ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਮਾਨਸਾ

 

 
  • ਮਾਨਸਾ : ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ 600 ਵੋਟਾਂ ਨਾਲ ਸਰਪੰਚੀ ਦੀ ਚੋਣ ਜੇਤੂ
  • ਮਾਨਸਾ : ਪਿੰਡ ਭੁਪਾਲ ਖੁਰਦ ਤੋਂ ਅਮਰੀਕ ਸਿੰਘ 281 ਵੋਟਾਂ ਨਾਲ ਸਰਪੰਚ ਦੀ ਚੋਣ ਜਿੱਤੇ
  • ਮਾਨਸਾ : ਸਾਬਕਾ ਮੰਤਰੀ ਨਿਰਮਲ ਸਿੰਘ ਖਿਆਲਾ ਦੇ ਪੁੱਤਰ ਨਿਰਮਲ ਸਿੰਘ ਖਿਆਲਾ ਮਲਕਪੁਰ ਤੋਂ ਸਰਪੰਚ ਦੀ ਚੋਣ ਜਿੱਤੇ 
     
  ਜ਼ਿਲ੍ਹੇ ਵਿਚ ਵੱਡੀ ਗਿਣਤੀ 'ਚ ਕਾਂਗਰਸ ਸਮਰਥਕ ਸਰਪੰਚਾਂ ਤੇ ਪੰਚਾਂ ਨੇ ਕੀਤੀ ਜਿੱਤ ਹਾਸਲ
ਗੁਰਚੇਤ ਸਿੰਘ ਫੱਤੇਵਾਲੀਆ/ ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 30 ਦਸੰਬਰ- ਮਾਨਸਾ ਜ਼ਿਲ੍ਹੇ ਵਿਚ ਪੰਚਾਇਤ ਚੋਣਾਂ ਦੇ ਨਤੀਜ਼ੇ ਦੇਰ ਰਾਤ ਤੱਕ ਕੁਝ ਮਿਲ ਗਏ ਹਨ ਅਤੇ ਕਈਆਂ ਦੀ 10 ਵਜੇ ਤੱਕ ਗਿਣਤੀ ਜਾਰੀ ਸੀ। ਜਿੱਥੇ ਮੂਸੇ ਪਿੰਡ ਤੋਂ ਗਾਇਕ ਸਿੱਧੂ ਮੂਸੇ ਵਾਲਾ ਦੀ ਮਾਤਾ ਚਰਨ ਕੌਰ ਚੋਣ ਜਿੱਤ ਗਈ ਉੱਥੇ ਸਾਬਕਾ ਮੰਤਰੀ ਸਵ: ਬਲਦੇਵ ਸਿੰਘ ਖਿਆਲਾ ਦਾ ਵੱਡਾ ਪੁੱਤਰ ਨਿਰਮਲ ਸਿੰਘ ਖਿਆਲਾ ਵੀ ਚੋਣ ਜਿੱਤਣ 'ਚ ਕਾਮਯਾਬ ਰਿਹਾ। ਉਨ੍ਹਾਂ ਆਪਣੇ ਵਿਰੋਧੀ ਬਸੰਤ ਸਿੰਘ ਖਿਆਲਾ ਨੂੰ 610 ਵੋਟਾਂ ਦੇ ਫਰਕ ਨਾਲ ਹਰਾਇਆ। ਜ਼ਿਲ੍ਹਾ ਕਾਂਗਰਸ ਇੰਟਕ ਦੇ ਪ੍ਰਧਾਨ ਗਾਗੜ ਸਿੰਘ ਕੋਟਲੱਲੂ ਦੀ ਪਤਨੀ ਸੁਖਪਾਲ ਕੌਰ 553 ਵੋਟਾਂ ਦੇ ਫਰਕ ਨਾਲ ਜਿੱਤਣ 'ਚ ਸਫ਼ਲ ਹੋਏ ਹਨ। ਪਿੰਡ ਫਫੜੇ ਭਾਈਕੇ ਵਿਖੇ ਸਾਬਕਾ ਡਿਪਟੀ ਸਪੀਕਰ ਦਾ ਚਚੇਰਾ ਭਰਾ ਸੁਖਦੇਵ ਸਿੰਘ ਬਿੱਲੂ ਜਮਹੂਰੀ ਕਿਸਾਨ ਸਭਾ ਦੇ ਆਗੂ ਇਕਬਾਲ ਸਿੰਘ ਫਫੜੇ ਤੋਂ ਸਰਪੰਚ ਦੀ ਚੋਣ ਹਾਰ ਗਿਆ। ਪਿੰਡ ਸਮਾਉਂ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਸਮਾਉਂ ਦੀ ਪਤਨੀ ਪਰਮਜੀਤ ਕੌਰ ਸਰਪੰਚ ਬਣਨ 'ਚ ਕਾਮਯਾਬ ਹੋਏ ਹਨ। ਪਿੰਡ ਨੰਦਗੜ੍ਹ ਤੋਂ ਲਿਬਰੇਸ਼ਨ ਦੇ ਗੁਰਮੀਤ ਸਿੰਘ ਨੰਦਗੜ੍ਹ ਪਿੰਡ ਦੇ ਸਰਪੰਚ ਬਣਨ 'ਚ ਕਾਮਯਾਬ ਰਹੇ। ਇਸੇ ਤਰ੍ਹਾਂ ਪਿੰਡ ਮੀਆਂ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਿੰਦਰ ਕੌਰ ਮੀਆਂ ਦੇ ਭਰਾ ਸਰਬਜੀਤ ਸਿੰਘ ਵੀ ਸਰਪੰਚ ਦੀ ਚੋਣ ਜਿੱਤ ਗਏ। ਕਾਂਗਰਸ ਪਾਰਟੀ ਨਾਲ ਸਬੰਧਿਤ ਪਿੰਡ ਰਾਏਪੁਰ-2 ਤੋਂ ਗੁਰਵਿੰਦਰ ਸਿੰਘ ਉਰਫ਼ ਪੰਮੀ ਸਰਪੰਚ ਦੀ ਚੋਣ ਜਿੱਤ ਗਏ। ਉਨ੍ਹਾਂ ਆਪਣੇ ਵਿਰੋਧੀ ਪ੍ਰਦੀਪ ਕੁਮਾਰ ਪੀਤੀ ਨੂੰ 131 ਵੋਟਾਂ ਦੇ ਫਰਕ ਨਾਲ ਹਰਾਇਆ। ਪੰਮੀ ਇਕ ਵਾਰ ਪਹਿਲਾਂ ਵੀ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਪਿੰਡ ਘਰਾਂਗਣਾ  ਤੋਂ ਸੂਰਜ ਸਿੰਘ ਸਰਪੰਚ ਦੀ ਚੋਣ ਜਿੱਤ ਗਏ ਹਨ। ਉਨ੍ਹਾਂ ਦੇ ਮੁਕਾਬਲੇ ਸੰਦੀਪ ਸਿੰਘ ਤੇ ਸੁਰਿੰਦਰ ਸਿੰਘ ਚੋਣ ਲੜ ਰਹੇ ਸਨ। ਮਾਨਸਾ ਕੈਂਚੀਆਂ ਤੋਂ ਹਰਬਖਸ਼ ਸਿੰਘ ਮਨਸੁਖ ਢਾਬੇ ਵਾਲੇ ਨੇ ਨਿਸ਼ਾਨ ਕੁਮਾਰ ਕੋਹਲੀ ਨੂੰ 300 ਵੋਟਾਂ ਦੇ ਫਰਕ ਨਾਲ ਹਰਾ ਕੇ ਸਰਪੰਚੀ ਦੀ ਚੋਣ ਜਿੱਤੀ ਹੈ।  ਪਿੰਡ ਮੌਜੀਆ ਸੁਖਜੀਤ ਕੌਰ ਪਤਨੀ ਬਿੰਦਰ ਸਿੰਘ ਨੇ ਵੀਰਪਾਲ ਕੌਰ ਪਤਨੀ ਜਗਤਾਰ ਸਿੰਘ ਨੂੰ 31 ਵੋਟਾਂ ਦੇ ਫਰਕ ਨਾਲ ਹਰਾਇਆ। ਪਿੰਡ ਬਰਨਾਲਾ ਵਿਖੇ ਹਰਦੀਪ ਕੌਰ ਪਤਨੀ ਜਗਸੀਰ ਸਿੰਘ 245 ਵੋਟਾਂ ਦੇ ਫਰਕ ਨਾਲ ਸਰਪੰਚ ਦੀ ਚੋਣ ਜਿੱਤਣ 'ਚ ਕਾਮਯਾਬ ਹੋਈ ਹੈ। ਪਿੰਡ ਸੱਦਾ ਸਿੰਘ ਵਾਲਾ ਤੋਂ ਕੰਵਲਜੀਤ ਸਿੰਘ ਕੰਵਲ ਨੇ ਆਪਣੇ ਵਿਰੋਧੀ ਕਮਲਜੀਤ ਸਿੰਘ ਨੂੰ 280 ਵੋਟਾਂ ਨਾਲ ਹਰਾ ਕੇ ਸਰਪੰਚ ਦੀ ਚੋਣ ਜਿੱਤੀ ਹੈ। ਪਿੰਡ ਦੂਲੋਵਾਲ ਤੋਂ ਗਗਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ 600 ਦੇ ਕਰੀਬ ਵੋਟਾਂ ਦੇ ਫ਼ਰਕ ਨਾਲ ਜਿੱਤਣ 'ਚ ਸਫ਼ਲ ਹੋਏ ਹਨ। ਪਿੰਡ ਖਿਆਲਾ ਕਲਾਂ ਤੋਂ ਰਾਣੀ ਕੌਰ ਪਤਨੀ ਚਰਨਾ ਸਿੰਘ ਸਰਪੰਚ ਦੀ ਚੋਣ ਜਿੱਤ ਗਏ ਹਨ।
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਪਿੰਡ ਮੀਆਂ ਤੋਂ ਸਰਪੰਚ ਉਮੀਦਵਾਰ ਚੋਣ ਸਰਬਜੀਤ ਸਿੰਘ ਮੀਆਂ ਨੇ ਜਿੱਤ ਲਈ ਹੈ। ਜਿੱਤ ਦੀ ਖ਼ੁਸ਼ੀ ਵਿਚ ਸਮਰਥਕਾਂ ਨੇ ਭੰਗੜੇ ਪਾਏ ਅਤੇ ਲੱਡੂ ਵੰਡੇ ਗਏ। ਸਰਬਜੀਤ ਸਿੰਘ ਮੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਿੰਦਰ ਕੌਰ ਮੀਆਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ । ਪਿੰਡ ਫੱਤਾ ਮਾਲੋਕਾ ਵਿਖੇ ਐਡਵੋਕੇਟ ਗੁਰਸੇਵਕ ਸਿੰਘ ਚੋਣ ਜਿੱਤਣ 'ਚ ਕਾਮਯਾਬ ਰਹੇ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਜਸਕਰਨ ਸਿੰਘ ਚਹਿਲ ਮੁਕੰਦਾ ਨੂੰ ਹਰਾਇਆ।
ਜੋਗਾ ਤੋਂ ਬਲਜੀਤ ਸਿੰਘ ਅਕਲੀਆ ਅਨੁਸਾਰ- ਇਸ ਖੇਤਰ ਦੇ ਪਿੰਡ ਖੜਕ ਸਿੰਘ ਵਾਲਾ ਤੋਂ ਸੁਖਪਾਲ ਸਿੰਘ ਸਰਪੰਚ ਦੀ ਚੋਣ ਜਿੱਤ ਗਏ ਹਨ। ਉਨ੍ਹਾਂ ਆਪਣੇ ਵਿਰੋਧੀ ਗੁਰਚਰਨ ਸਿੰਘ ਨੂੰ 9 ਵੋਟਾਂ ਦੇ ਫਰਕ ਨਾਲ ਹਰਾਇਆ। ਭੁਪਾਲ ਖੁਰਦ ਤੋਂ ਅਮਰੀਕ ਸਿੰਘ ਭੁਪਾਲ ਜਸਵੰਤ ਸਿੰਘ ਨੂੰ 281 ਵੋਟਾਂ ਨਾਲ ਪਛਾੜ ਕੇ ਸਰਪੰਚ ਬਣੇ ਹਨ। ਭੁਪਾਲ ਕਲਾਂ ਤੋਂ ਹਰਬੰਸ ਸਿੰਘ ਆਪਣੇ ਵਿਰੋਧੀ ਰਾਮ ਸਿੰਘ ਨੂੰ 226 ਵੋਟਾਂ ਦੇ ਫਰਕ ਨਾਲ ਹਰਾ ਕੇ ਸਰਪੰਚ ਦੀ ਚੋਣ ਜਿੱਤੇ ਹਨ। ਬੁਰਜ ਝੱਬਰ ਤੋਂ ਅਮਰਜੀਤ ਕੌਰ ਦੂਸਰੀ ਵਾਰ ਪਿੰਡ ਦੇ ਸਰਪੰਚ ਚੁਣੇ ਗਏ ਹਨ। ਉਨ੍ਹਾਂ ਆਪਣੇ ਵਿਰੋਧੀ ਜਸਵੰਤ ਸਿੰਘ ਤੇ ਬਲਕਾਰ ਸਿੰਘ ਨੂੰ ਹਰਾਇਆ ਹੈ। ਪਿੰਡ ਉੱਭਾ ਤੋਂ ਅਮਨਦੀਪ ਸਿੰਘ ਅਮਨਾ 1955 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਸਰਪੰਚ ਬਣ ਗਏ ਹਨ। ਇਸੇ ਤਰ੍ਹਾਂ ਪਿੰਡ ਰੜ੍ਹ ਤੋਂ ਗੁਰਵਿੰਦਰ ਕੌਰ 219 ਵੋਟਾਂ ਨਾਲ ਜਿੱਤ ਦੇ ਕੇ ਦੂਜੀ ਵਾਰ ਸਰਪੰਚ ਬਣੇ ਹਨ। ਭੁੱਲਰ ਕੋਠੇ ਤੋਂ ਬੰਤ ਸਿੰਘ 86 ਵੋਟਾਂ ਨਾਲ ਮੇਜਰ ਸਿੰਘ ਤੋਂ ਜੇਤੂ ਰਹੇ। ਪਿੰਡ ਬੁਰਜ ਹਰੀ ਵਿਖੇ ਰਾਜਪਾਲ ਸਿੰਘ ਰਾਜਾ ਬਮਾਲ ਸਰਪੰਚ ਦੀ ਚੋਣ ਜਿੱਤ ਗਏ ਹਨ।
ਭੀਖੀ ਤੋਂ ਬਲਦੇਵ ਸਿੰਘ ਸਿੱਧੂ ਅਨੁਸਾਰ- ਪਿੰਡ ਜੱਸੜਵਾਲਾ ਅਨੁਸੂਚਿਤ ਜਾਤੀ ਰਾਖਵਾਂ ਤੋਂ ਜੀਤਾ ਸਿੰਘ ਆਪਣੇ ਵਿਰੋਧੀ ਜਸਵੀਰ ਖਾਂ ਨੂੰ 59 ਵੋਟਾਂ ਦੇ ਫਰਕ ਨਾਲ ਹਰਾ ਕੇ ਸਰਪੰਚ ਚੁਣੇ ਗਏ ਹਨ।  ਪਿੰਡ ਮੌਜੋ ਖੁਰਦ ਤੋਂ ਐਸ.ਸੀ. ਰਾਖਵਾਂ ਲਈ ਲਾਭ ਕੌਰ ਸਰਪੰਚ ਦੀ ਚੋਣ ਜਿੱਤ ਗਏ ਹਨ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਸੁਖਪ੍ਰੀਤ ਕੌਰ ਨੂੰ 113 ਵੋਟਾਂ ਦੇ ਫਰਕ ਨਾਲ ਹਰਾਇਆ। ਪਿੰਡ ਅਤਲਾ ਖੁਰਦ ਤੋਂ ਪਾਲ ਕੌਰ ਨੇ ਗੁਰਮੀਤ ਕੌਰ ਨੂੰ 80 ਵੋਟਾਂ ਦੇ ਫਰਕ ਨਾਲ ਹਰਾਇਆ। ਪਿੰਡ ਧਲੇਵਾਂ ਤੋਂ ਹਰਦੇਵ ਸਿੰਘ ਫੌਜੀ ਨੇ ਕੁਲਵੰਤ ਸਿੰਘ ਨੂੰ 612 ਵੋਟਾਂ ਦੇ ਫਰਕ ਨਾਲ ਹਰਾਇਆ। ਪਿੰਡ ਹੋਡਲਾ ਕਲਾਂ ਤੋਂ ਦਵਿੰਦਰ ਸਿੰਘ ਬਿੱਲਾ ਜ਼ੈਲਦਾਰ ਜੇਤੂ ਰਹੇ ਹਨ।
ਭੀਖੀ ਤੋਂ ਗੁਰਿੰਦਰ ਸਿੰਘ ਔਲਖ ਅਨੁਸਾਰ- ਪਿੰਡ ਖੀਵਾ ਦਿਆਲੂ ਵਾਲਾ ਵਿਖੇ ਤਿਕੋਣੇ ਮੁਕਾਬਲੇ 'ਚ ਕੁਲਵਿੰਦਰ ਕੌਰ 90 ਵੋਟਾਂ ਨਾਲ ਜੇਤੂ ਰਹੀ ਜਦਕਿ ਮਨਜੀਤ ਕੌਰ ਦੂਜੇ ਅਤੇ ਰਜਿੰਦਰ ਕੌਰ ਤੀਜੇ ਨੰਬਰ 'ਤੇ ਰਹੀ। ਪਿੰਡ ਖੀਵਾ ਕਲਾਂ ਕਮਲਦੀਪ ਕੌਰ ਨੇ 1015 ਵੋਟਾਂ ਦੇ ਫ਼ਰਕ ਨਾਲ ਪ੍ਰਵੀਨ ਲਤਾ ਨੂੰ ਹਰਾਇਆ। ਪਿੰਡ ਗੁੜਥੜੀ ਵਿਖੇ ਰਾਏ ਸਿੰਘ ਨੇ  ਗੁਰਪਾਲ ਸਿੰਘ ਨੂੰ  349 ਵੋਟਾਂ ਨਾਲ ਮਾਤ ਦਿੱਤੀ। ਪਿੰਡ ਹਮੀਰਗੜ੍ਹ ਢੈਪਈ ਵਿਖੇ ਸੁਰਜੀਤ ਸਿੰਘ ਧਾਲੀਵਾਲ 679 ਵੋਟਾਂ ਲੈ ਕੇ ਜੇਤੂ ਰਹੇ । ਸੁਖਵਿੰਦਰ ਸਿੰਘ 467 ਵੋਟਾਂ ਲੈ ਕੇ ਦੂਜੇ ਨੰਬਰ ਅਤੇ ਸਾਬਕਾ ਸਰਪੰਚ ਦੇ ਪਤੀ ਧੰਨਜੀਤ ਸਿੰਘ ਨੂੰ ਸਿਰਫ਼ 392 ਵੋਟਾਂ ਨਾਲ ਹੀ ਸਬਰ ਕਰਨਾ ਪਿਆ।  ਹੀਰੋਂ ਕਲਾਂ ਅਨੁਸੂਚਿਤ ਜਾਤੀ ਔਰਤ ਲਈ ਜਸਵੀਰ ਕੌਰ 599 ਵੋਟਾਂ ਲੈ ਕੇ ਜੇਤੂ ਰਹੀ। ਸੁਖਪਾਲ ਕੌਰ ਨੂੰ 555, ਬਲਵਿੰਦਰ ਕੌਰ ਨੂੰ 459, ਸਿਮਰਨਜੀਤ ਕੌਰ ਨੂੰ 211 ਅਤੇ ਮਨਜੀਤ ਕੌਰ ਨੂੰ ਕੇਵਲ 186 ਵੋਟਾਂ ਮਿਲੀਆਂ। ਪਿੰਡ ਬੀਰ ਖੁਰਦ 'ਚ ਤਿਕੋਣੇ ਮੁਕਾਬਲੇ 'ਚ ਜਸ਼ਨਦੀਪ ਕੌਰ ਨੇ ਗੁਰਦੀਪ ਕੌਰ ਅਤੇ ਜਸਵਿੰਦਰ ਕੌਰ ਨੂੰ ਪਛਾੜਦਿਆਂ 183 ਵੋਟਾਂ ਨਾਲ ਜਿੱਤ ਹਾਸਲ ਕੀਤੀ। ਕੋਟੜਾ ਕਲਾਂ 'ਚ ਗੁਰਜੰਟ ਸਿੰਘ ਜੰਟਾ ਪ੍ਰਧਾਨ ਸਰਪੰਚ ਦੀ ਚੋਣ ਜਿੱਤਣ 'ਚ ਸਫ਼ਲ ਰਹੇ। ਉਨ੍ਹਾਂ ਗੁਰਜੋਤ ਸਿੰਘ ਨੂੰ ਹਰਾਇਆ।
ਬਰੇਟਾ ਤੋਂ ਜੀਵਨ ਸ਼ਰਮਾ/ਰਵਿੰਦਰ ਕੌਰ ਮੰਡੇਰ ਅਨੁਸਾਰ- ਇਲਾਕੇ ਵਿਚ ਪੰਚਾਇਤੀ ਚੋਣਾ ਵਿਚ ਸਰਪੰਚੀ ਦੇ ਅਹੁਦੇ ਲਈ ਆਏ ਨਤੀਜਿਆਂ ਵਿਚੋਂ ਪਿੰਡ ਗੋਬਿੰਦਪੁਰਾ ਵਿਚੋਂ ਗੁਰਲਾਲ ਸਿੰਘ ਦੁਬਾਰਾ ਸਰਪੰਚ ਚੁਣੇ ਗਏ ਹਨ। ਇਸ ਤਰ੍ਹਾਂ ਪਿੰਡ ਸੰਘਰੇੜੀ ਤੋਂ ਗੁਰਮੇਲ ਕੌਰ ਪਤਨੀ ਕਾਕਾ ਸਿੰਘ, ਜੁਗਲਾਣ ਤੋਂ ਜਸਵਿੰਦਰ ਕੌਰ ਪਤਨੀ ਪਿਆਰਾ ਸਿੰਘ, ਸਿਰਸੀਵਾਲਾ ਤੋਂ ਪਰਮਜੀਤ ਕੌਰ ਪਤਨੀ ਜਗਦੇਵ ਸਿੰਘ, ਟੋਡਰਪੁਰ ਤੋਂ ਪਰਮਜੀਤ ਕੌਰ ਪਤਨੀ ਗੁਰਵੀਰ ਸਿੰਘ ਲਾਲੀ, ਗੋਰਖਨਾਥ ਤੋਂ ਚਰਨਜੀਤ ਸਿੰਘ, ਸਸਪਾਲੀ ਤੋਂ ਹਰੀ ਚੰਦ ਸਿੰਘ, ਖੁਡਾਲ ਕਲਾਂ ਤੋਂ ਗੁਰਮੇਲ ਕੌਰ ਪਤਨੀ ਗੁਰਤੇਜ ਸਿੰਘ, ਖੱਤਰੀਵਾਲਾ ਤੋਂ ਅੰਗਰੇਜ ਕੌਰ ਪਤਨੀ ਗੁਲਾਬ ਸਿੰਘ ਜੇਤੂ ਰਹੇ। ਪਿੰਡ ਬਹਾਦਰਪੁਰ ਤੋਂ ਸਰਬਜੀਤ ਕੌਰ ਪਤਨੀ ਸੁਖਚਰਨ ਸਿੰਘ, ਰੰਘੜਿਆਲ ਤੋਂ ਬੇਅੰਤ ਕੌਰ, ਬਖਸ਼ੀਵਾਲਾ ਤੋਂ ਕੁਲਦੀਪ ਕੌਰ, ਪਿੰਡ ਭਾਵਾ ਤੋਂ ਪਰਮਜੀਤ ਕੌਰ , ਮੰਡੇਰ ਤੋਂ ਮਹਾਸ਼ਾ ਸਿੰਘ ਜੇਤੂ ਰਹੇ।
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਅੱਜ ਹੋਈ ਵੋਟਿੰਗ ਦੌਰਾਨ ਬੁਢਲਾਡਾ ਬਲਾਕ ਦੇ ਪਿੰਡਾਂ ਚੋਂ ਜੇਤੂ ਰਹੇ ਉਮੀਦਵਾਰਾਂ 'ਚ ਪਿੰਡ ਬਰ੍ਹੇ ਤੋਂ ਜੱਜ ਸਿੰਘ , ਰਾਮਗੜ੍ਹ ਦਰੀਆਪੁਰ ਖੁਰਦ ਤੋਂ ਕਰਮਜੀਤ ਕੌਰ,ਦੋਦੜਾ ਤੋਂ ਰਾਮ ਸਿੰਘ ਰਾਮਾ, ਦਾਤੇਵਾਸ ਤੋਂ ਰਣਜੀਤ ਸਿੰਘ, ਕਣਕਵਾਲ ਚਹਿਲਾਂ ਤੋਂ ਸੁਖਪਾਲ ਕੌਰ , ਗੁਰਨੇ ਕਲਾਂ ਤੋਂ ਪਰਮਜੀਤ ਕੌਰ, ਗੁੜੱਦੀ ਤੋਂ ਮਹਿੰਦਰ ਸਿੰਘ , ਭਾਦੜਾ ਤੋਂ  ਸੁਖਜੀਤ ਕੌਰ,  ਫੁੱਲੂਵਾਲਾ ਡੋਡ ਤੋਂ ਸੁਰਜੀਤ ਕੌਰ, ਬੀਰੋਕੇ ਖੁਰਦ ਤੋਂ ਖੁਸ਼ਪ੍ਰੀਤ ਕੌਰ, ਅਚਾਨਕ ਕੋਠੇ ਤੋਂ ਲਖਵਿੰਦਰ ਸਿੰਘ, ਗੁਰਨੇ ਖੁਰਦ ਤੋਂ ਗੁਰਮੀਤ ਕੌਰ ਪਤਨੀ ਗੁਰਸੰਗਤ ਸਿੰਘ ਸਰਪੰਚ ਜੇਤੂ ਰਹੀ।
ਬੋਹਾ ਤੋਂ ਸਲੋਚਨਾ ਤਾਂਗੜੀ ਅਨੁਸਾਰ- ਬੋਹਾ ਖੇਤਰ ਦੇ ਦਸ਼ਮੇਸ਼ ਨਗਰ ਤੋਂ ਸਰਪੰਚ ਲਈ ਜੇਤੂ ਉਮੀਦਵਾਰ ਵੀਰਪਾਲ ਕੌਰ ਪਤਨੀ ਗਗਨਦੀਪ ਸਿੰਘ, ਜੀਵਨ ਨਗਰ ਤੋਂ ਮਨਜੀਤ ਕੌਰ ਪਤਨੀ ਕ੍ਰਿਸ਼ਨ ਸਿੰਘ, ਗਾਮੀਵਾਲਾ ਤੋਂ ਅਮਰੀਕ ਸਿੰਘ, ਸੰਦਲੀ ਤੋਂ ਹਰਪ੍ਰੀਤ ਕੌਰ ਪਤਨੀ ਹਰਗੋਪਾਲ ਸਿੰਘ, ਮਲਕੋਂ ਤੋਂ ਸਰਬਣ ਸਿੰਘ, ਦਲੇਲ ਵਾਲਾ ਤੋਂ ਕਿਰਨਜੀਤ ਕੌਰ ਪਤਨੀ ਜੱਗਾ ਸਿੰਘ, ਪਿੰਡ ਜੋਈਆਂ ਤੋਂ ਜਗਦੇਵ ਸਿੰਘ ਉਰਫ਼ ਘੋਗਾ, ਸ਼ੇਰਖਾਂ ਵਾਲਾ ਤੋਂ ਗੁਰਬਾਜ ਸਿੰਘ ਸ਼ਾਹ ਜੀ, ਅਚਾਨਕ ਖੁਰਦ ਤੋਂ ਲਖਵਿੰਦਰ ਸਿੰਘ, ਪਿੰਡ ਨੰਦਗੜ੍ਹ ਤੋਂ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਕਾ: ਗੁਰਮੀਤ ਸਿੰਘ ਸਰਪੰਚ ਬਣੇ ਹਨ।
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ ਅਨੁਸਾਰ- ਬਲਾਕ ਸਰਦੂਲਗੜ੍ਹ ਦੇ 42 ਪਿੰਡਾਂ ਵਿਚੋਂ ਪੰਚਾਇਤੀ ਚੋਣਾਂ ਲਈ ਜਿੱਥੇ ਪਹਿਲਾਂ ਬਿਨਾਂ ਮੁਕਾਬਲੇ 5 ਪਿੰਡਾ ਦੇ ਸਰਪੰਚ ਚੁਣੇ ਗਏ ਸਨ। ਜਿੱਤੇ ਸਰਪੰਚਾ ਦੇ ਸਮਰਥਕਾਂ ਨੇ ਖ਼ੁਸ਼ੀਆਂ ਮਨਾਈਆਂ ਉੱਥੇ ਹੁਣ 37 ਪਿੰਡਾ ਦੇ ਸਰਪੰਚਾਂ ਦੀ ਚੋਣ ਨਤੀਜਿਆਂ ਦੌਰਾਨ ਅੱਜ ਪਿੰਡ ਕੋੜੀਵਾੜਾ ਦੀ ਦਰਸ਼ਨ ਦੇਵੀ ਪਤਨੀ ਮਹਾਵੀਰ ਰਾਮ ਨੇ ਆਪਣੇ ਵਿਰੋਧੀ ਜਸਵੀਰ ਕੌਰ ਨੂੰ 49 ਵੋਟਾਂ ਨਾਲ ਹਰਾ ਕੇ ਦਰਸ਼ਨ ਦੇਵੀ ਨੇ ਸਰਪੰਚੀ ਹਾਸਲ ਕਰ ਲਈ ਉੱਥੇ ਭੱਲਣਵਾੜਾ ਤੋਂ ਰਾਜ ਰਾਣੀ ਪਤਨੀ ਚਰਨਜੀਤ ਸਿੰਘ ਨੇ ਆਪਣੇ ਵਿਰੋਧੀ ਰਾਣੀ ਕੌਰ ਨੂੰ 275 ਵੋਟਾਂ ਨਾਲ ਹਰਾ ਦਿੱਤਾ। ਪਿੰਡ ਧਿੰਗਾਣਾ ਤਂੋ ਗੁਰਪ੍ਰੀਤ ਕੌਰ ਪਤਨੀ ਸਤਪਾਲ ਸਿੰਘ ਨੇ ਵੀ ਆਪਣੇ ਵਿਰੋਧੀ ਦਲਜੀਤ ਕੌਰ ਨੂੰ 50 ਵੋਟਾਂ ਨਾਲ ਹਰਾ ਦਿੱਤਾ ਤੇ ਇਸ ਤਰਾ ਚੋਣ ਜਿੱਤ ਕੇ ਸਰਪੰਚ ਬਣਨ ਵਾਲਿਆਂ ਵਿਚ ਪਿੰਡ ਫੂਸਮੰਡੀ ਤਂੋ ਸੁਰਿੰਦਰ ਕੌਰ ਪਤਨੀ ਮੈਗਲ ਸਿੰਘ , ਪਿੰਡ ਆਹਲੂਪੁਰ ਤੋਂ ਜਗਜੀਤ ਸਿੰਘ, ਮੀਰਪੁਰ ਕਲਾਂ ਤਂੋ ਕਰਮਜੀਤ ਕੌਰ ਪਤਨੀ ਬਚਿੱਤਰ ਸਿੰਘ, ਪਿੰਡ ਰਣਜੀਤਗੜ੍ਹ ਬਾਂਦਰਾਂ ਤਂੋ ਸੁਖਦੀਪ ਕੌਰ ਪਤਨੀ ਪਾਲਾ ਸਿੰਘ, ਖੈਰਾ ਖੁਰਦ ਤਂੋ ਪ੍ਰਵੀਨ ਕੁਮਾਰ ਜਾਖੜ, ਪਿੰਡ ਝੰਡਾ ਖੁਰਦ ਤੋਂ  ਜੈ ਸਿੰਘ , ਪਿੰਡ ਕਰੰਡੀ ਤੋਂ ਅਜੀਤ ਕੁਮਾਰ ਸ਼ਰਮਾ, ਪਿੰਡ ਨਾਹਰਾ ਤਂੋ ਊਸ਼ਾ ਰਾਣੀ ਪਤਨੀ ਮਨਜੀਤ ਸਿੰਘ, ਪਿੰਡ ਸਾਧੂਵਾਲਾ ਤੋਂ ਜਸਵੀਰ ਸਿੰਘ, ਪਿੰਡ ਕਾਹਨੇਵਾਲਾ ਤੋ ਮਹਿੰਦਰ ਰਾਮ ਸਰਪੰਚ ਬਣ ਗਏ।

ਡੀ. ਐੱਸ. ਪੀ. ਦੇ ਦਖ਼ਲ ਤੋਂ ਬਾਅਦ ਮਲਕੀਤ ਸਿੰਘ ਨੂੰ ਜੇਤੂ ਐਲਾਨਿਆ
ਬੁਢਲਾਡਾ, 30 ਦਸੰਬਰ (ਸਵਰਨ ਸਿੰਘ ਰਾਹੀ)- ਪੰਚਾਇਤੀ ਚੋਣਾਂ  ਦੌਰਾਨ ਪਿੰਡ ਅਚਾਨਕ ਦੀ ਸਰਪੰਚੀ ਲਈ ਹੋਈ ਪੋਲਿੰਗ ਤੋਂ ਬਾਅਦ ਵੋਟਾਂ ਦੀ ਗਿਣਤੀ 'ਚ ਅੱਗੇ ਜਾ ਰਹੇ ਉਮੀਦਵਾਰ ਮਲਕੀਤ ਸਿੰਘ ਦੀ ਵੋਟ ਵਧਦੀ ਦੇਖ ਵਿਰੋਧੀ ਉਮੀਦਵਾਰਾਂ ਵੱਲੋਂ ਤਕਰਾਰ ਕਰਨ 'ਤੇ ਚੋਣ ਅਮਲਾ ਨਤੀਜਾ ਐਲਾਨੇ ਬਿਨਾਂ ਹੀ ਜਾਣ ਲੱਗਾ। ਪੋਲਿੰਗ ਪਾਰਟੀ ਦੀ ਜਾ ਰਹੀ ਬੱਸ ਨੂੰ ਮਲਕੀਤ ਸਿੰਘ ਦੇ ਸਮਰਥਕਾਂ ਨੇ ਘੇਰ ਲਿਆ ਅਤੇ ਕੁਝ ਸਮਾਂ ਮੁਲਾਜਮਾਂ ਦੇ ਇਸ ਤਰਾਂ ਘੇਰੇ ਜਾਣ ਦੀ ਖ਼ਬਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੱਕ ਪੁੱਜ ਗਈ ਜਿਸ 'ਤੇ ਡੀ ਐਸ ਪੀ ਬੁਢਲਾਡਾ ਜਸਪ੍ਰੀਤ ਸਿੰਘ ਵੱਲੋਂ ਸਾਰੀ ਸਥਿਤੀ ਜਾਣਨ ਤੋਂ ਬਾਅਦ ਪੋਲਿੰਗ ਪਾਰਟੀ ਇੰਚਾਰਜ ਨੇ ਮਲਕੀਤ ਸਿੰਘ ਨੂੰ 130 ਤੋਂ ਵੱਧ ਵੋਟਾਂ 'ਤੇ ਜੇਤੂ ਐਲਾਨਿਆ ਤਾਂ ਚੋਣ ਅਮਲਾ ਇੱਥੋਂ ਰਵਾਨਾ ਹੋਇਆ।

ਪਿੰਡ ਬੋੜਾਵਾਲ ਦੀ ਸਰਪੰਚੀ 'ਚ ਸੱਸ ਨੇ ਨੂੰਹ ਨੂੰ ਹਰਾਇਆ
ਬੁਢਲਾਡਾ, 30 ਦਸੰਬਰ (ਸਵਰਨ ਸਿੰਘ ਰਾਹੀ)- ਐਸ. ਸੀ. ਔਰਤ ਰਿਜ਼ਰਵ ਪਿੰਡ ਬੋੜਾਵਾਲ 'ਚ ਸਰਪੰਚੀ ਚੋਣ ਮੈਦਾਨ 'ਚ ਆਹਮਣੇ ਸਾਹਮਣੇ ਖੜੀਆਂ ਸੱਸ ਤੇ ਚਚੇਰੀ ਨੂੰਹ 'ਚੋਂ ਸੱਸ ਸ਼ਿੰਦਰਪਾਲ ਕੌਰ ਨੇ ਆਪਣੀ ਭਤੀਜ ਨੂੰਹ ਸੁਖਜੀਤ ਕੌਰ ਨੂੰ ਹਰਾ ਕੇ ਪਿੰਡ ਦੀ ਸਰਪੰਚੀ ਹਾਸਲ ਕਰ ਲਈ ਹੈ । 3 ਹਜ਼ਾਰ ਦੇ ਕਰੀਬ ਵੋਟਾਂ ਵਾਲੇ ਇਸ ਪਿੰਡ ਚ ਉਕਤ ਨੂੰਹ ਸੱਸ ਸਮੇਤ ਕੁਲ ਚਾਰ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ ਅਤੇ ਅੱਜ ਪੋਲ ਹੋਈ 25 ਸੌ ਦੇ ਕਰੀਬ ਵੋਟ 'ਚੋਂ ਜੇਤੂ ਸ਼ਿੰਦਰਪਾਲ ਕੌਰ ਨੂੰ 1143  ਵੋਟਾਂ, ਨੂੰਹ ਸੁਖਜੀਤ ਕੌਰ ਨੂੰ  1022 ਵੋਟ ਕੁਲਦੀਪ ਕੌਰ ਨੂੰ 400 ਅਤੇ ਅੰਗਰੇਜ਼ ਕੌਰ ਸਿਰਫ਼ 53 ਵੋਟ ਹੀ ਮਿਲੇ। ਐਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਗੁਰਮੇਲ ਸਿੰਘ ਬੋੜਾਵਾਲ ਦੀ ਪਤਨੀ ਸ਼ਿੰਦਰਪਾਲ ਕੌਰ ਉਨ੍ਹਾਂ ਦੀ ਭਤੀਜ ਨੂੰਹ ਸੁਖਜੀਤ ਕੌਰ ਦੇ ਮੁਕਾਬਲੇ ਪ੍ਰਤੀ ਪਿੰਡ ਵਾਲੇ ਕਾਫ਼ੀ ਦਿਲਚਸਪੀ ਲੈ ਰਹੇ ਹਨ।