ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਬਰਨਾਲਾ

         
 
  •     ਬਲਾਕ ਬਰਨਾਲਾ ਦੇ ਪਿੰਡ ਕੋਠੇ ਗੁਰੂ ਵਿਖੇ ਮਨਜੀਤ ਕੋਰ ਸਰਪੰਚ 138 ਵੋਟਾਂ ਨਾਲ ਬਣੀ ਜੇਤੂ
  •    ਪਿੰਡ ਕੋਠੇ ਖਿਉਣ ਸਿੰਘ ਭਦੌੜ ਤੋਂ ਬੀਬੀ ਸਿੰਦਰਪਾਲ ਕੌਰ ਬਣੀ ਸਰਪੰਚ
  •   ਜਿਲ੍ਹਾ ਬਰਨਾਲਾ ਦੇ ਹੰਡਿਆਇਆ ਦਿਹਾਤੀ ਤੋਂ ਹਰਮੇਲ ਸਿੰਘ ਗਿੱਲ 21 ਵੋਟਾਂ ਨਾਲ ਜੇਤੂ ਕਰਾਰ
  •  
  • ਬਰਨਾਲਾ ਦੇ ਬਲਾਕ ਮਹਿਲ ਕਲਾਂ ਦੇ ਪਿੰਡ ਬੀਹਲਾ ਖ਼ੁਰਦ ਵਿਖੇ 97 ਪ੍ਰਤੀਸ਼ਤ ਵੋਟ ਪੋਲ ਹੋਈ
  •  ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਸੱਦੋਵਾਲ ਵਿਖੇ 3 ਵਜੇ ਤੱਕ 95 ਪ੍ਰਤੀਸ਼ਤ ਵੋਟ ਪੋਲ ਹੋਈ
 
   
 

ਜ਼ਿਲ੍ਹਾ ਬਰਨਾਲਾ 'ਚ 80 ਫ਼ੀਸਦੀ ਤੋਂ ਵਧੇਰੇ ਹੋਇਆ ਮਤਦਾਨ
ਬਰਨਾਲਾ, 30 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਧਰਮ ਪਾਲ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਬਲਾਕਾਂ ਬਰਨਾਲਾ, ਸ਼ਹਿਣਾ ਅਤੇ ਮਹਿਲ ਕਲਾਂ ਵਿਚ 80 ਫ਼ੀਸਦੀ ਤੋਂ ਵਧੇਰੇ ਮਤਦਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿਚ 334 ਪੋਲਿੰਗ ਬੂਥਾਂ ਉੱਤੇ ਵੋਟ ਪੈਣ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ ਵੋਟਰਾਂ ਨੇ ਆਪਣੀ ਵੋਟ ਪੂਰੀ ਅਮਨ ਅਤੇ ਸ਼ਾਂਤੀਪੂਰਨ ਢੰਗ ਨਾਲ ਪਾਈ । ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਵੀਨ ਕੁਮਾਰ ਨੇ ਦੱਸਿਆ ਕਿ ਸਰਪੰਚ ਦੀ ਚੋਣ ਲਈ ਕੁੱਲ 175 ਵਿਚੋਂ 148 ਸੀਟਾਂ ਉੱਪਰ ਅਤੇ ਪੰਚਾਂ ਦੀਆਂ ਕੁੱਲ 1299 ਸੀਟਾਂ ਵਿਚੋਂ 438 ਸੀਟਾਂ ਚੋਣ ਲੜੀ ਗਈ ਹੈ।
ਜ਼ਿਲ੍ਹੇ 'ਚ 27 ਸਰਪੰਚ ਪਹਿਲਾਂ ਹੀ ਬਿਨਾਂ ਮੁਕਾਬਲੇ ਹੋ ਚੁੱਕੇ ਹਨ ਜੇਤੂ
ਬਲਾਕ ਬਰਨਾਲਾ ਦੇ ਪਿੰਡ ਬਿਲਾਸਪੁਰ ਪਿੰਡੀ ਧੌਲਾ ਤੋਂ ਹੀਰਾ ਸਿੰਘ, ਪਿੰਡ ਕੋਠੇ ਨਿਰੰਜਨ ਸਿੰਘ ਵਾਲਾ ਤੋਂ ਭਰਪੂਰ ਕੌਰ, ਪਿੰਡ ਧੂਰਕੋਟ ਤੋਂ ਕੁਲਵੀਰ ਸਿੰਘ, ਪਿੰਡ ਕੋਠੇ ਬੰਗੇਹਰ ਪੱਤੀ ਤੋਂ ਗੁਰਜੰਟ ਸਿੰਘ, ਪਿੰਡ ਕੋਠੇ ਗੋਬਿੰਦਪੁਰਾ ਤੋਂ ਪ੍ਰਿਤਪਾਲ ਕੌਰ ਤੇ ਪਿੰਡ ਗੁੰਮਟੀ ਤੋਂ ਗੁਰਮੀਤ ਕੌਰ, ਬਲਾਕ ਸ਼ਹਿਣਾ ਦੇ ਪਿੰਡ ਪੱਤੀ ਵੀਰ ਸਿੰਘ ਤੋਂ ਸੁਰਿੰਦਰਪਾਲ ਕੌਰ, ਪਿੰਡ ਅਲਕੜਾ ਤੋਂ ਬਲਦੇਵ ਕੌਰ, ਪਿੰਡ ਖੜਕ ਸਿੰਘ ਵਾਲਾ ਤੋਂ ਸੁਖਵਿੰਦਰ ਸਿੰਘ, ਪੱਤੀ ਦੀਪ ਸਿੰਘ ਤੋਂ ਬਲਵਿੰਦਰ ਕੌਰ, ਪਿੰਡ ਲੀਲੋ ਪੱਤੀ ਤੋਂ ਕੁਲਵਿੰਦਰ ਕੌਰ, ਕੋਠੇ ਝਾਹਿਆ ਵਾਲੀ ਤੋਂ ਗੁਰਦੇਵ ਕੌਰ, ਦੁਲਮਸਰ ਮੌੜ ਤੋਂ ਗੁਰਮੀਤ ਕੌਰ, ਪੱਤੀ ਦਰਾਕਾ ਤੋਂ ਪਰਦੀਪ ਕੌਰ, ਕੋਠੇ ਤਰਨਤਾਰਨ ਤੋਂ ਦਮਨਦੀਪ ਕੌਰ, ਪੱਤੀ ਗਿੱਲ ਤੋਂ ਹਰਵਿੰਦਰ ਕੌਰ, ਨਿੰਮ ਵਾਲਾ ਮੌੜ ਤੋਂ ਗੁਰਮੀਤ ਕੌਰ, ਜੈਮਲ ਸਿੰਘ ਵਾਲਾ ਤੋਂ ਸੁਖਦੀਪ ਸਿੰਘ, ਢਿਲਵਾਂ ਪਟਿਆਲਾ ਖ਼ੁਰਦ ਤੋਂ ਜੋਗਿੰਦਰ ਸਿੰਘ, ਜੈਤਾਸਰ ਤੋਂ ਵਿਰਸਾ ਸਿੰਘ, ਤਾਜੋਕੇ ਖ਼ੁਰਦ ਤੋਂ ਕਰਤਾਰ ਰਾਮ, ਕੋਠੇ ਜਵੰਧਾ ਤੋਂ ਇੰਦਰਜੀਤ ਸਿੰਘ, ਕੈਰੇ ਤੋਂ ਅਮਰਜੀਤ ਕੌਰ ਤੇ ਟੱਲੇਵਾਲ ਤੋਂ ਹਰਸ਼ਰਨ ਸਿੰਘ, ਬਲਾਕ ਮਹਿਲ ਕਲਾਂ ਦੇ ਪਿੰਡ ਬੀਹਲਾ ਤੋਂ ਕਿਰਨਜੀਤ ਸਿੰਘ, ਰਾਏਸਰ ਪੰਜਾਬ ਤੋਂ ਗੁਰਪ੍ਰੀਤ ਸਿੰਘ ਤੇ ਪਿੰਡ ਖਿਆਲੀ ਤੋਂ ਹਰਪਿੰਦਰਜੀਤ ਕੌਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ।
ਪਿੰਡ ਗਿੱਲ ਕੋਠੇ ਦੇ ਸਰਪੰਚੀ ਦੇ ਉਮੀਦਵਾਰਾਂ ਤੋਂ ਇਲਾਵਾ ਦੋ ਪੰਚਾਂ ਦੀਆਂ ਵੋਟਾਂ ਵੀ ਰਹੀਆਂ ਬਰਾਬਰ
ਸ਼ਹਿਣਾ, 30 ਦਸੰਬਰ (ਸੁਰੇਸ਼ ਗੋਗੀ)-ਨੇੜਲੇ ਪਿੰਡ ਗਿੱਲ ਕੋਠੇ ਵਿਖੇ ਸਰਪੰਚੀ ਦੇ ਉਮੀਦਵਾਰਾਂ ਦੀਆਂ ਵੋਟਾਂ ਬਰਾਬਰ ਰਹਿਣ ਤੋਂ ਇਲਾਵਾ ਪੰਚਾਇਤ ਮੈਂਬਰੀ ਦੀ ਚੋਣ ਲੜ ਰਹੇ ਦੋ ਉਮੀਦਵਾਰਾਂ ਦੀਆਂ ਵੋਟਾਂ ਵੀ ਬਰਾਬਰ ਰਹਿ ਜਾਣ ਕਾਰਨ ਸਥਿਤੀ ਕਾਫੀ ਗੁੰਝਲਦਾਰ ਬਣ ਜਾਣ ਉਪਰੰਤ ਪਿੰਡ ਵਾਸੀਆਂ ਨੇ ਇਸ ਮਸਲੇ 'ਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ, ਕਿ ਸਮੁੱਚੀਆਂ ਪੰਚਾਇਤੀ ਚੋਣਾਂ ਲਈ ਇਕ ਮਿਸਾਲ ਬਣ ਗਿਆ। ਜਿਕਰਯੋਗ ਹੈ ਕਿ ਇਸਤਰੀ ਜਨਰਲ ਵਰਗ ਲਈ ਰਾਖਵੇਂ ਪਿੰਡ ਗਿੱਲ ਕੋਠੇ ਦੀ ਸਰਪੰਚੀ ਲਈ ਬਲਜੀਤ ਕੌਰ ਵਰ੍ਹੇ ਤੇ ਬਲਜਿੰਦਰ ਕੌਰ ਦਿਉਲ ਚੋਣ ਮੈਦਾਨ ਵਿਚ ਸਨ। ਦੂਸਰੇ ਪਾਸੇ ਚਾਰ ਪੰਚਾਇਤ ਮੈਂਬਰਾਂ ਦੀ ਸਰਬ ਸੰਮਤੀ ਹੋਣ ਉਪਰੰਤ ਇਕ ਪੰਚੀ ਦੇ ਪਦ ਲਈ ਮਿਠੂ ਸਿੰਘ ਤੇ ਨਛੱਤਰ ਸਿੰਘ ਚੋਣ ਮੈਦਾਨ ਵਿਚ ਸਨ। ਵੋਟਾਂ ਦੇ ਭੁਗਤਾਨ ਉਪਰੰਤ ਜੋ ਨਤੀਜੇ ਆਏ ਉਹ ਹੈਰਾਨੀਜਨਕ ਰਹੇ। ਸਰਪੰਚੀ ਪਦ ਲਈ ਬਲਜੀਤ ਕੌਰ ਵਰ੍ਹੇ ਤੇ ਬਲਜਿੰਦਰ ਕੌਰ ਦੀਆਂ ਵੋਟਾਂ ਸਮਾਨਅੰਤਰ 145-145 ਰਹੀਆਂ, ਉਥੇ ਪੰਚਾਇਤ, ੳੁੱਥੇ ਪੰਚਾਇਤ ਮੈਂਬਰ ਦੀ ਚੋਣ ਲੜਨ ਵਾਲੇ ਮਿੱਠੂ ਸਿੰਘ ਤੇ ਨਛੱਤਰ ਸਿੰਘ ਵੀ 145 ਤੇ ਬਰਾਬਰ ਰਹੇ। ਭਾਵੇਂ ਕਿ ਇਸ ਮੌੇਕੇ ਟਾਸ ਕਰਨ ਦੀ ਗੱਲ ਵੀ ਚਲਦੀ ਰਹੀ, ਪਰ ਦੋਵੇਂ ਧਿਰਾਂ ਇਕ ਥਾਂ ਇਕੱਤਰ ਹੋ ਕੇ ਚੋਣਾਂ ਦੇ ਗੁੱਸੇ ਗਿਲੇ ਭੁਲਾ ਕੇ ਇਕੱਠੇ ਤੁਰ ਕੇ ਪਿੰਡ ਦੇ ਵਿਕਾਸ ਲਈ ਗੱਲ ਕੀਤੀ । ਜਿਸ ਦਾ ਚੋਣਾਂ ਕਰਵਾਉਣ ਆਏ ਅਮਲੇ ਨੇ ਵੀ ਭਰਪੂਰ ਸਵਾਗਤ ਕੀਤੇ ਜਾਣ ਦਾ ਪਤਾ ਲੱਗਿਆ ਹੈ।
ਰੂੜੇਕੇ ਕਲਾਂ ਖੇਤਰ ਦੇ ਪਿੰਡਾਂ 'ਚ ਸਰਪੰਚੀ ਪਦ 'ਤੇ ਨੌਜਵਾਨ ਵਰਗ ਕਾਬਜ਼
ਰੂੜੇਕੇ ਕਲਾਂ, 30 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-30 ਦਸੰਬਰ ਨੂੰ ਗ੍ਰਾਮ ਪੰਚਾਇਤਾਂ ਸਰਪੰਚ ਅਤੇ ਪੰਚ ਪਦ ਲਈ ਹੋਈਆਂ ਚੋਣਾਂ ਵਿਚ ਜ਼ਿਆਦਾ ਤਰ੍ਹਾਂ ਸਥਾਨਕ ਇਲਾਕੇ ਦੇ ਪਿੰਡਾਂ ਵਿਚ ਸਰਪੰਚ ਪਦ ਲਈ ਚੋਣ ਲੜ ਰਹੇ ਨੌਜਵਾਨ ਉਮੀਦਵਾਰ ਜੇਤੂ ਰਹਿ ਕੇ ਸਰਪੰਚ ਬਣੇ ਹਨ। ਨਿੱਜੀ ਤੌਰ 'ਤੇ ਇਕੱਤਰ ਕੀਤੇ ਵੇਰਵਿਆਂ ਅਨੁਸਾਰ ਗ੍ਰਾਮ ਪੰਚਾਇਤ ਖੁੱਡੀ ਪੱਤੀ ਧੌਲਾ ਤੋਂ ਕੁੱਲ ਵੋਟਾਂ ਵਿਚੋਂ ਵੋਟਾਂ ਲੈ ਕੇ ਉਮੀਦਵਾਰ ਦਰਸ਼ਨ ਸਿੰਘ ਧਾਲੀਵਾਲ ਜੇਤੂ ਰਹੇ, ਗ੍ਰਾਮ ਪੰਚਾਇਤ ਨਾਨਕਪੁਰ ਧੌਲ਼ਾ ਤੋਂ ਕੁੱਲ 854 ਵੋਟਾਂ ਵਿਚੋਂ 499 ਵੋਟਾਂ ਲੈ ਕੇ ਗੁਰਮੇਲ ਸਿੰਘ ਪੁੱਤਰ ਗੁਰਮੀਤ ਸਿੰਘ ਜੇਤੂ, ਗ੍ਰਾਮ ਪੰਚਾਇਤ ਬਦਰਾ ਤੋਂ ਕੁੱਲ 1777 ਵਿਚੋਂ 1340 ਵੋਟਾਂ ਲੈ ਕੇ ਗੁਰਪ੍ਰੀਤ ਸਿੰਘ ਗੋਪੀ ਜੇਤੂ, ਗ੍ਰਾਮ ਪੰਚਾਇਤ ਧੌਲ਼ਾ ਤੋਂ 2800 ਵੋਟਾਂ ਵਿਚੋਂ 2034 ਵੋਟਾਂ ਲੈ ਕੇ ਬੀਬੀ ਜਸਪਿੰਦਰ ਕੌਰ ਪਤਨੀ ਤਰਸੇਮ ਸਿੰਘ ਸੇਮੀ ਜੇਤੂ, ਗ੍ਰਾਮ ਪੰਚਾਇਤ ਭੈਣੀ ਫੱਤਾ ਤੋਂ ਕੁੱਲ 1799 ਵਿਚੋਂ 1112 ਵੋਟਾਂ ਲੈ ਕੇ ਰਾਣੀ ਕੌਰ ਪਤਨੀ ਬਿੰਦਰ ਸਿੰਘ ਜੇਤੂ, ਗ੍ਰਾਮ ਪੰਚਾਇਤ ਫ਼ਤਿਹਪੁਰ ਪਿੰਡੀ ਧੌਲ਼ਾ ਤੋਂ ਕੁੱਲ 312 ਵਿਚੋਂ 246 ਵੋਟਾਂ ਸਤਵੀਰ ਕੌਰ ਪਤਨੀ ਅਕਾਲੀ ਆਗੂ ਦਰਸ਼ਨ ਸਿੰਘ ਜੇਤੂ, ਪਿਰਥਾ ਪੱਤੀ ਧੂਰਕੋਟ ਤੋਂ ਕੁੱਲ 1409 ਵੋਟਾਂ ਵਿਚੋਂ 738 ਵੋਟਾਂ ਲੈ ਕੇ ਦਲਜੀਤ ਕੌਰ ਪਤਨੀ ਗੁਰਸੇਵਕ ਸਿੰਘ ਫ਼ੌਜੀ ਜੇਤੂ ਰਹੇ। ਗ੍ਰਾਮ ਪੰਚਾਇਤ ਬਿਲਾਸਪੁਰ ਪਿੰਡੀ ਧੌਲ਼ਾ ਤੋਂ ਨੌਜਵਾਨ ਹੀਰਾ ਸਿੰਘ ਕੁਲਾਰ, ਗ੍ਰਾਮ ਪੰਚਾਇਤ ਧੂਰਕੋਟ ਤੋਂ ਨੌਜਵਾਨ ਕੁਲਵੀਰ ਸਿੰਘ ਸਰਬਸੰਮਤੀ ਨਾਲ ਪਹਿਲਾ ਹੀ ਸਰਪੰਚ ਚੁਣੇ ਗਏ ਹਨ। ਗ੍ਰਾਮ ਪੰਚਾਇਤ ਫ਼ਤਿਹਗੜ੍ਹ ਛੰਨਾਂ ਤੋਂ ਸੁਖਪਾਲ ਸਿੰਘ ਜੇਤੂ ਰਹੇ।
ਕੋਠੇ ਅਕਾਲਗੜ੍ਹ ਤੋਂ ਗੁਰਜੀਤ ਕੌਰ ਸਰਪੰਚ ਬਣੇ
ਧਨੌਲਾ, (ਜਤਿੰਦਰ ਸਿੰਘ ਧਨੌਲਾ, ਚੰਗਾਲ)-ਕੋਠੇ ਅਕਾਲਗੜ੍ਹ ਦੀ ਹੋਈ ਚੋਣ ਵਿਚੋਂ ਗੁਰਜੀਤ ਕੌਰ ਪਤਨੀ ਨੀਟਾ ਸਿੰਘ 45 ਵੋਟਾਂ ਦੇ ਫ਼ਰਕ ਨਾਲ ਸਰਪੰਚੀ ਦੀ ਚੋਣ ਜਿੱਤ ਗਏ ਹਨ। ਇਨ੍ਹਾਂ ਤੋਂ ਇਲਾਵਾ ਮਹਿੰਦਰ ਕੌਰ, ਹਰਬੰਸ ਸਿੰਘ ਅਤੇ ਗੁਰਮੇਲ ਸਿੰਘ ਵੀ ਮੈਂਬਰ ਪੰਚਾਇਤ ਚੋਣ ਜਿੱਤ ਗਏ ਹਨ। ਜਦਕਿ ਪਰਮਜੀਤ ਸਿੰਘ ਪੰਮਾ ਅਤੇ ਭਰਪੂਰ ਕੌਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ।
ਹੰਡਿਆਇਆ ਇਲਾਕੇ 'ਚ ਨਿਰਵਿਘਨ ਵੋਟਾਂ ਪਈਆਂ
ਹੰਡਿਆਇਆ,  (ਗੁਰਜੀਤ ਸਿੰਘ ਖੁੱਡੀ)-ਪੰਜਾਬ ਵਿਚ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵਲੋਂ ਪੰਚਾਇਤੀ ਚੋਣਾਂ 2018 ਲਈ ਅੱਜ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਨਿਰਵਿਘਨ ਨੇਪਰੇ ਚੜ੍ਹੀਆਂ। ਕਸਬਾ ਹੰਡਿਆਇਆ ਇਲਾਕੇ ਦੇ ਪਿੰਡਾਂ ਖੁੱਡੀ ਕਲਾਂ, ਖੁੱਡੀ ਖ਼ੁਰਦ, ਧਨੌਲਾ ਖ਼ੁਰਦ, ਹੰਡਿਆਇਆ ਦਿਹਾਤੀ, ਕੋਠੇ ਸਰਾਂ, ਬੀਕਾ ਸੂਚ ਪੱਤੀ, ਕੋਠੇ ਚੂੰਘਾਂ ਅਤੇ ਕੋਠੇ ਗੁਰੂ ਵਿਖੇ ਸਰਪੰਚੀ ਅਤੇ ਪੰਚੀ ਲਈ ਵੋਟਾਂ ਪਈਆਂ। ਜਿਸ ਵਿਚ ਆਏ ਨਤੀਜਿਆਂ ਅਨੁਸਾਰ ਪਿੰਡ ਖੁੱਡੀ ਖ਼ੁਰਦ ਤੋ ਜਸਕਰਨ ਸਿੰਘ ਜੱਸੀ ਚੂੰਘ 280 ਵਾਧੂ ਵੋਟਾਂ ਲੈ ਕੇ ਸਰਪੰਚ ਬਣੇ, ਹੰਡਿਆਇਆ ਦਿਹਾਤੀ ਤੋਂ ਹਰਮੇਲ ਸਿੰਘ ਗਿੱਲ 17 ਵਾਧੂ ਵੋਟਾਂ ਲੈ ਕੇ ਸਰਪੰਚ ਬਣੇ, ਕੋਠੇ ਸਰਾਂ ਤੋਂ ਬੀਬੀ ਜਸਪ੍ਰੀਤ ਕੌਰ ਪਤਨੀ ਗੁਰਸੇਵਕ ਸਿੰਘ ਨੰਬਰਦਾਰ 176 ਵਾਧੂ ਵੋਟਾਂ ਲੈ ਕੇ ਸਰਪੰਚ ਬਣੇ, ਬੀਕਾ ਸੂਚ ਪੁੱਤੀ ਵਿਖੇ ਰਜਿੰਦਰ ਸਿੰਘ ਪਿੱਲੀ 133 ਵਾਧੂ ਵੋਟਾਂ ਲੈ ਕੇ ਸਰਪੰਚ ਬਣੇ, ਕੋਠੇ ਚੂੰਘਾਂ ਤੋ ਬੀਬੀ ਅਮਰਜੀਤ ਕੌਰ ਪਤਨੀ ਗੁਰਪਾਲ ਸਿੰਘ ਪਾਲੀ 87 ਵਾਧੂ ਵੋਟਾਂ ਲੈ ਕੇ ਸਰਪੰਚ ਬਣੇ, ਕੋਠੇ ਗੁਰੂ ਤੋਂ ਬੀਬੀ ਮਨਜੀਤ ਕੋਰ ਪਤਨੀ ਸਾਧੂ ਰਾਮ 183 ਵਾਧੂ ਵੋਟਾਂ ਲੈ ਕੇ ਸਰਪੰਚ ਚੁਣੀ ਗਈ।


ਪਿੰਡ ਵਜੀਦਕੇ ਖ਼ੁਰਦ 'ਚ ਕਰਮ ਸਿੰਘ ਬਾਜਵਾ ਜੇਤੂ
ਮਹਿਲ ਕਲਾਂ, 30 ਦਸੰਬਰ (ਤਰਸੇਮ ਸਿੰਘ ਚੰਨਣਵਾਲ)-ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਖ਼ੁਰਦ ਤੋਂ ਕਾਂਗਰਸੀ ਉਮੀਦਵਾਰ ਕਰਮ ਸਿੰਘ ਬਾਜਵਾ 268 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ। ਜ਼ਿਕਰਯੋਗ ਹੈ ਨਵ ਨਿਯੁਕਤ ਸਰਪੰਚ ਕਰਮ ਸਿੰਘ ਬਾਜਵਾ ਨੇ ਨੌਜਵਾਨ ਪਵਨਦੀਪ ਸਿੰਘ ਸਰਦਾਰ ਨੂੰ ਹਰਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਰਪੰਚ ਦੀ ਚੋਣ ਜਿੱਤ ਚੁੱਕੇ ਕਰਮ ਸਿੰਘ ਬਾਜਵਾ ਨੂੰ 936 ਵੋਟਾਂ ਮਿਲੀਆਂ, ਜਦਕਿ ਪਵਨਦੀਪ ਸਿੰਘ ਨੂੰ 668 ਅਤੇ ਗੁਰਦੇਵ ਸਿੰਘ ਨੂੰ 32 ਵੋਟਾਂ ਹੀ ਮਿਲੀਆਂ। ਇਸ ਸਮੇਂ ਸਰਪੰਚ ਕਰਮ ਸਿੰਘ ਵਜੀਦਕੇ ਖ਼ੁਰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਵਾਸੀਆਂ ਵਲੋਂ ਮਿਲੇ ਭਰਵੇਂ ਸਹਿਯੋਗ ਦਾ ਸਿਹਰਾ ਉਨ੍ਹਾਂ ਦੇ ਸਮੂਹ ਸਮਰਥਕਾਂ ਨੂੰ ਜਾਂਦਾ ਹੈ। ਇਸ ਮੌਕੇ ਅਰਸ਼ਦੀਪ ਸਿੰਘ ਸਰਦਾਰ, ਦਲਜੀਤ ਸਿੰਘ ਕਾਕਾ,  ਜਸਪਿੰਦਰ ਸਿੰਘ ਸਰਾਂ, ਰਜਿੰਦਰ ਸਿੰਘ ਜਿੰਦਰ, ਸਰਬ ਗਰੇਵਾਲ, ਬਲਤੇਜ ਸਿੰਘ ਬਾਜਵਾ, ਗੁਰਮੀਤ ਸਿੰਘ ਸਰਾਂ, ਗਰਸਾ ਮਿਸਤਰੀ, ਸ਼ੇਰ ਸਿੰਘ ਬਾਜਵਾ, ਧਰਮ ਸਿੰਘ ਬਾਜਵਾ, ਡਾ: ਗੋਬਿੰਦ ਸਿੰਘ, ਮੱਖਣ ਸਿੰਘ, ਸੁਖਦੇਵ ਸਿੰਘ ਠੱਕਰਵਾਲੀਆ, ਕਮਲਜੀਤ ਕੌਰ, ਸੁਖਦੇਵ ਸਿੰਘ, ਨਛੱਤਰ ਸਿੰਘ ਸਰਾਂ, ਅਜੈਬ ਸਿੰਘ ਨੰਬਰਦਾਰ, ਮਾੜਾ ਸਿੰਘ ਸਰਾਂ, ਹਜਿੰਦਰ ਸਿੰਘ ਸਕੱਤਰ, ਲੇਖ ਰਾਜ, ਗੋਲਡੀ, ਬੱਦੋਵਾਲੀਆ ਪਰਿਵਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮ ਸਿੰਘ ਸਮਰਥਕ ਹਾਜ਼ਰ ਸਨ।