ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਹੁਸ਼ਿਆਰਪੁਰ

 

         
 
  •  ਹੁਸ਼ਿਆਰਪੁਰ : ਸਮੁੰਦੜਾ ਤੋਂ ਕਾਂਗਰਸ ਸਬੰਧਿਤ ਠਾਕੁਰ ਕ੍ਰਿਸ਼ਨ ਦੇਵ ਬਣੇ ਸਰਪੰਚ
  • ਟਾਂਡਾ : ਪਿੰਡ ਗੰਦੂਵਾਲ ਤੋਂ 2 ਵੋਟਾ ਨਾਲ ਜੇਤੂ ਰਹੇ ਦੀਦਾਰ ਸਿੰਘ
  • ਟਾਂਡਾ : ਝੱਜੀਪਿੰਡ 'ਚ ਟਾਸ ਪੈਣ ਮਗਰੋਂ ਸਰਬਜੀਤ ਕੌਰ ਜੇਤੂ
  •  ਹੁਸ਼ਿਆਰਪੁਰ : ਸਟਿਆਣਾ ਤੋਂ ਨਿਰਮਲ ਸਿੰਘ ਬਣੇ ਸਰਪੰਚ
  •  ਹੁਸ਼ਿਆਰਪੁਰ : ਪਿੰਡ ਘਾਸੀਪੁਰ ਤੋਂ ਸਤਨਾਮ ਕੌਰ ਬਣੀ ਸਰਪੰਚ
  • ਹੁਸ਼ਿਆਰਪੁਰ : ਪਿੰਡ ਸਸੋਲੀ ਤੋਂ ਅਵਤਾਰ ਸਿੰਘ ਬਣੇ ਸਰਪੰਚ 
  • ਹੁਸ਼ਿਆਰਪੁਰ :ਪਿੰਡ ਤੋਂ ਭਟੋਲੀਆਂ ਤੋਂ ਹਰਮਹਿੰਦਰ ਸਿੰਘ ਬਣੇ ਸਰਪੰਚ 
  • ਹੁਸ਼ਿਆਰਪੁਰ : ਪਿੰਡ ਥੇਂਦਾ ਤੋਂ ਕੁਲਦੀਪ ਸਿੰਘ ਸਰਪੰਚੀ ਦੀ ਚੋਣ ਜਿੱਤੇ
  • ਹੁਸ਼ਿਆਰਪੁਰ : ਪਿੰਡ ਦਾਲਮਵਾਲ ਤੋਂ ਕੁਲਵੀਰ ਸਿੰਘ ਟੀਟੂ ਸਰਪੰਚੀ ਦੀ ਚੋਣ ਜਿੱਤੇ
  •  ਹੁਸ਼ਿਆਰਪੁਰ : ਪਿੰਡ ਧਾਲੀਵਾਲ ਤੋਂ ਨੀਲਮ ਕੁਮਾਰੀ ਸਰਪੰਚੀ ਦੀ ਚੋਣ ਜਿੱਤੇ 
     
 

ਵੱਖ-ਵੱਖ ਪਿੰਡਾਂ 'ਚ ਸ਼ਾਂਤਮਈ ਵੋਟਿੰਗ ਹੋਈ
ਸੁਨੀਤਾ ਦੇਵੀ ਪਿੰਡ ਸਤੌਰ ਦੀ ਸਰਪੰਚ ਬਣੀ
ਹੁਸ਼ਿਆਰਪੁਰ, 30 ਦਸੰਬਰ (ਬਲਜਿੰਦਰਪਾਲ ਸਿੰਘ)-ਪਿੰਡ ਸਤੌਰ 'ਚ ਹੋਈ ਪੰਚਾਇਤੀ ਚੋਣ ਦੌਰਾਨ ਸਰਪੰਚੀ ਲਈ ਉਮੀਦਵਾਰ ਸੁਨੀਤਾ ਦੇਵੀ 81 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀਆਂ ਨੂੰ ਹਰਾ ਕੇ ਸਰਪੰਚ ਬਣੀ। ਇਸ ਮੌਕੇ ਸੁਨੀਤਾ ਦੇਵੀ ਨੇ ਪਿੰਡ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਮੁਕੰਮਲ ਕਰਵਾਇਆ ਜਾਵੇਗਾ ਅਤੇ ਪਿੰਡ ਦੀ ਹਰੇਕ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਇਕਬਾਲ ਸਿੰਘ, ਅਮਨਦੀਪ ਕੌਰ, ਸੁਖਦੇਵ ਸਿੰਘ, ਅੰਮ੍ਰਿਤਪਾਲ, ਪਰਮਿੰਦਰ ਕੌਰ, ਕਿਰਨ ਬੈਂਸਾ, ਜੋਗਿੰਦਰ ਸਿੰਘ, ਗੁਰਦੇਵ ਕੌਰ ਪੰਚ ਬਣੇ।

ਸ਼ਿੰਦਰਪਾਲ ਪਿੰਡ ਪੱਟੀ ਦੇ ਸਰਪੰਚ ਬਣੇ
ਚੱਬੇਵਾਲ, (ਰਾਜਾ ਸਿੰਘ ਪੱਟੀ)-ਸ਼ਿੰਦਰਪਾਲ ਗ੍ਰਾਮ ਪੰਚਾਇਤ ਪੱਟੀ ਦੇ ਸਰਪੰਚ ਚੁਣੇ ਗਏ। ਸ਼ਿੰਦਰਪਾਲ ਨੇ ਆਪਣੇ ਵਿਰੋਧੀ ਉਮੀਦਵਾਰ ਬਲਵਿੰਦਰ ਸਿੰਘ ਨੂੰ 604 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਸੋਹਣ ਲਾਲ, ਜਗਜੀਤ ਸਿੰਘ ਗਿੱਲ, ਨਰਿੰਦਰ ਸਿੰਘ, ਸੋਹਣ ਸਿੰਘ, ਰਾਜ ਰਾਣੀ, ਕਸ਼ਮੀਰ ਕੌਰ, ਕੁਲਵੰਤ ਕੌਰ, ਪਰਮਜੀਤ ਕੌਰ, ਗੁਰਚਰਨ ਸਿੰਘ ਮੈਂਬਰ ਪੰਚਾਇਤ ਚੁਣੇ ਗਏ। ਸ਼ਿੰਦਰਪਾਲ ਸਰਪੰਚ ਤੇ ਪੰਚਾਇਤ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਗੁਰੂ ਘਰ ਅਤੇ ਨਗਰ ਨਿਵਾਸੀ ਸੰਗਤਾਂ ਵਲੋਂ ਨਵੀੰ ਬਣੀ ਪੰਚਾਇਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।

ਮੁਕੇਰੀਆਂ ਹਲਕੇ 'ਚ ਚੋਣਾਂ ਅਮਨ ਅਮਾਨ ਨਾਲ ਸੰਪੰਨ ਹੋਈਆਂ
ਮੁਕੇਰੀਆਂ, (ਰਾਮਗੜ੍ਹੀਆ)- ਸਬ ਡਵੀਜ਼ਨ ਮੁਕੇਰੀਆਂ ਦੇ ਅਧੀਨ ਪੈਂਦੇ ਬਲਾਕ ਮੁਕੇਰੀਆਂ, ਹਾਜੀਪੁਰ ਅਤੇ ਤਲਵਾੜਾ ਦੇ ਖੇਤਰ ਵਿਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸੰਪੰਨ ਹੋ ਗਿਆ। ਸਵੇਰ ਤੋਂ ਹੀ ਪਿੰਡਾ ਵਿਚ ਬਣੇ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਅਤੇ ਸ਼ਾਮ ਤੱਕ ਵੋਟਾਂ ਪਾਉਣ ਵਾਲੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹੇ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਕੇਰੀਆਂ ਹਲਕੇ ਵਿਚ ਰਿਕਾਰਡ ਤੋੜ ਮਤਦਾਨ ਹੋਇਆ ਅਤੇ ਲੋਕਾਂ ਨੇ ਕਰੀਬ 71 ਫਿੱਸਦੀ ਵੋਟਾਂ ਪਾ ਕੇ ਰਿਕਾਰਡ ਤੋੜਿਆ। ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵਰਤੀ ਗਈ ਭਾਰੀ ਮੁਸਤੈਦੀ ਕਾਰਨ ਛੋਟੇ ਮੋਟੇ ਝਗੜਿਆਂ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੇ ਪੰਚਾਇਤੀ ਚੋਣਾਂ ਅਮਨ ਅਮਾਨ ਨਾਲ ਸਿਰੇ ਚੜ ਗਈਆਂ। ਇਸ ਵਾਰ ਵੋਟਰਾਂ ਵਲੋਂ ਉਮੀਦਵਾਰਾਂ ਦੇ ਹੱਥ ਆਪਣੀ ਨਬਜ਼ ਨਹੀਂ ਆਉਣ ਦਿੱਤੀ ਅਤੇ ਲੋਕਾਂ ਨੇ ਕਾਫ਼ੀ ਸਿਆਣਪ ਨਾਲ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਸਰਪੰਚਾਂ ਅਤੇ ਪੰਚਾਂ ਦੀ ਵੋਟਾਂ ਪਾ ਕੇ ਚੋਣ ਕੀਤੀ। ਜਿਸ ਕਾਰਨ ਕਈ ਉਮੀਦਵਾਰ ਜੋ ਜਿੱਤ ਦੀ ਖ਼ੁਸ਼ੀ ਦਾ ਜਸ਼ਨ ਮਨਾਉਣ ਲਈ ਢੋਲ ਬਾਜੇ ਲੈ ਕੇ ਆਏ ਹੋਏ ਸਨ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਦੋਂ ਕਿ ਆਪਣੇ ਆਪ ਨੂੰ ਹਾਰਿਆ ਹੋਇਆ ਸਮਝਣ ਵਾਲੇ ਬਹੁਤੇ ਉਮੀਦਵਾਰਾਂ ਦੇ ਘਰਾਂ ਵਿਚ ਜਿੱਤ ਦਾ ਜਸ਼ਨ ਸੀ।

ਗੜ੍ਹਸ਼ੰਕਰ ਬਲਾਕ 'ਚ ਅਮਨ-ਅਮਾਨ ਨਾਲ ਹੋਈ 76 ਫੀਸਦੀ ਪੋਲਿੰਗ
ਗੜ੍ਹਸ਼ੰਕਰ, 30 ਦਸੰਬਰ (ਧਾਲੀਵਾਲ)-ਗ੍ਰਾਮ ਪੰਚਾਇਤ ਚੋਣਾਂ ਦੌਰਾਨ ਬਲਾਕ ਗੜ੍ਹਸ਼ੰਕਰ ਦੇ 163 ਪੋਲਿੰਗ ਬੂਥਾਂ 'ਤੇ ਵੋਟਾਂ ਪੈਣ ਦਾ ਕੰਮ ਕੁਝ ਇਕ ਹਲਕੀਆਂ ਘਟਨਾਵਾਂ ਨੂੰ ਛੱਡਕੇ ਪੂਰੇ ਅਮਨ ਅਮਾਨ ਨਾਲ ਖਤਮ ਹੋ ਗਿਆ। ਦੇਰ ਸ਼ਾਮ ਐੱਸ.ਡੀ.ਐੱਮ. ਹਰਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਾਪਤ ਵੇਰਵਿਆਂ ਅਨੁਸਾਰ ਬਲਾਕ ਵਿਚ ਅੰਦਾਜ਼ਨ 76 ਫੀਸਦੀ ਪੋਲਿੰਗ ਹੋਣ ਦੀ ਜਾਣਕਾਰੀ। ਉਨ੍ਹਾਂ ਦੱਸਿਆ ਕਿ ਪੋਲਿੰਗ ਸਬੰਧੀ ਮੁਕੰਮਲ ਜਾਣਕਾਰੀ ਦੇਰ ਰਾਤ ਤੱਕ ਹੀ ਸਪੱਸ਼ਟ ਹੋਣ ਦੀ ਸੰਭਾਵਨਾ ਹੈ। ਵੋਟਾਂ ਪੈਣ ਦੇ ਕੰਮ ਤੋਂ ਬਾਅਦ ਕਈ ਪਿੰਡਾਂ ਵਿਚ ਤਾਂ ਸਰਪੰਚ ਅਤੇ ਪੰਚਾਂ ਦੀ ਚੋਣ ਦੇ ਨਤੀਜੇ ਸਮੇਂ ਸਿਰ ਹੀ ਐਲਾਨ ਦਿੱਤੇ ਗਏ। ਕਈ ਪੋਲਿੰਗ ਬੂਥਾਂ 'ਤੇ ਇਕ ਤੋਂ ਵੱਧ ਵਾਰ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ ਨਤੀਜੇ ਐਲਾਨੇ ਗਏ। ਕਈ ਬਹੁ ਗਿਣਤੀ ਵੋਟਾਂ ਵਾਲੇ ਪਿੰਡਾਂ ਵਿਚ ਵੋਟਾਂ ਦੀ ਗਿਣਤੀ ਦਾ ਅਮਲ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਅੱਜ ਗ੍ਰਾਮ ਪੰਚਾਇਤਾਂ ਦੀਆਂ ਹੋਈਆਂ ਚੋਣਾਂ ਦੌਰਾਨ ਵੱਖ-ਵੱਖ ਪਿੰਡਾਂ ਵਿਚ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਵੋਟਰ ਲਾਈਨਾਂ ਵਿਚ ਲੱਗਕੇ ਵਾਰੀ ਦੀ ਉਡੀਕ ਕਰਨ ਤੋਂ ਬਾਅਦ ਵੋਟ ਦਾ ਇਸਤੇਮਾਲ ਕਰਦੇ ਵੇਖੇ ਗਏ। ਗੜ੍ਹਸ਼ੰਕਰ ਦੇ ਪਿੰਡ ਬੋੜਾ, ਬਡੇਸਰੋਂ, ਪਨਾਮ ਸਮੇਤ ਕਈ ਬੂਥਾਂ 'ਤੇ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਲੋਕਾਂ ਵਿਚ ਵੋਟ ਪਾਉਣ ਲਈ ਉਤਸ਼ਾਹ ਵੀ ਵੇਖਣ ਵਾਲਾ ਸੀ।

ਚੌਲਾਂਗ ਖੇਤਰ ਦੇ ਪਿੰਡਾ 'ਚ ਅਮਨ ਅਮਾਨ ਨਾਲ ਵੋਟਾਂ ਸੰਪੰਨ, 75-79 ਫ਼ੀਸਦੀ ਪੋਲਿੰਗ ਹੋਈ
ਚੌਲਾਂਗ, (ਸੁਖਦੇਵ ਸਿੰਘ)- ਬਲਾਕ ਟਾਂਡਾ ਅਧੀਨ ਆਉਂਦੇ ਪਿੰਡਾਂ ਵਿਚ ਮਾੜੀ ਮੋਟੀ ਤਕਰਾਰਬਾਜ਼ੀ ਘਟਨਾਵਾਂ ਨੂੰ ਛੱਡ ਕੇ ਸ਼ਾਂਤੀ ਪੂਰਵਕ ਵੋਟਾਂ ਪੈਣ ਦਾ ਸਮਾਚਾਰ ਮਿਲਿਆ। ਦੁਪਹਿਰ 1 ਵਜੇ ਦੇ ਕਰੀਬ ਪਿੰਡ ਜੋੜਾ ਵਿਖੇ ਬੂਥਾਂ ਵਿਚ 50-55% ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ ਜਦਕਿ ਬਘਿਆੜੀ ਦੇ ਬੂਥ 'ਤੇ 492 ਵੋਟਾਂ ਵਿਚੋਂ 327 ਵੋਟਾਂ ਦੁਪਹਿਰ ਦੋ ਵਜੇ ਦੇ ਕਰੀਬ ਭੁਗਤ ਚੁੱਕੀਆਂ ਸਨ। ਇਸੇ ਤਰ੍ਹਾਂ ਖੋਖਰਾਂ ਵਿਖੇ ਸ਼ਾਮੀ 4 ਵਜੇ ਤੋਂ ਪਹਿਲਾਂ 561 ਵੋਟਾਂ 722 ਵੋਟਾਂ ਵਿਚੋਂ ਪੈ ਚੁੱਕੀਆਂ ਸਨ। ਸਰਪੰਚੀ ਦੀ ਚੌਲਾਂਗ ਖੇਤਰ ਵਿਚ ਕਾਫ਼ੀ ਪਿੰਡਾਂ ਦੀ ਸਰਬਸੰਮਤੀ ਹੋਣ ਕਰਕੇ ਐਤਕੀਂ ਇਲੈੱਕਸ਼ਨ ਕਾਫ਼ੀ ਠੰਢੀ ਰਹੀ। ਜਦ ਕਿ ਜਹੂਰਾ ਕਲਿਆਣਪੁਰ ਵਿਖੇ ਵੀ ਵੱਡੀ ਗਿਣਤੀ ਵਿਚ ਵੋਟਰਾਂ ਵਲੋਂ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਐਤਕੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਪੱਧਰ 'ਤੇ ਵਿਅਕਤੀ ਵਿਸ਼ੇਸ਼ ਨੂੰ ਦੇਖ ਕੇ ਵੋਟਾਂ ਪਾਈਆਂ ਗਈਆਂ। ਸਰਵੇਖਣ ਮੁਤਾਬਿਕ ਚੋਲਾਂਗ ਖੇਤਰ ਵਿਚ 75-79 ਫ਼ੀਸਦੀ ਵੋਟਰਾਂ ਵਲੋਂ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ ਜੋ ਕਿ ਸ਼ਾਂਤੀ ਨਾਲ ਮੁਕੰਮਲ ਹੋ ਗਿਆ।

ਨਿਰਮਲ ਸਿੰਘ ਪਿੰਡ ਸਟਿਆਣਾ ਦੇ ਸਰਪੰਚ ਬਣੇ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)-ਪਿੰਡ ਸਟਿਆਣਾ 'ਚ ਹੋਈ ਪੰਚਾਇਤ ਚੋਣ ਦੌਰਾਨ ਨਿਰਮਲ ਸਿੰਘ ਆਪਣੇ ਵਿਰੋਧੀ ਉਮੀਦਵਾਰ ਮੋਹਨ ਸਿੰਘ ਨੂੰ 112 ਵੋਟਾਂ ਨਾਲ ਹਰਾ ਕੇ ਪਿੰਡ ਦੇ ਸਰਪੰਚ ਬਣੇ। ਚੋਣਾਂ ਦੌਰਾਨ ਨਿਰਮਲ ਸਿੰਘ ਨੂੰ 218 ਜਦਕਿ ਮੋਹਨ ਸਿੰਘ ਨੂੰ 106 ਵੋਟਾਂ ਪਈਆਂ। ਇਸ ਮੌਕੇ ਨਵੇਂ ਬਣੇ ਸਰਪੰਚ ਨਿਰਮਲ ਸਿੰਘ ਨੇ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਕਾਰਜ ਬਿਨਾਂ ਭੇਦਭਾਵ ਕਰਵਾਉਣਗੇ ਅਤੇ ਸਮੂਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ 'ਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਅਤੇ ਪਿੰਡ ਦੀ ਤਰੱਕੀ ਲਈ ਨਵੇਂ ਪ੍ਰਾਜੈਕਟ ਆਰੰਭ ਕੀਤੇ ਜਾਣਗੇ। ਪਿੰਡ ਦੇ ਬਾਕੀ ਪੰਚਾਇਤ ਮੈਂਬਰ ਦਿਆਲ ਸਿੰਘ, ਪ੍ਰਿਤਪਾਲ ਸਿੰਘ, ਗੁਰਮੁਖ ਸਿੰਘ ਅਤੇ ਜਸਵੀਰ ਕੌਰ ਨੂੰ ਸਰਬਸੰਮਤੀ ਨਾਲ ਪੰਚ ਚੁਣ ਲਿਆ ਗਿਆ ਸੀ। ਇਸ ਮੌਕੇ ਮਾ: ਓਮ ਸਿੰਘ ਸਟਿਆਣਾ, ਨੰਬਰਦਾਰ ਕਾਬਲ ਸਿੰਘ, ਰਾਵਲ ਸਿੰਘ, ਭੁਪਿੰਦਰਵੀਰ ਸਿੰਘ, ਸੁਖਪਾਲ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ ਪੱਪੂ, ਗੁਲਜਾਰੀ ਲਾਲ, ਭੁਪਿੰਦਰ ਸਿੰਘ, ਅਵਤਾਰ ਸਿੰਘ ਗ੍ਰੰਥੀ, ਅਜੀਤ ਸਿੰਘ ਜੀਤਾ, ਗੁਰਮੇਲ ਸਿੰਘ, ਰਛਪਾਲ ਸਿੰਘ, ਬਖਸ਼ੀਸ਼ ਸਿੰਘ, ਤਰਸੇਮ ਸਿੰਘ ਫੌਜੀ, ਸਰਵਣ ਸਿੰਘ, ਬਖਸ਼ੀਸ਼ ਸਿੰਘ ਬੱਬੀ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

ਮਨਜੀਤ ਸਿੰਘ ਪਿੰਡ ਰਾਜਪੁਰ ਭਾਈਆਂ ਦੇ ਸਰਪੰਚ ਬਣੇ
ਹੁਸ਼ਿਆਰਪੁਰ, 30 ਦਸੰਬਰ (ਨਰਿੰਦਰ ਬਡਲਾ)-ਜ਼ਿਲ੍ਹੇ 'ਚ ਹੋਈਆਂ ਪੰਚਾਇਤੀ ਚੋਣਾਂ ਦੇ ਚੱਲਦਿਆਂ ਬਲਾਕ-2 'ਚ ਫਸਵੇਂ ਮੁਕਾਬਲੇ ਦੌਰਾਨ ਮਨਜੀਤ ਸਿੰਘ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਪਿੰਡ ਦੇ ਸਰਪੰਚ ਬਣ ਗਏ। ਇਸ ਦੇ ਨਾਲ ਹੀ ਸੁਖਦੇਵ ਸਿੰਘ ਸੰਘਾ, ਕਰਨੈਲ ਸਿੰਘ, ਪਰਮਜੀਤ ਸਿੰਘ, ਅਮਨਪ੍ਰੀਤ ਕੌਰ, ਹਰਭਜਨ ਕੌਰ, ਉਂਕਾਰ ਸਿੰਘ, ਜਰਨੈਲ ਸਿੰਘ ਜੌਲੀ ਤੇ ਅਮਨਦੀਪ ਕੌਰ ਵੀ ਪੰਚ ਦੀ ਚੋਣ ਜਿੱਤ ਗਏ। ਇਸ ਮੌਕੇ ਮਨਜੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਦੇ ਸਰਬਪੱਖੀ ਵਿਕਾਸ 'ਚ ਕੋਈ ਕਸਰ ਨਹੀਂ ਛੱਡਣਗੇ ਅਤੇ ਜੋ ਪਿੰਡ ਵਾਸੀਆਂ ਨੇ ਉਨ੍ਹਾਂ 'ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਉਹ ਉਸ ਤੇ ਪੂਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਨਰਿੰਦਰ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਕੈਨੇਡਾ, ਸੁਖਚੈਨ ਸਿੰਘ, ਪਰਮਜੀਤ ਸਿੰਘ, ਕਰਨੈਲ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ ਸੰਘਾ, ਜੱਸਾ ਸਿੰਘ, ਨਰਿੰਦਰ ਸ਼ੋਸਾ ਤੇ ਅਜੀਤ ਸਿੰਘ ਸੈਣੀ ਆਦਿ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।

ਨਵੇਂ ਸਰਪੰਚ ਉਮੀਦਵਾਰਾਂ ਪੁਰਾਣੇ ਸਰਪੰਚਾਂ ਪੰਚਾਂ ਨੂੰ ਹਰਾਇਆ
ਮਾਹਿਲਪੁਰ, 30 ਦਸੰਬਰ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)- ਅੱਜ ਹੋਈਆਂ ਸਰਪੰਚਾਂ ਪੰਚਾਂ ਦੀਆਂ ਚੋਣਾਂ ਵਿਚ ਬਲਾਕ ਮਾਹਿਲਪੁਰ ਦੇ 149 ਪਿੰਡਾਂ ਦੀਆਂ ਚੁਣ ਹੋਈਆਂ ਨਵੀਆਂ ਪੰਚਾਇਤਾਂ 'ਚ ਜਿਆਦਾਤਰ ਨਵੇਂ ਚਿਹਰੇ ਹੀ ਸਾਹਮਣੇ ਆਏ ਹਨ। ਦੇਰ ਸ਼ਾਮ ਮਿਲੇ ਨਤੀਜਿਆਂ ਵਿਚ ਪਿੰਡ ਕਾਲੂਪੁਰ ਤੋਂ ਦਵਿੰਦਰਪਾਲ ਨੇ ਜਗਦੀਸ਼ ਸਿੰਘ ਨੂੰ 42 ਵੋਟਾਂ ਦੇ ਫ਼ਰਕ ਨਾਲ ਹਰਾਇਆ। ਗੰਧੋਵਾਲ ਤੋਂ ਸੁਨੀਤਾ ਦੇਵੀ ਨੇ ਸੁਰਜੀਤ ਕੌਰ ਨੂੰ 38, ਚੰਦੇਲੀ ਤੋਂ ਬਲਜਿੰਦਰ ਕੌਰ ਨੇ ਕਮਲਾ ਦੇਵੀ ਨੂੰ 24, ਲੰਗਲ ਚੋਰਾਂ ਤੋਂ ਬੰਧਨਾ ਦੇਵੀ ਨੇ ਰਾਮ ਪਿਆਰੀ ਨੂੰ 112, ਕਾਲੇਵਾਲ ਭਗਤਾਂ ਤੋਂ ਰਜਨੀ ਦੇਵੀ ਨੇ ਗੁਰਜੀਤ ਕੌਰ ਨੂੰ 232, ਬਿਲਾਸਪੁਰ ਤੋਂ ਮਨਜੀਤ ਕੌਰ ਨੇ ਅਮਨਦੀਪ ਕੌਰ ਨੂੰ 299, ਬਾੜੀਆਂ ਖ਼ੁਰਦ ਤੋਂ ਸੀਮਾਂ ਰਾਣੀ ਨੇ ਜਸਵਿੰਦਰ ਕੌਰ ਨੂੰ 185, ਦਾਦੂਵਾਲ ਤੋਂ ਮਨੀਸ਼ ਕੁਮਾਰ ਨੇ ਦੇਵਰਾਜ ਨੂੰ 43, ਚੱਕ ਕਟਾਰੂ ਤੋਂ ਪਵਨਦੀਪ ਕੌਰ ਨੇ ਮਨਜੀਤ ਕੌਰ ਨੂੰ 27, ਕੈਂਡੋਵਾਲ ਤੋਂ ਬਲਵਿੰਦਰ ਕੌਰ ਰਾਓ ਨੇ ਕਸ਼ਮੀਰ ਕੌਰ ਨੂੰ 31, ਝੰਜੋਵਾਲ ਮਨਦੀਪ ਕੌਰ ਨੇ ਗੁਰਦੇਵ ਕੌਰ ਨੂੰ ਇੱਕ ਵੋਟ ਨਾਲ ਹਰਾਇਆ। ਹਕੂਮਤਪੁਰ ਤੋਂ ਰੇਸ਼ਮ ਬੰਗਾਂ ਨੇ ਤਲਵਿੰਦਰ ਸਿੰਘ 124, ਲਕਸੀਹਾਂ ਤੋਂ ਹਰਜਿੰਦਰ ਸਿੰਘ ਨੇ ਜਗਤਾਰ ਸਿੰਘ ਨੂੰ 349, ਖ਼ੈਰੜ ਤੋਂ ਹਰਜਿੰਦਰ ਕੌਰ, ਭਾਰਟਾ ਤੋਂ ਰਛਪਾਲ ਲਾਲੀ ਨੇ ਸਰਬਜੀਤ ਸਿੰਘ ਦੇਬੀ ਨੂੰ 257, ਲਾਲਪੁਰ ਤੋਂ ਸਰਬਜੀਤ ਸਿੰਘ ਬੌਬੀ ਨੇ ਸਤਨਾਮ ਸਿੰਘ ਨੂੰ 07, ਮੁੱਗੋਵਾਲ ਤੋਂ ਮਨਜੀਤ ਕੌਰ ਨੇ ਜਸਵਿੰਦਰ ਕੌਰ ਨੂੰ 406, ਬੰਬੇਲੀ ਤੋਂ ਜੋਤੀ ਨੇ ਆਰਤੀ ਨੂੰ 120, ਸਰਹਾਲਾ ਖ਼ੁਰਦ ਤੋਂ ਸੁਖ਼ਵਿੰਦਰ ਸਿੰਘ ਨੇ ਬੁੱਧ ਨਾਥ ਨੂੰ 25, ਚੱਕ ਨਰਿਆਲ ਤੋਂ ਮਨਿੰਦਰ ਕੌਰ ਨੇ ਰਾਜਬੀਰ ਕੌਰ ਨੂੰ 17, ਜੇਜੋਂ ਤੋਂ ਅਸ਼ੋਕ ਕੁਮਾਰ ਸ਼ੋਕੀ ਨੇ ਪ੍ਰਵੀਨ ਸੋਨੀ ਨੂੰ 52 ਵੋਟਾਂ ਨਾਲ ਹਰਾਇਆ, ਖ਼ਾਨਪੁਰ ਤੋਂ ਰੰਜੂ ਬਾਲਾ ਨੇ ਬਲਵਿੰਦਰ ਕੌਰ ਨੂੰ 02 ਵੋਟਾਂ ਨਾਲ ਹਰਾਇਆ। ਪਿੰਡ ਭੂੰਨੋ ਤੋਂ ਪਰਮਜੀਤ ਸਿੰਘ ਭੂਨੋ , ਸਰਹਾਲਾ ਕਲਾਂ ਤੋਂ ਮੋਹਣ ਸਿੰਘ, ਕਹਾਰਪੁਰ ਤੋਂ ਗਿਆਨ ਸਿੰਘ ਨੇ ਜੀਵਨ ਲਾਲ ਨੂੰ 83 ਵੋਟਾਂ ਨਾਲ ਹਰਾਇਆ। ਵੱਡੇ ਪਿੰਡਾਂ ਵਿਚ ਵੋਟਾਂ ਪੈਣ ਦੀ ਗਤੀ ਧੀਮੀ ਹੋਣ ਕਰਕੇ ਨਤੀਜੇ ਦੇਰ ਰਾਤ ਤੱਕ ਆਉਣ ਦੀ ਉਮੀਦ ਹੈ।