ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਅੰਮ੍ਰਿਤਸਰ

         
 

 

  •  ਛੇਹਰਟਾ : ਪਿੰਡ ਤਾਜੇਚੱਕ ਤੋਂ ਬੀਬੀ ਬਲਵਿੰਦਰ ਕੋਰ, ਗੁਮਾਨਪੁਰਾ ਤੋਂ ਸੁਖਦੇਵ ਸਿੰਘ ਰਾਜੂ, ਖਾਪੜਖੇੜੀ ਤੋਂ ਮੁਖਤਾਰ ਸਿੰਘ ਜੇਤੂ
  • ਮਜੀਠਾ : ਪਿੰਡ ਮੱਤੇਵਾਲ ਵਿੱਚ 70 ਸਾਲ ਪੁਰਾਣਾ ਰਿਕਾਰਡ ਮੁੜ ਕਾਇਮ, ਮੱਤੇਵਾਲ ਪਰਿਵਾਰ ਦੀ ਨੂੰਹ ਸਰਬਜੀਤ ਕੌਰ ਸਰਪੰਚੀ ਤੇ ਮੁੜ ਕਾਬਜ਼
  • ਅਟਾਰੀ : ਪਿੰਡ ਦਾਉਕੇ ਤੋਂ ਨਵਨੀਤ ਕੌਰ, ਭਕਨਾ ਕਲਾਂ ਤੋਂ ਬਲਵਿੰਦਰ ਕੌਰ, ਪਿੰਡ ਘਰਿੰਡਾ ਤੋਂ ਕਾਰਜ ਸਿੰਘ ਚੁਣੇ ਗਏ ਸਰਪੰਚ
  • ਤਰਸਿੱਕਾ ਤੋਂ ਬਲਦੇਵ ਸਿੰਘ ਬਣੇ ਸਰਪੰਚ
  • ਅਜਨਾਲਾ : ਪਿੰਡ ਸੱਲੋਦੀਨ ਤੋਂ ਗੁਰਨਾਮ ਸਿੰਘ, ਪਿੰਡ ਮੱਲੂਨੰਗਲ ਤੋਂ ਰਾਜ ਕੌਰ ਅਤੇ ਪਿੰਡ ਖਤਰਾਏ ਖੁਰਦ ਤੋਂ ਪਰਸ਼ੋਤਮ ਸਿੰਘ ਬਾਠ ਬਣੇ ਸਰਪੰਚ 
  • ਅਟਾਰੀ : ਨਵਿੰਦਰ ਸਿੰਘ ਬਿਨਾਂ ਮੁਕਾਬਲਾ ਬਣੇ ਰਣੀਕੇ ਦੇ ਸਰਪੰਚ
  • ਅਜਨਾਲਾ : ਪਿੰਡ ਬਿਕਰਾਊਰ ਤੋਂ ਮੇਹਰ ਸਿੰਘ, ਪਿੰਡ ਭਿੰਡੀ ਔਲ ਕਲਾਂ ਤੋਂ ਜਗਦੀਸ਼ ਸਿੰਘ, ਪਿੰਡ ਮੋਤਲਾ ਤੋਂ ਮੰਗਲ ਸਿੰਘ ਬਣੇ ਸਰਪੰਚ 
  • ਅੰਮ੍ਰਿਤਸਰ: ਪਿੰਡ ਭਿੰਡੀ ਔਲਖ ਖੁਰਦ ਤੋਂ ਜੈਮਲ ਸਿੰਘ, ਪਿੰਡ ਸੈਦਪੁਰ ਖੁਰਦ ਤੋਂ ਬੀਬੀ ਜਗੀਰ ਕੌਰ, ਪਿੰਡ ਟਨਾਣਾ ਤੋਂ ਗੁਰਮੀਤ ਸਿੰਘ, ਪਿੰਡ ਕੋਟਲੀ ਖਹਿਰਾ ਤੋਂ ਬੀਬੀ ਜਪਿੰਦਰ ਕੌਰ ਬਣੇ ਸਰਪੰਚ
  • ਰਾਜਾਸਾਂਸੀ ਗੁਰਜੀਤ ਕੌਰ ਬਣੀ ਪਿੰਡ ਕਿਰਲਗੜ, ਜਸਵਿੰਦਰ ਕੌਰ ਪਿੰਡ ਰਾਏ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਬਣੇ ਪਿੰਡ ਸ਼ਹੂਰਾ ਦੇ ਸਰਪੰਚ
  • ਰਾਜਾਸਾਂਸੀ : ਰੇਸ਼ਮ ਸਿੰਘ ਪੰਪ ਵਾਲੇ ਬਣੇ ਪਿੰਡ ਬੱਚੀਵਿੰਡ, ਮੇਜਰ ਸਿੰਘ ਕੱਕੜ ਪਿੰਡ ਕੱਕੜ, ਜਸਪਿੰਦਰ ਕੌਰ ਬਣੀ ਪਿੰਡ ਡਾਲਾ ਸਰਪੰਚ
  •  ਅੰਮਿਰਤਸਰ : ਬਲਾਕ ਹਰਸ਼ਾ ਛੀਨਾਂ ਦੇ ਪਿੰਡ ਧਾਰੀਵਾਲ ਤੋ ਸਰਬਜੀਤ ਸਿੰਘ ਸ਼ੰਬਾ ਬਣੇ ਸਰਪੰਚ
  •  ਮਜੀਠਾ : ਪਿੰਡ ਉੱਦੋਕੇ ਕਲਾਂ ਤੋਂ ਸਰਪੰਚ ਦੀ ਉਮੀਦਵਾਰ ਸਰਬਜੀਤ ਕੌਰ ਜੇਤੂ
  • ਰਾਜਾਸਾਂਸੀ : ਲੋਪੋਕੇ ਪਿੰਡ ਤੋਂ ਜਸਕਰਨ ਸਿੰਘ ਜੇਤੂ 
  • ਅੰਮ੍ਰਿਤਸਰ : ਪਿੰਡ ਬੌਹਲੀਆ ਤੋਂ ਅਮਨਦੀਪ ਕੌਰ ਬਣੀ ਸਰਪੰਚ
  • ਅੰਮ੍ਰਿਤਸਰ : ਛੀਨਾ ਕਰਮ ਸਿੰਘ ਤੋਂ ਸੁਖਵਿੰਦਰ ਕੌਰ ਬਣੀ ਸਰਪੰਚ
  • ਅੰਮ੍ਰਿਤਸਰ : ਓਠੀਆ ਤੋਂ ਕਾਂਗਰਸ ਦੇ ਸਵਿੰਦਰ ਸਿੰਘ ਦੂਲਾ ਬਣੇ ਸਰਪੰਚ
  • ਅਜਨਾਲਾ : ਗੁਰਾਲਾ ਤੋਂ ਅਕਾਲੀ ਦਲ ਨਾਲ ਸਬੰਧਿਤ ਪਰਮਜੀਤ ਕੌਰ ਨੇ ਜਿੱਤੀ ਸਰਪੰਚੀ ਦੀ ਚੋਣ
  •  ਪਿੰਡ ਮਹਿਤਾ ਤੋਂ ਫੋਜ਼ੀ ਉਤਮ ਸਿੰਘ ਬਣੇ ਸਰਪੰਚ
  •  ਅੰਮ੍ਰਿਤਸਰ : ਜਗਦੇਵ ਕਲਾਂ ਤੋਂ ਸ: ਬਲਵਿੰਦਰ ਸਿੰਘ ਬਿੰਦ ਧਾਲੀਵਾਲ ਸਰਪੰਚੀ ਦੀ ਚੋਣ ਜਿੱਤੇ
  • ਅੰਮ੍ਰਿਤਸਰ : ਬਾਬਾ ਜੀਵਨ ਸਿੰਘ ਨਗਰ ਤੋਂ ਕਾਂਗਰਸ ਨਾਲ ਸਬੰਧਿਤ ਸੁਰਜੀਤ ਕੁਮਾਰ ਜੀਤੂ ਜੇਤੂ
  •  ਅਜਨਾਲਾ : ਪਿੰਡ ਚਮਿਆਰੀ ਤੋਂ ਕਾਂਗਰਸ ਦੇ ਜਰਨੈਲ ਸਿੰਘ ਜੈਲਦਾਰ ਜੇਤੂ
  • ਰਾਜਾਸਾਂਸੀ : ਬਲਜੀਤ ਸਿੰਘ ਮਿੰਟੂ ਬਣੇ ਪਿੰਡ ਪੰਡੋਰੀ ਦੇ ਸਰਪੰਚ
  • ਰਾਜਾਸਾਂਸੀ : ਗੁਰਮੀਤ ਕੌਰ ਬਣੀ ਪਿੰਡ ਪੰਜੂਰਾਏ ਦੀ ਸਰਪੰਚ
  • ਰਾਜਾਸਾਂਸੀ : ਨਿਸ਼ਾਨ ਸਿੰਘ ਬਣੇ ਪਿੰਡ ਮੰਜ ਦੇ ਸਰਪੰਚ
  •  ਚੁਗਾਵਾਂ : ਪਿੰਡ ਕੋਹਾਲਾ ਤੋਂ ਸਰਪੰਚੀ ਦੀ ਚੋਣ 'ਚ ਅਮਨ ਸਿੰਘ ਜੇਤੁ
  •  ਖਡੂਰ ਸਾਹਿਬ : ਨਰਿੰਦਰ ਕੌਰ ਪਿੰਡ ਨੱਥੋਕੇ ਤੋਂ ਨਰਿੰਦਰ ਕੌਰ ਬਣੇ ਸਰਪੰਚ
  •  ਬਲਾਕ ਖਡੂਰ ਸਾਹਿਬ ਦੇ ਪਿੰਡ ਕੋਟਲੀ ਸਰੂ ਖਾਂ ਤੋਂ ਐਡਵੋਕੇਟ ਬਲਦੇਵ ਸਿੰਘ ਸ਼ਾਹ ਬਣੇ ਸਰਪੰਚ
  •  ਬਲਾਕ ਵੇਰਕਾ ਦੇ ਪਿੰਡ ਗਨੀ ਸ਼ਾਹ ਵਾਲਾ ਤੋਂ ਕਾਂਗਰਸੀ ਉਮੀਦਵਾਰ ਬਲਦੇਵ ਸਿੰਘ 57 ਵੋਟਾਂ ਨਾਲ ਜੇਤੂ
  •  ਜੰਡਿਆਲਾ ਗੁਰੂ : ਪਿੰਡ ਨਵੀਂ ਆਬਾਦੀ ਬੂਥ ਨੰਬਰ 61 ਤੋਂ ਕਾਂਗਰਸ ਪਾਰਟੀ ਨਾਲ ਸਬੰਧਤ ਉਮੀਦਵਾਰ ਰਣਜੀਤ ਸਿੰਘ ਜੇਤੂ
  •  ਜੰਡਿਆਲਾ ਗੁਰੂ : ਪਿੰਡ ਬੰਡਾਲਾ ਦੇ ਬੂਥ ਨੰਬਰ 69 ਤੋਂ ਕਾਂਗਰਸ ਪਾਰਟੀ ਨਾਲ ਸਬੰਧਤ ਉਮੀਦਵਾਰ ਬਲਵਿੰਦਰ ਕੋਰ ਜੇਤੂ
  •  ਰਾਜਾਸਾਂਸੀ : ਪਿੰਡ ਕੋਲੋਵਾਲ ਤੋਂ ਕਾਂਗਰਸ ਪਾਰਟੀ ਨਾਲ ਸਬੰਧਤ ਬੀਬੀ ਹਰਜਿੰਦਰ ਕੌਰ ਜੇਤੂ
  •   ਰਾਜਾਸਾਂਸੀ : ਪਿੰਡ ਨੱਥੂਪੁਰਾ ਤੋਂ ਮੰਗਲ ਸਿੰਘ 151 ਵੋਟਾਂ ਦੇ ਫ਼ਰਕ ਨਾਲ ਜੇਤੂ  
  •   ਰਾਜਾਸਾਂਸੀ : ਮਨਦੀਪ ਕੌਰ ਬਣੀ ਪਿੰਡ ਗਾਗਰਮੱਲ ਦੀ ਸਰਪੰਚ 
  •   ਮਾਨਾਂਵਾਲਾ : ਬਲਾਕ ਵੇਰਕਾ ਦੇ ਪਿੰਡ ਝੀਤਾ ਖੁਰਦ ਤੋਂ ਸੁਖਜੀਤ ਜੇਤੂ
  •    ਮਾਨਾਂਵਾਲਾ : ਬਲਾਕ ਵੇਰਕਾ ਦੇ ਪਿੰਡ ਡੇਰਾ ਦਿਆਲ ਸਿੰਘ ਵਾਲਾ ਤੋਂ ਗੁਰਮੀਤ ਕੌਰ 21 ਵੋਟਾਂ ਨਾਲ ਜੇਤੂ
  •    ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਆਲਮਪੁਰ ਤੋਂ ਜਸਬੀਰ ਕੌਰ ਸਰਪੰਚ ਬਣ ਗਏ ਹਨ
  •    ਬਲਾਕ ਖਡੂਰ ਸਾਹਿਬ ਦੇ ਪਿੰਡ ਦਾਰਾਪੁਰ ਤੋਂ ਸਤਨਾਮ ਸਿੰਘ ਖਾਲਸਾ ਸਰਪੰਚ ਬਣ ਗਏ ਹਨ।
  •    ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਤੱਖਤੂਚੱਕ ਤੋਂ ਧੀਰਜਪਾਲ ਕੌਰ ਸਰਪੰਚ ਬਣ ਗਏ ਹਨ ਅਤੇ ਉਨ੍ਹਾਂ ਦੇ ਪੰਚਾ ਨੂੰ ਵੀ ਜਿੱਤ ਮਿਲ ਗਈ ਹੈ।
  •   ਹਲਕਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਡਿਆਲ ਰੰਗੜ ਵਿਖੇ ਬੀਬੀ ਕਮਲਜੀਤ ਕੌਰ ਆਪਣੇ ਵਿਰੋਧੀ ਅਜਾਇਬ ਸਿੰਘ ਨੂੰ 41 ਵੋਟਾਂ ਦੇ ਫਰਕ ਨਾਲ ਹਰਾ ਕੇ ਸਰਪੰਚ ਬਣੇ ਹਨ।
  •  ਬਲਾਕ ਚੁਗਾਵਾਂ ਦੇ ਪਿੰਡ ਲੋਧੀ ਗੁੱਜਰ ਤੋਂ ਕਾਂਗਰਸ ਪਾਰਟੀ ਨਾਲ ਸਬੰਧਿਤ ਸ਼ਮਸ਼ੇਰ ਸਿੰਘ ਪਿੰਡ ਦੇ ਸਰਪੰਚ ਜੇਤੂ ਰਹੇ।
  •  ਅਟਾਰੀ- ਨਵਿੰਦਰ ਸਿੰਘ ਬਣੇ ਰਣੀਕੇ ਦੇ ਬਿਨਾਂ ਮੁਕਾਬਲਾ ਸਰਪੰਚ
  •  ਹਲਕਾ ਰਾਜਾਸਾਂਸੀ ਦੇ ਪਿੰਡ ਲਾਵੇਂ ਤੋ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਜਿੱਤੇ ਸਰਪੰਚੀ ਦੀ ਚੋਣ
  •  ਅੰਮ੍ਰਿਤਸਰ ਦੇ ਪਿੰਡ ਧੁੱਪਸੜੀ ਤੋਂ ਰਾਜਵਿੰਦਰ ਕੌਰ ਜਿੱਤੇ ਸਰਪੰਚ ਦੀ ਚੋਣ
  •   ਹਲਕਾ ਮਜੀਠਾ ਦੇ ਪਿੰਡ ਤਰਫਾਨ ਤੋਂ ਅਕਾਲੀ ਧੜੇ ਦੇ ਸਰਪੰਚ ਉਮੀਦਵਾਰ ਅਮਨਦੀਪ ਕੌਰ ਜੇਤੂ
  •  ਬਲਾਕ ਖਡੂਰ ਸਾਹਿਬ ਦੇ ਪਿੰਡ ਨੱਥੋਕੇ ਤੋਂ ਨਰਿੰਦਰ ਕੌਰ ਸਰਪੰਚ ਬਣੇ
  •  ਅਜਨਾਲਾ ਦੇ ਪਿੰਡ ਨਾਨਕਪੁਰਾ ਥੇਹ ਤੋਂ ਅਮਨਦੀਪ ਕੌਰ ਰਹੇ ਜੇਤੂ, ਬਣੇ ਸਰਪੰਚ
  •  ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਕੋਟਲਾ ਸੁਰਾਜ ਲੁਹਾਰ  ਪਿੰਡ ਕੋਟਲਾ ਸੁਰਾਜ ਲੁਹਾਰ ਤੋਂ ਕਾਂਗਰਸ ਪਾਰਟੀ ਦੇ ਦਲਬੀਰ ਸਿੰਘ ਸਰਪੰਚ ਬਣੇ
  •  ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡ ਨੱਥੂ ਪੁਰ ਤੋਂ ਪਿੰਡ ਨੱਥੂ ਪੁਰ ਤੋਂ ਮੰਗਲ ਸਿੰਘ ਪਟਵਾਰੀ ਬਣੇ ਜੇਤੂ,  
  •  ਬਾਬਾ ਦਰਸ਼ਨ ਸਿੰਘ ਕਾਲੋਨੀ ਤੋ ਸੁਖਦੇਵ ਸਿੰਘ ਸੁੱਖਾ ਬਣੇ ਸਰਪੰਚ
  •  ਹਰਸਾ ਛੀਨਾ ਬਲਾਕ ਅਧੀਨ ਪੈਂਦੇ ਪਿੰਡ ਵਰਨਾਲੀ ਸਤਿੰਦਰਜੀਤ ਸਿੰਘ ਸਿੰਘ ਛੀਨਾ ਆੜ੍ਹਤੀ ਸਰਪੰਚ ਚੁਣੇ ਗਏ
  •  ਨੰਬਰਦਾਰ ਅਜੀਤ ਸਿੰਘ ਬਿਨਾਂ ਮੁਕਾਬਲਾ ਬਣੇ ਪਿੰਡ ਜੈਨਪੁਰ ਦੇ ਸਰਪੰਚ 
  •  ਪਿੰਡ ਸੌੜੀਆਂ ਤੋਂ ਲਖਵਿੰਦਰ ਕੌਰ ਰਹੀ ਜੇਤੂ, ਬਣੀ ਸਰਪੰਚ

 

4:37 pm : ਚੋਣ ਅਮਲੇ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪੋਲਿੰਗ ਬੂਥਾਂ 'ਤੇ ਲੱਗੀਆਂ ਰਹੀਆਂ ਲੰਮੀਆਂ ਕਤਾਰਾਂ 

ਚੋਣ ਮੁਕੰਮਲ ਹੋਣ ਵਾਲੇ ਪੋਲਿੰਗ ਬੂਥਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ
ਬਲਾਕ ਅਜਨਾਲਾ ਦੇ ਪਿੰਡ ਫੁੱਲੇਚੱਕ ਵਿਖੇ ਚੋਣ ਪ੍ਰਕਿਰਿਆ ਹੋਈ ਮੁਕੰਮਲ
ਅੰਮ੍ਰਿਤਸਰ 'ਚ 2 ਵਜੇ ਤੱਕ 42 ਤੇ ਹੁਸ਼ਿਆਰਪੁਰ 'ਚ 57 ਫੀਸਦੀ ਪੋਲਿੰਗ
ਜੰਡਿਆਲਾ ਮੰਜਕੀ 'ਚ ਔਰਤ ਮਰਦ ਬਰਾਬਰ ਅਨੁਪਾਤ ਵਿੱਚ ਹੀ ਪਾ ਰਹੇ ਨੇ ਵੋਟਾਂ ,ਹੁਣ ਤੱਕ ਹੋਈ 60 ਪ੍ਰਤੀਸ਼ਤ ਵੋਟਿੰਗ

ਮਜੀਠਾ ਬਲਾਕ 'ਚ ਤਿੰਨ ਵਜੇ ਤੱਕ 58ਫੀਸਦੀ ਪੋਲਿੰਗ

     
 

 ਅੰਮ੍ਰਿਤਸਰ : 10 ਵਜੇ ਤੱਕ ਕਰੀਬ 12 ਫੀਸਦੀ ਪੋਲਿੰਗ

     
  ਬੀਬੀ ਰਾਜਬੀਰ ਕੌਰ ਪਿੰਡ ਜਲਾਲਪੁਰ ਸੇਰੋਂ ਤੋਂ ਸਰਪੰਚ ਬਣੇ 
ਬਾਬਾ ਬਕਾਲਾ ਸਾਹਿਬ, 30 ਦਸੰਬਰ (ਰਾਜਨ)-ਪਿੰਡ ਜਲਾਲਪੁਰ ਸੇਰੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਰਾਜਬੀਰ ਕੌਰ (ਸੁਪਤਨੀ ਸ: ਸੁੱਚਾ ਸਿੰਘ) ਸਰਪੰਚੀ ਦੀ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਵਿਰੋਧੀ ਕਾਂਗਰਸ ਦੀ ਬੀਬੀ ਬਲਵਿੰਦਰ ਕੌਰ ਨੂੰ 9 ਵੋਟਾਂ ਦੇ ਫਰਕ ਨਾਲ ਹਰਾਇਆ। ਸਮੁੱਚੀ ਪੰਚਾਇਤ ਵੀ ਅਕਾਲੀ ਦਲ ਦੀ ਚੁਣੀ ਗਈ ।

ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਦੇ ਸਰਬਜੀਤ ਸਿੰਘ ਸੰਧੂ ਨੇ ਸਰਪੰਚੀ ਦੀ ਚੋਣ ਜਿੱਤੀ 
ਬਾਬਾ ਬਕਾਲਾ ਸਾਹਿਬ, 30 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਵਿਖੇ ਹੋਈ ਪੰਚਾਇਤੀ ਦੀ ਵਕਾਰੀ ਚੋਣ 'ਚ ਕਾਂਗਰਸ ਪਾਰਟੀ ਦੇ ਸਰਬਜੀਤ ਸਿੰਘ ਸੰਧੂ ਸਰਪੰਚੀ ਦੀ ਚੋਣ ਭਾਰੀ ਬਹੁਮਤ ਨਾਲ ਜਿੱਤ ਗਏ ਹਨ, ਜਦ ਕਿ ਉਨ੍ਹਾਂ ਦੀ ਪੰਚਾਇਤ ਮੈਂਬਰੀ ਟੀਮ ਲਈ ਖੜ੍ਹੇ ਸਾਰੇ ਦੇ ਸਾਰੇ 11 ਦੇ 11 ਮੈਂਬਰਾਂ ਨੇ ਵੀ ਚੋਣ ਜਿੱਤ ਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ। ਨਤੀਜਿਆਂ ਮੁਤਾਬਿਕ ਕਾਂਗਰਸ ਪਾਰਟੀ ਦੇ ਸਰਬਜੀਤ ਸਿੰਘ ਸੰਧੂ ਨੇ ਆਪਣੇ ਨੇੜਲੇ ਵਿਰੋਧੀ ਅਕਾਲੀ ਦਲ ਦੇ ਗੁਰਮੀਤ ਸਿੰਘ ਪਨੇਸਰ ਨੂੰ ਹਰਾ ਕੇ ਚੋਣ ਜਿੱਤ ਲਈ ਹੈ। ਜਦ ਕਿ ਸੰਧੂ ਗਰੁੱਪ ਦੇ ਮੈਂਬਰ ਵਾਰਡ ਨੰ: 1 ਤੋਂ ਦਿਲਬਾਗ ਸਿੰਘ ਟੇਲਰ ਮਾਸਟਰ, 2 ਤੋਂ ਸੰਦੀਪ ਸਿੰਘ, 3 ਤੋਂ ਬੀਬੀ ਪਰਮਜੀਤ ਕੌਰ, 4 ਤੋਂ ਬੀਬੀ ਨਰਿੰਦਰ ਕੌਰ, 5 ਤੋਂ ਬੀਬੀ ਗੁਰਪ੍ਰੀਤ ਕੌਰ, 6 ਤੋਂ ਬੀਬੀ ਜਸਪ੍ਰੀਤ ਕੌਰ, 7 ਤੋਂ ਬੀਬੀ ਜਸਬੀਰ ਕੌਰ, 8 ਤੋਂ ਸ: ਮੁਖਤਿਆਰ ਸਿੰਘ, 9 ਤੋਂ ਸ: ਮੁਖਤਿਆਰ ਸਿੰਘ, 10 ਤੋਂ ਗੁਰਦਿਆਲ ਸਿੰਘ ਦਾਲਾ, 11 ਤੋਂ ਲਖਵਿੰਦਰ ਸਿੰਘ ਚੁਣੇ ਗਏ ਹਨ। ਜਿਕਰਯੋਗ ਹੈ ਕਿ ਇਸ ਤੋਂ ਇਲਾਵਾ ਅਜ਼ਾਦਾਨਾ ਤੌਰ 'ਤੇ ਸਰਪੰਚੀ ਦੀ ਚੋਣ ਲੜ ਰਹੇ ਸ: ਲੱਖਾ ਸਿੰਘ, ਰਕੇਸ਼ ਕੁਮਾਰ, ਸੁਰਿੰਦਰ ਕੁਮਾਰ ਚੋਣ ਹਾਰ ਗਏ ਹਨ।

ਝੀਤਾ ਖੁਰਦ ਤੋਂ ਸਖਜੀਤ ਸਿੰਘ 3 ਵੋਟਾਂ ਨਾਲ ਜਿੱਤਿਆ  
ਮਾਨਾਂਵਾਲਾ, 30 ਦਸੰਬਰ (ਗੁਰਦੀਪ ਸਿੰਘ ਨਾਗੀ)-ਹਲਕਾ ਅਟਾਰੀ ਤੇ ਬਲਾਕ ਵੇਰਕਾ ਦੇ ਪਿੰਡ ਝੀਤਾ ਖੁਰਦ ਤੋਂ ਨੌਜਵਾਨ ਸੁਖਜੀਤ ਸਿੰਘ 3 ਵੋਟਾਂ ਦੀ ਬੜ੍ਹਤ ਹਾਸਲ ਕਰਕੇ ਸਰਪੰਚ ਬਣਿਆ। ਉਸ ਨੇ ਆਪਣੇ ਵਿਰੋਧੀ ਸਾਬਕਾ ਸਰਪੰਚ ਦਲਜੀਤ ਸਿੰਘ ਹਰਾਇਆ। 

ਭਿੰਡੀ ਸੈਦਾਂ ਦੇ ਆਸ-ਪਾਸ ਕਾਂਗਰਸ ਪਾਰਟੀ ਨਾਲ ਸਬੰਧਿਤ ਸਰਪੰਚ ਬਣੇ 
ਭਿੰਡੀ ਸੈਦਾਂ, 30 ਦਸੰਬਰ (ਪ੍ਰਿਤਪਾਲ ਸਿੰਘ ਸੂਫ਼ੀ)-ਪੰਚਾਇਤੀ ਚੋਣਾਂ ਦੇ ਚੱਲਦਿਆਂ ਦੇਰ ਸ਼ਾਮ ਨਾਲ ਆਏ ਨਤੀਜਿਆਂ ਅਨੁਸਾਰ ਪਿੰਡ ਬਿਕਰਾਊਰ ਤੋਂ ਮੇਹਰ ਸਿੰਘ ਨੇ ਆਪਣੇ ਵਿਰੋਧੀ ਸਤਨਾਮ ਸਿੰਘ ਔਲਖ ਨੂੰ 22 ਵੋਟਾਂ ਫਰਕ ਨਾਲ ਹਰਾਇਆ, ਪਿੰਡ ਕੋਟਲਾ ਸੁਰਾਜ਼ ਲੁਹਾਰ ਵਿਖੇ ਕਾਂਗਰਸ ਪਾਰਟੀ ਨਾਲ ਸਬੰਧਤ ਦਲਬੀਰ ਸਿੰਘ ਨੇ ਆਪਣੇ ਵਿਰੋਧੀ ਭੁਪਿੰਦਰ ਸਿੰਘ ਟੋਨੀ ਨੂੰ 125 ਵੋਟਾਂ ਦੇ ਫਰਕ ਨਾਲ ਹਰਾ ਕੇ ਸਰਪੰਚੀ ਜਿੱਤੀ, ਇਸੇ ਤਰ੍ਹਾਂ ਪਿੰਡ ਡਿਆਲ ਰੰਗੜ ਦੀ ਬੀਬੀ ਕਮਲਜੀਤ ਕੌਰ ਨੇ ਆਪਣੇ ਵਿਰੋਧੀ ਅਜਾਇਬ ਨੂੰ 41 ਵੋਟਾਂ ਦੇ ਫਰਕ ਨਾਲ ਹਰਾਇਆ। ਪਿੰਡ ਕੋਟਲੀ ਖਹਿਰਾ ਵਿਖੇ ਕਾਂਗਰਸ ਪਾਰਟੀ ਦੀ ਬੀਬੀ ਜਪਿੰਦਰ ਕੌਰ ਨੇ ਆਪਣੇ ਵਿਰੋਧੀ ਸੰਦੀਪ ਕੌਰ ਨੂੰ 32 ਵੋਟਾਂ ਨਾਲ ਹਰਾ ਕੇ ਸਰਪੰਚੀ ਦੀ ਵਾਂਗਡੋਰ ਸੰਭਾਲੀ, ਪਿੰਡ ਸੈਦਪੁਰਾ ਖੁਰਦ ਵਿਖੇ ਬੀਬੀ ਜਗੀਰ ਕੌਰ ਆਪਣੇ ਵਿਰੋਧੀ ਕਸ਼ਮੀਰ ਕੌਰ ਨੂੰ 130 ਵੋਟਾਂ ਨਾਲ ਹਰਾ ਕੇ ਸਰਪੰਚ ਬਣੀ। ਇਸੇ ਤਰ੍ਹਾਂ ਪਿੰਡ ਰਾਏਪੁਰ ਕਲਾਂ ਵਿਖੇ ਜਿਥੇ ਪਹਿਲਾਂ ਤੋਂ ਹੀ ਕਾਂਗਰਸ ਪਾਰਟੀ ਨਾਲ ਸਬੰਧਤ ਦਲਜੀਤ ਸਿੰਘ ਸੋਨੂੰ ਬਿਨਾਂ ਮੁਕਾਬਲਾ ਸਰਪੰਚ ਬਣ ਚੁੱਕੇ ਤੇ ਅੱਜ ਪੰਚਾਇਤ ਮੈਂਬਰਾਂ ਦੀ ਹੋਈ ਚੋਣ ਵਿਚ ਵੀ ਕਾਂਗਰਸ ਪਾਰਟੀ ਨਾਲ ਸਬੰਧਿਤ ਸਾਰੇ ਮੈਂਬਰ ਆਪਣੀ ਚੋਣ ਜਿੱਤ ਗਏ ਹਨ। 

ਕਾਂਗਰਸ ਆਗੂ ਸਵਿੰਦਰ ਸਿੰਘ ਦੂੱਲਾ ਓਠੀਆਂ ਤੋਂ ਸਰਪੰਚ ਬਣੇ 
ਓਠੀਆਂ, 30 ਦਸੰਬਰ (ਗੁਰਵਿੰਦਰ ਸਿੰਘ ਛੀਨਾਂ)-ਸਥਾਨਕ ਕਸਬਾ ਓਠੀਆਂ ਤੋਂ ਉੱਘੇ ਕਾਂਗਰਸੀ ਆਗੂ ਸਵਿੰਦਰ ਸਿੰਘ ਦੂੱਲਾ ਪਿੰਡ ਦੇ ਸਰਪੰਚ ਬਣੇ ਤੇ ਉਨ੍ਹਾਂ ਵਲੋਂ ਆਪਣੀ ਪਾਰਟੀ ਦੇ ਖੜ੍ਹੇ ਕੀਤੇ 9 ਪੰਚਾਇਤ ਮੈਂਬਰਾਂ ਨੂੰ ਵੀ ਜਿੱਤ ਦੁਵਾ ਕੇ ਪਿੰਡ ਦੀ ਨਿਰੋਲ ਕਾਂਗਰਸੀ ਪਾਰਟੀ ਦੀ ਪੰਚਾਇਤ ਬਣਾਈ। ਸਮੂਹ ਪਿੰਡ ਵਾਸੀਆਂ ਵਲੋਂ ਅੱਜ ਉਨ੍ਹਾਂ ਦਾ ਹਾਰ ਪਾ ਕੇ ਸਨਮਨਿਤ ਕੀਤਾ ਗਿਆ। ਇਸ ਮੌਕੇ ਗੁਰਪੀਤ ਸਿੰਘ, ਬਾਊ, ਅਨੂਪ ਸਿੰਘ, ਬਿਕਰਮਜੀਤ ਸਿੰਘ ਰਾਜਬੀਰ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ ਸੋਨੂ ਨਰਵੜੀਆ, ਜਗਤਾਰ ਸਿੰਘ ਜਰਮਨ, ਮੁਖਤਾਰ ਸਿੰਘ, ਚੈਂਚਲ ਸਿੰਘ, ਮਲਕੀਤ ਸਿੰਘ ਕੈਪਟਨ ਸਿੰਘ, ਹਰਦੇਵ ਸਿੰਘ, ਨੰਬਰਦਾਰ ਜਗਤਾਰ ਸਿੰਘ ਆਦਿ ਹਾਜ਼ਰ ਸਨ। 

ਗਿੱਲ ਦੀ ਕਵਲਜੀਤ ਕੌਰ ਸਰਪੰਚ ਬਣੀ 
ਨਵਾਂ ਪਿੰਡ, 30 ਦਸੰਬਰ (ਜਸਪਾਲ ਸਿੰਘ)-ਹਲਕਾ ਜੰਡਿਆਲਾ ਗੁਰੂ ਦੇ ਪਿੰਡ ਗਿੱਲ ਦੀ ਸਾਬਕਾ ਸਰਪੰਚ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਬਹੁਮਤ ਨਾਲ ਪੰਚਾਇਤ ਚੁਣੀ ਗਈ ਜਿਸ 'ਚ ਕਵਲਜੀਤ ਕੌਰ ਪਤਨੀ ਗੁਰਮੀਤ ਸਿੰਘ ਆਪਣੀ ਵਿਰੋਧੀ ਦਲਜੀਤ ਕੌਰ ਪਤਨੀ ਸਾਹਿਬ ਨੂੰ 83 ਵੋਟਾਂ ਨਾਲ ਹਰਾ ਕੇ ਸਰਪੰਚ ਬਣੀ ਅਤੇ ਰਜਿੰਦਰ ਕੌਰ, ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਜਸਵੰਤ ਸਿੰਘ ਅਤੇ ਕੁਲਵਿੰਦਰ ਕੌਰ ਪੰਚ ਚੁਣੇ ਗਏ। ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਵਲੋਂ ਸਰਪੰਚ ਕਵਲਜੀਤ ਕੌਰ ਅਤੇ ਉਨ੍ਹਾਂ ਦੇ ਸਾਥੀ ਮੈਂਬਰਾਂ ਨੂੰ ਸਨਮਾਨਿਤ ਕੀਤਾ। 

ਰਾਮ ਨਗਰ ਕਾਲੋਨੀ ਤੋਂ ਅਕਾਲੀ ਦਲ ਦੀ ਪ੍ਰੋਮਿਲਾ ਕੁਮਾਰੀ ਜੇਤੂ 
ਵੇਰਕਾ, 30 ਦਸੰਬਰ (ਪਰਮਜੀਤ ਸਿੰਘ ਬੱਗਾ)-ਵਿਧਾਨ ਸਭਾ ਹਲਕਾ ਉੱਤਰੀ ਅਧੀਨ ਆਉਂਦੀ ਗ੍ਰਾਮ ਪੰਚਾਇਤ ਰਾਮ ਨਗਰ ਕਾਲੋਨੀ ਮਜੀਠਾ ਰੋਡ ਤੋਂ ਅਕਾਲੀ-ਭਾਜਪਾ ਗਠਜੋਤ ਲਈ ਸਰਪੰਚ ਦੀ ਉਮੀਦਵਾਰ ਪ੍ਰੋਮਿਲਾ ਕੁਮਾਰੀ ਪਤਨੀ ਸਾਬਕਾ ਸਰਪੰਚ ਕਮਲ ਕੁਮਾਰ ਬੰਗਾਲੀ ਦੇ ਜਿੱਤਣ 'ਤੇ ਦੇਰ ਸ਼ਾਮ ਅਕਾਲੀ ਭਾਜਪਾ ਵਰਕਰ ਦੁਆਰਾ ਜੇਤੂ ਜਲੂਸ ਕੱਢਦਿਆ ਲੱਡੂ ਵੰਡ ਕੇ ਮੂੰਹ ਮਿੱਠੇ ਕਰਵਾਉਂਦਿਆ ਜਸ਼ਨ ਮਨਾਏ ਅਤੇ ਘਰ-ਘਰ ਜਾ ਕੇ ਵੋਟਰਾਂ ਤੇ ਸਪੋਰਟਰਾਂ ਦੀ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਚੇਅਰਮੈਨ ਆਰ. ਸੀ. ਯਾਦਵ, ਰਾਜਵਿੰਦਰ ਕੌਰ, ਦਿਲਬਾਗ ਸਿੰਘ ਵਡਾਲੀ, ਸੰਦੀਪ ਸਿੰਘ, ਕੁਲਵਿੰਦਰ ਕੌਰ, ਬਲਵਿੰਦਰ ਸਿੰਘ ਤੁੰਗ, ਸੰਦੀਪ ਸਿੰਘ ਭੁੱਲਰ, ਧਰਮਵੀਰ ਸਿੰਘ, ਡਾ: ਰੰਧਾਵਾ, ਵਿਜੈ ਕੁਮਾਰ, ਆਰਤੀ ਦੇਵੀ, ਸੁਨੀਤਾ ਦੇਵੀ, ਦਲਬੀਰ ਸਿੰਘ, ਬਲਵਿੰਦਰ ਸਿੰਘ ਕਾਲਾ, ਕੁਲਵੰਤ ਸਿੰਘ ਲਾਡੀ ਭੁੱਲਰ, ਰਮਨਪ੍ਰੀਤ ਸਿੰਘ ਗੋਰਾ, ਅਚਿੰਤ ਕੁਮਾਰ, ਪ੍ਰੇਮ ਸਿੰਘ, ਜਸਬੀਰ ਸਿੰਘ ਰਤਨ, ਜਸਬੀਰ ਸਿੰਘ ਭੋਲਾ, ਬਲਵਿੰਦਰ ਮਸੀਹ, ਸਤਪਾਲ ਕੌਰ, ਕੁਲਦੀਪ ਸਿੰਘ, ਸੁਖਵਿੰਦਰ ਕੌਰ, ਗੋਰਾ ਮਸੀਹ, ਪੰਕਜ਼ ਸ਼ਰਮਾਂ, ਗੁਰਮੀਤ ਸਿੰਘ ਔਲਖ ਆਦਿ ਮੌਜ਼ੂਦ ਸਨ। 

ਫ਼ਤਹਿਗੜ੍ਹ ਸ਼ੂਕਰਚੱਕ ਤੋਂ ਅਕਾਲੀ ਦਲ ਦੇ ਪ੍ਰਦੀਪ ਸਿੰਘ ਲਾਡਾ ਜੇਤੂ 
ਵੇਰਕਾ, 30 ਦਸੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਫ਼ਤਹਿਗੜ੍ਹ ਸ਼ੁਕਰਚੱਕ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੁਆਰਾ ਸਰਪੰਚੀ ਦੀ ਚੋਣ ਲਈ ਚੋਣ ਮੈਦਾਨ 'ਚ ਉਤਾਰੇ ਪ੍ਰਦੀਪ ਸਿੰਘ ਲਾਡਾ ਨੇ ਵਿਰੋਧੀਆਂ ਨੂੰ ਨਮੋਸ਼ੀਜਨਕ ਹਾਰ ਦਿੰਦਿਆ 640 ਦੇ ਕਰੀਬ ਵੋਟਾਂ ਨਾਲ ਜਿੱਤ ਦਰਜ ਕਰਨ 'ਤੇ ਆਪਣੇ ਸਮਰਥਕਾਂ ਨਾਲ ਘਰ-ਘਰ ਜਾ ਕੇ ਵੋਟਰਾਂ ਸਪੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਥੇ: ਅਵਤਾਰ ਸਿੰਘ, ਪੰਚ ਡਾ: ਰਸ਼ਪਾਲ ਸਿੰਘ ਰਾਣਾ, ਪ੍ਰਭਜੀਤ ਸਿੰਘ, ਕਰਨੈਲ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ। 

ਅਮਰੀਕ ਕੌਰ ਡੱਡੂਆਣਾ ਤੋਂ ਮੁੜ ਦੂਜੀ ਵਾਰ ਬਣੇ ਸਰਪੰਚ 
ਨਵਾਂ ਪਿੰਡ, 30 ਦਸੰਬਰ (ਜਸਪਾਲ ਸਿੰਘ)-ਹਲਕਾ ਜੰਡਿਆਲਾ ਗੁਰੂ ਅਧੀਨ ਪਿੰਡ ਡੱਡੂਆਣਾ (ਅੱਡਾ) ਦੀ ਪੂਰਨ ਬਹੁਮਤ ਨਾਲ ਚੁਣੀ ਗਈ ਪੰਚਾਇਤ ਦੇ ਅਮਰੀਕ ਕੌਰ ਪਤਨੀ ਸਰਪੰਚ ਆਤਮਾ ਸਿੰਘ ਆਪਣੀ ਵਿਰੋਧੀ ਜਸਬੀਰ ਕੌਰ ਪਤਨੀ ਹਰਜੀਤ ਸਿੰਘ ਨੂੰ 60 ਵੋਟਾਂ ਨਾਲ ਹਰਾ ਕੇ ਮੁੜ ਦੂਜੀ ਵਾਰ ਸਰਪੰਚ ਬਣੇ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਵਲੋਂ ਸਰਪੰਚ ਆਤਮਾ ਸਿੰਘ ਪਰਿਵਾਰ ਉਤੇ ਭਰੋਸਾ ਜਿਤਾਉਂਦਿਆਂ ਹੋਇਆਂ ਪਰਿਵਾਰ ਨੂੰ ਲਗਾਤਾਰ ਤੀਜੀ ਵਾਰ ਪਿੰਡ ਦੀ ਨੁਮਾਇੰਦਗੀ ਸੌਂਪੀ ਗਈ ਹੈ। ਉਨ੍ਹਾਂ ਤੋਂ ਇਲਾਵਾ ਇਥੋਂ ਅਮਰਜੀਤ ਕੌਰ, ਅਮਨਦੀਪ ਸਿੰਘ, ਮਹਿਤਾਬ ਸਿੰਘ ਤੇ ਬਲਜੀਤ ਸਿੰਘ ਪੰਚ ਚੁਣੇ ਗਏ। 
ਜਗਦੇਵ ਕਲਾਂ ਤੋਂ ਬਲਵਿੰਦਰ ਸਿੰਘ ਧਾਲੀਵਾਲ ਸਰਪੰਚ ਬਣੇ 
ਜਗਦੇਵ ਕਲਾਂ, 30 ਦਸੰਬਰ (ਸ਼ਰਨਜੀਤ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤਹਿਤ ਪੈਂਦੇ ਪਿੰਡ ਜਗਦੇਵ ਕਲਾਂ ਵਿਖੇ ਪੰਜਾਬ ਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਅਤਿ ਨਜ਼ਦੀਕੀ ਮੌਜੂਦਾ ਮੈਂਬਰ ਬਲਾਕ ਸੰਮਤੀ ਸ: ਬਲਵਿੰਦਰ ਸਿੰਘ 'ਬਿੰਦ' ਧਾਲੀਵਾਲ 1000 ਦੇ ਕਰੀਬ ਵੋਟਾਂ ਦੀ ਲੀਡ ਨਾਲ ਆਪਣੇ ਧੜੇ ਨਾਲ ਸਬੰਧਤ 9 'ਚੋਂ 8 ਮੈਂਬਰਾਂ ਸਮੇਤ ਚੋਣ ਜਿੱਤ ਗਏ। ਸ: ਧਾਲੀਵਾਲ ਨੇ ਵਿਰੋਧੀ ਧਿਰ ਨਾਲ ਸਬੰਧਤ ਸਰਪੰਚੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਗਿੱਲ ਨੂੰ ਹਰਾਇਆ ਹੈ। 

ਪਿੰਡ ਨਵਾਂ ਜੀਵਨ ਤੋਂ ਸੁਨੀਤਾ ਕੌਰ ਸਰਪੰਚ ਬਣੀ 
ਲੋਪੋਕੇ, 30 ਦਸੰਬਰ (ਗੁਰਵਿੰਦਰ ਕਲਸੀ)-ਪਿੰਡ ਨਵਾ ਜੀਵਨ ਤੋਂ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਸੁਨੀਤਾ ਕੌਰ ਪਤਨੀ ਮਨਜੀਤ ਸਿੰਘ ਪਿੰਡ ਦੀ ਸਰਪੰਚੀ ਚੋਣ ਜਿੱਤ ਗਈ। ਉਨ੍ਹਾਂ ਤੀਹਰੇ ਮੁਕਾਬਲੇ 'ਚ ਆਪਣੇ ਵਿਰੋਧੀ ਪਾਰਟੀ ਦੇ ਉਮੀਦਵਾਰ ਤੋਂ 30 ਵੋਟਾਂ ਵੱਧ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ। 

ਵੱਡਾ ਫੱਤੇਵਾਲ ਵਿਖੇ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਸਰਬਸੰਮਤੀ ਨਾਲ ਬੀਬੀ ਰਜਵੰਤ ਕੌਰ ਬਣੀ ਸਰਪੰਚ 
ਅਜਨਾਲਾ, 30 ਦਸੰਬਰ (ਐਸ.ਪ੍ਰਸ਼ੋਤਮ)-ਗ੍ਰਾਮ ਪੰਚਾਇਤ ਵੱਡਾ ਫੱਤੇਵਾਲ (ਅਜਨਾਲਾ) ਦੀ ਚੋਣ ਕਰਵਾਉਣ ਲਈ ਪਹੁੰਚਿਆ ਸਰਕਾਰੀ ਚੋਣ ਅਮਲਾ ਉਦੋਂ ਖੁਸ਼ ਨੁਮਾ ਹੈਰਾਨੀ ਭਰਿਆ ਰਹਿ ਗਿਆ, ਜਦੋਂ ਚੋਣ ਮੈਦਾਨ 'ਚ ਡਟੇ ਸਰਪੰਚ ਉਮੀਦਵਾਰਾਂ ਸਮੇਤ ਪੰਚ ਉਮੀਦਵਾਰਾਂ ਨੇ ਪੋਲਿੰਗ ਬੂਥ ਕੇਂਦਰ 'ਤੇ ਆ ਕੇ ਪ੍ਰਗਟਾਵਾ ਕੀਤਾ ਕਿ ਬੀਤੀ ਰਾਤ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ: ਕੰਵਰਪ੍ਰਤਾਪ ਸਿੰਘ ਅਜਨਾਲਾ ਦੇ ਉੱਦਮ ਨਾਲ ਸਮੂਹ ਨਗਰ ਨਿਵਾਸੀਆਂ ਨੇ ਵੋਟ ਪ੍ਰਕਿਰਿਆ ਦੀ ਬਜਾਏ ਸਰਬ ਸੰਮਤੀ ਦਾ ਰਸਤਾ ਅਪਣਾਇਆ। ਜਿਸ ਦੇ ਨਤੀਜੇ ਵਜੋਂ ਮਹਿਲਾ ਕਾਂਗਰਸ ਆਗੂ ਬੀਬੀ ਰਜਵੰਤ ਕੌਰ (ਪਤਨੀ ਸ: ਪਾਲ ਸਿੰਘ) ਸਰਪੰਚ ਤੇ ਬੀਬੀ ਪਰਮਜੀਤ ਕੌਰ ਪਤਨੀ ਦਿਲਬਾਗ ਸਿੰਘ, ਸੁਖਰਾਜ ਕੌਰ ਪਤਨੀ ਰਣਜੀਤ ਸਿੰਘ, ਚਰਨਜੀਤ ਕੌਰ ਪਤਨੀ ਸਿਕੰਦਰ ਸਿੰਘ ਤੇ ਗੁਰਲਾਲ ਸਿੰਘ ਸਰਬ ਸੰਮਤੀ ਨਾਲ ਪੰਚ ਚੁਣੇ ਗਏ। ਇਸ ਮੌਕੇ ਅਜੀਤ ਸਿੰਘ ਫੱਤੇਵਾਲ, ਕਾਂਗਰਸ ਜ਼ਿਲ੍ਹਾ ਉੱਪ ਪ੍ਰਧਾਨ ਕੇਵਲ ਸਿੰਘ, ਤਰਸੇਮ ਸਿੰਘ, ਸੁੱਚਾ ਸਿੰਘ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਬਾਬਾ ਜਗਦੀਪ ਸਿੰਘ, ਕਰਨੈਲ ਸਿੰਘ ਫੌਜੀ, ਕੁਲਵੰਤ ਸਿੰਘ, ਬਾਬਾ ਕਰਤਾਰ ਸਿੰਘ, ਬਾਬਾ ਬਿਕਰਮਜੀਤ ਸਿੰਘ, ਮੁਖਤਾਰ ਸਿੰਘ ਤੇ ਰਤਨ ਸਿੰਘ ਆਦਿ ਆਗੂਆਂ ਨੇ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਦਾ ਹਾਰ ਪਾ ਕੇ ਸਵਾਗਤ ਤੇ ਸਨਮਾਨਿਤ ਕੀਤਾ।