ ਸਿੰਘ ਤੋਂ ਯੂਥ ਆਗੂ ਗੁਰਲਾਲਬੀਰ ਸਿੰਘ ਸੰਧੂ ਦੀ ਮਾਤਾ ਜਸਬੀਰ ਕੌਰ ਪਤਨੀ ਸਵਰਗੀ ਗੁਰਪ੍ਰੀਤ ਸਿੰਘ ਕੋਕਣ ਸਰਪੰਚ ਬਣ ਗਏ ਹਨ। ਨਾਲ ਪਰਮਜੀਤ ਕੌਰ ਪਤਨੀ ਜੋਗਾ ਸਿੰਘ ਗਿੱਲ, ਕਸ਼ਮੀਰ ਕੌਰ ਪਤਨੀ ਗੁਰਨਾਮ ਸਿੰਘ , ਬੰਗੜ ਸਿੰਘ, ਜੋਗਿੰਦਰ ਸਿੰਘ ਤੇ ਦਲਜੀਤ ਸਿੰਘ ਮੈਂਬਰ ਪੰਚਾਇਤ ਚੁਣੇ ਗਏ। ਇਸ ਮੌਕੇ ਜਸਬੀਰ ਕੌਰ ਦੇ ਸਰਪੰਚ ਬਣਨ 'ਤੇ ਸਮੂਹ ਪੁਨੀਤ ਸਿੰਘ ਸੰਧੂ, ਪਰਮਿੰਦਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਭੁੱਲਰ, ਹਰਵਿੰਦਰ ਸਿੰਘ ਪੰਮਾ, ਜਗਦੇਵ ਸਿੰਘ ਬਰਾੜ, ਸੁਖਮੰਦਰ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਨਿਸ਼ਾਨ ਦੀਪ ਸਿੰਘ ਗਿੱਲ, ਰਜਿੰਦਰ ਸਿੰਘ ਮਾਣਾ, ਅੰਮ੍ਰਿਤਪਾਲ ਸਿੰਘ, ਸ਼ਿੰਦਰਪਾਲ ਸਿੰਘ, ਹਰਜੀਤ ਸਿੰਘ, ਡਾ: ਗੁਰਚਰਨ ਸਿੰਘ , ਬਲਜਿੰਦਰ ਸਿੰਘ, ਨਿਹਾਲ ਸਿੰਘ, ਸ਼ਿੰਦਾ ਗਿੱਲ, ਬੱਬਲ, ਦਵਿੰਦਰ ਸਿੰਘ, ਗੁਰਮੇਲ ਸਿੰਘ, ਮਹਿੰਦਰ ਸਿੰਘ ਮੋਕਲ, ਮਲਕੀਤ ਸਿੰਘ ਮਾਨ, ਬਲਜੀਤ ਸਿੰਘ ਮੋਕਲ ਤੇ ਹੋਰ ਹਾਜਰ ਸਨ।

 ਢਾਣੀ ਤੁੰਬੜ ਭੰਨ ਤੋਂ ਅਮਰਜੀਤ 27 ਵੋਟਾਂ ਨਾਲ ਜਿੱਤੇ ਅਬੋਹਰ, 30 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਢਾਣੀ ਤੁੰਬੜ ਭੰਨ ਤੋਂ ਸਰਪੰਚੀ ਲਈ ਉਮੀਦਵਾਰ ਅਮਰਜੀਤ ਸਿੰਘ 27 ਵੋਟਾਂ ਨਾਲ ਚੋਣ ਜਿੱਤ ਕੇ ਸਰਪੰਚ ਬਣੇ ਹਨ। ਇੱਥੇ ਅਮਰਜੀਤ ਸਿੰਘ ਨੂੰ 124 ਵੋਟਾਂ ਪਈਆਂ ਜਦੋਂ ਕਿ ਰਾਮ ਕੁਮਾਰ ਨੂੰ 97 ਵੋਟਾ ਪਈਆਂ। ਅਮਰਜੀਤ ਸਿੰਘ ਦੇ ਸਮਰਥਕਾਂ ਨੇ ਖ਼ੁਸ਼ੀ ਮਨਾਈ।

 ਕਾਲੇ ਟਿੱਬੇ ਤੋਂ ਗੋਗੀ ਹੇਅਰ 400 ਵੋਟਾਂ ਨਾਲ ਜੇਤੂ ਰਹੇ ਅਬੋਹਰ, 30 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਪਿੰਡ ਕਾਲਾ ਟਿੱਬਾ ਤੋਂ ਸਰਪੰਚੀ ਦੇ ਉਮੀਦਵਾਰ ਸੁਖਪਿੰਦਰ ਸਿਘ ਗੋਗੀ ਹੇਅਰ ਕਰੀਬ 400 ਵੋਟਾ ਨਾਲ ਚੋਣ ਜਿੱਤ ਗਏ। ਇੱਥੇ ਗੋਗੀ ਹੇਅਰ ਨੂੰ 800 ਵੋਟਾਂ ਪਈਆਂ ਸਨ। ਗੋਗੀ ਹੇਅਰ ਦੀ ਜਿੱਤ ਨਾਲ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਪਾਈ ਗਈ ਤੇ ਵਰਕਰਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਗੋਗੀ ਹੇਅਰ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਪਿੰਡ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਣਗੇ।

ਕਾਂਗਰਸੀ ਆਗੂ ਜਸਵਿੰਦਰ ਸਿੰਘ ਦੀ ਪਤਨੀ ਜਸਪਿੰਦਰ ਕੌਰ ਪਿੰਡ ਤਖਤੂਵਾਲਾ ਤੋਂ ਸਰਪੰਚ ਬਣੇ ਫ਼ਤਿਹਗੜ੍ਹ ਪੰਜਤੂਰ, 30 ਦਸੰਬਰ (ਜਸਵਿੰਦਰ ਸਿੰਘ)-ਸਰਪੰਚੀ ਅਤੇ ਪੰਚੀ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਪਿੰਡ ਤਖਤੂਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵੋਟਾਂ ਪਾਈਆਂ ਗਈ, ਜਿਸ 'ਚ ਸਰਪੰਚੀ ਦੇ 2 ਉਮੀਦਵਾਰ ਜਿਨ੍ਹਾਂ ਵਿਚ ਜਸਵਿੰਦਰ ਸਿੰਘ ਤਖਤੂਵਾਲਾ ਲੋਕ ਸਭਾ ਜਰਨਲ ਸਕੱਤਰ ਯੂਥ ਕਾਂਗਰਸ ਦੀ ਪਤਨੀ ਜਸਪਿੰਦਰ ਕੌਰ ਅਤੇ ਗੁਰਭੇਜ ਸਿੰਘ ਤਖਤੂਵਾਲਾ ਦੀ ਪਤਨੀ ਗੁਰਪਿੰਦਰ ਕੌਰ ਦੇ ਵਿਚ ਮੁਕਾਬਲਾ ਸੀ। ਪਿੰਡ ਨਿਵਾਸੀਆਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਜਿਸ 'ਚ ਜਸਪਿੰਦਰ ਕੌਰ ਨੇ 111 ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਇਸ ਜਿੱਤ ਦੌਰਾਨ ਪਿੰਡ ਨਿਵਾਸੀਆਂ ਵਲੋਂ ਜੇਤੂ ਸਰਪੰਚ ਅਤੇ ਉਨ੍ਹਾਂ ਦੀ ਟੀਮ ਦੇ ਜੇਤੂ ਮੈਂਬਰਾਂ ਨੂੰ ਗਲ ਵਿਚ ਹਾਰ ਪਾ ਕੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਪਿੰਡ ਨਿਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਇਸ ਸਭ ਦਾ ਸਿਹਰਾ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਸਿਰ ਜਾਂਦਾ ਹੈ। ਇਸ ਮੌਕੇ ਜੇਤੂ ਮੈਂਬਰ ਵੀਰਪਾਲ ਕੌਰ, ਗੁਰਬਖ਼ਸ਼ ਸਿੰਘ, ਹਰਜਿੰਦਰ ਸਿੰਘ, ਮਹਿਲ ਸਿੰਘ ਤੋਂ ਇਲਾਵਾ ਪਿੰਡ ਨਿਵਾਸੀ ਹਾਜ਼ਰ ਸਨ।

ਮਹੰਤਾਂ ਵਾਲਾ 'ਚ ਸ਼ਰਨਜੀਤ ਸਿੰਘ ਢਿੱਲੋਂ ਸਰਪੰਚ ਬਣਿਆਗੁਰੂਹਰਸਹਾਏ, 30 ਦਸੰਬਰ (ਪ੍ਰਿਥਵੀ ਰਾਜ ਕੰਬੋਜ)-ਗਰਾਮ ਪੰਚਾਇਤ ਮਹੰਤਾਂ ਵਾਲਾ 'ਚ ਸ਼ਰਨਜੀਤ ਸਿੰਘ ਢਿੱਲੋਂ ਸਰਪੰਚ ਚੁਣਿਆ ਗਿਆ। ਉਸ ਦੇ ਮੁਕਾਬਲੇ 'ਚ ਕਿਸੇ ਵਿਅਕਤੀ ਨੇ ਸਰਪੰਚੀ ਦੇ ਅਹੁਦੇ ਲਈ ਨਾਮਜ਼ਦਗੀ ਕਾਗ਼ਜ਼ ਦਾਖ਼ਲ ਨਹੀਂ ਕੀਤੇ ਸਨ, ਇਸ ਲਈ ਉਨ੍ਹਾਂ ਦੀ ਚੋਣ ਨਿਰਵਿਰੋਧ ਸਰਪੰਚ ਵਜੋਂ ਹੋ ਗਈ। ਇਸ ਪੰਚਾਇਤ ਲਈ ਤਿੰਨ ਪੰਚਾਂ ਦੀ ਵੋਟਿੰਗ ਵਿਚ ਬੇਅੰਤ ਕੌਰ, ਜਸਬੀਰ ਸੇਖੋਂ ਅਤੇ ਬੁੱਘਰ ਸਿੰਘ ਬਤੌਰ ਪੰਚ ਚੁਣੇ ਗਏ। ਨਵ ਨਿਰਵਾਚਿਤ ਸਰਪੰਚ ਸ਼ਰਨਜੀਤ ਸਿੰਘ ਢਿੱਲੋਂ ਨੂੰ ਕੈਬਨਿਟ ਮੰਤਰੀ ਰਾਣਾ ਸੋਢੀ, ਹੀਰਾ ਸੋਢੀ ਅਤੇ ਰਘੂ ਸੋਢੀ ਨੇ ਵਧਾਈ ਦਿੱਤੀ। ਇਸ ਮੌਕੇ ਸ: ਢਿੱਲੋਂ ਨੇ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂਬਰ ਨਿਰਪੱਖ ਹੋ ਕੇ ਸਾਰੇ ਪਿੰਡ ਦੇ ਵਿਕਾਸ ਕਾਰਜ ਕਰਵਾਵਾਂਗਾ।

 ਜਮਾਲਗੜ੍ਹ 'ਚ ਸੁਖਜੀਤ ਸਿੰਘ ਇਕ ਪਾਸੜ ਮੁਕਾਬਲੇ 'ਚ 474 ਵੋਟਾਂ ਦੀ ਲੀਡ ਨਾਲ ਸਰਪੰਚ ਬਣਿਆ ਗੁਰੂਹਰਸਹਾਏ, 30 ਦਸੰਬਰ (ਪ੍ਰਿਥਵੀ ਰਾਜ ਕੰਬੋਜ)-ਬਲਾਕ ਗੁਰੂਹਰਸਹਾਏ ਦੇ ਪਿੰਡ ਜਮਾਲਗੜ੍ਹ 'ਚ ਪਈਆਂ ਵੋਟਾਂ ਦੌਰਾਨ ਸੁਖਜੀਤ ਸਿੰਘ ਸਰਪੰਚ ਚੁਣੇ ਗਏ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਤੋਂ 474 ਵੋਟਾਂ ਦੀ ਲੀਡ ਲੈ ਕੇ ਇਹ ਚੋਣ ਜਿੱਤੀ। ਇਸ ਸਬੰਧੀ ਪ੍ਰਜ਼ਾਇਡਿੰਗ ਅਫ਼ਸਰ ਗੁਰਮੇਜ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੇ ਬੂਥ ਨੰਬਰ 139 'ਤੇ ਤਿੰਨ ਸਰਪੰਚ ਅਤੇ 11 ਪੰਚੀ ਦੇ ਉਮੀਦਵਾਰਾਂ ਦਰਮਿਆਨ ਮੁਕਾਬਲਾ ਸੀ, ਜਿਸ ਵਿਚ ਸੁਖਜੀਤ ਸਿੰਘ 474 ਵੋਟਾਂ ਲੈ ਕੇ ਸਰਪੰਚ ਚੁਣੇ ਗਏ, ਵਾਰਡ ਨੰਬਰ 1 ਤੋਂ ਵੀਨਾ ਰਾਣੀ ਨੇ 74 ਵੋਟਾਂ, ਵਾਰਡ ਨੰਬਰ 2 ਤੋਂ ਕਰਮਜੀਤ ਕੌਰ 101 ਵੋਟਾਂ, ਵਾਰਡ ਨੰਬਰ 3 ਤੋਂ ਪ੍ਰਗਟ ਸਿੰਘ 116 ਵੋਟਾਂ, ਵਾਰਡ ਨੰਬਰ 4 ਤੋਂ ਜੀਤ ਰਾਮ 77 ਵੋਟਾਂ ਅਤੇ ਵਾਰਡ ਨੰਬਰ 5 ਤੋਂ ਸੁਖਦੇਵ ਸਿੰਘ 77 ਵੋਟਾਂ ਲੈ ਕੇ ਪੰਚ ਚੁਣੇ ਗਏ। ਇਨ੍ਹਾਂ ਦੀ ਜਿੱਤ 'ਤੇ ਰਾਣਾ ਰਾਮ ਸਰਪੰਚ, ਰਾਜ ਕੁਮਾਰ, ਬਲਕਾਰ ਸਿੰਘ ਨੰਬਰਦਾਰ, ਭਗਵਾਨ ਸਿੰਘ, ਸੁਲੱਖਣ ਰਾਮ, ਬਲਵੰਤ ਸਿੰਘ, ਹੁਕਮ ਚੰਦ, ਦਰਬਾਰਾ ਸਿੰਘ, ਬੇਅੰਤ ਸਿੰਘ, ਕਿਸ਼ਨ ਸਿੰਘ ਹਾਂਡਾ, ਸਾਰਜ ਸਿੰਘ ਨੇ ਜੇਤੂ ਟੀਮ ਨੂੰ ਵਧਾਈਆਂ ਦਿੱਤੀਆਂ। 

ਸੀਤੋ ਗੁੰਨੋ ਤੋਂ ਧਰਮਵੀਰ, ਤਾਜਾ ਪੱਟੀ ਤੋਂ ਉਰਮਿਲਾ ਦੇਵੀ ਜੇਤੂ ਰਹੀ ਅਬੋਹਰ, 30 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਅੱਜ ਪੰਚਾਇਤੀ ਚੋਣਾਂ ਤਹਿਤ ਵੱਖ-ਵੱਚ ਪਿੰਡਾਂ ਦੇ ਖ਼ਬਰ ਲਿਖੇ ਜਾਣ ਤੱਕ ਆਏ ਤਹਿਤ ਪਿੰਡ ਤਾਜਾ ਪੱਟੀ ਤੋਂ ਸ੍ਰੀਮਤੀ ਉਰਮਿਲਾ ਦੇਵੀ ਮਾਤਾ ਸੰਜੇ ਸਿਆਗ 248 ਵੋਟਾਂ ਨਾਲ ਚੋਣ ਜਿੱਤ ਗਏ। ਇਸੇ ਤਰ੍ਹਾਂ ਸੀਤੋ ਗੁੰਨੋ ਤੋਂ ਧਰਮਵੀਰ ਚੋਣ ਜਿੱਤੇ। ਇੱਥੇ ਧਰਮਵੀਰ ਨੂੰ 1709 ਵੋਟਾਂ ਪਈਆਂ ਜਦੋਂ ਕਿ ਉਸ ਦੇ ਵਿਰੋਧੀ ਨੂੰ 1273 ਵੋਟਾਂ ਪਈਆਂ, 97 ਵੋਟਾਂ ਰੱਦ ਹੋਈਆਂ।

 ਮੰਡੀਵਾਲ ਤੋਂ ਮੁਕਾਬਲੇ ਦੀ ਟੱਕਰ 'ਚ ਸੁਵਾਵੀ ਬਾਈ ਤਿੰਨ ਵੋਟਾਂ ਦੇ ਅੰਤਰ ਨਾਲ ਸਰਪੰਚ ਬਣੀ ਗੁਰੂਹਰਸਹਾਏ, 30 ਦਸੰਬਰ (ਪ੍ਰਿਥਵੀ ਰਾਜ ਕੰਬੋਜ)-ਗਰਾਮ ਪੰਚਾਇਤ ਮੰਡੀਵਾਲ ਦੀਆਂ ਹੋਈਆਂ ਪੰਚਾਇਤੀ ਚੋਣਾਂ 'ਚ ਸਰਪੰਚੀ ਦੀ ਉਮੀਦਵਾਰ ਸੁਵਾਵੀ ਬਾਈ ਤੇ ਕੁਸ਼ੱਲਿਆ ਦੇਵੀ ਦਰਮਿਆਨ ਕਾਂਟੇ ਦੀ ਟੱਕਰ ਰਹੀ। ਮੌਕੇ 'ਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਅਧਿਕਾਰੀਆਂ ਨੇ ਦੱਸਿਆ ਕਿ ਕੁਲ 426 ਵੋਟਾਂ 'ਚ 395 ਵੋਟਾਂ ਪੋਲ ਹੋਈਆਂ, ਜਿਸ ਵਿਚੋਂ 190 ਵੋਟਾਂ ਲੈ ਕੇ ਸਵਾਵੀ ਬਾਈ ਤਿੰਨ ਵੋਟਾਂ ਦੇ ਫ਼ਰਕ ਨਾਲ ਸਰਪੰਚੀ ਦੀ ਚੋਣ ਜਿੱਤ ਗਈ।

ਸੁਖਦੇਵ ਸਿੰਘ ਸੰਧੂ ਪਿੰਡ ਭੜਾਣਾ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਜ਼ੀਰਾ, 30 ਦਸੰਬਰ (ਮਨਜੀਤ ਸਿੰਘ ਢਿੱਲੋਂ)-ਸਾਬਕਾ ਮੰਤਰੀ ਜਥੇ: ਇੰਦਰਜੀਤ ਸਿੰਘ ਜ਼ੀਰਾ ਅਤੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਨੇੜਲੇ ਪਿੰਡ ਭੜਾਣਾ ਦੀ ਗ੍ਰਾਮ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਗਈ, ਜਿਸ ਦੌਰਾਨ ਸੁਖਦੇਵ ਸਿੰਘ ਸੰਧੂ ਨੂੰ ਪਿੰਡ ਦਾ ਸਰਪੰਚ ਚੁਣ ਲਿਆ ਗਿਆ। ਇਸ ਤੋਂ ਇਲਾਵਾ ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਨੈਬ ਸਿੰਘ, ਬਿੱਕਰ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਕੌਰ, ਦਲਵਿੰਦਰ ਕੌਰ, ਸੁਖਮਨਦੀਪ ਕੌਰ ਅਤੇ ਗੁਰਮੀਤ ਕੌਰ ਮੈਂਬਰ ਪੰਚਾਇਤ ਚੁਣੇ ਗਏ। ਇਸ ਦੌਰਾਨ ਨਵੀਂ ਚੁਣ ਗਈ ਸਮੁੱਚੀ ਪੰਚਾਇਤ ਦਾ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਸਰਪੰਚ ਸੁਖਦੇਵ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਉਹ ਪਿੰਡ ਵਾਸੀਆਂ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਉਨ੍ਹਾਂ ਦੀਆਂ ਤੇ ਵਿਧਾਇਕ ਜ਼ੀਰਾ ਦੀਆਂ ਉਮੀਦਾਂ 'ਤੇ ਖਰਾ ਉੱਤਰਨਗੇ।