ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਖੰਨਾ


 

 

 

 

       

ਪੁਲਿਸ ਜ਼ਿਲ੍ਹਾ ਖੰਨਾ ਵਿਚ ਲੋਕਾਂ ਨੇ ਉਤਸ਼ਾਹ ਨਾਲ ਪਾਈਆਂ ਵੋਟਾਂ
ਖੰਨਾ, 30 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਜ਼ਿਲ੍ਹੇ ਦੇ 5 ਬਲਾਕਾਂ ਖੰਨਾ, ਸਮਰਾਲਾ, ਮਾਛੀਵਾੜਾ, ਦੋਰਾਹਾ ਅਤੇ ਮਲੌਦ ਵਿਚ  ਪੰਚਾਇਤੀ ਵੋਟਾਂ ਪੈਣ ਦਾ ਕੰਮ  ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ। ਖੰਨਾ ਪੁਲਿਸ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੋਂ ਖੰਨਾ ਦੇ ਐਸ. ਡੀ. ਐਮ. ਸੰਦੀਪ ਸਿੰਘ, ਪਾਇਲ ਦੀ ਐਸ. ਡੀ. ਐਮ. ਸਵਾਤੀ ਟਿਵਾਣਾ ਅਤੇ ਹੋਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖੰਨਾ ਪੁਲਿਸ ਜ਼ਿਲ੍ਹੇ ਦੇ ਪੰਜਾਂ ਬਲਾਕਾਂ ਵਿਚ 76 ਤੋਂ 86 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ। ਦੋਰਾਹਾ ਵਿਚ 76 ਪ੍ਰਤੀਸ਼ਤ, ਸਮਰਾਲਾ ਵਿਚ 82 ਪ੍ਰਤੀਸ਼ਤ, ਮਾਛੀਵਾੜਾ ਵਿਚ 81, ਖੰਨਾ ਵਿਚ 86 ਅਤੇ ਮਲੌਦ ਵਿਚ 80 ਪ੍ਰਤੀਸ਼ਤ  ਦੇ ਕਰੀਬ ਪੋਲਿੰਗ ਹੋਈ ਹੈ। ਇਸ ਦਰਮਿਆਨ ਐਸ. ਐਸ. ਪੀ. ਖੰਨਾ ਧਰੁਵ ਦਹੀਆ ਨੇ ਦਾਅਵਾ ਕੀਤਾ ਕਿ ਖੰਨਾ ਪੁਲਿਸ ਜ਼ਿਲ੍ਹੇ ਵਿਚ  ਕਿਤੇ ਵੀ ਕੋਈ ਲੜਾਈ ਝਗੜਾ ਜਾਂ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਨਹੀਂ ਹੋਈ। ਪਰ ਅਣਅਧਿਕਾਰਤ ਸੂਚਨਾਵਾਂ ਅਨੁਸਾਰ ਕੁੱਝ ਥਾਵਾਂ ਤੇ ਲੋਕਾਂ ਵਿਚ ਆਪਸੀ ਕਹਾ ਸੁਣੀ ਵੀ ਹੋਈ, ਪਿੰਡ ਭਾਦਲਾ ਨੀਚਾ ਵਿਚ ਅਕਾਲੀ, ਬੀ. ਐਸ. ਪੀ. ਅਤੇ ਕਾਂਗਰਸੀਆਂ ਵਿਚਕਾਰ ਹੋਏ ਝਗੜੇ ਵਿਚ ਇਕ ਵਿਅਕਤੀ ਦੀ ਪੱਗ ਲਹਿ ਗਈ। ਜਦੋਂ ਕਿ ਪਿੰਡ ਬੂਲੇਪੁਰ ਵਿਚ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੂੰ ਪੁਲਿਸ ਅਧਿਕਾਰੀਆਂ ਵਲੋਂ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ। ਪਰ ਪਿੰਡ ਦੇ ਲੋਕਾਂ ਨੇ ਯਾਦੂ ਨੂੰ ਘੇਰ ਕੇ ਉਸ ਦੀ ਸੁਰੱਖਿਆ ਕੀਤੀ ਅਤੇ ਪੁਲਿਸ ਨੂੰ ਲੈ ਜਾਣ ਨਹੀਂ ਦਿੱਤਾ। ਬਾਅਦ ਵਿਚ ਯਾਦੂ ਨੇ ਕਿਹਾ ਕਿ ਉਹ ਇਸ ਚੋਣ ਵਿਚ ਇਲੈੱਕਸ਼ਨ ਏਜੰਟ ਹੈ ਪਰ ਕਾਂਗਰਸ ਧੱਕਾ ਕਰਦੀ ਹੈ। ਬਾਅਦ ਵਿਚ ਖੰਨਾ ਦੇ ਐਸ. ਐਸ. ਪੀ. ਧਰੁਵ ਦਹੀਆ ਨੇ ਖ਼ੁਦ ਵੀ ਇਸ ਪਿੰਡ ਦਾ ਦੌਰਾ ਕੀਤਾ। ਪਿੰਡ ਖੱਟੜਾ ਵਿਖੇ ਦੀਪਇੰਦਰ ਸਿੰਘ ਨਾਮ ਦੇ ਨੌਜਵਾਨ ਨੇ ਅਮਰਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਦੀ ਜਾਅਲੀ ਵੋਟ ਪਾਉਂਦਾ ਇਕ ਵਿਅਕਤੀ ਕਾਬੂ ਕੀਤਾ ਗਿਆ।  ਬਾਅਦ ਵਿਚ ਚੋਣ ਕਮਿਸ਼ਨ ਅਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਮਾਮਲਾ ਪੁਲੀਸ ਨੂੰ ਦਿੱਤਾ। ਇਸ ਮੌਕੇ ਕਾਂਗਰਸੀ ਨੇਤਾਵਾਂ ਨੇ ਦੋਸ਼ ਲਾਇਆ ਕਿ ਇਹ ਵਿਅਕਤੀ ਚੰਡੀਗੜ੍ਹ ਤੋਂ ਆਇਆ ਸੀ ਅਤੇ ਅਕਾਲੀ ਦਲ ਦਾ ਸਮਰਥਕ ਸੀ। ਗੌਰਤਲਬ ਹੈਕਿ ਪਿੰਡ ਕੋਟਲੀ ਵਿਚ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਅਤੇ ਸਾਬਕ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ ਵੀ ਵੋਟ ਪਾਉਣ ਗਏ। ਬਾਅਦ ਵਿਚ ਗੁਰਕੀਰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨੀਆਂ ਪਾਰਦਰਸ਼ੀ ਪੰਚਾਇਤ ਚੋਣਾਂ ਸਾਡੀ ਸਰਕਾਰ ਵਿਚ ਹੋ ਰਹੀਆਂ ਹਨ, ਉੱਨ੍ਹੀਆਂ ਕਦੇ ਵੀ ਨਹੀਂ ਹੋਈਆਂ। ਅਕਾਲੀ ਦਲ ਤੇ ਵਿਰੋਧੀ ਪਾਰਟੀਆਂ ਨੂੰ  ਇਸ ਤਰ੍ਹਾਂ ਇਨਸਾਫ਼ ਨਾਲ ਹੋਈਆਂ ਚੋਣਾਂ ਪ੍ਰਤੀ ਕਾਂਗਰਸ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਜਦੋਂ ਕਿ ਯੂਥ ਅਕਾਲੀ ਦਲ  ਦੀ ਕੋਰ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਕਾਂਗਰਸ ਨੇ ਇੰਨ੍ਹਾਂ ਚੋਣਾਂ ਵਿਚ ਰੱਜ ਕੇ ਧੱਕਾ ਕੀਤਾ ਹੈ, ਫਿਰ ਵੀ ਬਹੁਤ ਸਾਰੀਆਂ ਥਾਵਾਂ ਤੇ ਅਕਾਲੀ ਉਮੀਦਵਾਰ ਜਿੱਤ ਰਹੇ ਹਨ, ਉਨ੍ਹਾਂ ਕਿਹਾ ਇਹ ਧੱਕਾ ਲੋਕ ਸਭਾ ਵਿਚ ਕਾਂਗਰਸ ਨੂੰ ਮਹਿੰਗਾ ਪਵੇਗਾ।

ਖੰਨਾ, ਸਮਰਾਲਾ, ਮਾਛੀਵਾੜਾ, ਦੋਰਾਹਾ ਤੇ ਮਲੌਦ ਵਿਚ ਦੇਰ ਰਾਤ ਤੱਕ ਵੋਟਾਂ ਦੀ ਗਿਣਤੀ ਜਾਰੀ
ਖੰਨਾ, 30 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਜ਼ਿਲੇ ਵਿਚ ਪੈਂਦੇ 5 ਬਲਾਕਾਂ ਖੰਨਾ, ਸਮਰਾਲਾ, ਮਾਛੀਵਾੜਾ, ਮਲੌਦ ਅਤੇ ਦੋਰਾਹਾ ਦੀਆਂ ਵੋਟਾਂ ਦੀ ਗਿਣਤੀ ਦੇਰ ਰਾਤ ਤੱਕ ਜਾਰੀ ਸੀ।  ਭਾਵੇਂ ਸਾਰੇ ਬਲਾਕਾਂ ਵਿਚ ਕਾਫ਼ੀ ਨਤੀਜੇ ਆ ਚੁੱਕੇ ਹਨ, ਪਰ ਅਜੇ ਤੱਕ ਸਿਰਫ਼ ਖੰਨਾ ਵਿਚ ਹੀ ਇਹ ਸਾਫ਼ ਹੋਇਆ ਹੈ ਕਿ ਕਾਂਗਰਸ ਦਾ ਕਬਜ਼ਾ ਯਕੀਨੀ ਹੈ। ਬਾਕੀ ਬਲਾਕਾਂ ਸਮਰਾਲਾ, ਮਾਛੀਵਾੜਾ, ਦੋਰਾਹਾ ਅਤੇ ਮਲੌਦ ਵਿਚ ਨਿਕਲੇ ਨਤੀਜਿਆਂ ਵਿਚੋਂ ਵੀ ਅਜੇ ਤੱਕ ਕੁੱਝ ਸਪਸ਼ਟ ਨਹੀਂ ਹੈ ਕਿ ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਜਿੱਤੀਆਂ ਹਨ।
ਖੰਨਾ ਬਲਾਕ 'ਚ 42 'ਤੇ ਕਾਂਗਰਸ ਕਾਬਜ਼, 10 ਸਰਪੰਚੀਆਂ ਅਕਾਲੀਆਂ ਅਤੇ ਆਜ਼ਾਦਾਂ ਨੇ ਜਿੱਤੀਆਂ
ਅੱਜ ਖੰਨਾ ਬਲਾਕ ਦੇ 67 ਪਿੰਡਾਂ ਵਿਚੋਂ ਖ਼ਬਰ ਲਿਖੇ ਜਾਣ ਤੱਕ ਜਿੰਨੇ ਪਿੰਡਾਂ ਦੇ ਨਤੀਜੇ ਮਿਲੇ ਹਨ, ਉਨਾਂ ਅਨੁਸਾਰ ਖੰਨਾ ਬਲਾਕ ਤੇ ਕਾਂਗਰਸ ਦਾ ਕਬਜ਼ਾ ਹੋਣਾ ਯਕੀਨੀ ਹੋ ਗਿਆ ਹੈ ਕਿਉਂਕਿ ਪਹਿਲਾਂ 20 ਪਿੰਡਾਂ ਦੀਆਂ ਸਰਬ ਸੰਮਤੀਆਂ ਵਿਚ ਸਾਰੇ ਕਾਂਗਰਸੀ ਸਰਪੰਚ ਜੇਤੂ ਰਹੇ, ਜਦੋਂ ਕਿ ਅੱਜ ਦੇਰ ਰਾਤ ਤੱਕ ਮਿਲੀਆਂ ਸੂਚਨਾਵਾਂ ਅਨੁਸਾਰ ਤੱਕ ਬਾਕੀ 47 ਪਿੰਡਾਂ ਵਿਚੋਂ 31 ਦੇ ਨਤੀਜੇ ਮਿਲੇ ਜਿਨਾਂ ਵਿਚੋਂ 22 ਤੇ ਕਾਂਗਰਸੀ, 7 ਤੇ ਅਕਾਲੀ,.2 ਤੇ ਬਾਗ਼ੀ ਕਾਂਗਰਸੀ ਜਾਂ ਆਜ਼ਾਦ ਉਮੀਦਵਾਰ ਜੇਤੂ ਰਹੇ । ਜਦੋਂ ਕਿ ਅਧਿਕਾਰਤ ਤੌਰ ਤੇ ਕੋਈ ਨਤੀਜਾ ਨਹੀਂ ਮਿਲਿਆ। ਪਿੰਡ ਬੀਜਾਪੁਰ ਕੋਠੇ ਤੋਂ ਕਾਂਗਰਸੀ ਉਮੀਦਵਾਰ ਰਮਨਜੀਤ ਕੌਰ  ਨੇ ਆਪਣੇ ਵਿਰੋਧੀ ਸਵਰਨਜੀਤ ਕੌਰ ਨੂੰ ਹਰਾਇਆ, ਪਿੰਡ ਰਾਏਪੁਰ ਰਾਜਪੂਤਾਂ ਤੋਂ ਰੂਪ ਸਿੰਘ ਕਾਂਗਰਸੀ ਨੇ ਅਵਤਾਰ ਸਿੰਘ ਅਕਾਲੀ ਅਤੇ ਸੰਦੀਪ ਕੌਰ ਆਜ਼ਾਦ ਨੂੰ ਹਰਾਇਆ, ਪਿੰਡ ਮੰਡਿਆਲਾ ਕਲਾਂ ਤੋਂ ਭਗਵੰਤ ਸਿੰਘ ਕਾਂਗਰਸੀ ਨੇ ਰਣਜੀਤ ਸਿੰਘ ਅਕਾਲੀ ਨੂੰ ਹਰਾਇਆ, ਪਿੰਡ ਬੀਪੁਰ ਤੋਂ ਗੁਰਚਰਨ ਸਿੰਘ ਕਾਂਗਰਸੀ ਨੇ ਤੇਜਿੰਦਰਪਾਲ ਸਿੰਘ ਅਕਾਲੀ ਨੂੰ ਹਰਾਇਆ, ਪਿੰਡ ਫ਼ਤਿਹਪੁਰ ਤੋਂ ਰਾਮਪਾਲ ਸਿੰਘ ਕਾਂਗਰਸੀ ਨੇ ਸਿਮਰਜੀਤ ਸਿੰਘ ਅਕਾਲੀ ਨੂੰ ਹਰਾਇਆ, ਪਿੰਡ ਇਸ਼ਨਪੁਰ ਤੋਂ ਇੰਦੂ ਬਾਲਾ ਕਾਂਗਰਸੀ ਨੇ ਰਾਜਦੀਪ ਕੌਰ ਅਕਾਲੀ ਨੂੰ ਹਰਾਇਆ, ਪਿੰਡ ਜਲਾਜਣ ਤੋਂ ਬਿੰਦਰ ਕੌਰ ਕਾਂਗਰਸੀ ਨੇ ਮਨਦੀਪ ਕੌਰ ਅਕਾਲੀ ਨੂੰ ਹਰਾਇਆ, ਪਿੰਡ ਪੰਜਰੁੱਖਾ ਤੋਂ ਤੇਜਿੰਦਰ ਸਿੰਘ ਕਾਂਗਰਸ ਨੇ ਹਰਪ੍ਰੀਤ ਸਿੰਘ ਅਕਾਲੀ ਦਲ ਨੂੰ ਹਰਾਇਆ, ਪਿੰਡ ਟੌਂਸਾ ਤੋਂ ਸੁਖਵਿੰਦਰ ਕੌਰ ਕਾਂਗਰਸੀ ਨੇ ਹਰਪ੍ਰੀਤ ਕੌਰ ਅਕਾਲੀ ਦਲ ਨੂੰ ਹਰਾਇਆ, ਪਿੰਡ ਚਕੋਹੀ ਤੋਂ ਗੁਰਦਰਸ਼ਨ ਸਿੰਘ ਕਾਂਗਰਸੀ ਨੇ ਜਸਪਾਲ ਸਿੰਘ ਚਕੋਹੀ ਨੂੰ ਹਰਾਇਆ, ਪਿੰਡ ਗਲਵੱਡੀ ਤੋਂ ਤਰਲੋਚਨ ਸਿੰਘ ਕਾਂਗਰਸੀ ਨੇ ਜੋਗਿੰਦਰ ਸਿੰਘ ਅਕਾਲੀ ਨੂੰ ਹਰਾਇਆ, ਪਿੰਡ ਇਸਮਾਇਲਪੁਰ ਤੋਂ ਸਵਰਨਜੀਤ ਕੌਰ ਕਾਂਗਰਸੀ ਨੇ ਸੰਦੀਪ ਕੌਰ ਅਕਾਲੀ ਦਲ ਨੂੰ ਹਰਾਇਆ, ਪਿੰਡ ਲਲਹੇੜੀ ਤੋਂ ਦੀਦਾਰ ਸਿੰਘ ਦਾਰੀ ਕਾਂਗਰਸੀ ਨੇ ਸੁਖਵਿੰਦਰ ਸਿੰਘ ਅਕਾਲੀ ਨੂੰ ਹਰਾਇਆ, ਪਿੰਡ ਬੀਜਾ ਤੋਂ ਕੈਪਟਨ ਸੁਖਰਾਜ ਸਿੰਘ ਸ਼ੇਰਗਿੱਲ ਕਾਂਗਰਸੀ ਨੇ ਕੁਲਵੰਤ ਸਿੰਘ ਅਕਾਲੀ ਦਲ ਨੂੰ ਹਰਾਇਆ, ਕੋਟ ਸੇਖੋਂ ਤੋਂ ਬੀਬੀ ਪਰਮਜੀਤ  ਕੌਰ ਕਾਂਗਰਸੀ ਨੇ ਮਨਜੀਤ ਕੌਰ ਬਾਗ਼ੀ ਕਾਂਗਰਸੀ ਨੂੰ ਹਰਾਇਆ, ਪਿੰਡ ਨਸਰਾਲੀ ਤੋਂ ਕਮਲੇਸ਼ ਕੌਰ ਕਾਂਗਰਸੀ ਨੇ ਰਾਜਦੀਪ ਕੌਰ ਬਾਗ਼ੀ ਕਾਂਗਰਸੀ ਨੂੰ  ਹਰਾਇਟਾ, ਪਿੰਡ ਇਕੋਲਾਹੀ ਤੋਂ ਬੀਰ ਸਿੰਘ  ਕਾਂਗਰਸੀ ਨੇ ਅਜਮੇਰ ਸਿੰਘ ਕਾਂਗਰਸੀ ਨੂੰ ਹਰਾਇਆ, ਪਿੰਡ ਲਿਬੜਾ ਤੋਂ ਮਹਿੰਦਰ ਕੌਰ ਕਾਂਗਰਸੀ ਨੇ ਭਿੰਦਰ ਕੌਰ ਅਕਾਲੀ ਦਲ ਨੂੰ ਹਰਾਇਆ, ਪਿੰਡ ਦਹੇੜੂ ਤੋਂ ਪਾਲ ਸਿੰਘ ਕਾਂਗਰਸੀ ਨੇ ਹਰਪ੍ਰੀਤ ਸਿੰਘ ਅਕਾਲੀ ਨੂੰ ਹਰਾਇਆ, ਪਿੰਡ ਹਰਿਓਂ ਤੋਂ ਮਨਪ੍ਰੀਤ ਸਿੰਘ ਕਾਂਗਰਸੀ ਨੇ ਗੁਰਮੇਲ ਸਿੰਘ ਅਕਾਲੀ ਨੂੰ ਹਰਾਇਆ, ਪਿੰਡ ਕੌੜੀ ਤੋਂ ਦਵਿੰਦਰ ਸੰਘ ਕਾਂਗਰਸੀ ਨੇ ਸਰਬਜੀਤ ਸਿੰਘ ਅਕਾਲੀ ਨੂੰ ਹਰਾਇਆ, ਪਿੰਡ  ਘੁੰਗਰਾਲੀ ਰਾਜਪੂਤਾਂ ਤੋਂ ਹਰਪਾਲ ਸਿੰਘ ਕਾਂਗਰਸੀ ਨੇ ਰਾਜਿੰਦਰ ਸਿੰਘ ਅਕਾਲੀ ਨੂੰ ਹਰਾਇਆ, ਪਿੰਡ ਚੱਕ ਸਰਾਏ ਤੋਂ ਕਮਲਪ੍ਰੀਤ ਕੌਰ ਬਾਗ਼ੀ ਕਾਂਗਰਸੀ ਨੇ ਜਸਪਾਲ ਕੌਰ ਕਾਂਗਰਸ ਨੂੰ ਹਰਾਇਆ, ਪਿੰਡ ਮਾਣਕ ਮਾਜਰਾ ਤੋਂ ਅਮਨਦੀਪ ਕੌਰ ਅਕਾਲੀ ਨੇ ਬਲਜਿੰਦਰ ਕੌਰ ਕਾਂਗਰਸੀ ਨੂੰ ਹਰਾਇਆ, ਪਿੰਡ ਬੂਲੇਪੁਰ ਤੋਂ ਗੁਰਮੀਤ ਸਿੰਘ ਅਕਾਲੀ ਦਲ ਨੇ ਰਣਜੀਤ ਸਿੰਘ ਕਾਂਗਰਸੀ ਨੂੰ ਹਰਾਇਆ, ਪਿੰਡ ਗੱਗੜਮਾਜਰਾ ਤੋਂ ਪੂਜਾ ਅਕਾਲੀ ਦਲ ਨੇ ਰਣਜੀਤ ਕੌਰ ਕਾਂਗਰਸੀ ਨੂੰ ਹਰਾਇਆ,  ਪਿੰਡ ਭਾਦਲਾ ਨੀਚਾ ਤੋਂ ਬੀਬੀ ਬਲਜੀਤ ਕੌਰ ਅਕਾਲੀ ਨੇ ਕਾਂਗਰਸ ਦੀ ਸੁਖਵੰਤ ਕੌਰ ਮਾਹੀ ਨੂੰ ਹਰਾਇਆ, ਪਿੰਡ ਖੱਟੜਾ ਵਿਚੋਂ ਮੇਵਾ ਸਿੰਘ ਖੱਟੜਾ ਜੇਤੂ ਰਹੇ, ਉਨਾਂ ਨੇ ਸੰਦੀਪ ਸਿੰਘ ਖੱਟੜਾ ਨੂੰ ਹਰਾਇਆ ਐਸ. ਜੀ. ਪੀ. ਸੀ. ਮੈਂਬਰ ਜਥੇ: ਦਵਿੰਦਰ ਸਿੰਘ ਖੱਟੜਾ ਨੇ ਦਾਅਵਾ ਕੀਤਾ ਕਿ ਜੇਤੂ ਉਮੀਦਵਾਰ ਮੇਵਾ ਸਿੰਘ ਖੱਟੜਾ ਅਕਾਲੀ ਹੈ। ਭਾਦਲਾ ਉਚਾ ਰਘਵੀਰ ਸਿੰਘ ਬਿੱਲੂ ਅਕਾਲੀ ਦਲ ਨੇ ਕਾਂਗਰਸ ਦੇ ਜਗਪਾਲ ਸਿੰਘ ਨੂੰ ਹਰਾਇਆ।

ਗੁਰਜੀਤ ਸਿੰਘ ਗੁੱਜਰਵਾਲ ਨੇ ਰਿਕਾਰਡ ਕਾਇਮ ਕੀਤਾ, ਸਭ ਤੋਂ ਵੱਧ ਵੋਟਾਂ 'ਤੇ ਜਿੱਤੇ
ਅਹਿਮਦਗੜ੍ਹ 30 ਦਸੰਬਰ (ਪੁਰੀ)-ਲਾਗਲੇ ਪਿੰਡ ਗੁੱਜਰਵਾਲ ਜਿੱਥੇ ਕਾਂਗਰਸ ਤੇ ਅਕਾਲੀ ਦਲ ਵਿਚ ਮੁਕਾਬਲਾ ਸੀ, ਜਿੱਥੋਂ ਕਾਂਗਰਸ ਪਾਰਟੀ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਗਰੇਵਾਲ ਨੇ ਵੱਡੀ ਲੀਡ ਲੈਂਦਿਆਂ ਅਕਾਲੀ ਦੇ ਉਮੀਦਵਾਰ ਜਸਵਿੰਦਰ ਸਿੰਘ ਬੱਬੂ ਸਾਬਕਾ ਸਰਪੰਚ ਨੂੰ 1080 ਵੋਟਾਂ ਨਾਲ ਹਰਾਇਆ।

ਮਾਛੀਵਾੜਾ ਬਲਾਕ ਦੇ 76 ਪਿੰਡਾਂ 'ਚ 81 ਫ਼ੀਸਦੀ ਪੋਲਿੰਗ ਹੋਈ
ਮਾਛੀਵਾੜਾ ਸਾਹਿਬ, 30 ਦਸੰਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਸਾਹਿਬ ਬਲਾਕ ਦੇ 116 ਪਿੰਡਾਂ 'ਚੋਂ 76 ਪਿੰਡਾਂ 'ਚ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਦਾ ਕੰਮ ਅੱਜ ਪੂਰਨ ਤੌਰ 'ਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਿਆ। ਸਵੇਰ ਸਮੇਂ ਮੱਧਮ ਗਤੀ ਨਾਲ ਪਿੰਡਾਂ 'ਚ ਵੋਟਾਂ ਪਾਉਣ ਦਾ ਸ਼ੁਰੂ ਹੋਇਆ ਕੰਮ ਦੁਪਹਿਰ ਤੋਂ ਬਾਅਦ ਤੇਜ਼ੀ ਫੜਦਾ ਗਿਆ ਅਤੇ ਅੰਤ ਪੂਰੇ ਬਲਾਕ 'ਚ 81 ਫ਼ੀਸਦੀ ਪੋਲਿੰਗ ਹੋਈ। ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜਨ ਲਈ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਪੂਰਾ ਦਿਨ ਮੁਸ਼ਤੈਦ ਰਹੇ। 116 'ਚੋਂ 45 ਪਿੰਡਾਂ 'ਚ ਸਰਪੰਚੀ ਦੀ ਸਰਬ ਸੰਮਤੀ ਨਾਲ ਚੋਣ ਹੋਣ ਉਪਰੰਤ 71 ਪਿੰਡਾਂ 'ਚ ਸਰਪੰਚੀ ਦੀ ਚੋਣ ਲੜੀ ਗਈ। ਬਲਾਕ ਜਿਨ੍ਹਾਂ ਪਿੰਡਾਂ 'ਚ ਜਿਨ੍ਹਾਂ ਉਮੀਦਵਾਰਾਂ ਨੇ ਸਰਪੰਚੀ ਦੀ ਚੋਣ ਜਿੱਤੀ ਉਨ੍ਹਾਂ ਵਿਚ ਝੜੌਦੀ ਤੋਂ ਧਰਮਵੀਰ ਸਿੰਘ, ਅਕਾਲਗੜ੍ਹ ਤੋਂ ਹਜ਼ਾਰਾ ਸਿੰਘ, ਪੂੰਨੀਆਂ ਤੋਂ ਜਗਪਾਲ ਸਿੰਘ, ਗੌਂਸਗੜ੍ਹ ਤੋਂ ਸੁਖਦੀਪ ਸਿੰਘ, ਮਹੱਦੀਪੁਰ ਤੋਂ ਗੁਰਨਾਮ ਸਿੰਘ ਡੱਲ੍ਹਾ, ਟੱਪਰੀਆਂ ਤੋਂ ਗੁਰਪ੍ਰੀਤ ਸਿੰਘ, ਸਲਾਣਾ ਤੋਂ ਸੁਰਿੰਦਰ ਕੌਰ, ਤੱਖਰਾਂ ਤੋਂ ਗੁਰਜੀਤ ਸਿੰਘ ਸੈਮ, ਮੰਡ ਗੌਂਸਗੜ੍ਹ ਤੋਂ ਰਾਜਵਿੰਦਰ ਕੌਰ, ਬੈਰਸਾਲ ਤੋਂ ਸੁਰਜੀਤ ਕੌਰ, ਰਾਜੇਵਾਲ-ਰਾਜਪੂਤਾਂ ਤੋਂ ਹਰਜਿੰਦਰ ਸਿੰਘ, ਰੋਡ ਮਾਜਰੀ ਤੋਂ ਗੁਰਪ੍ਰੀਤ ਕੌਰ, ਚਕਲੀ ਮੰਗਾਂ ਤੋਂ ਦਰਸ਼ਨਾ ਰਾਣੀ, ਛੌੜੀਆਂ ਤੋਂ ਗੁਰਦੇਵ ਸਿੰਘ, ਗੜ੍ਹੀ ਬੇਟ ਤੋਂ ਪਰਮਜੀਤ ਕੌਰ, ਉਧੋਵਾਲ ਤੋਂ ਰਾਜਨ ਸਿੰਘ, ਫਤਹਿਗੜ੍ਹ ਬੇਟ ਤੋਂ ਜਸਪਾਲ ਸਿੰਘ ਪਾਲਾ, ਜੱਸੋਵਾਲ ਤੋਂ ਤਰਸੇਮ ਸਿੰਘ, ਇਰਾਕ ਤੋਂ ਮੇਜਰ ਸਿੰਘ, ਰਤੀਪੁਰ ਤੋਂ ਗੁਰਜੀਤ ਕੌਰ, ਜਾਤੀਵਾਲ ਤੋਂ ਗਿਆਨ ਸਿੰਘ, ਟਾਂਡਾ ਕੁਸ਼ਲ ਸਿੰਘ ਤੋਂ ਬਲੇਦਵ ਸਿੰਘ, ਪੰਜਗਰਾਈਆਂ ਤੋਂ ਸਿਮਰ ਚੰਦ, ਜੋਧਵਾਲ ਤੋਂ ਸੀਮਾ ਰਾਣੀ, ਬੌਂਦਲੀ ਤੋਂ ਪਰਮਜੀਤ ਕੌਰ, ਰੂੜੇਵਾਲ ਤੋਂ ਜਸਦੇਵ ਸਿੰਘ, ਧਨੂੰਰ ਤੋਂ ਗੁਰਦੇਵ ਸਿੰਘ, ਮੁਬਾਰਕਪੁਰ ਤੋਂ ਜਸਪਾਲ ਕੌਰ, ਮੱਲ ਮਾਜਰਾ ਤੋਂ ਨੇਕ ਸਿੰਘ, ਜੁਲਫ਼ਗੜ੍ਹ ਤੋਂ ਰਾਜ ਕੌਰ, ਸਿਕੰਦਰਪੁਰ ਤੋਂ ਪ੍ਰਗਟ ਸਿੰਘ, ਸ਼ੇਰਗੜ੍ਹ ਤੋਂ ਗੁਰਨਾਮ ਸਿੰਘ, ਮੁਗਲੇਵਾਲ ਤੋਂ ਰੁਪਿੰਦਰ ਕੌਰ, ਧੁੱਲੇਵਾਲ ਤੋਂ ਸ਼ਿਮਲਾ ਦੇਵੀ, ਸੁੱਖੇਵਾਲ ਤੋਂ ਬਖ਼ਸ਼ੀਸ ਸਿੰਘ, ਗੜ੍ਹੀ ਤਰਖਾਣਾ ਤੋਂ ਜੋਗਰਾਜ ਸਿੰਘ, ਮਾਛੀਵਾੜਾ ਖਾਮ ਤੋਂ ਦਲਵੀਰ ਕੌਰ ਦੇ ਨਾਮ ਸ਼ਾਮਿਲ ਹਨ। ਅਜੇ ਕੁੱਝ ਪਿੰਡਾਂ 'ਚ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਦਾ ਫ਼ੈਸਲਾ ਆਉਦਾ ਬਾਕੀ ਹੈ।
ਸ਼ਰਬਤਗੜ੍ਹ 'ਚ ਸਰਪੰਚੀ ਦੀ ਚੋਣ ਦਾ ਅਨੋਖਾ ਮੁਕਾਬਲਾ ਸਾਹਮਣੇ ਆਇਆ
ਮਾਛੀਵਾੜਾ ਬਲਾਕ ਦੇ ਪਿੰਡ ਸ਼ਰਬਤਗੜ੍ਹ 'ਚ ਸਰਪੰਚੀ ਦੀ ਚੋਣ ਦਾ ਨਤੀਜਾ ਉਸ ਸਮੇਂ ਦਿਲਚਸਪ ਹੋ ਗਿਆ ਜਦੋਂ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਦੌਰਾਨ ਨਤੀਜੇ ਆਏ ਉਸ ਵਿਚ ਸਰਪੰਚੀ ਲਈ ਉਮੀਦਵਾਰ ਗੁਰਮੀਤ ਕੌਰ ਨੂੰ ਵੀ 128 ਅਤੇ ਮਨਦੀਪ ਕੌਰ ਨੂੰ ਵੀ 128 ਵੋਟਾਂ ਪਈ ਜਿਸ 'ਤੇ ਦੋਵੇਂ ਉਮੀਦਵਾਰ ਬਰਾਬਰੀ 'ਤੇ ਆ ਖੜੇ। ਸਰਪੰਚੀ ਦੀ ਜਿੱਤ ਹਾਰ ਦਾ ਫ਼ੈਸਲਾ ਇਹ ਹੋਇਆ ਕਿ ਢਾਈ-ਢਾਈ ਸਾਲ ਲਈ ਦੋਵੇਂ ਸਰਪੰਚ ਬਣਨਗੇ ਪਰ ਹੁਣ ਪਹਿਲਾਂ ਢਾਈ ਸਾਲ ਕੌਣ ਸਰਪੰਚ ਬਣੇਗਾ ਉਸ ਲਈ ਟਾਸ ਕਰਨ ਦਾ ਫ਼ੈਸਲਾ ਲਿਆ ਗਿਆ। ਸਿੱਕੇ ਦੀ ਟਾਸ 'ਚ ਗੁਰਮੀਤ ਕੌਰ ਜਿੱਤ ਗਈ ਅਤੇ ਪਹਿਲੇ ਢਾਈ ਸਾਲ ਲਈ ਉਹ ਸਰਪੰਚ ਚੁਣੀ ਗਈ। ਮਾਛੀਵਾੜਾ ਬਲਾਕ ਦੇ ਪਿੰਡ ਸ਼ਰਬਤਗੜ੍ਹ 'ਚ ਇਹ ਅਨੋਖਾ ਤੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ।

ਬਲਾਕ ਮਲੌਦ ਦੇ ਵੱਖ-ਵੱਖ ਪਿੰਡਾਂ 'ਚ ਜੇਤੂ ਸਰਪੰਚ
ਮਲੌਦ, 30 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਮਲੌਦ ਦੇ ਵੱਖ-ਵੱਖ ਪਿੰਡਾਂ 'ਚ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਹੋਇਆ । ਗ੍ਰਾਮ ਪੰਚਾਇਤ ਦੀਆਂ ਚੋਣਾਂ ਵਿਚ ਵੋਟਾਂ ਪਾਉਣ ਦਾ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਪ੍ਰਾਪਤ ਹੋਏ ਨਤੀਜਿਆਂ ਵਿਚ ਪਿੰਡ ਆਲਮਪੁਰ ਪਰਮਜੀਤ ਕੌਰ ਪਤਨੀ ਨਿਰਮਲ ਸਿੰਘ 10 ਵੋਟਾਂ 'ਤੇ ਜੇਤੂ, ਬੇਰ ਖ਼ੁਰਦ ਤੋਂ ਸਤਪਾਲ ਸਿੰਘ ਉੱਪਲ ਪੁੱਤਰ ਮੁਖ਼ਤਿਆਰ ਸਿੰਘ 165 ਵੋਟਾਂ 'ਤੇ ਜੇਤੂ, ਕੂਹਲੀ ਖ਼ੁਰਦ ਤੋਂ ਨਰਿੰਦਰ ਕੌਰ ਪੰਧੇਰ ਪਤਨੀ ਜਗਤਾਰ ਸਿੰਘ ਪੰਧੇਰ 6 ਵੋਟਾਂ 'ਤੇ ਜੇਤੂ, ਮਾਂਗੇਵਾਲ ਤੋਂ 82 ਵੋਟਾਂ ਤੇ ਕਰਮਜੀਤ ਸਿੰਘ ਪਤਨੀ ਸੁਖਵਿੰਦਰ ਸਿੰਘ ਜੇਤੂ, ਚਾਪੜਾ ਤੋਂ ਪਰਮਿੰਦਰ ਸਿੰਘ 66 ਵੋਟਾਂ 'ਤੇ ਜੇਤੂ, ਮਾਲੋ ਦੌਦ ਤੋਂ ਮਨਜੀਤ ਕੌਰ ਪਤਨੀ ਗੁਰਮੁਖ ਸਿੰਘ 51 ਵੋਟਾਂ 'ਤੇ ਜੇਤੂ, ਦੌਲਤਪੁਰ ਤੋਂ ਸੁਖਵੀਰ ਸਿੰਘ ਪੁੱਤਰ ਪਾਲ ਸਿੰਘ 149 ਵੋਟਾਂ 'ਤੇ ਜੇਤੂ,  ਬੁਰਕੜਾ ਤੋਂ ਚਰਨਜੀਤ ਕੌਰ 7 ਵੋਟਾਂ 'ਤੇ ਜੇਤੂ, ਦੁਧਾਲ ਤੋਂ ਸਿਮਰਜੀਤ ਕੌਰ 243 ਵੋਟਾਂ 'ਤੇ ਜੇਤੂ, ਕਰਤਾਰਪੁਰ ਤੋਂ ਹਰਪ੍ਰੀਤ ਕੌਰ ਪਤਨੀ ਪਿੰਦਰ ਸਿੰਘ 20 ਵੋਟਾਂ 'ਤੇ ਜੇਤੂ, ਗੋਸਲਾਂ ਤੋਂ ਜੈ ਪਾਲ ਬਾਵਾ 474 ਵੋਟਾਂ 'ਤੇ ਜੇਤੂ, ਧੌਲ ਖ਼ੁਰਦ ਤੋਂ ਹਰਟਹਿਲ ਸਿੰਘ 248 ਵੋਟਾਂ ਨਾਲ ਜੇਤੂ, ਲਹਿਲ ਤੋਂ ਜਸਵੀਰ ਕੌਰ ਪਤਨੀ ਦਿਲਬਾਗ ਸਿੰਘ 502 ਵੋਟਾਂ 'ਤੇ ਜੇਤੂ, ਚੋਮੋਂ ਤੋਂ ਗੁਰਪ੍ਰੀਤ ਕੌਰ ਪਤਨੀ ਜਤਿੰਦਰ ਸਿੰਘ 319 ਵੋਟਾਂ 'ਤੇ ਜੇਤੂ, ਕੂਹਲੀ ਕਲਾਂ ਤੋਂ ਹਰਪ੍ਰੀਤ ਸਿੰਘ ਹੈਪੀ 452 ਵੋਟਾਂ 'ਤੇ ਜੇਤੂ, ਰੱਬੋਂ ਨੀਚੀ ਤੋਂ ਕਿਰਨਜੀਤ ਕੌਰ 85 ਵੋਟਾਂ 'ਤੇ ਜੇਤੂ ਰਹੇ।

ਪ੍ਰਵਾਸੀ ਪੰਜਾਬੀ ਗੁਰਮਿੰਦਰ ਸਿੰਘ ਨਿੰਦਾ ਯੂ. ਐਸ. ਏ. ਪਿੰਡ ਬੇਗੋਵਾਲ 'ਚ ਸਰਪੰਚੀ ਦੀ ਚੋਣ ਜਿੱਤੇ ਗੁਰਦਿੱਤਪੁਰਾ, ਗਿੱਦੜੀ, ਮਲ੍ਹੀਪੁਰ ਤੇ ਬਿਸ਼ਨਪੁਰਾ 'ਚ ਕਾਂਗਰਸੀ ਸਰਪੰਚ ਬਣੇ
ਦੋਰਾਹਾ, 30 ਦਸੰਬਰ (ਮਨਜੀਤ ਸਿੰਘ ਗਿੱਲ)-ਪੰਚਾਇਤੀ ਚੋਣਾਂ ਦੇ ਪ੍ਰਾਪਤ ਨਤੀਜਿਆਂ ਵਿਚ ਦੋਰਾਹਾ ਲਾਗਲੇ ਵੱਡੇ ਪਿੰਡ ਬੇਗੋਵਾਲ 'ਚ ਉੱਘੇ ਪ੍ਰਵਾਸੀ ਪੰਜਾਬੀ ਗੁਰਮਿੰਦਰ ਸਿੰਘ ਨਿੰਦਾ ਯੂ. ਐਸ. ਏ. ਨੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਬੇਗੋਵਾਲ ਦੀ ਅਗਵਾਈ 'ਚ ਚੋਣ ਲੜ ਕੇ ਵੱਡੇ ਫ਼ਰਕ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਸਰਪੰਚੀ ਦੀ ਚੋਣ ਜਿੱਤੀ ਹੈ। ਪਿੰਡ ਗੁਰਦਿੱਤਪੁਰਾ 'ਚ ਕਾਂਗਰਸ ਪਾਰਟੀ ਚੌਥੀ ਵਾਰ ਸਰਪੰਚੀ 'ਤੇ ਕਾਬਜ਼ ਹੋਣ 'ਚ ਸਫਲ ਰਹੀ ਹੈ ਅਤੇ ਇੱਥੋਂ ਕਾਂਗਰਸ ਦੇ ਹੁਕਮ ਚੰਦ 61 ਵੋਟਾਂ ਦੇ ਫ਼ਰਕ ਨਾਲ ਸਰਪੰਚ ਚੁਣੇ ਗਏ ਹਨ।  ਪਿੰਡ ਗਿੱਦੜੀ ਦੀ ਸਰਪੰਚੀ 'ਤੇ ਗੁਰਜੀਤ ਸਿੰਘ ਦੀ ਧਰਮ-ਪਤਨੀ ਜਸਵਿੰਦਰ ਕੌਰ 33 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤਣ 'ਚ ਸਫਲ ਰਹੇ ਹਨ। ਪਿੰਡ ਬਿਸ਼ਨਪੁਰਾ ਤੋਂ ਵੀ ਕਾਂਗਰਸ ਧਿਰ ਦੇ ਸੁਖਵਿੰਦਰ ਸਿੰਘ ਚੋਣ ਜਿੱਤ ਕੇ ਸਰਪੰਚ ਬਣਨ 'ਚ ਕਾਮਯਾਬ ਰਹੇ ਹਨ। ਜਦਕਿ ਬਹੁਚਰਚਿਤ ਪਿੰਡ ਮਲ੍ਹੀਪੁਰ ਤੋਂ ਕਾਂਗਰਸ ਪਾਰਟੀ ਨਾਲ ਸਬੰਧਿਤ ਸਰਪੰਚੀ ਦੇ ਉਮੀਦਵਾਰ ਕੁਲਵੰਤ ਸਿੰਘ ਫ਼ੌਜੀ ਵੀ ਆਪਣੇ ਵਿਰੋਧੀਆਂ ਨੂੰ ਹਰਾ ਕੇ ਸਰਪੰਚ ਬਣੇ ਹਨ।

ਜਰਗ ਤੋਂ ਸੋਨੀ, ਜਰਗੜੀ ਤੋਂ ਸੁਖਵਿੰਦਰ ਕੌਰ, ਸਿਰਥਲਾ ਤੋਂ ਬੂਟਾ ਨੇ ਸਰਪੰਚੀ ਦੀ ਚੋਣ ਜਿੱਤੀ
ਜੌੜੇਪੁਲ ਜਰਗ, 30 ਦਸੰਬਰ (ਪਾਲਾ ਰਾਜੇਵਾਲੀਆ)-ਅੱਜ ਇਲਾਕੇ ਦੇ ਸਾਰੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਦੌਰਾਨ ਬਹੁਤ ਹੀ ਰੋਚਕ ਮੁਕਾਬਲੇ ਹੋਏ। ਜਿਨ੍ਹਾਂ ਵਿਚ ਜਰਗ ਤੋਂ ਕਾਂਗਰਸੀ ਉਮੀਦਵਾਰ ਜਸਪ੍ਰੀਤ ਸਿੰਘ ਸੋਨੀ ਨੇ ਆਪਣੇ ਵਿਰੋਧੀ ਵੀਰਦਵਿੰਦਰ ਸਿੰਘ ਭੰਗੂ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਜਰਗੜੀ ਤੋਂ ਸੁਖਜੀਤ ਸਿੰਘ ਸੁੱਖਾ ਦੀ ਪਤਨੀ ਅਤੇ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਜੇਤੂ ਰਹੀ। ਦੀਵਾ ਖੋਸਾ ਤੋਂ ਇੰਦਰਜੀਤ ਕੌਰ ਨੇ ਸਰਪੰਚੀ ਦੀ ਚੋਣ ਜਿੱਤੀ। ਭਾਡੇਵਾਲ ਤੋਂ ਬਲਦੇਵ ਸਿੰਘ ਸਰਪੰਚ ਬਣੇ। ਰਾਜੇਵਾਲ ਤੋਂ ਕਾਂਗਰਸ ਦੇ ਉਮੀਦਵਾਰ ਸੁਦਾਗਰ ਸਿੰਘ ਨੇ ਵਿਰੋਧੀ ਗੁਰਪ੍ਰੀਤ ਸਿੰਘ ਗੋਰਾ ਨੂੰ ਹਰਾ ਕੇ  ਜਿੱਤ ਪ੍ਰਾਪਤ ਕੀਤੀ। ਸਿਰਥਲਾ ਤੋਂ ਅਕਾਲੀ ਉਮੀਦਵਾਰ ਜਸਵਿੰਦਰ ਸਿੰਘ ਬੂਟਾ ਨੂੰ ਕਾਂਗਰਸੀ ਉਮੀਦਵਾਰ  ਜੋਗਿੰਦਰ ਸਿੰਘ ਨੂੰ ਹਰਾ ਕੇ ਸਰਪੰਚੀ ਜਿੱਤੀ। ਮਲਕਪੁਰ ਤੋਂ ਹਰਿੰਦਰ ਸਿੰਘ ਨੇ ਕਾਂਗਰਸੀ ਉਮੀਦਵਾਰ ਦਰਸ਼ਨ ਸਿੰਘ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਮਾਂਹਪੁਰ ਤੋਂ ਕਾਂਗਰਸੀ ਉਮੀਦਵਾਰ ਅਵਨੀਤ ਕੌਰ ਨੇ ਸਰਪੰਚੀ ਦੀ ਚੋਣ ਜਿੱਤੀ।