ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਲੁਧਿਆਣਾ

     
 
  • ਲੁਧਿਆਣਾ : ਸ਼ਹੀਦ ਭਗਤ ਸਿੰਘ ਨਗਰ ਤੋਂ ਕਿਰਨ ਮੋਹਨ ਕੁਮਾਰ ਨੇ ਜਿੱਤੀ ਸਰਪੰਚੀ ਦੀ ਚੋਣ
  •  ਦੋਰਾਹਾ : ਕਸਬਾ ਕਰਮਸਰ ਤੋਂ ਪ੍ਰਿੰਸ ਗਰਗ ਜੇਤੂ
  •  ਦੋਰਾਹਾ : ਪਿੰਡ ਕਟਾਹਰੀ ਤੋਂ ਨਿਰਮਲ ਕੌਰ ਬਣੇ ਸਰਪੰਚ
  •  ਲੁਧਿਆਣਾ : ਬਸੰਤ ਅਵੈਨਿਊ ਤੋਂ ਆਜ਼ਾਦ ਉਮੀਦਵਾਰ ਰੀਤੂ ਮਹਿਤਾ ਜੇਤੂ
  •  ਲੁਧਿਆਣਾ : ਪਿੰਡ ਦੋਲੋਂ ਖੁਰਦ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਸੁੱਖੀ ਜੇਤੂ
  •  ਮਾਛੀਵਾੜਾ : ਪੰਡ ਪਿੰਡ ਗੜੀ ਤੋ ਕਾਂਗਰਸੀ ਉਮੀਦਵਾਰ ਪਰਮਜੀਤ ਕੋਰ 64 ਵੋਟਾ ਨਾਲ ਜੇਤੂ
  •  ਦੋਰਾਹਾ : ਸਵਰਨਜੀਤ ਕੌਰ ਤਿੰਨ ਉਮੀਦਵਾਰਾਂ ਨੂੰ ਪਛਾੜ ਕੇ ਬਣੀ ਗੁਰਥਲੀ ਪਿੰਡ ਦੀ ਸਰਪੰਚ
  •  ਦੋਰਾਹਾ : ਪਿੰਡ ਕਟਾਹਰੀ ਤੋਂ ਨਿਰਮਲ ਕੌਰ 513 ਵੋਟਾਂ ਦੇ ਫਰਕ ਨਾਲ ਜੇਤੂ
  •  ਰਾਏਕੋਟ ਹਲਕੇ ਦੇ ਪਿੰਡ ਅਕਾਲਗੜ੍ਹ ਖ਼ੁਰਦ 'ਚ ਗੁਰਪ੍ਰੀਤ ਸਿੰਘ ਚੌਹਾਨ ਰਹੇ ਜੇਤੂ, ਬਣੇ ਸਰਪੰਚ
  •  ਸੁਖਜੀਤ ਸਿੰਘ ਪਿੰਡ ਅਜਨੌਦ ਦੇ ਬਣੇ ਸਰਪੰਚ
  •  ਮਾਛੀਵਾੜਾ ਦੇ ਪਿੰਡ ਟੱਪਰੀਆਂ ਤੋ ਗੁਰਪ੍ਰੀਤ ਸਿੰਘ ਸਰਪੰਚ ਤੇ ਪਿੰਡ ਮੰਡ ਗੋਂਸਗੜ੍ਹ ਤੋ ਰਾਜਵਿੰਦਰ ਕੋਰ ਬਣੀ ਸਰਪੰਚ
  •  ਬਲਾਕ ਮਲੌਦ ਅਧੀਨ ਪੈਂਦੇ ਪਿੰਡ ਆਲਮਪੁਰ ਤੋਂ ਪਰਮਜੀਤ ਕੌਰ ਪਤਨੀ ਨਿਰਮਲ ਸਿੰਘ ਚੋਣ ਜਿੱਤ ਕੇ ਸਰਪੰਚ ਬਣੇ
 
ਲੁਧਿਆਣੇ ਦੇ ਫੁੱਲਾਂਵਾਲ ਵਿਖੇ 55 ਫ਼ੀਸਦੀ ਹੋਈ ਪੋਲਿੰਗ
 
 

ਦੋਰਾਹਾ ਬਲਾਕ 'ਚ 57 ਪ੍ਰਤੀਸ਼ਤ ਹੋਇਆ ਮਤਦਾਨ

 
 

ਰਾਏਕੋਟ ਹਲਕੇ ਦੇ ਪਿੰਡ ਕਲਸੀਆਂ 'ਚ 2.30 ਵਜੇ ਤੱਕ 60 ਫ਼ੀਸਦੀ ਹੋਈ ਵੋਟਿੰਗ

 ਲੁਧਿਆਣਾ ਜ਼ਿਲ੍ਹੇ 'ਚ 50 ਫ਼ੀਸਦੀ ਹੋਇਆ ਮਤਦਾਨ

 
 

ਜ਼ਿਲ੍ਹੇ 'ਚ ਪੰਚਾਇਤ ਚੋਣਾਂ ਦੌਰਾਨ 75.36 ਫ਼ੀਸਦੀ ਮਤਦਾਨ
ਲੁਧਿਆਣਾ, 30 ਦਸੰਬਰ (ਪੁਨੀਤ ਬਾਵਾ)- ਜ਼ਿਲ੍ਹਾ ਲੁਧਿਆਣਾ ਦੀਆਂ 941 ਵਿਚੋਂ 749 ਪੰਚਾਇਤਾਂ ਅਤੇ 6391 ਪੰਚਾਂ 'ਚੋਂ 3332 ਪੰਚਾਂ ਦੀ ਚੋਣ ਲਈ ਅੱਜ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਮਤਦਾਨ ਹੋਇਆ। ਜ਼ਿਲ੍ਹਾ ਅੰਦਰ ਇੱਕਾ ਦੁੱਕਾ ਥਾਵਾਂ 'ਤੇ ਮਾੜੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਪੰਚਾਇਤ ਚੋਣਾਂ ਲਈ ਮਤਦਾਨ ਦਾ ਕੰਮ ਨੇਪਰੇ ਚੜ੍ਹ ਗਿਆ। ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਾਕ ਲੁਧਿਆਣਾ-1 'ਚ 64.85 ਫ਼ੀਸਦੀ, ਬਲਾਕ ਲੁਧਿਆਣਾ-2 'ਚ 72.82 ਫ਼ੀਸਦੀ, ਬਲਾਕ ਡੇਹਲੋਂ ਵਿੱਚ 80.63 ਫ਼ੀਸਦੀ, ਬਲਾਕ ਦੋਰਾਹਾ ਵਿੱਚ 79.10 ਫ਼ੀਸਦੀ, ਬਲਾਕ ਜਗਰਾਂਉ ਵਿੱਚ 71.74 ਫ਼ੀਸਦੀ, ਬਲਾਕ ਖੰਨਾ ਵਿੱਚ 85.34 ਫ਼ੀਸਦੀ, ਬਲਾਕ ਮਾਛੀਵਾੜਾ ਵਿੱਚ 82.66 ਫ਼ੀਸਦੀ, ਬਲਾਕ ਮਲੌਦ ਵਿੱਚ 85.83 ਫ਼ੀਸਦੀ, ਬਲਾਕ ਪੱਖੋਵਾਲ ਵਿੱਚ 76.35 ਫ਼ੀਸਦੀ, ਬਲਾਕ ਰਾਏਕੋਟ ਵਿੱਚ 74.65 ਫ਼ੀਸਦੀ, ਬਲਾਕ ਸਮਰਾਲਾ 'ਚ 81.52 ਫ਼ੀਸਦੀ, ਬਲਾਕ ਸਿੱਧਵਾਂ ਬੇਟ 'ਚ 82.52 ਫ਼ੀਸਦੀ, ਬਲਾਕ ਸੁਧਾਰ ਵਿੱਚ 70.98 ਫ਼ੀਸਦੀ ਮਤਦਾਨ ਹੋਇਆ।
ਜ਼ਿਲ੍ਹੇ ਭਰ ਵਿੱਚ 1286 ਪੋਲਿੰਗ ਬੂਥ ਬਣਾਏ ਗਏ ਸਨ ਜਿੰਨ੍ਹਾਂ ਵਿਚੋਂ ਅਤਿ-ਸੰਵੇਦਨਸ਼ੀਲ 156 ਪੋਲਿੰਗ ਬੂਥਾਂ ਅਤੇ 324 ਸੰਵੇਦਨਸ਼ੀਲ ਬੂਥਾਂ 'ਤੇ ਸ਼ਾਂਤੀ ਪੂਰਵਕ ਮਤਦਾਨ ਹੋਇਆ। ਪਿੰਡਾਂ ਵਿੱਚ ਭਾਵੇਂ ਕਿਸੇ ਵੀ ਪਾਰਟੀ ਵਲੋਂ ਆਪਣੇ ਚੋਣ ਨਿਸ਼ਾਨ 'ਤੇ ਚੋਣ ਨਹੀਂ ਲੜੀ ਗਈ ਸੀ ਪਰ ਫ਼ਿਰ ਵੀ ਪਿੰਡਾਂ ਦੇ ਲੋਕ ਆਪਸ ਵਿੱਚ ਧੜ੍ਹਿਆਂ ਵਿੱਚ ਵੰਡੇ ਨਜ਼ਰ ਆਏ। ਜ਼ਿਲ੍ਹੇ ਦੇ 9 ਲੱਖ 84 ਹਜ਼ਾਰ 133 ਵੋਟਰਾਂ ਵਿਚੋਂ 7 ਲੱਖ 41 ਹਜ਼ਾਰ 610 ਵੋਟਰਾਂ ਨੇ ਆਪਣਾ ਮਤਦਾਨ ਕੀਤਾ। ਪੋਲਿੰਗ ਬੂਥਾਂ 'ਤੇ ਵੋਟਾਂ ਪਵਾਉਣ ਲਈ 8000 ਤੋਂ ਵਧੇਰੇ ਸਿਵਲ ਚੋਣ ਅਮਲਾ ਕਰਮੀਆਂ ਨੂੰ ਲਗਾਇਆ ਗਿਆ ਸੀ। ਜ਼ਿਲ੍ਹੇ ਵਿੱਚ ਚੁਣੀਆਂ ਜਾਣ ਵਾਲੀਆਂ 941 ਪੰਚਾਇਤਾਂ ਵਿੱਚੋਂ ਜਿੱਥੇ 192 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ, ਉੱਥੇ ਹੀ 226 ਸਰਪੰਚ ਅਤੇ 3059 ਪੰਚ ਵੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਜ਼ਿਲ੍ਹਾ ਲੁਧਿਆਣਾ ਵਿੱਚ ਸਰਪੰਚੀ ਦੀਆਂ ਕੁੱਲ 941 ਸੀਟਾਂ ਵਿਚੋਂ ਅਨੁਸੂਚਿਤ ਜਾਤੀ ਨਾਲ ਸੰਬੰਧਤ 181, ਅਨੁਸੂਚਿਤ ਜਾਤੀ (ਇਸਤਰੀ) ਨਾਲ ਸੰਬੰਧਤ 181, ਇਸਤਰੀਆਂ ਨਾਲ ਸੰਬੰਧਤ 289 ਅਤੇ ਜਨਰਲ 290 ਸਰਪੰਚ ਬਣੇ। ਇਸੇ ਤਰ੍ਹਾਂ ਪੰਚੀ ਲਈ ਕੁੱਲ 6391 ਸੀਟਾਂ ਵਿਚੋਂ ਅਨੁਸੂਚਿਤ ਜਾਤੀ ਨਾਲ ਸੰਬੰਧਤ 1506, ਅਨੁਸੂਚਿਤ ਜਾਤੀ (ਇਸਤਰੀ) ਨਾਲ ਸੰਬੰਧਤ 1027, ਪੱਛੜੀਆਂ ਸ਼੍ਰੇਣੀਆਂ ਲਈ 54, ਇਸਤਰੀਆਂ ਨਾਲ ਸੰਬੰਧਤ 1699 ਅਤੇ ਜਨਰਲ 2105 ਪੰਚ ਬਣੇ। ਸ੍ਰੀ ਅਗਰਵਾਲ ਨੇ ਸ਼ਾਂਤੀ ਪੂਰਵਕ ਚੋਣ ਅਮਲ ਨੇਪਰੇ ਚਾੜ੍ਹਨ ਲਈ ਸਮੂਹ ਵੋਟਰਾਂ, ਪਿੰਡ ਵਾਸੀਆਂ ਤੇ ਸਾਰੀਆਂ ਸਿਆਸੀ ਪਾਰਟੀਆਂ ਦਾ ਧੰਨਵਾਦ ਕੀਤਾ।

ਬੀਬੀ ਚਾਵਲਾ ਪਿੰਡ ਵਲੀਪੁਰ ਕਲਾਂ ਤੋਂ ਸਰਪੰਚ ਨਿਯੁਕਤ
ਹੰਬੜਾਂ, 30 ਦਸਬੰਰ (ਕੁਲਦੀਪ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਨਾਮਵਰ ਪਿੰਡ ਵਲੀਪੁਰ ਕਲਾਂ ਤੋਂ ਕਾਂਗਰਸ ਦੇ ਸੂਬਾਈ ਆਗੂ ਸ: ਭੁਪਿੰਦਰਪਾਲ ਸਿੰਘ ਚਾਵਲਾ ਦੀ ਪਤਨੀ ਬੀਬੀ ਸਿਮਰਨ ਕੌਰ 705 ਵੋਟਾਂ 'ਚੋਂ 528 ਵੋਟਾਂ ਹਾਸਲ ਕਰਕੇ ਜੇਤੂ ਰਹੇ ਅਤੇ ਚਾਵਲਾ ਧੜੇ ਦੀ ਪੰਚਾਇਤ ਬਣੀ। ਦੱਸਣਯੋਗ ਹੈ ਕਿ ਚਾਵਲਾ ਧੜੇ ਦੇ 2 ਪੰਚਾਇਤ ਮੈਂਬਰ ਜਗਜੀਤ ਸਿੰਘ ਅਤੇ ਬੀਬੀ ਅਮਰਜੀਤ ਕੌਰ ਪਹਿਲਾਂ ਹੀ ਨਿਰਵਿਰੋਧ ਜੇਤੂ ਰਹੇ। ਇਸ ਸ਼ਾਨਦਾਰ ਜਿੱਤ 'ਤੇ ਓ. ਐਸ. ਡੀ. ਦਮਨਜੀਤ ਸਿੰਘ ਮੋਹੀ, ਹਲਕਾ ਇੰਚਾਰਜ ਮੇਜਰ ਸਿੰਘ ਭੈਣੀ, ਘੰਟਾ ਘਰ ਦੁਕਾਨਦਾਰ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਜਗਜੀਤ ਸਿੰਘ ਚਾਵਲਾ, ਕਿਸਾਨ ਆਗੂ ਪ੍ਰਮਿੰਦਰ ਸਿੰਘ ਚਾਵਲਾ, ਸਾਬਕਾ ਸਰਪੰਚ ਉਜਾਗਰ ਸਿੰਘ ਵਲੀਪੁਰ, ਕੁਲਦੀਪ ਸਿੰਘ ਧਾਲੀਵਾਲ, ਤੀਰਥ ਸਿੰਘ ਧਾਲੀਵਾਲ, ਜਗਦੀਸ਼ ਸਿੰਘ, ਰਾਜਵਿੰਦਰ ਕੌਰ, ਗੁਰਦੀਪ ਕੌਰ, ਹਰਦਿਆਲ ਸਿੰਘ, ਬਲਵੰਤ ਸਿੰਘ ਢੇਸੀ, ਨੰਬਰਦਾਰ ਜਸਵਿੰਦਰ ਸਿੰਘ, ਜੱਗਾ ਸਿੰਘ, ਮੁਨਸ਼ੀ ਸਿੰਘ, ਕਰਨੈਲ ਸਿੰਘ ਚੱਕੀ ਵਾਲਾ, ਜਸਪਾਲ ਸਿੰਘ, ਜਸਵੰਤ ਸਿੰਘ, ਸਾਬਕ ਸਰਪੰਚ ਕੁਲਵੰਤ ਕੌਰ, ਗੁਰਮੇਲ ਸਿੰਘ, ਭਗਵੰਤ ਸਿੰਘ, ਹਰਨੇਕ ਸਿੰਘ, ਨਛੱਤਰ ਸਿੰਘ, ਮੇਵਾ ਸਿੰਘ ਅਤੇ ਹੋਰਨਾਂ ਨੇ ਬੀਬੀ ਚਾਵਲਾ ਅਤੇ ਚਾਵਲਾ ਪਰਿਵਾਰ ਨੂੰ ਵਧਾਈ ਦਿੱਤੀ।

ਵਲੀਪੁਰ ਖੁਰਦ ਤੋਂ ਕਾਂਗਰਸੀ ਆਗੂ ਜਗੀਰ ਸਿੰਘ ਸਰਪੰਚ ਬਣੇ
ਹੰਬੜਾਂ, 30 ਦਸੰਬਰ (ਜਗਦੀਸ਼ ਸਿੰਘ ਗਿੱਲ, ਕੁਲਦੀਪ ਸਿੰਘ ਸਲੇਮਪੁਰੀ)- ਹਲਕਾ ਦਾਖਾ ਦੇ ਪਿੰਡ ਵਲੀਪੁਰ ਖੁਰਦ ਤੋਂ ਪੰਚਾਇਤੀ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਕੰਨਗੋ ਜਗੀਰ ਸਿੰਘ 107 ਵੋਟਾਂ 'ਤੇ ਚੋਣ ਜਿੱਤ ਕੇ ਸਰਪੰਚ ਬਣੇ ਅਤੇ ਕੁੰਦਨ ਸਿੰਘ, ਮਨਜੀਤ ਕੌਰ, ਸੰਦੀਪ ਕੌਰ, ਗੁਰਦੇਵ ਸਿੰਘ ਪੰਚੀ ਦੀ ਚੋਣ ਜਿੱਤ ਕੇ ਪੰਚਾਇਤ ਮੈਂਬਰ ਚੁਣੇ ਗਏ। ਪਿੰਡ ਵਾਸੀਆਂ ਵਲੋਂ ਕਾਂਗਰਸ ਪਾਰਟੀ ਵਲੋਂ ਪੰਚਾਇਤ ਬਣਾਏ ਜਾਣ ਤੇ ਖੁਸ਼ੀ 'ਚ ਲੱਡੂ ਵੰਡੇ ਗਏ ਅਤੇ ਭੰਗੜੇ ਪਾਏ। ਇਸ ਮੌਕੇ ਓ.ਐਸ.ਡੀ ਦਮਨਜੀਤ ਸਿੰਘ ਮੋਹੀ, ਕਾਂਗਰਸ ਦੇ ਅਜੈਕਟਿਬ ਮੈਂਬਰ ਅਨੰਦ ਸਰੂਪ ਸਿੰਘ ਮੋਹੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਮਨਦੀਪ ਸਿੰਘ ਰਿੱਕੀ ਚੌਹਾਨ, ਪ੍ਰਧਾਨ ਹਰਮੋਹਣ ਸਿੰਘ ਠੇਕੇਦਾਰ ਨੇ ਜਗੀਰ ਸਿੰਘ ਦੇ ਸਰਪੰਚ ਚੁਣੇ ਜਾਣ ਅਤੇ ਪੰਚ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੱਤੀ ਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਨੰਬਰਦਾਰ ਜਗਰੂਪ ਸਿੰਘ ਹੰਸਰਾਂ, ਅਵਤਾਰ ਸਿੰਘ ਤਾਰੀ, ਨਗਿੰਦਰ ਸਿੰਘ ਚੌਹਾਨ, ਜਸਪ੍ਰੀਤ ਸਿੰਘ, ਜਗਦੇਵ ਸਿੰਘ ਹੰਸਰਾਂ, ਅਮਰੀਕ ਸਿੰਘ, ਸੁਖਦੇਵ ਸਿੰਘ ਖ਼ਾਲਸਾ ਆਦਿ ਵੀ ਮੌਜੂਦ ਸਨ।

ਹਲਕਾ ਦਾਖਾ ਦੇ ਪਿੰਡ ਬਸੈਮੀ ਤੋਂ ਸੁਖਮਿੰਦਰ ਸਿੰਘ ਝੱਜ ਸਰਪੰਚ ਬਣੇ
ਹੰਬੜਾਂ, 30 ਦਸੰਬਰ (ਜਗਦੀਸ਼ ਸਿੰਘ ਗਿੱਲ)- ਹਲਕਾ ਦਾਖਾ ਦੇ ਪਿੰਡ ਬਸੈਮੀ ਤੋਂ ਪੰਚਾਇਤੀ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਮਿੰਦਰ ਸਿੰਘ ਬਸੈਮੀ ਚੋਣ ਜਿੱਤ ਕੇ ਸਰਪੰਚ ਬਣੇ। ਪਿੰਡ ਵਾਸੀਆਂ ਵਲੋਂ ਕਾਂਗਰਸ ਪਾਰਟੀ ਵਲੋਂ ਪੰਚਾਇਤ ਬਣਾਏ ਜਾਣ 'ਤੇ ਖੁਸ਼ੀ 'ਚ ਲੱਡੂ ਵੰਡੇ ਗਏ। ਇਸ ਮੌਕ ਐਮ.ਪੀ. ਰਵਨੀਤ ਸਿੰਘ ਬਿੱਟੂ, ਕਾਂਗਰਸ ਦੇ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ ਨੇ ਸਰਪੰਚ ਸੁਖਮਿੰਦਰ ਸਿੰਘ ਬਸੈਮੀ ਨੂੰ ਚੋਣ ਜਿੱਤਣ 'ਤੇ ਵਿਧਾਈ ਦਿੱਤੀ ਤੇ ਉਨ੍ਹਾਂ ਨਾਲ ਪੰਚ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੱਤੀ ਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਗੁਰਨਾਮ ਸਿੰਘ ਝੱਜ, ਗੁਰਵੰਤ ਸਿੰਘ ਬੌਬੀ ਕੋਟਲੀ, ਸਾਬਕਾ ਐਸ.ਐਸ.ਪੀ ਮੋਹਕ ਸਿੰਘ ਝੱਜ, ਅੰਮ੍ਰਿਤਪਾਲ ਸਿੰਘ ਝੱਜ, ਵਰਿੰਦਰ ਸਿੰਘ ਝੱਜ, ਮਾਤਾ ਬਲਵੀਰ ਕੌਰ ਝੱਜ, ਬਲਜਿੰਦਰ ਕੌਰ ਸਾਬਕਾ ਸਰਪੰਚ, ਸਤਿੰਦਰਪਾਲ ਸਿੰਘ, ਮਹਿੰਦਰਪਾਲ ਸਿੰਘ ਬਸੈਮੀ, ਮੋਂਟੀ ਗਰੇਵਾਲ, ਜਸਪਾਲ ਸਿੰਘ, ਪ੍ਰਗਟ ਸਿੰਘ ਆਦਿ ਮੌਜੂਦ ਸਨ।

ਪਹਿਲੀ ਵੋਟ 'ਤੇ ਹੀ ਪਿੰਡ ਭੱਠਾ ਧੂਹਾ 'ਚ ਖੜਕੀ
ਹੰਬੜਾਂ, 30 ਦਸੰਬਰ (ਕੁਲਦੀਪ ਸਿੰਘ ਸਲੇਮਪੁਰੀ)- ਲੋਕਤੰਤਰ ਦੀ ਮਜ਼ਬੂਤੀ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਲੋਕਾਂ/ਵੋਟਰਾਂ 'ਚ ਭਾਰੀ ਵੇਖਣ ਨੂੰ ਮਿਲਿਆ। ਕਈ ਪਿੰਡਾਂ 'ਚ ਸਰਬਸੰਮਤੀ ਨਾਲ ਪੰਚਾਇਤੀ ਚੁਣਿਆ ਗਈਆ। ਸਰਬ ਪੰਚਾਇਤੀ ਚੋਣਾਂ 2018 ਦੀ ਪੋਲਿੰਗ ਅੱਜ ਸਵੇਰ ਤੋਂ ਹੀ ਅਮਨ ਅਮਾਨ ਨਾਲ ਰਹੀ। ਜਾਣਕਾਰੀ ਅਨੁਸਾਰ ਪਿੰਡ ਭੱਠਾ ਧੂਹਾ ਵਿਖੇ ਪੋਲਿੰਗ ਸਟੇਸ਼ਨ 'ਤੇ ਪਹਿਲੀਆਂ ਹੀ ਵੋਟਾਂ ਨੂੰ ਲੈ ਕੇ ਤੂੰ-ਤੂੰ ਮੈਂ ਮੈਂ ਹੋ ਗਈ ਅਤੇ ਲਾਇਨ ਵਿਚ ਲੱਗਣ ਕਰਕੇ ਕੁਝ ਕੁ ਖੜਕੀ ਅਤੇ ਬਾਅਦ ਵਿਚ ਪੁਲਿਸ ਪਾਰਟੀ ਨੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਕੇ ਪੋਲਿੰਗ ਫ਼ਿਰ ਤੋਂ ਸ਼ੁਰੂ ਕਰਵਾਈ। ਇਕੱਤਰ ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਪਿੰਡ ਸਲੇਮਪੁਰ 'ਚ ਮਰਦ-23 ਅਤੇ ਔਰਤ- 05, 9:10 'ਤੇ ਪਿੰਡ ਗੌਂਸਪੁਰ 'ਚ 39 ਵੋਟਾਂ, ਪਿੰਡ ਭੱਠਾ ਧੂਹਾ 'ਚ 10 ਵਜੇ ਦੇ ਕਰੀਬ ਮਰਦ-84 ਤੇ ਔਰਤਾਂ-108 ਇਸੇ ਤਰ੍ਹਾਂ ਵਲੀਪੁਰ ਕਲਾਂ 'ਚ 11 ਵਜੇ ਤੱਕ ਮਰਦਾਂ 'ਚ 80 ਅਤੇ 199 ਔਰਤ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਪਿੰਡ ਬੀਰਮੀ ਵਿਖੇ 1 ਵਜੇ ਤੱਕ ਬੂਥ ਨੰਬਰ-1 'ਤੇ 886 ਵੋਟਾਂ ਵਿਚੋਂ 280 ਅਤੇ ਬੂਥ ਨੰਬਰ 2 'ਚ 643 ਵਿਚੋਂ 254 ਵੋਟਾਂ ਪੋਲਿੰਗ ਹੋਈਆਂ। ਪਿੰਡ ਗੋਂਸਪੁਰ 'ਚ 2 ਵਜੇ 480 ਵੋਟਾਂ ਵਿਚੋਂ 354 ਵੋਟਾਂ ਪੋਲਿੰਗ ਹੋਈਆਂ। ਪਿੰਡ ਪੂੜੈਣ ਵਿਖੇ 3 ਵਜੇ ਤੱਕ 54 ਫ਼ੀਸਦੀ ਅਤੇ ਹੰਬੜਾਂ ਵਿਖੇ 56 ਫ਼ੀਸਦੀ ਵੋਟਾਂ ਪੋਲਿੰਗ ਹੋਈਆ। ਸਰਪੰਚੀ ਦੇ ਉਮੀਦਵਾਰਾਂ ਨੇ ਵੋਟਰਾਂ ਦੀ ਸਹੂਲਤ ਲਈ ਸਾਰੇ ਪਿੰਡਾਂ ਅੰਦਰ ਲੰਗਰ ਲਗਾਏ ਅਤੇ ਦੂਰ ਦੇ ਵੋਟਰ ਲਿਆਉਣ ਲਈ ਗੱਡੀਆਂ ਮੋਟਰਾਂ ਪ੍ਰਬੰਧ ਵੀ ਕੀਤਾ।

ਮਲਕਪੁਰ ਬੇਟ ਤੋਂ ਬਲਜਿੰਦਰ ਸਿੰਘ ਮਲਕਪੁਰ ਸਰਪੰਚ ਬਣੇ
ਹੰਬੜਾਂ, 30 ਦਸੰਬਰ (ਜਗਦੀਸ਼ ਸਿੰਘ ਗਿੱਲ)-ਹਲਕਾ ਗਿੱਲ ਦੇ ਪਿੰਡ ਮਲਕਪੁਰ ਬੇਟ ਤੋਂ ਪੰਚਾਇਤੀ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਜਿੰਦਰ ਸਿੰਘ ਮਲਕਪੁਰ ਵੱਡੀ ਲੀਡ 'ਤੇ ਚੋਣ ਜਿੱਤ ਕੇ ਸਰਪੰਚ ਬਣੇ ਅਤੇ ਉਨ੍ਹਾਂ ਨਾਲ ਪੰਚੀ ਦੇ ਉਮੀਦਵਾਰ ਵੀ ਚੋਣ ਜਿੱਤ ਕੇ ਜੇਤੂ ਰਹੇ। ਸਰਪੰਚ ਬਲਜਿੰਦਰ ਸਿੰਘ ਮਲਕਪੁਰ ਸਰਪੰਚ ਬਣ ਜਾਣ 'ਤੇ ਉਨ੍ਹਾਂ ਦੇ ਸਮੱਰਥਕਾਂ ਵਲੋਂ ਖੁਸ਼ੀ 'ਚ ਲੱਡੂ ਵੰਡੇ ਗਏ। ਇਸ ਮੌਕੇ ਐਮ.ਪੀ. ਰਵਨੀਤ ਸਿੰਘ ਬਿੱਟੂ, ਵਿਧਾਇਕ ਕੁਲਦੀਪ ਸਿੰਘ ਵੈਦ, ਓ.ਐਸ.ਡੀ. ਸ੍ਰੀ ਅੰਕਿਤ ਬਾਂਸਲ, ਕਾਂਗਰਸ ਦੇ ਐਗਜ਼ੈਕਟਿਵ ਮੈਂਬਰ ਅਨੰਦ ਸਰੂਪ ਸਿੰਘ ਮੋਹੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਮਨਦੀਪ ਸਿੰਘ ਰਿੱਕੀ ਚੌਹਾਨ ਨੇ ਮਲਕਪੁਰ ਦੇ ਸਰਪੰਚ ਦੀ ਚੋਣ ਜਿੱਤਣ 'ਤੇ ਵਧਾਈ ਦਿੱਤੀ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਸਮੱਰਥਕ ਤੇ ਪਿੰਡ ਵਾਸੀ ਵੱਡੀ ਗਿਣਤੀ 'ਚ ਮੌਜੂਦ ਸਨ।