ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਜਗਰਾਓਂ

ਹਲਕਾ  ਬਲਾਕ      

ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਪਾ ਕੇ ਚੁਣੀਆਂ ਪੰਚਾਇਤਾਂ
ਜਗਰਾਉਂ, 30 ਦਸੰਬਰ (ਜੋਗਿੰਦਰ ਸਿੰਘ, ਜਗਦੀਸ਼ ਸਿੰਘ ਗਿੱਲ, ਤੇਜਿੰਦਰ ਸਿੰਘ ਚੱਢਾ)-ਪੰਚਾਇਤ ਚੋਣਾਂ ਲਈ ਜਗਰਾਉਂ ਹਲਕੇ ਦੇ ਪਿੰਡਾਂ 'ਚ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸਮਾਪਤ ਹੋ ਗਿਆ ਅਤੇ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਵੋਟਾਂ ਪਾ ਕੇ ਆਪਣੇ ਪਿੰਡਾਂ ਦੀਆਂ ਨਵੀਂਆਂ ਪੰਚਾਇਤਾਂ ਚੁਣੀਆਂ। ਕਈ ਥਾਵਾਂ 'ਤੇ ਹਲਕੀਆਂ ਝੜਪਾਂ ਤਾਂ ਹੋਈਆਂ ਪਰ ਕਿਸੇ ਵੱਡੀ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ। ਲੋਕਾਂ ਨੇ ਵੋਟਾਂ ਪਾਉਂਣ ਲਈ ਵੱਡਾ ਉਤਸ਼ਾਹ ਦਿਖਾਇਆ ਅਤੇ ਸਾਰਾ ਦਿਨ ਵੋਟਾਂ ਪਾਉਂਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹੀਆਂ। ਦੇਰ ਰਾਤ ਤੱਕ ਸਰਪੰਚੀ ਦੇ ਸਾਹਮਣੇ ਆਏ ਚੋਣ ਨਤੀਜਿਆਂ 'ਚ ਪਿੰਡ ਅਗਵਾੜ ਲੋਪੋਂ ਖੁਰਦ ਤੋਂ ਕੁਲਵਿੰਦਰ ਕੌਰ, ਚੀਮੇ ਤੋਂ ਪਰਮਿੰਦਰ ਸਿੰਘ ਚੀਮਾ, ਮਲਕ ਤੋਂ ਜਸਪ੍ਰੀਤ ਕੌਰ, ਫਤਿਹਗੜ ਸਿਵੀਆਂ ਤੋਂ ਹਰਬੰਸ ਕੌਰ, ਡਾਂਗੀਆ ਤੋਂ ਦਰਸ਼ਨ ਸਿੰਘ, ਲੀਲਾਂ ਮੇਘ ਸਿੰਘ ਤੋਂ ਵਰਕਪਾਲ ਸਿੰਘ, ਬਾਘੀਆਂ ਤੋਂ ਕਿਸਨ ਕੌਰ, ਬਹਾਦਰ ਕੇ ਤੋਂ ਪ੍ਰੀਤਮ ਕੌਰ, ਗਾਲਿਬ ਕਲਾਂ ਤੋਂ ਸਿਕੰਦਰ ਸਿੰਘ, ਜਗਰਾਉਂ ਪੱਤੀ ਮਲਕ ਤੋਂ ਬਲਵੀਰ ਸਿੰਘ ਬੀਰਾ, ਸਿੱਧਵਾਂ ਖੁਰਦ ਤੋਂ ਪਰਮਜੀਤ ਸਿੰਘ ਮੀਨਾ, ਅਲੀਗੜ ਤੋਂ ਲਾਲੀ ਅਲੀਗੜ, ਕੋਠੇ ਜੀਵਾ ਤੋਂ ਚਰਨਪ੍ਰੀਤ ਕੌਰ ਤੂਰ, ਕੰਨੀਆ ਖੁਰਦ ਤੋੋਂ ਅਮਨਦੀਪ ਕੌਰ, ਪਰਜੀਆਂ ਕਲਾਂ ਤੋਂ ਬਚਨ ਕੌਰ, ਸੰਗਤਪੁਰਾ ਤੋਂ ਪਲਵਿੰਦਰ ਕੌਰ, ਲੋਧੀਵਾਲ ਤੋਂ ਪਰਮਿੰਦਰ ਸਿੰਘ ਟੂਸਾ, ਕਾਕੜ ਤੋਂ ਜਗਜੀਤ ਸਿੰਘ, ਰਾਮਗੜ ਭੁੱਲਰ ਸੁਰਿੰਦਰ ਕੌਰ, ਸਵੱਦੀ ਖੁਰਦ ਤੋਂ ਜਸਵਿੰਦਰ ਸਿੰਘ ਕਾਕਾ, ਜਨੇਤਪੁਰਾ ਤੋਂ ਕਿਰਨਜੀਤ ਕੌਰ, ਕੋਠੇ ਰਾਹਲਾਂ ਤੋਂ ਜਗਤਾਰ ਸਿੰਘ ਜੇਤੂ ਰਹੇ। ਬਹੁਤੇ ਪਿੰਡਾਂ 'ਚ ਦੇਰ ਰਾਤ ਤੱਕ ਨਤੀਜੇ ਸਾਹਮਣੇ ਨਹੀਂ ਆਏ ਸਨ। ਇਸੇ ਦੌਰਾਨ ਪਿੰਡ ਚੌਂਕੀਮਾਨ ਤੋਂ ਡਾ. ਹਰਮਿੰਦਰ ਸਿੰਘ ਵਿੱਕੀ ਜੇਤੂ ਰਹੇ, ਵਲੀਪੁਰ ਤੋਂ ਜਗੀਰ ਸਿੰਘ, ਪਿੰਡ ਰਛੀਨ ਤੋਂ ਅਵਤਾਰ ਸਿੰਘ ਗਾਂਧੀ, ਪਿੰਡ ਬਸੈਮੀ ਤੋਂ ਸੁਖਮਿੰਦਰ ਸਿੰਘ ਝੱਜ ਜੇੂਤ ਰਹੇ।


ਪਿੰਡ ਸੇਖੂਪੁਰਾ ਤੋਂ ਸਾਧੂ ਸਿੰਘ ਦਿਲਸ਼ਾਦ 787 ਵੋਟਾਂ ਦੇ ਫਰਕ ਨਾਲ ਜੇਤੂ
ਚੌਂਕੀਮਾਨ, 30 ਦਸੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸੇਖੁਪੁਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਦਿਲਸ਼ਾਦ ਸੇਖੂਪੁਰਾ ਨੇ ਵਿਰੋਧੀ ਸਰਪੰਚੀ ਦੇ ਉਮੀਦਵਾਰ ਬੀਬੀ ਜਸਵੀਰ ਕੌਰ ਸੇਖੂਪੁਰਾ ਨੂੰ 787 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਸੇਖੂਪੁਰਾ ਨੇ ਦੱਸਿਆ ਕਿ ਸਾਧੂ ਸਿੰਘ ਦਿਲਸ਼ਾਦ ਨੂੰ 971 ਵੋਟਾਂ ਅਤੇ ਬੀਬੀ ਜਸਵੀਰ ਕੌਰ ਨੂੰ 184 ਵੋਟਾਂ ਪਈਆਂ। ਇਸ ਮੌਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਂਪਰਾ, ਮੇਜਰ ਸਿੰਘ ਮੁੱਲਾਂਪੁਰ, ਜਗਪਾਲ ਸਿੰਘ ਖੰਗੂੜਾ, ਆਨੰਦ ਸਰੂਪ ਮੋਹੀ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਕੋਠੇ ਹਾਂਸ, ਬਲਾਕ ਸੰਮਤੀ ਮੈਂਬਰ ਹਰਮਨਦੀਪ ਸਿੰਘ ਕੁਲਾਰ, ਸਰਪੰਚ ਗੁਰਮੇਲ ਸਿੰਘ ਮੋਰਕਰੀਮਾਂ, ਬਲਾਕ ਸੰਮਤੀ ਮੈਂਬਰ ਹਰਜਾਪ ਸਿੰਘ ਚੌਂਕੀਮਾਨ, ਯੂਥ ਆਗੂ ਬਲਵੀਰ ਸਿੰਘ ਹਨੀ ਪੰਡੋਰੀ, ਸਾਬਕਾ ਸਰਪੰਚ ਜਗਦੀਸ ਸਿੰਘ ਪੰਡੋਰੀ, ਮੀਤ ਪ੍ਰਧਾਨ ਲਖਵਿੰਦਰ ਸਿੰਘ ਛੱਜਾਵਾਲ, ਮੀਤ ਪ੍ਰਧਾਨ ਨਿਰਮਲ ਸਿੰਘ ਪੰਡੋਰੀ ਆਦਿ ਨੇ ਸਾਧੂ ਸਿੰਘ ਦਿਲਸ਼ਾਦ ਨੂੰ ਵਧਾਈ ਦਿੱਤੀ।
ਪਿੰਡ ਖੰਜਰਵਾਲ ਤੋਂ ਬੀਬੀ ਹਰਜਿੰਦਰ ਕੌਰ ਨੇ ਸਰਪੰਚੀ ਦੀ ਚੋਣ ਜਿੱਤੀ
ਪਿੰਡ ਖੰਜਰਵਾਲ ਤੋਂ ਕਾਂਗਰਸ ਪਾਰਟੀ ਦੇ ਸਰਪੰਚੀ ਦੇ ਉਮੀਦਵਾਰ ਬੀਬੀ ਹਰਜਿੰਦਰ ਕੌਰ ਪਤਨੀ ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਬਿੱਲੂ ਖੰਜਰਵਾਲ ਨੇ ਆਪਣੀ ਵਿਰੋਧੀ ਸਰਪੰਚੀ ਦੇ ਉਮੀਦਵਾਰ ਬੀਬੀ ਸੁਰਿੰਦਰ ਕੌਰ ਨੂੰ 78 ਵੋਟਾਂ ਨਾਲ ਹਰਾਇਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਬਿੱਲੂ ਖੰਜਰਵਾਲ ਨੇ ਦੱਸਿਆ ਕਿ ਬੀਬੀ ਹਰਜਿੰਦਰ ਕੌਰ ਨੂੰ 327 ਵੋਟਾਂ ਅਤੇ ਬੀਬੀ ਸੁਰਿੰਦਰ ਕੌਰ ਨੂੰ 249 ਵੋਟਾਂ ਪਈਆਂ। ਇਸ ਮੌਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਪਰਾਂ, ਮੇਜਰ ਸਿੰਘ ਮੁੱਲਾਂਪੁਰ, ਜਗਪਾਲ ਸਿੰਘ ਖੰਗੂੜਾ, ਆਨੰਦ ਸਰੂਪ ਮੋਹੀ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਮਨਦੀਪ ਸਿੰਘ ਰਿੱਕੀ ਚੌਹਾਨ, ਬਲਾਕ ਸੰਮਤੀ ਮੈਂਬਰ ਪ੍ਰਗਟ ਸਿੰਘ ਤੂਰ ਸਵੱਦੀ, ਬਲਾਕ ਸੰਮਤੀ ਮੈਂਬਰ ਹਰਮਨਦੀਪ ਸਿੰਘ ਕੁਲਾਰ, ਸਰਪੰਚ ਗੁਰਮੇਲ ਸਿੰਘ ਮੋਰਕਰੀਮਾਂ, ਜਨਰਲ ਸਕੱਤਰ ਬਲਵਿੰਦਰ ਸਿੰਘ ਜੱਸੋਵਾਲ, ਨੰਬਰਦਾਰ ਜਸਵੰਤ ਸਿੰਘ ਸੋਹੀਆਂ, ਬਲਾਕ ਸੰਮਤੀ ਮੈਂਬਰ ਹਰਜਾਪ ਸਿੰਘ ਚੌਂਕੀਮਾਨ ਆਦਿ ਨੇ ਬੀਬੀ ਹਰਜਿੰਦਰ ਕੌਰ ਖੰਜਰਵਾਲ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸਮੂਹ ਨਗਰ ਨਿਵਾਸੀਆਂ ਵੱਲੋਂ ਵੀ ਬੀਬੀ ਹਰਜਿੰਦਰ ਕੌਰ ਖੰਜਰਵਾਲ ਤੇ ਹਰਬੰਸ ਸਿੰਘ ਬਿੱਲੂ ਖੰਜਰਵਾਲ ਨੂੰ ਵਧਾਈਆਂ ਦਿੱਤੀਆਂ।
ਸਿੱਧਵਾਂ ਖੁਰਦ 'ਚ ਪਰਮਜੀਤ ਸਿੰਘ ਬੀਨਾ ਨੇ 1 ਵੋਟ ਨਾਲ ਜਿੱਤੀ ਸਰਪੰਚੀ
ਪਿੰਡ ਸਿੱਧਵਾਂ ਖੁਰਦ ਤੋਂ ਅਕਾਲੀ ਦਲ ਦੇ ਸਰਪੰਚੀ ਦੇ ਉਮੀਦਵਾਰ ਪਰਮਜੀਤ ਸਿੰਘ ਬੀਨਾ ਨੇ ਆਪਣੇ ਵਿਰੋਧੀ ਉਮੀਦਵਾਰ ਖੁਸਵੰਤ ਸਿੰਘ ਨੂੰ ਇਕ ਵੋਟ ਦੇ ਫਰਕ ਨਾਲ ਹਰਾਇਆ। ਇਸ ਮੌਕੇ ਪ੍ਰਧਾਨ ਜਤਿੰਦਰ ਸਿੰਘ ਸਿੱਧਵਾਂ ਨੇ ਦੱਸਿਆ ਕਿ ਸਰਪੰਚੀ ਚੋਣ ਵਿਚ 4 ਉਮੀਦਵਾਰ ਚੋਣ ਲੜ ਰਹੇ ਸਨ ਜਿਨ੍ਹਾਂ ਵਿਚ ਜੇਤੂ ਰਹੇ ਉਮੀਦਵਾਰ ਨੂੰ 398 ਵੋਟਾਂ, ਖੁਸਵੰਤ ਸਿੰਘ ਨੂੰ 397 ਵੋਟਾਂ, ਵਰਿੰਦਰਪਾਲ ਸਿੰਘ ਨੂੰ 108 ਵੋਟਾਂ ਅਤੇ ਨਿਰੰਜਣ ਸਿੰਘ 51 ਵੋਟਾਂ ਪਈਆਂ। ਇਸ ਮੌਕੇ ਸਾਬਕਾ ਵਿਧਾਇਕ ਐੱਸ.ਆਰ ਕਲੇਰ, ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਕੁਲਾਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਕਮਲਜੀਤ ਸਿੰਘ ਮੱਲ੍ਹਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਚੇਅਰਮੈਨ ਦੀਦਾਰ ਸਿੰਘ ਮਲਕ, ਸਾਬਕਾ ਸਰਪੰਚ ਦਲਜੀਤ ਸਿੰਘ ਕੁਲਾਰ, ਸਰਪੰਚ ਬਲਵੀਰ ਸਿੰਘ ਮੀਰਪੁਰ ਹਾਂਸ, ਚੈਅਰਮੈਨ ਲਖਵਿੰਦਰ ਸਿੰਘ ਉੱਪਲ, ਸਰਪੰਚ ਨਿਰਭੈ ਸਿੰਘ ਅਲੀਗੜ੍ਹ, ਨੰਬਰਦਾਰ ਹਰਚਰਨ ਸਿੰਘ ਤੂਰ ਆਦਿ ਨੇ ਪਰਮਜੀਤ ਸਿੰਘ ਬੀਨਾ ਨੂੰ ਵਧਾਈ ਦਿੱਤੀ।
ਪਿੰਡ ਸੂਜਾਪੁਰ ਤੋਂ ਮਨਜੀਤ ਸਿੰਘ ਭੱਠੇ ਵਾਲੇ ਬਣੇ ਸਰਪੰਚ
ਪਿੰਡ ਸੂਜਾਪੁਰ ਤੋਂ ਮਨਜੀਤ ਸਿੰਘ ਭੱਠੇ ਵਾਲੇ ਸਰਪੰਚ ਚੁਣੇ ਗਏ। ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੰਬਰਦਾਰ ਸੋਹਣ ਸਿੰਘ ਸੂਜਾਪੁਰ ਨੂੰ 124 ਵੋਟਾਂ ਦੇ ਫਰਕ ਨਾਲ ਹਰਾ ਕਿ ਜਿੱਤ ਪ੍ਰਾਪਤ ਕੀਤੀ। ਜਾਣਕਾਰੀ ਅਨੁਸਾਰ ਪਿੰਡ ਸੂਜਾਪੁਰ ਤੋਂ ਸਰਪੰਚੀ ਦੇ 4 ਉਮੀਦਵਾਰ ਮੈਦਾਨ ਵਿਚ ਸਨ ਜਿਸ ਵਿਚ ਮਨਜੀਤ ਸਿੰਘ ਭੱਠੇ ਵਾਲੇ ਨੂੰ 392 ਵੋਟਾਂ, ਨੰਬਰਦਾਰ ਸੋਹਣ ਸਿੰਘ ਸੂਜਾਪੁਰ ਨੂੰ 268 ਵੋਟਾਂ, ਬਲਵੰਤ ਸਿੰਘ ਨੂੰ 266 ਵੋਟਾਂ ਅਤੇ ਜੋਧ ਸਿੰਘ ਨੂੰ 33 ਵੋਟਾਂ ਪਈਆਂ। ਇਸ ਮੌਕੇ ਮਨਜੀਤ ਸਿੰਘ ਭੱਠੇ ਵਾਲੇ ਨੂੰ ਸਮਰਥਕਾਂ ਵਲੋਂ ਵਧਾਈਆਂ ਦਿੱਤੀਆਂ ਗਈਆਂ।
ਪਿੰਡ ਬਿਰਕ ਤੋਂ ਬੀਬੀ ਕਰਮਜੀਤ ਕੌਰ 210 ਵੋਟਾਂ ਨਾਲ ਜੇਤੂ
ਪਿੰਡ ਬਿਰਕ ਤੋਂ ਕਾਂਗਰਸ ਪਾਰਟੀ ਦੇ ਸਰਪੰਚੀ ਦੇ ਉਮੀਦਵਾਰ ਬੀਬੀ ਕਰਮਜੀਤ ਕੌਰ ਪਤਨੀ ਦਰਸ਼ਨ ਸਿੰਘ ਬਿਰਕ ਨੇ ਆਪਣੇ ਵਿਰੋਧੀ ਬੀਬੀ ਹਰਪ੍ਰੀਤ ਕੌਰ ਪਤਨੀ ਅਮਰਜੀਤ ਸਿੰਘ ਨੂੰ 210 ਵੋਟਾਂ ਦੇ ਫਰਕ ਨਾਲ ਹਰਾ ਕਿ ਸਰਪੰਚੀ ਦੀ ਚੋਣ ਜਿੱਤੀ। ਇਸ ਮੌਕੇ ਖੇਡ ਪ੍ਰੋਮਟਰ ਪਾਲੀ ਵਿਰਕ ਨੇ ਦੱਸਿਆ ਕਿ ਬੀਬੀ ਕਰਮਜੀਤ ਕੌਰ ਨੂੰ 604 ਵੋਟਾਂ ਅਤੇ ਬੀਬੀ ਹਰਪ੍ਰੀਤ ਕੌਰ ਨੂੰ 394 ਵੋਟਾਂ ਪਈਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪ੍ਰੀਤਮ ਸਿੰਘ, ਹਰਮਿੰਦਰ ਸਿੰਘ, ਰਾਜਪ੍ਰੀਤ ਕੌਰ, ਹਰਮੀਤ ਕੌਰ ਅਤੇ ਬਲਵਿੰਦਰ ਕੌਰ ਸਾਰੇ ਪੰਚ ਚੁਣੇ ਗਏ। ਇਸ ਮੌਕੇ ਪਾਲੀ ਵਿਰਕ, ਸਾਬਕਾ ਸਰਪੰਚ ਜਗਮੇਲ ਸਿੰਘ, ਤਰਲੋਚਨ ਸਿੰਘ ਸਿੱਧੂ ਅਮਰੀਕਾ, ਸਾਬਕਾ ਸਰਪੰਚ ਕਮਿੱਕਰ ਸਿੰਘ ਕੈਨੇਡਾ, ਸਾਬਕਾ ਸਰਪੰਚ ਲਛਮਣ ਸਿੰਘ ਬਿਰਕ, ਕੁਲਵਿੰਦਰ ਸਿੰਘ ਕੈਨੇਡਾ, ਦਵਿੰਦਰ ਸਿੰਘ ਕੈਨੇਡਾ, ਸਤਵਿੰਦਰ ਸਿੰਘ, ਅਜਮੇਰ ਸਿੰਘ, ਹਰਮਿੰਦਰ ਸਿੰਘ, ਪ੍ਰਧਾਨ ਤਰਲੋਚਨ ਸਿੰਘ ਆਦਿ ਨੇ ਬੀਬੀ ਕਰਮਜੀਤ ਕੌਰ ਬਿਰਕ ਨੂੰ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ।
ਚੀਮਾ 'ਚ ਪ੍ਰਮਿੰਦਰ ਸਿੰਘ ਚੀਮਾ 222 ਵੋਟਾਂ ਨਾਲ ਸਰਪੰਚੀ ਚੋਣ ਜਿੱਤੇ
ਹਠੂਰ, (ਜਸਵਿੰਦਰ ਸਿੰਘ ਛਿੰਦਾ)-ਪਿੰਡ ਚੀਮਾ ਵਿਖੇ ਸਰਪੰਚੀ ਲਈ ਹੋਏ ਤਿਕੋਣੇ ਮੁਕਾਬਲੇ ਵਿਚੋਂ ਅਕਾਲੀ ਦਲ ਬਾਦਲ ਨਾਲ ਸਬੰਧਤ ਜਥੇਦਾਰ ਪ੍ਰਮਿੰਦਰ ਸਿੰਘ ਚੀਮਾ ਨੇ ਆਪਣੇ ਵਿਰੋਧੀਆਂ ਐਡਵੋਕੇਟ ਕਰਮ ਸਿੰਘ ਸਿੱਧੂ ਤੇ ਜਸਵਿੰਦਰ ਸਿੰਘ ਨੂੰ ਹਰਾ ਕੇ ਚੌਥੀ ਵਾਰ ਸਰਪੰਚੀ 'ਤੇ ਕਬਜ਼ਾ ਕਰ ਲਿਆ। ਜਥੇਦਾਰ ਪ੍ਰਮਿੰਦਰ ਸਿੰਘ ਚੀਮਾ ਨੂੰ 555, ਐਡਵੋਕੇਟ ਕਰਮ ਸਿੰਘ ਸਿੱਧੂ ਨੂੰ 333 ਅਤੇ ਜਸਵਿੰਦਰ ਸਿੰਘ ਚੀਮਾ ਨੂੰ 201 ਵੋਟਾਂ ਪਈਆਂ। ਜਥੇਦਾਰ ਪ੍ਰਮਿੰਦਰ ਸਿੰਘ ਚੀਮਾ ਨੇ 222 ਵੋਟਾਂ 'ਤੇ ਜਿੱਤ ਹਾਸਲ ਕੀਤੀ। ਦੋਵਾਂ ਹਾਰੇ ਹੋਏ ਉਮੀਦਵਾਰਾਂ ਦੀਆਂ ਵੋਟਾਂ ਮਿਲਾ ਕੇ ਵੀ ਜਥੇਦਾਰ ਪ੍ਰਮਿੰਦਰ ਸਿੰਘ ਚੀਮਾ ਦੀ ਵੋਟ ਗਿਣਤੀ ਵਧੀ ਹੈ।
ਬੜੂੰਦੀਂ ਤੋਂ ਬੀਬੀ ਧਾਲੀਵਾਲ ਜੇਤੂ ਰਹੀ
ਅਹਿਮਦਗੜ੍ਹ, (ਪੁਰੀ)- ਪਿੰਡ ਬੜੂੰਦੀ ਜਿਥੇ ਕਾਂਗਰਸ ਤੇ ਅਕਾਲੀ ਦਲ ਵਿਚ ਬੜਾ ਫਸਵਾਂ ਮੁਕਾਬਲਾ ਸੀ। ਜਿਥੋਂ ਇੰਡੀਅਨ ਓਵਰਸੀਜ ਕਾਂਗਰਸ ਯੂ.ਕੇ ਤੇ ਪ੍ਰਧਾਨ ਸ. ਕਮਲਜੀਤ ਸਿੰਘ ਧਾਲੀਵਾਲ ਦੀ ਮਾਤਾ ਕਾਂਗਰਸੀ ਉਮੀਦਵਾਰ ਬੀਬੀ ਬਲਦੇਵ ਕੌਰ ਧਾਲੀਵਾਲ ਜੇਤੂ ਰਹੀ।

ਯੂਥ ਕਾਂਗਰਸ ਹਲਕਾ ਪਾਇਲ ਦਾ ਪ੍ਰਧਾਨ ਲੰਢਾ ਦੂਸਰੀ ਵਾਰ ਸਰਪੰਚ ਬਣਿਆ
ਦੋਰਾਹਾ, 30 ਦਸੰਬਰ (ਮਨਜੀਤ ਸਿੰਘ ਗਿੱਲ)-ਯੂਥ ਕਾਂਗਰਸ ਹਲਕਾ ਪਾਇਲ ਦੇ ਪ੍ਰਧਾਨ ਗਗਨਦੀਪ ਸਿੰਘ ਲੰਢਾ ਦੂਸਰੀ ਵਾਰ ਸਰਪੰਚੀ ਦੀ ਚੋਣ ਜਿੱਤਣ 'ਚ ਸਫ਼ਲ ਰਿਹਾ ਹੈ ਅਤੇ ਉਹ ਆਪਣੇ ਵਿਰੋਧੀ ਉਮੀਦਵਾਰ ਪਲਵਿੰਦਰ ਸਿੰਘ ਨੂੰ ਕਰੀਬ 180 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤ ਗਏ ਹਨ। ਇਸ ਤੋਂ ਇਲਾਵਾ ਕਾਂਗਰਸੀ ਧਿਰ ਦੇ ਚਾਰ ਪੰਚ ਜਿੱਤਣ ਨਾਲ ਪਿੰਡ ਲੰਢਾ 'ਚ ਕਾਂਗਰਸ ਪਾਰਟੀ ਦੂਸਰੀ ਵਾਰ ਆਪਣੀ ਪੰਚਾਇਤ ਬਣਾਉਣ 'ਚ ਸਫ਼ਲ ਹੋਈ ਹੈ। ਪ੍ਰਧਾਨ ਲੰਢਾ ਨੇ ਆਪਣੀ ਜਿੱਤ ਲਈ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਵਿਕਾਸ ਕਾਰਜਾਂ ਦੀ ਲੜੀ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਰਹਿਣਗੇ।


ਬਲਾਕ ਮਲੌਦ ਦੇ ਵੱਖ-ਵੱਖ ਪਿੰਡਾਂ 'ਚ ਜੇਤੂ ਸਰਪੰਚ
ਮਲੌਦ, 30 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਮਲੌਦ ਦੇ ਵੱਖ-ਵੱਖ ਪਿੰਡਾਂ 'ਚ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਹੋਇਆ । ਗ੍ਰਾਮ ਪੰਚਾਇਤ ਦੀਆਂ ਚੋਣਾਂ ਵਿਚ ਵੋਟਾਂ ਪਾਉਣ ਦਾ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਪ੍ਰਾਪਤ ਹੋਏ ਨਤੀਜਿਆਂ ਵਿਚ ਪਿੰਡ ਆਲਮਪੁਰ ਪਰਮਜੀਤ ਕੌਰ ਪਤਨੀ ਨਿਰਮਲ ਸਿੰਘ 10 ਵੋਟਾਂ 'ਤੇ ਜੇਤੂ, ਬੇਰ ਖ਼ੁਰਦ ਤੋਂ ਸਤਪਾਲ ਸਿੰਘ ਉੱਪਲ ਪੁੱਤਰ ਮੁਖ਼ਤਿਆਰ ਸਿੰਘ 165 ਵੋਟਾਂ 'ਤੇ ਜੇਤੂ, ਕੂਹਲੀ ਖ਼ੁਰਦ ਤੋਂ ਨਰਿੰਦਰ ਕੌਰ ਪੰਧੇਰ ਪਤਨੀ ਜਗਤਾਰ ਸਿੰਘ ਪੰਧੇਰ 6 ਵੋਟਾਂ 'ਤੇ ਜੇਤੂ, ਮਾਂਗੇਵਾਲ ਤੋਂ 82 ਵੋਟਾਂ ਤੇ ਕਰਮਜੀਤ ਸਿੰਘ ਪਤਨੀ ਸੁਖਵਿੰਦਰ ਸਿੰਘ ਜੇਤੂ, ਚਾਪੜਾ ਤੋਂ ਪਰਮਿੰਦਰ ਸਿੰਘ 66 ਵੋਟਾਂ 'ਤੇ ਜੇਤੂ, ਮਾਲੋ ਦੌਦ ਤੋਂ ਮਨਜੀਤ ਕੌਰ ਪਤਨੀ ਗੁਰਮੁਖ ਸਿੰਘ 51 ਵੋਟਾਂ 'ਤੇ ਜੇਤੂ, ਦੌਲਤਪੁਰ ਤੋਂ ਸੁਖਵੀਰ ਸਿੰਘ ਪੁੱਤਰ ਪਾਲ ਸਿੰਘ 149 ਵੋਟਾਂ 'ਤੇ ਜੇਤੂ,  ਬੁਰਕੜਾ ਤੋਂ ਚਰਨਜੀਤ ਕੌਰ 7 ਵੋਟਾਂ 'ਤੇ ਜੇਤੂ, ਦੁਧਾਲ ਤੋਂ ਸਿਮਰਜੀਤ ਕੌਰ 243 ਵੋਟਾਂ 'ਤੇ ਜੇਤੂ, ਕਰਤਾਰਪੁਰ ਤੋਂ ਹਰਪ੍ਰੀਤ ਕੌਰ ਪਤਨੀ ਪਿੰਦਰ ਸਿੰਘ 20 ਵੋਟਾਂ 'ਤੇ ਜੇਤੂ, ਗੋਸਲਾਂ ਤੋਂ ਜੈ ਪਾਲ ਬਾਵਾ 474 ਵੋਟਾਂ 'ਤੇ ਜੇਤੂ, ਧੌਲ ਖ਼ੁਰਦ ਤੋਂ ਹਰਟਹਿਲ ਸਿੰਘ 248 ਵੋਟਾਂ ਨਾਲ ਜੇਤੂ, ਲਹਿਲ ਤੋਂ ਜਸਵੀਰ ਕੌਰ ਪਤਨੀ ਦਿਲਬਾਗ ਸਿੰਘ 502 ਵੋਟਾਂ 'ਤੇ ਜੇਤੂ, ਚੋਮੋਂ ਤੋਂ ਗੁਰਪ੍ਰੀਤ ਕੌਰ ਪਤਨੀ ਜਤਿੰਦਰ ਸਿੰਘ 319 ਵੋਟਾਂ 'ਤੇ ਜੇਤੂ, ਕੂਹਲੀ ਕਲਾਂ ਤੋਂ ਹਰਪ੍ਰੀਤ ਸਿੰਘ ਹੈਪੀ 452 ਵੋਟਾਂ 'ਤੇ ਜੇਤੂ, ਰੱਬੋਂ ਨੀਚੀ ਤੋਂ ਕਿਰਨਜੀਤ ਕੌਰ 85 ਵੋਟਾਂ 'ਤੇ ਜੇਤੂ ਰਹੇ।