ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਬਠਿੰਡਾ

 

         
 
  • ਬਲਾਕ ਮੌੜ ਦੇ ਪਿੰਡ ਮਾਣਕਖਾਨਾ ਤੋਂ ਸ਼ੈਸ਼ਨਦੀਪ ਕੌਰ, ਲਹਿਰਾ ਖਾਨਾ ਤੋਂ ਜਗਜੀਤ ਸਿੰਘ, ਰਾਜਗੜ੍ਹ ਕੁੱਬੇ ਤੋਂ ਮਨਜੀਤ ਕੌਰ ਜੇਤੂ
  • ਬਲਾਕ ਮੌੜ ਦੇ ਪਿੰਡ ਮੌੜ ਚੜ੍ਹਤ ਸਿੰਘ ਤੋਂ ਅੰਗਰੇਜ਼ ਸਿੰਘ, ਲਹਿਰਾ ਬੇਗਾ ਤੋਂ ਰੁਪਿੰਦਰ ਕੌਰ ਜੇਤੂ
  • ਜੈਤੋ : ਕੋਠੇ ਕੇਹਰ ਸਿੰਘ ਵਾਲਾ ਤੋਂ ਸਵਰਨ ਸਿੰਘ, ਦਲ ਸਿੰਘ ਵਾਲਾ ਤੋਂ ਕਮਲਜੀਤ ਕੌਰ, ਗੁਰਮੇਲ ਸਿੰਘ ਸ਼ਹੀਦ (ਦਲ ਸਿੰਘ ਵਾਲਾ) ਤੋਂ ਕਿਰਨਦੀਪ ਸਿੰਘ ਜੇਤੂ 
  • 6:46 pm : ਬਠਿੰਡਾ : ਢਿੱਲਵਾਂ ਦੱਖਣ ਤੋਂ ਸਰਪੰਚੀ ਲਈ ਜੀਤ ਸਿੰਘ ਜੇਤੂ
     
  • ਤਲਵੰਡੀ ਸਾਬੋ ਬਲਾਕ ਵਿਚ ਬਾਦ ਦੁਪਹਿਰ 2 ਵਜੇ ਤੱਕ 67 ਪ੍ਰੀਤਸ਼ਤ ਵੋਟਾਂ ਪੋਲ ਹੋ ਚੁੱਕੀਆਂ ਹਨ
     
 

ਜ਼ਿਲ੍ਹਾ ਬਠਿੰਡਾ 'ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਪੰਚਾਇਤੀ ਚੋੋਣਾਂ
ਮੌੜ ਬਲਾਕ ਅੰਦਰ ਚੋਣਾਂ ਅਮਨ ਅਮਾਨ ਨਾਲ, ਜੇਤੂ ਉਮੀਦਵਾਰਾਂ ਦੇ ਘਰ ਜਿੱਤ ਦੇ ਜਸ਼ਨ
ਮੌੜ ਮੰਡੀ, 30 ਦਸੰਬਰ (ਗੁਰਜੀਤ ਸਿੰਘ ਕਮਾਲੂ)- ਬਲਾਕ ਮੌੜ ਅੰਦਰ ਪੰਚਾਇਤੀ ਚੋਣਾਂ ਪੂਰੀ ਤਰ੍ਹਾਂ ਨਾਲ ਅਮਨ ਅਮਾਨ ਨਾਲ ਹੋਈਆਂ। ਇਲਾਕੇ ਅੰਦਰ 87 ਫ਼ੀਸਦੀ ਮਤਦਾਨ ਹੋਇਆ। ਕਿਧਰੇ ਵੀ ਕੋਈ ਅਣਸੁਖਾਵੀਂ ਘਟਨਾ ਦਾ ਕੋਈ ਸਮਾਚਾਰ ਨਹੀਂ ਹੈ। ਸਭ ਤੋਂ ਪਹਿਲਾ ਨਤੀਜਾ ਪਿੰਡ ਟਾਹਲਾ ਸਾਹਿਬ ਦਾ ਆਇਆ ਜਿੱਥੇ ਕਿ ਸਰਪੰਚੀ ਦੀ ਉਮੀਦਵਾਰ ਰਾਜਵਿੰਦਰ ਕੌਰ ਨੇ ਆਪਣੀ ਵਿਰੋਧੀ ਉਮੀਦਵਾਰ ਮਲਕੀਤ ਕੌਰ ਨੂੰ 108 ਵੋਟਾਂ ਨਾਲ ਹਰਾਇਆ। ਰਾਜਗੜ੍ਹ ਕੁੱਬੇ ਤੋਂ ਮਨਜੀਤ ਕੌਰ ਨੇ ਆਪਣੀ ਵਿਰੋਧੀ ਉਮੀਦਵਾਰ ਨੂੰ 411 ਵੋਟਾਂ ਨਾਲ ਹਰਾਇਆ। ਪਿੰਡ ਕਮਾਲੂ ਤੋਂ ਜਗਦੀਸ਼ ਸਿੰਘ ਦੀਸਾ ਆਪਣੇ ਵਿਰੋਧੀ ਉਮੀਦਵਾਰ ਤੋਂ 275 ਵੋਟਾਂ ਨਾਲ ਜੇਤੂ ਰਹੇ। ਮਾਣਕਖਾਨਾ ਵਿਖੇ ਸਭ ਤੋਂ ਘੱਟ ਉਮਰ ਦੀ ਉਮੀਦਵਾਰ ਸ਼ੈਸ਼ਨਦੀਪ ਕੌਰ ਨੇ ਆਪਣੀ ਵਿਰੋਧੀ ਉਮੀਦਵਾਰ ਕਰਮਜੀਤ ਕੌਰ ਨੂੰ 114 ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਹੀ ਸੰਦੋਹਾ ਪਿੰਡ ਤੋਂ ਧਰਮ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 500 ਵੋਟਾਂ ਨਾਲ ਮਾਤ ਦਿੱਤੀ। ਮੌੜ ਚੜ੍ਹਤ ਸਿੰਘ ਤੋਂ ਅੰਗਰੇਜ਼ ਸਿੰਘ ਆਪਣੇ ਵਿਰੋਧੀ ਉਮੀਦਵਾਰ ਤੋਂ 328 ਵੋਟਾਂ ਨਾਲ ਜੇਤੂ ਰਹੇ। ਪਿੰਡ ਯਾਤਰੀ ਤੋਂ ਲਛਮਣ ਸਿੰਘ ਨੇ ਆਪਣੇ ਵਿਰੋਧੀ ਸਤਨਾਮ ਸਿੰਘ ਨੂੰ 132 ਵੋਟਾਂ ਨਾਲ ਹਰਾਇਆ। ਪਿੰਡ ਜੋਧਪੁਰ ਪਾਖਰ ਤੋਂ ਹਰਮਿੰਦਰ ਸਿੰਘ ਜੱਸੀ ਧੜੇ ਨਾਲ ਸਬੰਧਿਤ ਸ਼ਿੰਦਰਪਾਲ ਕੌਰ 84 ਵੋਟਾਂ ਨਾਲ ਜੇਤੂ ਰਹੇ। ਪਿੰਡ ਥੰਮਣਗੜ੍ਹ ਤੋਂ ਜਸਪਾਲ ਕੌਰ ਆਪਣੀ ਵਿਰੋਧੀ ਉਮੀਦਵਾਰ ਤੋਂ 418 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਪਿੰਡ ਕੁੱਤੀਵਾਲ ਖ਼ੁਰਦ ਤੋਂ ਭੁਪਿੰਦਰ ਕੌਰ 350 ਵੋਟਾਂ ਨਾਲ ਜੇਤੂ ਰਹੇ। ਪਿੰਡ ਘੁੰਮਣ ਕਲਾਂ ਤੋਂ ਜੱਗਾ ਸਿੰਘ ਆਪਣੇ ਵਿਰੋਧੀ ਉਮੀਦਵਾਰ ਤੋਂ 393 ਵੋਟਾਂ ਨਾਲ ਜੇਤੂ ਰਹੇ। ਸੁੱਖਾ ਸਿੰਘ ਵਾਲਾ ਹਰਦੀਪ ਸਿੰਘ ਆਪਣੇ ਵਿਰੋਧੀ ਉਮੀਦਵਾਰ ਤੋਂ 23 ਵੋਟਾਂ ਨਾਲ ਜੇਤੂ ਰਹੇ। ਬੁਰਜ ਸੇਮਾ ਤੋਂ ਬਲਵੀਰ ਸਿੰਘ ਬੀਰਾ ਨੇ 47 ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਤੋਂ ਜੇਤੂ ਰਹੇ। ਪਿੰਡ ਮਾਈਸਰਖਾਨਾ ਤੋਂ ਸਤਨਾਮ ਸਿੰਘ ਆਪਣੇ ਵਿਰੋਧੀ ਉਮੀਦਵਾਰ ਤੋਂ 400 ਵੋਟਾਂ ਤੋਂ ਵੀ ਜ਼ਿਆਦਾ ਫ਼ਰਕ ਨਾਲ ਜੇਤੂ ਰਹੇ। ਪਿੰਡ ਰਾਏਖਾਨਾ ਤੋਂ ਮਲਕੀਤ ਖ਼ਾਨ ਜੇਤੂ ਰਹੇ। ਪਿੰਡ ਕੋਟਲੀ ਖ਼ੁਰਦ ਤੋਂ ਸਤਨਾਮ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਜਗਦੇਵ ਸਿੰਘ ਨੂੰ ਹਰਾਇਆ ਹੈ। ਰਾਮਗੜ੍ਹ ਭੂੰਦੜ ਤੋਂ ਗੁਰਵਿੰਦਰ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 524 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਪਿੰਡ ਰਾਮਨਗਰ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਜੇਤੂ ਰਹੇ ਹਨ। ਕੋਟਭਾਰਾ ਤੋਂ ਹਰਮਿੰਦਰ ਸਿੰਘ ਜੱਸੀ ਧੜੇ ਦੇ ਸਰਪੰਚ ਲਈ ਉਮੀਦਵਾਰ ਕਸ਼ਮੀਰ ਸਿੰਘ ਜੇਤੂ ਰਹੇ ਹਨ।
ਗੋਨਿਆਣਾ ਬਲਾਕ ਦੇ ਪੰਚਾਇਤੀ ਚੋਣਾਂ ਵਿਚ ਕਾਂਗਰਸ ਦੇ ਵੱਡੇ ਥੰਮ੍ਹਾਂ ਦੇ ਉਮੀਦਵਾਰ ਹਾਰੇ
ਗੋਨਿਆਣਾ/ਮਹਿਮਾ ਸਰਜਾ, (ਲਛਮਣ ਦਾਸ ਗਰਗ/ਮਨਦੀਪ ਸਿੰਘ ਮੱਕੜ/ਬਰਾੜ ਆਰ ਸਿੰਘ/ ਬਲਦੇਵ ਸੰਧੂ/ਰਾਮਜੀਤ ਸ਼ਰਮਾ)- ਅੱਜ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਗੋਨਿਆਣਾ ਬਲਾਕ ਦੇ ਸਮੂਹ ਪਿੰਡਾਂ ਦੇ ਪ੍ਰਾਪਤ ਹੋਏ ਸਰਪੰਚੀ ਦੇ ਨਤੀਜਿਆਂ ਵਿਚੋਂ ਕੋਈ 9 ਵੋਟਾਂ ਅਤੇ ਕੋਈ ਉਮੀਦਵਾਰ 650 ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ। ਜਿਨ੍ਹਾਂ ਵਿਚੋਂ ਗੋਨਿਆਣਾ ਖ਼ੁਰਦ ਤੋਂ ਗੱਜਣ ਸਿੰਘ (ਆਜ਼ਾਦ) 33 ਵੋਟਾਂ ਦੇ ਵਾਧੇ ਨਾਲ ਜੇਤੂ। ਗੋਨਿਆਣਾ ਕਲਾਂ ਤੋਂ ਮਲਕੀਤ ਕੌਰ 72 ਵੋਟਾਂ ਨਾਲ ਜੇਤੂ। ਕੋਠੇ ਸੰਧੂਆਂ ਵਾਲਾ ਤੋਂ ਮਨਪ੍ਰੀਤ ਕੌਰ 19 ਵੋਟਾਂ ਨਾਲ ਜੇਤੂ। ਪਿੰਡ ਅਮਰਗੜ੍ਹ ਤੋਂ ਗੁਰਾਦਿੱਤਾ ਸਿੰਘ ਜੇਤੂ। ਪਿੰਡ ਜੀਦਾ ਤੋਂ ਕੁਲਵਿੰਦਰ ਕੌਰ 371 ਵੋਟਾਂ ਨਾਲ ਜੇਤੂ। ਕੋਠੇ ਲੱਖੀ ਜੰਗਲ ਤੋਂ ਚਰਨਜੀਤ ਕੌਰ (ਸ਼ਅਦ) 12 ਵੋਟਾਂ ਨਾਲ ਜੇਤੂ। ਕੋਠੇ ਇੰਦਰ ਸਿੰਘ ਵਾਲੇ ਗੋਲੋ ਕੌਰ ਜੇਤੂ। ਕੋਠੇ ਲਾਲ ਸਿੰਘ ਵਾਲੇ ਤੋਂ ਸੁਖਜੀਤ ਕੌਰ ਜੇਤੂ (ਕਾਂਗਰਸ) ਜੇਤੂ। ਕੋਠੇ ਮਸੂਰ ਕੇ ਤੋਂ ਸੁਖਵਿੰਦਰ ਕੌਰ ਜੇਤੂ। ਮਹਿਮਾ ਸਰਕਾਰੀ ਤੋਂ ਦਵਿੰਦਰ ਕੌਰ ਜੇਤੂ। ਮਹਿਮਾ ਭਗਵਾਨਾ ਤੋਂ ਕੁਲਵਿੰਦਰ ਕੌਰ 9 (ਆਜ਼ਾਦ) ਜੇਤੂ।  ਆਕਲੀਆ ਖ਼ੁਰਦ ਤੋਂ ਲਛਮਣ ਸਿੰਘ (ਸ਼ਅਦ) 30 ਵੋਟਾਂ ਨਾਲ ਜੇਤੂ। ਕਿਲੀ ਨਿਹਾਲ ਸਿੰਘ ਵਾਲਾ ਤੋਂ ਰਿੰਪੀ ਸਿੰਘ 284 ਵੋਟਾਂ ਨਾਲ ਜੇਤੂ। ਪਿੰਡ ਬਰਕੰਦੀ ਤੋਂ ਕਾਤਾਂ ਦੇਵੀ (ਕਾਂਗਰਸ) 435 ਵੋਟਾਂ ਨਾਲ ਜੇਤੂ। ਮਹਿਮਾ ਸਰਜਾ ਤੋਂ ਕੁਲਵਿੰਦਰ ਸਿੰਘ (ਕਾਂਗਰਸ) 435 ਵੋਟਾਂ ਨਾਲ ਜੇਤੂ।ਕੋਠੇ ਚੇਤ ਸਿੰਘ ਵਾਲਾ ਤੋਂ ਕ੍ਰਿਸ਼ਨਾ ਦੇਵੀ 484 ਵੋਟਾਂ ਨਾਲ ਜੇਤੂ। ਕੋਠੇ ਨਾਥੇਆਣਾ ਤੋਂ ਭੋਲੋ ਕੌਰ (ਸ਼ਅਦ) 13 ਵੋਟਾਂ ਨਾਲ ਜੇਤੂ। ਕੋਠੇ ਫੂਲਾ ਸਿੰਘ ਵਾਲਾ ਤੋਂ ਹਰਜਿੰਦਰ ਕੌਰ (ਕਾਂਗਰਸ) 58 ਵੋਟਾਂ ਨਾਲ ਜੇਤੂ। ਪਿੰਡ ਬਲਾਹੜ ਵਿੰਝੂ ਤੋਂ ਸੰਦੀਪ ਸਿੰਘ (ਸੀਪਾ) 84 ਵੋਟਾਂ ਨਾਲ ਜੇਤੂ। ਪਿੰਡ ਹਰਰਾਏਪੁਰ ਤੋਂ ਜਗਮੀਤ ਸਿੰਘ (ਸ਼ਅਦ) 425 ਵੋਟਾਂ ਨਾਲ ਜੇਤੂ। ਪਿੰਡ ਮਹਿਮਾ ਸਵਾਈ ਤੋਂ ਅਮਰਜੀਤ ਕੌਰ (ਕਾਂਗਰਸ) 131 ਵੋਟਾਂ ਨਾਲ ਜੇਤੂ। ਪਿੰਡ ਗੰਗਾ ਅਬਲੂ ਕੀ ਤੋਂ ਮਨਮੋਹਨ ਸਿੰਘ 31 ਵੋਟਾਂ ਨਾਲ ਜੇਤੂ। ਪਿੰਡ ਦਾਨ ਸਿੰਘ ਵਾਲਾ ਤੋਂ ਜਗਦੇਵ ਸਿੰਘ 300 ਵੋਟਾਂ ਨਾਲ ਜੇਤੂ। ਪਿੰਡ ਗਿੱਲਪੱਤੀ ਤੋਂ ਨਛੱਤਰ ਸਿੰਘ ਸਮਰਾ 650 ਵੋਟਾਂ ਨਾਲ ਜੇਤੂ। ਪਿੰਡ ਨੇਹੀਆਂ ਵਾਲਾ ਤੋਂ ਕੁਲਦੀਪ ਕੌਰ (ਕਾਂਗਰਸ) ਜੇਤੂ। ਕੋਠੇ ਨੱਥਾ ਸਿੰਘ ਵਾਲਾ ਤੋਂ ਹਰਜਿੰਦਰ ਕੌਰ 426 ਵੋਟਾਂ ਨਾਲ ਜੇਤੂ। ਪਿੰਡ ਖਿਆਲੀ ਵਾਲਾ ਤੋਂ ਕਿਰਨਦੀਪ ਕੌਰ ਜੇਤੂ। ਪਿੰਡ ਬਲਾਹੜ ਮਹਿਮਾ ਤੋਂ ਮੰਦਰ ਸਿੰਘ (ਸ਼ਅਦ) ਜੇਤੂ। ਪਿੰਡ ਅਬਲੂ ਤੋਂ ਨਿਰਮਲ ਸਿੰਘ 72 ਵੋਟਾਂ ਨਾਲ ਜੇਤੂ। ਪਿੰਡ ਆਕਲੀਆ ਕਲਾਂ ਤੋਂ ਕੁਲਵਿੰਦਰ ਸਿੰਘ 525 ਵੋਟਾਂ ਨਾਲ ਜੇਤੂ। ਕੋਠੇ ਕੋਰ ਸਿੰਘ ਵਾਲਾ ਤੋਂ ਮਨਪ੍ਰੀਤ ਕੌਰ 97 ਵੋਟਾਂ ਨਾਲ ਜੇਤੂ। ਪਿੰਡ ਸਿਵੀਆ ਤੋਂ ਹਰਜਿੰਦਰ ਕੌਰ ਜੇਤੂ। ਪਿੰਡ ਖੇਮੂਆਣਾ ਤੋਂ ਬਲਜੀਤ ਸਿੰਘ ਸੰਧੂ 527 ਵੋਟਾਂ ਨਾਲ ਜੇਤੂ। ਜਦੋਂ ਕਿ ਪਿੰਡ ਭੋਖੜਾ ਖ਼ੁਰਦ ਤੋਂ ਜਗਵੀਰ ਸਿੰਘ, ਜੰਡਾਂਵਾਲਾ ਵਿੰੰਝੂ ਤੋਂ ਜਗਸੀਰ ਸਿੰਘ ਸੀਰਾ ਅਤੇ ਕੋਠੇ ਬੁੱਧ ਸਿੰਘ ਵਾਲਾ ਤੋਂ ਸੁਖਵਿੰਦਰ ਕੌਰ ਪਹਿਲਾ ਹੀ ਜੇਤੂ ਐਲਾਨੇ ਜਾ ਚੁੱਕੇ ਹਨ। ਕਾਂਗਰਸੀਆ ਲਈ ਚੋਣਾਂ ਬਹੁਤਾ ਖ਼ੁਸ਼ੀਆਂ ਲੈ ਕੇ ਨਹੀਂ ਆਈਆਂ। ਕਿਉਂਕਿ ਨਤੀਜੇ ਰਲੇ-ਮਿਲੇ ਹੋਣ ਕਰਕੇ ਕਾਂਗਰਸ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਨਾ ਪੂਰੇ ਕੀਤੇ ਜਾਣ ਕਰਕੇ ਵਾਅਦਾ ਖ਼ਿਲਾਫ਼ੀ ਲੈ ਬੈਠੀ।ਅਕਾਲੀ ਭਾਜਪਾ ਸੱਤਾ ਦੇ ਦੌਰਾਨ ਇਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਨਹੀਂ ਮਿਲਿਆ ਸੀ, ਕਿਉਂਕਿ ਉਸ ਸਮੇਂ ਸੱਤਾਧਾਰੀ ਪਾਰਟੀ ਨੇ ਹੂੰਝਾਂ ਫੇਰ ਜਿੱਤ ਪ੍ਰਾਪਤ ਕੀਤੀ ਸੀ।
ਪੰਚਾਇਤੀ ਚੋਣਾਂ ਵਿਚ ਜੇਤੂ ਉਮੀਦਵਾਰਾਂ ਨੇ ਜਿੱਤ ਦੇ ਜਸ਼ਨ ਮਨਾਏ
ਸੀਂਗੋ ਮੰਡੀ, (ਲੱਕਵਿੰਦਰ ਸ਼ਰਮਾ)- ਖੇਤਰ ਵਿਚ ਪੰਚਾਇਤੀ ਚੋਣਾਂ ਦੇ ਨਤੀਜਿਆਂ ਵਿਚ ਜੇਤੂ ਉਮੀਦਵਾਰਾਂ ਨੇ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ ਉੱਥੇ ਕਈ ਪਿੰਡਾਂ ਵਿਚ ਕਾਂਗਰਸ ਦੇ ਥੰਮ੍ਹ ਸਮਝੇ ਜਾਂਦੇ ਆਗੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਬਹੁਤੇ ਪਿੰਡਾਂ ਵਿਚ ਚੋਣ ਨਤੀਜਿਆਂ ਵਿਚ ਗੋਲੇਵਾਲਾ ਤੋਂ ਮੇਜਰ ਸਿੰਘ , ਨਥੇਹਾ ਤੋਂ ਜਗਸੀਰ ਸਿੰਘ, ਲਹਿਰੀ ਤੋਂ ਗੁਰਮੀਤ ਸਿੰਘ ਮੀਤਾ, ਬਹਿਮਣ ਜੱਸਾ ਸਿੰਘ ਤੋਂ ਤਰਸੇਮ ਸਿੰਘ, ਗਾਟਵਾਲੀ ਤੋਂ ਬੇਅੰਤ ਕੌਰ, ਨੰਗਲਾ ਤੋਂ ਕਾਕਾ ਸਿੰਘ, ਮੈਨੂੰਆਣਾ ਤੋਂ ਮੰਦਰ ਸਿੰਘ, ਤੰਗਰਾਲੀ ਤੋਂ ਗੁਰਜੀਤ ਕੌਰ, ਗਹਿਲੇਵਾਲਾ ਤੋਂ ਜਸਕਰਨ ਸਿੰਘ ਜੱਸੂ, ਮਿਰਜੇਆਣਾ ਤੋਂ ਮਲਕੀਤ ਸਿੰਘ, ਭਾਗੀਵਾਂਦਰ ਤੋਂ ਬਲਕਰਨ ਸਿੰਘ, ਭਾਗੀਵਾਂਦਰ ਕਲਾਂ ਤੋਂ ਗੁਰਦਿਆਲ ਕੌਰ, ਕਲਾਲਵਾਲਾ ਤੋਂ ਗੁਰਮੇਲ ਸਿੰਘ ਜਿੰਮੀ, ਲੇਲੇਵਾਲਾ ਤੋਂ ਮੁਖ਼ਤਿਆਰ ਕੌਰ, ਲਾਲੇਆਣਾ ਤੋਂ ਗੁਰਮੇਲ ਸਿੰਘ, ਫੱਤਾਬਾਲੂ ਹਰਪ੍ਰੀਤ ਕੌਰ ਪਤਨੀ ਰਛਪਾਲ ਸਿੰਘ ਕਾਕਾ, ਨਸੀਬਪੁਰਾ ਤੋਂ ਨਿਰਮਲਾ ਦੇਵੀ ਪਤਨੀ ਰਾਮ ਕੁਮਾਰ ਠੇਕੇਦਾਰ, ਫ਼ਤਿਹਗੜ੍ਹ ਨੌਂ ਆਬਾਦ ਤੋਂ ਪਰਮਜੀਤ ਕੌਰ, ਸੇਖਪੁਰਾ ਤੋਂ ਕਿਰਨਜੀਤ ਕੌਰ, ਰਾਈਆ ਤੋਂ ਨਰਿੰਦਰ ਕੌਰ, ਕੌਰੇਆਣਾ ਦੀ ਮਾਤਾ ਜਸਮੇਲ ਕੌਰ, ਸੀਂਗੋ ਮੰਡੀ ਤੋਂ ਸੁਖਬੀਰ ਕੌਰ ਪਤਨੀ ਸਾਬਕਾ ਫ਼ੌਜੀ ਬੂਟਾ ਸਿੰਘ ਜੇਤੂ ਰਹੀ।
ਪਿੰਡਾਂ ਚ ਮਿਲਿਆ ਅਕਾਲੀ ਦਲ ਅਤੇ ਕਾਂਗਰਸ ਨੂੰ ਰਲਵਾ ਮਿਲਵਾ ਹੰਗਾਰਾ
ਮਹਿਮਾ ਸਰਜਾ, (ਰਾਮਜੀਤ ਸ਼ਰਮਾ)- ਪਿੰਡਾਂ ਵਿਚ ਪੰਚਾਇਤੀ ਚੋਣਾਂ ਇੱਕਾ ਦੁਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਸਮਾਪਤ ਹੋ ਗਈਆਂ ਹਨਵੋਟਰਾਂ ਵਿਚ ਸਵੇਰ ਤੋ ਵੋਟਾਂ ਪਾਉਣ ਲਈ ਪੂਰਾ ਜੋਸ਼ ਦੇਖਿਆ ਗਿਆਖੇਤਰ ਵਿਚ ਸ਼ਾਮ ਤੱਕ 87 ਫੀਸਦੀ ਵੋਟ ਪੋਲ ਹੋਈਸ਼ਾਮ ਨੂੰ ਆਏ ਨਤੀਜਿਆਂ ਵਿਚ ਅਕਾਲੀ ਦਲ ਅਤੇ ਕਾਂਗਰਸ ਨੂੰ ਰਲਵਾ ਮਿਲਵਾ  ਹੁੰਗਾਰਾ ਮਿਲਿਆਕੋਠੇ ਮਸੂਰ ਕੇ ਵਿਖੇ ਕਾਂਗਰਸ ਦੇ ਸਰਪੰਚੀ ਲਈ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਸਵਰਨ ਸਿੰਘ ਜੇਤੂ,ਕੋਠੇ ਇੰਦਰ ਸਿੰਘ ਵਾਲਾ ਵਿਖੇ ਗੋਲੋ ਕੌਰ ਪਤਨੀ ਮੱਖਣ ਸਿੰਘ ਜੇਤੂ ਕੋਠੇ ਸੰਧੂਆਂ ਵਾਲੇ ਅਕਾਲੀ ਦਲ ਮਨਪ੍ਰੀਤ ਕੌਰ ਪਤਨੀ ਕਾਰਜ ਸਿੰਘ ਜੇਤੂ ਮਹਿਮਾ ਸਰਕਾਰੀ ਦਵਿੰਦਰ ਕੌਰ ਪਤਨੀ ਦਰਸ਼ਨ ਸਿੰਘ ਜੇਤੂ ਮਹਿਮਾ ਭਗਵਾਨਾ ਕਾਂਗਰਸ ਦੇ ਕੁਲਵਿੰਦਰ ਕੌਰ ਪਤਨੀ ਮਹਿਕੀ ਬਰਾੜ ਜੇਤੂ ਲੱਖੀਜੰਗਲ ਤੋ ਅਕਾਲੀ ਦਲ ਦੇ ਚਰਨਜੀਤ ਕੌਰ ਪਤਨੀ ਬੇਅੰਤ ਸਿੰਘ ਜੇਤੂ ਅਬਲੂ ਤੋ ਅਕਾਲੀ ਦਲ ਦੇ ਨਿਰਮਲ ਸਿੰਘ ਭੱਟੀ ਜੇਤੂ ਨਾਥੀਆਣਾ ਤੋ ਅਕਾਲੀ ਦਲ ਦੇ ਭੋਲੋ ਕੌਰ ਪਤਨੀ ਨੈਬ ਸਿੰਘ ਜੇਤੂ ਕੋਠੇ ਨੱਥਾ ਸਿੰਘ ਤੋ ਅਕਾਲੀ ਦਲ ਦੇ ਹਰਜਿੰਦਰ ਕੌਰ ਪਤਨੀ ਸੁਖਦੇਵ ਸਿੰਘ ਜੇਤੂ ਰਹੇ ਇਸ ਤੋਂ ਇਲਾਵਾ ਕੋਠੇ ਲਾਲ ਸਿੰਘ ਵਾਲਾ ਵਿਖੇ ਕਾਂਗਰਸ ਦੇ ਸਰਪੰਚ ਪਰਗਟ ਸਿੰਘ ਜੇਤੂ ਰਹੇ ਅਤੇ ਸ਼ਾਮ ਸਮੇਂ ਵਿਰੋਧੀ ਧਿਰ ਵੱਲੋ ਹਾਰ ਦੀ ਬੌਖਲਾਹਟ ਵਿਚ ਆ ਕੇ ਪਰਗਟ ਸਿੰਘ ਦੇ ਸਮਰਥਕਾਂ 'ਤੇ ਇੱਟਾਂ ਨਾਲ ਹਮਲਾ ਕੀਤਾ ਗਿਆਜਿਸ ਵਿਚ ਪਰਗਟ ਸਿੰਘ ਦਾ ਇੱਕ ਸਮਰਥਕ ਜ਼ਖ਼ਮੀ ਹੋ ਗਿਆ ਜਿਸ ਨੂੰ ਬਠਿੰਡਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈਪਿੰਡ ਮਹਿਮਾ ਸਰਜਾ ਵਿਚ ਕੁਲਵਿੰਦਰ ਸਿੰਘ ਬਰਾੜ  ਕਾਂਗਰਸ ਦੇ ਜੇਤੂ ਰਹੇ
ਜਿੱਤ ਦਾ ਸਰਟੀਫ਼ਿਕੇਟ ਨਾ ਦੇਣ 'ਤੇ ਅਕਾਲੀ ਦਲ ਨੇ ਲਗਾਇਆ ਧਰਨਾ
ਮਹਿਰਾਜ, (ਸੁਖਪਾਲ ਮਹਿਰਾਜ)- ਕਸਬਾ ਮਹਿਰਾਜ ਦੇ ਕੋਠੇ ਮੱਲੂਆਣਾ ਵਿਖੇ ਅਕਾਲੀ ਉਮੀਦਵਾਰ ਤੇ ਕਾਂਗਰਸੀ ਉਮੀਦਵਾਰ ਦੀ ਫਸਵੀਂ ਟੱਕਰ ਦੌਰਾਨ ਸ਼ਾਮ ਤੱਕ ਵੋਟਾਂ ਅਮਨ ਸ਼ਾਂਤੀ ਨਾਲ ਭੁਗਤਣ ਉਪਰੰਤ ਗਿਣਤੀ ਮੌਕੇ ਨਤੀਜਾ ਰੋਕ ਲਿਆ ਗਿਆ। ਜਿਵੇਂ ਹੀ ਅਕਾਲੀ ਦਲ ਨੂੰ ਭਿਣਕ ਪਈ ਕਿ ਉਨ੍ਹਾਂ ਦੇ ਉਮੀਦਵਾਰ ਨੂੰ ਹੇਰਾ-ਫੇਰੀ ਨਾਲ ਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅਕਾਲੀ ਵਰਕਰਾਂ ਨੇ ਫਟਾਫਟ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਧਿਆਨ ਵਿਚ ਲਿਆਂਦਾ। ਉੱਧਰ ਪੁਲਿਸ ਪਾਰਟੀ ਵੀ ਵੱਡੇ ਪੱਧਰ 'ਤੇ ਪਹੁੰਚ ਗਈ ਤੇ ਜਿੱਥੇ ਅਕਾਲੀ ਸਰਪੰਚ ਉਮੀਦਵਾਰ ਗੁਰਲਾਲ ਸਿੰਘ ਨੇ 297 ਵੋਟਾਂ ਪ੍ਰਾਪਤ ਕਰਕੇ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ (274) ਨੂੰ 23 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਪਰ ਉਸ ਨੂੰ ਜਿੱਤ ਦਾ ਸਰਟੀਫਿਕੇਟ ਨਹੀਂ ਦਿੱਤਾ ਜਿਸ 'ਤੇ ਅਕਾਲੀ ਵਰਕਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਬਣਿਆ ਹੋਇਆ ਸੀ। ਅਖੀਰ ਅਕਾਲੀ ਦਲ ਦੀ ਮੰਗ ਅੱਗੇ ਝੁਕਦਿਆਂ ਅਕਾਲੀ ਦਲ ਦੇ ਉਮੀਦਵਾਰ ਗੁਰਲਾਲ ਸਿੰਘ ਨੂੰ ਜੇਤੂ ਸਰਟੀਫਿਕੇਟ ਜਾਰੀ ਕਰ ਦਿੱਤਾ ਤੇ ਉਸ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਘਰ ਛੱਡ ਆਏ। ਇਸੇ ਤਰ੍ਹਾਂ ਕੁਲ ਮਿਲਾਕੇ 88 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ, ਜਿਸ ਵਿਚ ਸਰਪੰਚੀ ਦੀ ਜਿੱਤ ਕੋਠੇ ਹਿੰਮਤਪੁਰਾ ਤੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਦਰ, ਕੋਠੇ ਗੁਰੂਸਰ ਤੋਂ ਕਾਂਗਰਸੀ ਉਮੀਦਵਾਰ ਸਰਬਜੀਤ ਕੌਰ, ਕੋਠੇ ਮਹਾਂ ਸਿੰਘ ਤੋਂ ਕਾਂਗਰਸੀ ਉਮੀਦਵਾਰ ਹਰਬੰਸ ਕੌਰ, ਮਹਿਰਾਜ ਖ਼ੁਰਦ ਤੋਂ ਕਾਂਗਰਸੀ ਉਮੀਦਵਾਰ ਹਰੀ ਸਿੰਘ ਮਿੱਠੂ ਦੀ ਝੋਲੀ ਪਈ।
ਪਿੰਡ ਭੁੱਚੋ ਕਲਾਂ ਤੋਂ ਡਾ. ਗਰਪ੍ਰੀਤ ਸਿੰਘ ਸਰਾਂ ਬਣੇ ਸਰਪੰਚ
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)- ਪਿੰਡ ਭੁੱਚੋ ਕਲਾਂ ਵਿਖੇ ਸਵੇਰੇ ਅੱਠ ਵਜੇ ਸ਼ੁਰੂ ਹੋਈ ਪੋਲਿੰਗ ਅਮਨ ਸ਼ਾਤੀ ਨਾਲ ਨੇਪਰੇ ਚੜ੍ਹ ਗਈ। ਪੋਲਿੰਗ ਸਵੇਰੇ ਅੱਠ ਵਜੇ ਸ਼ੁਰੂ ਹੋਈ ਅਤੇ ਦੁਪਹਿਰ 12 ਵਜੇ ਤੱਕ 40 ਪ੍ਰਤੀਸ਼ਤ ਵੋਟ ਭੁਗਤ ਚੁੱਕੀ ਸੀ। ਵੋਟਿੰਗ ਦਾ ਸਮਾਂ ਚਾਰ ਵਜੇ ਸਮਾਪਤ ਹੋਣ ਤੋਂ ਬਾਅਦ ਵੀ ਬੂਥਾਂ ਅੱਗੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਜੋ ਹਾਲੇ ਭੁਗਤਣੀਆਂ ਬਾਕੀ ਸਨ। ਵੋਟਾਂ ਭੁਗਤਣ ਤੋਂ ਅੱਧਾ ਘੰਟਾ ਬਾਅਦ ਗਿਣਤੀ ਸ਼ੁਰੂ ਹੋਈ ਜਿਸ ਦੌਰਾਨ ਸਰਪੰਚੀ ਦੇ ਉਮੀਦਵਾਰ ਡਾ ਗੁਰਪ੍ਰੀਤ ਸਿੰਘ ਸਰਾਂ ਨੇ ਆਪਣੀ ਵਿਰੋਧੀ ਉਮੀਦਵਾਰ ਸੋਨੀ ਕੌਰ ਨੂੰ 2979 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਵਾਰਡ ਨੰਬਰ ਇੱਕ ਤੋਂ ਹਰਬੰਸ ਸਿੰਘ ਫੌਜੀ ਜਿਸ ਨੇ ਬਿਨਾਂ ਕਿਸੇ ਨਸ਼ੇ ਅਤੇ ਪੈਸੇ ਵੰਡਣ ਤੋਂ ਆਪਣੇ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਆਪਣੀ ਚੋਣ ਮੁਹਿੰਮ ਚਲਾਈ ਜਿਸ ਦੀ ਬਦੌਲਤ ਆਪਣੇ ਵਿਰੋਧੀ ਸੁਰਿੰਦਰ ਕੁਮਾਰ ਨੂੰ 13 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ ਦੋ ਤੋਂ ਸੇਵਕ ਸਿੰਘ ਨੇ ਸਾਬਕਾ ਪੰਚ ਗੁਰਤੇਜ ਸਿੰਘ ਨੂੰ ਅਤੇ ਵਾਰਡ ਨੰਬਰ ਤਿੰਨ ਤੋਂ ਅਮਨਦੀਪ ਕੌਰ ਨੇ ਮਨਪ੍ਰੀਤ ਕੌਰ ਨੂੰ 147 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ ਚਾਰ ਤੋਂ ਮਲਕੀਤ ਕੌਰ ਨੇ ਸਾਬਕਾ ਪੰਚ ਠਾਣਾ ਸਿੰਘ ਨੂੰ 185 ਵੋਟਾਂ ਦੇ ਫਰਕ ਨਾਲ ਅਤੇ ਵਾਰਡ ਨੰਬਰ ਪੰਜ ਜਿਸ ਉੱਪਰ ਸਾਰੇ ਪਿੰਡ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ ਵਿੱਚੋਂ ਮਨਵੀਰ ਕੌਰ ਨੇ ਬਲਜੀਤ ਕੌਰ ਨੂੰ 87 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ ਛੇ ਤੋਂ ਜਸਪ੍ਰੀਤ ਕੌਰ ਨੇ ਕੁਲਵੰਤ ਕੌਰ ਨੂੰ 8 ਵੋਟਾਂ ਨਾਲ ਅਤੇ ਵਾਰਡ ਨੰਬਰ ਸੱਤ ਤੋਂ ਸੁਖਜੀਤ ਕੌਰ ਨੇ ਬੇਅੰਤ ਕੌਰ ਨੂੰ 165 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ ਅੱਠ ਤੇ ਪਹਿਲਾਂ ਹੀ ਪਰਿੰਦਰ ਸ਼ਰਮਾਂ ਦੇ ਨਾਮ 'ਤੇ ਸਹਿਮਤੀ ਹੋ ਚੁੱਕੀ ਹੈ। ਵਾਰਡ ਨੰਬਰ ਨੌ ਤੋਂ ਹਰਭਜਨ ਸਿੰਘ ਸ਼ੇਰਗਿੱਲ ਨੇ ਬਲਵੀਰ ਸਿੰਘ ਗੋਰਾ ਨੂੰ 58 ਵੋਟਾਂ ਦੇ ਫਰਕ ਨਾਲ ਅਤੇ ਵਾਰਡ ਨੰਬਰ ਗਿਆਰਾਂ ਤੋਂ ਅੰਗਰੇਜ ਸਿੰਘ ਭੁੱਲਰ ਨੇ ਜਗਜੀਤ ਸਿੰਘ ਢਿੱਲੋਂ ਨੂੰ 82 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰਬਰ 10 ਤੋਂ ਪੱਪਾ ਭੁੱਲਰ ਦੇ ਨਾਮ ਤੇ ਪਹਿਲਾਂ ਹੀ ਸਹਿਮਤੀ ਹੋ ਗਈ ਸੀ।
ਮੌੜ ਮੰਡੀ, (ਗੁਰਜੀਤ ਸਿੰਘ ਕਮਾਲੂ)- ਪੰਚਾਇਤੀ ਚੋਣਾਂ ਵਿਚ ਮੌੜ ਸਬ ਡਵੀਜ਼ਨ ਦੇ ਪਿੰਡ ਮਾਣਕਖਾਨਾ ਦੀ ਇਕ ਉੱਚ ਸਿੱਖਿਆ ਪ੍ਰਾਪਤ  ਸ਼ੈਸ਼ਨਦੀਪ ਕੌਰ ਨੇ ਨੌਜਵਾਨਾਂ ਲਈ ਰਾਜਨੀਤੀ ਵਿਚ ਪ੍ਰੇਰਨਾ ਬਣਦੇ ਹੋਏ ਪਿੰਡ ਦੀ ਸਰਪੰਚੀ ਦੀ ਚੋਣ ਜਿੱਤੀ ਹੈ। ਬੀ.ਐਸ.ਈ ਐਗਰੀਕਲਚਰ ਬਾਬਾ ਫ਼ਰੀਦ ਕਾਲਜ ਤੋਂ ਡਿਗਰੀ ਪ੍ਰਾਪਤ ਨੇ ਪਿੰਡ ਦੀ ਨੁਹਾਰ ਬਦਲਣ ਦੇ ਪਹਿਲ ਕਰਦਿਆਂ ਪਿੰਡ ਦੀ ਸਰਪੰਚੀ ਦੀ ਚੋਣ ਲੜਨ ਦਾ ਫ਼ੈਸਲਾ ਕੀਤਾ। ਸਰਪੰਚੀ ਲਈ ਹੋਈ ਇਸ ਚੋਣ ਵਿਚ ਮਾਣਕਖਾਨਾ ਪਿੰਡ ਦੀਆਂ ਕੁੱਲ 385 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿਚੋਂ ਸ਼ੈਸ਼ਨਦੀਪ ਕੌਰ ਨੂੰ 249 ਵੋਟਾਂ ਪਈਆਂ ਜਦਕਿ ਉਸ ਦੀ ਵਿਰੋਧੀ ਉਮੀਦਵਾਰ ਕਰਮਜੀਤ ਕੌਰ ਨੂੰ ਸਿਰਫ਼ 136 ਵੋਟਾਂ ਹੀ ਪਈਆਂ। ਇਸ ਤਰ੍ਹਾਂ ਨਾਲ ਸ਼ੈਸ਼ਨਦੀਪ ਕੌਰ 114 ਵੋਟਾਂ ਨਾਲ ਜੇਤੂ ਰਹੀ। ਜ਼ਿਕਰਯੋਗ ਹੈ ਕਿ ਸ਼ੈਸ਼ਨਦੀਪ ਕੌਰ ਦੀ ਵਿਰੋਧੀ ਉਮੀਦਵਾਰ ਨੂੰ ਪਿੰਡ ਦੇ ਸਾਬਕਾ ਸਰਪੰਚ ਦੀ ਵੀ ਹਮਾਇਤ ਹਾਸਲ ਸੀ। ਪਿਤਾ ਜਗਸੀਰ ਸਿੰਘ ਮਾਣਕਖਾਨਾ ਦੀ ਇਸ ਲਾਡਲੀ ਧੀ ਨੇ  ਦੱਸਦਿਆਂ ਕਿਹਾ ਕਿ ਉਸ ਦਾ ਇਹ ਸੁਪਨਾ ਹੈ ਕਿ ਉਸ ਦਾ ਪਿੰਡ ਮਾਣਕਖਾਨਾ ਇਲਾਕੇ ਦਾ ਸਭ ਤੋਂ ਮੋਹਰੀ ਪਿੰਡ ਬਣੇ ਜਿਸ ਲਈ ਉਹ ਦਿਨ ਰਾਤ ਇਕ ਕਰ ਦੇਵੇਗੀ।
ਰਾਮਾਂ ਮੰਡੀ, (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਗਾਟਵਾਲੀ ਤੋਂ ਸਰਪੰਚ ਦੀ ਆਜ਼ਾਦ ਉਮੀਦਵਾਰ ਬੇਅੰਤ ਕੌਰ ਪਤਨੀ ਮਣਕੂ ਗਾਟਵਾਲੀ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਨਵਜੋਤ ਸਿੰਘ ਗੁਣੀ ਨੂੰ 200 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਬੇਅੰਤ ਕੌਰ ਦੇ ਸਮਰਥਕਾਂ ਨੇ ਪਿੰਡ ਵਿਚ ਪਟਾਖੇ ਚਲਾ ਕੇ ਅਤੇ ਗੁਲਾਲ ਖੇਡ ਕੇ ਜਿੱਤ ਦੇ ਜਸ਼ਨ ਮਨਾਏ। ਸਰਪੰਚ ਜੇਤੂ ਉਮੀਦਵਾਰ ਬੇਅੰਤ ਕੌਰ ਨੇ ਸਰਪੰਚ ਬਿੱਟੂ ਜਗਾ, ਗੁਰਜੀਵਨ ਸਿੰਘ ਗਾਟਵਾਲੀ ਸਾਬਕਾ ਸਰਪੰਚ, ਹਰਪਾਲ ਸਿੰਘ ਗਾਟਵਾਲੀ, ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੇ ਮੈਨੂੰ ਪਿੰਡ ਗਾਟਵਾਲੀ ਦੀ ਸਰਪੰਚ ਚੁਣ ਕੇ ਮਾਣ ਬਖ਼ਸ਼ਿਆ ਹੈ, ਉਸ ਦੇ ਲਈ ਉਹ ਸਦਾ ਰਿਣੀ ਰਹਿਣਗੇ। ਸਰਪੰਚ ਬੇਅੰਤ ਕੌਰ ਨੇ ਕਿਹਾ ਕਿ ਜੋ ਉਨ੍ਹਾਂ ਨੇ ਵੋਟਰਾਂ ਨਾਲ ਵਾਅਦੇ ਕੀਤੇ ਹਨ ਸਾਰੇ ਪੂਰੇ ਕੀਤੇ ਜਾਣਗੇ। ਇਸ ਮੌਕੇ ਗੁਰਜੀਵਨ ਸਿੰਘ ਗਾਟਵਾਲੀ, ਹਰਪਾਲ ਸਿੰਘ ਗਾਟਵਾਲੀ, ਜੁਗਿੰਦਰ ਸਿੰਘ, ਬਿੱਟੂ ਸਿੰਘ ਜਗ੍ਹਾ, ਬਲਕਰਨ ਸਿੰਘ ਆਦਿ ਸਮਰਥਕ ਹਾਜ਼ਰ ਸਨ।
ਬਲਕਰਨ ਸਿੰਘ ਗਿੱਲ ਤੇ ਮਾਤਾ ਗੁਰਦਿਆਲ ਕੌਰ ਜੇਤੂ ਰਹੇ
ਭਾਗੀਵਾਂਦਰ, (ਮਹਿੰਦਰ ਸਿੰਘ ਰੂਪ)- ਸਥਾਨਕ ਪਿੰਡ ਭਾਗੀਵਾਂਦਰ ਦੀ (ਭਾਗੀਪੱਤੀ) ਤੋਂ ਸਰਪੰਚੀ ਦੀ ਚੋਣ 'ਚ ਬਲਕਰਨ ਸਿੰਘ ਗਿੱਲ ਤੇ ਭਾਗੀਵਾਂਦਰ ਕਲਾਂ (ਵਾਂਦਰਪੱਤੀ) ਤੋਂ ਮਾਤਾ ਗੁਰਦਿਆਲ ਕੌਰ ਜੇਤੂ ਰਹੇ। ਜਦਕਿ ਪਿੰਡ ਚੱਠੇਵਾਲਾ ਤੋਂ ਸਰਪੰਚੀ ਦੀ ਚੋਣ 'ਚ ਸੁਖਮੰਦਰ ਸਿੰਘ ਸੰਮੀ, ਪਿੰਡ ਬੰਗ੍ਹੇਰ ਚੜ੍ਹਤ ਸਿੰਘ ਤੋਂ ਮਨਜੀਤ ਕੌਰ ਧਰਮ ਪਤਨੀ ਜਗਰੂਪ ਸਿੰਘ, ਪਿੰਡ ਲੇਲੇਵਾਲਾ ਤੋਂ ਮੁਖ਼ਤਿਆਰ ਕੌਰ ਧਰਮ ਪਤਨੀ ਜੁਗਿੰਦਰ ਸਿੰਘ, ਪਿੰਡ ਭਗਵਾਨਪੁਰਾ ਤੋਂ ਬੀਬੀ ਬਲਵੀਰ ਕੌਰ ਧਰਮ ਪਤਨੀ ਜਸਪਾਲ ਸਿੰਘ, ਬੰਗ੍ਹੇਰ ਮੁਹੱਬਤ ਤੋਂ ਧਰਮ ਪਤਨੀ ਸ੍ਰੀ ਬਾਲਾ ਸਿੰਘ ਸਰਪੰਚੀ ਦੀ ਚੋਣ 'ਚ ਜੇਤੂ ਰਹੇ। ਇਸ ਤੋਂ ਇਲਾਵਾ ਪਿੰਡ ਭਾਗੀਵਾਂਦਰ (ਭਾਗੀਪੱਤੀ) ਦੇ ਵਾਰਡ ਨੰ. 6 ਤੋਂ ਪੰਚ ਦੀ ਚੋਣ 'ਚ ਬੀਬੀ ਬਲਜੀਤ ਕੌਰ (ਧਰਮ ਪਤਨੀ ਰੇਸ਼ਮ ਸਿੰਘ ਫ਼ੌਜੀ), ਭਾਗੀਵਾਂਦਰ ਕਲਾਂ (ਵਾਂਦਰਪੱਤੀ) ਦੇ ਵਾਰਡ ਨੰ. 4 ਤੋਂ ਗੀਤਾ ਰਾਣੀ (ਧਰਮ ਪਤਨੀ ਰਾਮਚੰਦ) ਜੇਤੂ ਰਹੇ।
ਸੰਗਤ ਬਲਾਕ ਵਿਚ ਕੁਲ 85.32 ਪ੍ਰਤੀਸ਼ਤ ਪੋਲਿੰਗ ਦਰਜ
ਸੰਗਤ ਮੰਡੀ, (ਸ਼ਾਮ ਸੁੰਦਰ ਜੋਸ਼ੀ)- ਸੰਗਤ ਬਲਾਕ ਵਿਚ ਵੋਟਾਂ ਅਮਨ-ਅਮਾਨ ਨਾਲ ਪੈ ਗਈਆਂ ਹਨ। ਕਿਸੇ ਪਾਸਿਓ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ। ਕੁਲ ਪੋਲਿੰਗ 85.32 ਪ੍ਰਤੀਸ਼ਤ ਦਰਜ਼ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਪੰਚਾਂ ਸਰਪੰਚਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਲਗਾਤਾਰ ਜਾਰੀ ਸਨ ਅਤੇ ਪਿੰਡਾਂ ਵਿਚ ਜੇਤੂ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਖ਼ੁਸ਼ੀ ਵਿਚ ਪਟਾਕੇ ਚਲਾ ਰਹੇ ਸਨ ਅਤੇ ਭੰਗੜੇ ਪਾ ਰਹੇ ਸਨ। ਸੰਗਤ ਦੇ ਬਲਾਕ ਦੇ ਵੱਡੇ ਪਿੰਡ ਪੱਕਾ ਕਲਾਂ ਵਿਖੇ ਕਾਂਗਰਸੀ ਆਗੂ ਅੰਗਰੇਜ਼ ਸਿੰਘ ਸੰਧੂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 1500 ਤੋਂ ਵੱਧ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਇਸ ਪਿੰਡ ਦੇ ਕੁੱਲ 6800 ਦੇ ਕਰੀਬ ਵੋਟਾਂ ਸਨ। ਜਿਨ੍ਹਾਂ ਵਿਚ 85 ਫ਼ੀਸਦੀ ਦੇ ਕਰੀਬ ਪੋਲ ਹੋਈਆਂ ਸਨ। ਇਸ ਮੌਕੇ ਅੰਗਰੇਜ਼ ਸੰਧੂ ਨਾਲ ਬਲਵਿੰਦਰ ਸਿੰਘ ਕਲੱਬ ਚੇਅਰਮੈਨ, ਦਵਿੰਦਰ ਸਿੰਘ ਸੰਧੂ, ਬਲਕਰਨ ਸਿੰਘ ਸਾਬਕਾ ਸਰਪੰਚ ਅਤੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਹਾਜ਼ਰ ਸਨ।
ਸੀਂਗੋ ਮੰਡੀ, (ਪ੍ਰਿੰਸ ਸੌਰਭ ਗਰਗ)-ਪਿੰਡ ਨਥੇਹਾ ਤੋਂ ਜਗਸੀਰ ਸਿੰਘ ਜੱਗਾ, ਪਿੰਡ ਗਾਟਵਾਲੀ ਤੋਂ ਬੇਅੰਤ ਕੌਰ ਪਤਨੀ ਮਨਦੀਪ ਸਿੰਘ, ਪਿੰਡ ਮਿਰਜੇਆਣਾ ਤੋਂ ਮਲਕੀਤ ਸਿੰਘ, ਪਿੰਡ ਗੋਲੇਵਾਲਾ ਤੋਂ ਮੇਜਰ ਸਿੰਘ, ਪਿੰਡ ਜੋਗੇਵਾਲਾ ਤੋਂ ਸੁਖਵਿੰਦਰ ਕੌਰ ਪਤਨੀ ਪਿਆਰਾ ਸਿੰਘ, ਪਿੰਡ ਨੰਗਲਾ ਤੋਂ ਕਾਕਾ ਸਿੰਘ, ਪਿੰਡ ਮਲਕਾਣਾ ਤੋਂ ਬਲਵਿੰਦਰ ਸਿੰਘ ਭੁੰਦੜ ਦੇ ਜੇਤੂ ਹੋਣ ਦੀਆਂ ਖ਼ਬਰਾਂ ਮਿਲੀਆਂ।
ਕੋਟਫੱਤਾ, (ਰਣਜੀਤ ਸਿੰਘ ਬੁੱਟਰ)-ਕੋਟਫੱਤਾ ਸਰਕਲ ਦੇ ਪਿੰਡ ਭਾਗੂ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅਤਿ ਨਜ਼ਦੀਕੀ ਮੇਜਰ ਸਿੰਘ ਰੋਮਾਣਾ 422 ਵੋਟਾਂ ਨਾਲ ਆਪਣੇ ਨਜ਼ਦੀਕੀ ਰਾਜਵਿੰਦਰ ਸਿੰਘ ਗਰੇਵਾਲ ਤੋਂ ਚੋਣ ਜਿੱਤ ਗਏ। ਕਟਾਰ ਸਿੰਘ ਵਾਲਾ ਰਿਜ਼ਰਵ ਤੋਂ ਹੇਮਰਾਜ ਆਪਣੇ ਨਿਕਟ ਵਿਰੋਧੀ ਗੁਰਮੇਲ ਸਿੰਘ ਤੋਂ 75 ਵੋਟਾਂ ਨਾਲ ਚੋਣ ਜਿੱਤ ਗਏ। ਭਾਵੇਂ ਇੱਥੋਂ ਦੇ 8 ਵਾਰਡਾਂ ਵਿਚ ਪੰਚ ਸਰਬਸੰਮਤੀ ਨਾਲ ਚੁਣੇ ਗਏ ਸਨ ਪਰ ਵਾਰਡ ਨੰ.7 ਵਿਚ ਚੋਣ ਦੌਰਾਨ ਸੁਖਦੇਵ ਸਿੰਘ ਚੋਣ ਜਿੱਤ ਗਏ। ਫੂਸ ਮੰਡੀ ਤੋਂ ਗੁਰਵਿੰਦਰ ਕੌਰ ਪਤਨੀ ਗੁਰਤੇਜ ਸਿੰਘ ਔਲਖ ਸਾਬਕਾ ਫ਼ੌਜੀ 150 ਤੋਂ ਵੱਧ ਵੋਟਾਂ ਨਾਲ ਚੋਣ ਜਿੱਤ ਗਏ।
ਬਲਾਕ ਭਗਤਾ ਭਾਈਕਾ ਦੇ ਪੰਚਾਇਤੀ ਚੋਣਾਂ ਦੇ ਨਤੀਜੇ
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ)-ਬਲਾਕ ਭਗਤਾ ਭਾਈਕਾ ਅਧੀਨ ਪੈਂਦੇ ਪਿੰਡਾਂ ਅੰਦਰ ਅੱਜ ਪੰਚਾਇਤੀ ਚੋਣਾਂ ਦੀ ਪੋਲਿੰਗ ਪੂਰਨ ਅਮਨ ਅਮਾਨ ਨਾਲ ਸਮਾਪਤ ਹੋ ਗਈ ਹੈ। ਪਿਛਲੀਆਂ ਬਲਾਕ ਸੰਮਤੀ ਚੋਣਾਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਭਾਵੇਂ ਲੋਕਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ ਪਰੰਤੂ ਪਿੰਡਾਂ ਅੰਦਰ ਕੋਈ ਵੀ ਅਣਸੁਖਾਂਵੀ ਘਟਨਾ ਵਾਪਰਨ ਤੋਂ ਬਚਾਅ ਰਿਹਾ। ਨਜ਼ਦੀਕੀ ਪਿੰਡ ਭੋਡੀਪੁਰਾ ਵਿਖੇ ਬਾਹਰਲੇ ਪਿੰਡਾਂ ਤੋਂ ਪਹੁੰਚੇ ਕੁਝ ਕਾਂਗਰਸੀ ਸਮਰਥਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਰਮੀ ਦਿਖਾ ਚਲਦੇ ਕੀਤਾ। ਬਲਾਕ ਦੇ ਪਿੰਡਾਂ ਅੰਦਰ ਅਮਨ ਸ਼ਾਂਤੀ ਬਣਾਈ ਰੱਖਣ ਲਈ ਸ ਸਵਰਨ ਸਿੰਘ ਐਸ ਪੀ (ਡੀ) ਬਠਿੰਡਾ ਵੱਲੋਂ ਦੌਰਾ ਕੀਤਾ ਗਿਆ। ਬਲਾਕ ਭਗਤਾ ਭਾਈਕਾ ਦੇ ਪਿੰਡਾਂ ਅੰਦਰ 80 ਫ਼ੀਸਦੀ ਦੇ ਕਰੀਬ ਵੋਟ ਪੋਲ ਹੋਈ ਹੈ। ਬਲਾਕ ਦੇ ਕਈ ਪਿੰਡਾਂ ਅੰਦਰ ਵਾਰ ਵਾਰ ਬਿਜਲੀ ਗੁਲ ਹੋਣ ਕਰਕੇ ਨਤੀਜਿਆਂ ਅੰਦਰ ਵਿਘਨ ਪੈਂਦਾ ਰਿਹਾ।  ਦੇਰ ਸ਼ਾਮ ਆਏ ਨਤੀਜਿਆਂ ਦੌਰਾਨ ਪਿੰਡ ਹਮੀਰਗੜ੍ਹ ਤੋਂ ਕਾਂਗਰਸ ਦੇ ਬੀਬੀ ਮਨਜੀਤ ਕੌਰ ਪਤਨੀ ਗੁਰਮੇਲ ਸਿੰਘ ਗੇਲੀ ਨੇ 1470 ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀ ਬੀਬੀ ਸੀਲਾ ਰਾਣੀ ਪਤਨੀ ਬਲਦੇਵ ਰਾਮ ਨੂੰ ਹਰਾਇਆ ਹੈ। ਪਿੰਡ ਸੁਰਜੀਤਪੁਰਾ ਤੋਂ ਕਿਰਨਦੀਪ ਕੌਰ ਆਪਣੀ ਵਿਰੋਧੀ ਗਗਨਦੀਪ ਕੌਰ ਨੂੰ 302 ਵੋਟਾਂ ਦੇ ਫ਼ਰਕ ਹਰਾ ਕੇ ਸਰਪੰਚ ਚੁਣੇ ਗਏ ਹਨ। ਪਿੰਡ ਦਿਆਲਪੁਰਾ ਮਿਰਜਾ ਤੋਂ ਕਾਂਗਰਸ ਦੇ ਕਰਮਜੀਤ ਕੌਰ ਪਤਨੀ ਇੰਦਰਜੀਤ ਸ਼ਰਮਾ ਨੇ 623 ਵੋਟਾਂ ਦੇ ਫ਼ਰਕ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਕਮਲਜੀਤ ਕੌਰ ਪਤਨੀ ਪਰਮਾ ਨੰਦ ਸ਼ਰਮਾ ਨੂੰ ਹਰਾਇਆ। ਪਿੰਡ ਰਾਮੂੰਵਾਲਾ ਤੋਂ ਕਾਂਗਰਸ ਦੇ ਜਸਵਿੰਦਰ ਸਿੰਘ ਭੋਲਾ ਨੇ 503 ਵੋਟਾਂ ਦੇ ਫ਼ਰਕ ਨਾਲ ਅਕਾਲੀ ਦਲ ਦੇ ਸੁਖਵਿੰਦਰ ਸਿੰਘ ਬਿੰਦਰ ਨੂੰ ਹਰਾਇਆ। ਪਿੰਡ ਬੁਰਜ ਥਰੋੜ ਤੋਂ ਚਮਕੌਰ ਸਿੰਘ ਕੌਰਾ ਨੇ 344 ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀ ਰੇਸ਼ਮ ਸਿੰਘ ਨੂੰ ਹਰਾਇਆ। ਪਿੰਡ ਆਕਲੀਆ ਤੋਂ ਲਖਵੀਰ ਸਿੰਘ ਲੱਖੀ ਨੇ 243 ਵੋਟਾਂ ਦੇ ਫ਼ਰਕ ਨਾਲ ਬੇਅੰਤ ਸਿੰਘ ਨੂੰ ਹਰਾਇਆ। ਪਿੰਡ ਬੁਰਜ ਲੱਧਾ ਸਿੰਘ ਵਾਲਾ ਤੋਂ ਕਰਮਜੀਤ ਕੌਰ ਨੇ ਬਿੰਦਰ ਕੌਰ ਨੂੰ ਹਰਾਇਆ।ਬਾਦਲ ਦੇ ਸਹੁਰੇ ਪਿੰਡ ਅਕਾਲੀ ਦਲ ਦੇ ਹਿੱਸੇ ਆਈ ਸਰਪੰਚੀ
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਾ ਪਿੰਡ ਚੱਕ ਫਤਹਿ ਸਿੰਘ ਵਾਲਾ ਦੇ ਲੋਕਾਂ ਨੇ ਅਕਾਲੀ ਦਲ ਦੀ ਲਾਜ ਰੱਖਦੇ ਹੋਏ ਇਕ ਵਾਰ ਫਿਰ ਸਰਪੰਚੀ ਦੀ ਜ਼ਿੰਮੇਵਾਰੀ ਅਕਾਲੀ ਦਲ ਨੂੰ ਸੌਂਪਦੇ ਹੋਏ ਅਕਾਲੀ ਦਲ ਦੇ ਐਮ.ਐਲ.ਏ. ਰਹੇ ਸਵਰਗੀ ਬਲਵੀਰ ਸਿੰਘ ਦੇ ਬੇਟੇ ਅਮਰਿੰਦਰ ਸਿੰਘ ਨੂੰ ਉਸ ਦੇ ਵਿਰੋਧੀ ਪੱਤਰਕਾਰ ਹਰਮੇਲ ਸਾਗਰ ਤੋਂ 150 ਵੋਟਾਂ ਦੇ ਫ਼ਰਕ ਨਾਲ ਜਿਤਾ ਕੇ ਪ੍ਰਕਾਸ਼ ਸਿੰਘ ਬਾਦਲ ਦਾ ਮਾਣ ਰੱਖਿਆ ਹੈ।
ਰਾਮਾਂ ਮੰਡੀ, (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਮਲਕਾਣਾ ਵਿਖੇ ਕਾਂਗਰਸ ਪਾਰਟੀ ਦੇ ਸਰਪੰਚ ਉਮੀਦਵਾਰ ਬਲਵਿੰਦਰ ਸਿੰਘ ਭੂੰਦੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਮਪਾਲ ਸਿੰਘ ਨੂੰ 26 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕਰਕੇ ਪਿੰਡ ਮਲਕਾਣਾ ਦੇ ਸਰਪੰਚ ਬਣੇ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਪਿੰਡ ਵਿਚ ਪਟਾਖੇ ਚਲਾ ਕੇ ਅਤੇ ਗੁਲਾਲ ਖੇਡ ਕੇ ਜਿੱਤ ਦੇ ਜਸ਼ਨ ਮਨਾਏ। ਇਸ ਮੌਕੇ ਸਰਪੰਚ ਗੁਰਸ਼ਰਨ ਸਿੰਘ ਲੱਧਾ ਜੱਜ਼ਲ, ਕੌਂਸਲਰ ਸਰਬਜੀਤ ਸਿੰਘ ਰਾਮਾਂ, ਮਨੋਜ ਕੁਮਾਰ ਸਿੰਗੋ, ਹਰਜੀਤ ਸਿੰਘ ਮਨਕਾਣਾ ਆਦਿ ਸਮਰਥਕਾਂ ਨੇ ਜਸ਼ਨ ਮਨਾ ਕੇ ਸਰਪੰਚ ਬਲਵਿੰਦਰ ਸਿੰਘ ਨੂੰ ਪਿੰਡ ਮਲਕਾਣਾ ਸਰਪੰਚ ਬਣਨ 'ਤੇ ਵਧਾਈ ਦਿੱਤੀ।
ਭਾਗੀਵਾਂਦਰ, (ਮਹਿੰਦਰ ਸਿੰਘ ਰੂਪ)- ਬਲਾਕ ਤਲਵੰਡੀ ਸਾਬੋ ਦੇ ਪਿੰਡ ਕੈਲੇਵਾਂਦਰ (ਨਸੀਬਪੁਰਾ) ਤੋਂ ਤਿਕੋਣੇ ਮੁਕਾਬਲੇ 'ਚ ਸਰਪੰਚੀ ਦੀ ਚੋਣ ਬੀਬੀ ਨਿਰਮਲਾ ਦੇਵੀ ਨੇ ਆਪਣੇ ਵਿਰੋਧੀ ਬੀਬੀ ਵੀਰਪਾਲ ਕੌਰ ਤੇ ਖੁਸ਼ਪ੍ਰੀਤ ਸ਼ਰਮਾ ਨੂੰ ਹਰਾ ਕੇ ਜਿੱਤ ਲਈ। ਇਸ ਤੋਂ ਇਲਾਵਾ ਪਿੰਡ ਜੋਧਪੁਰ ਪਾਖਰ ਤੋਂ ਸਰਪੰਚੀ ਦੀ ਚੋਣ 'ਚ ਬੀਬੀ ਸ਼ਿੰਦਰਪਾਲ ਕੌਰ (ਧਰਮ ਪਤਨੀ ਕਪੂਰ ਸਿੰਘ) ਨੇ ਆਪਣੇ ਨਿਕਟ ਵਿਰੋਧੀ ਬੀਬੀ ਸ਼ਿੰਦਰਪਾਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)- ਦਿਨ ਰਾਤ ਇਕ ਕਰਕੇ ਚੋਣ ਪ੍ਰਚਾਰ ਵਿਚ ਲੱਗੇ ਸਰਪੰਚੀ ਦੇ ਉਮੀਦਵਾਰਾਂ ਲਈ ਆਖ਼ਰਕਾਰ ਅੱਜ ਫ਼ੈਸਲੇ ਦੀ ਘੜੀ ਆ ਗਈ। ਕਈਆਂ ਦੇ ਘਰ ਢੋਲ 'ਤੇ ਭੰਗੜੇ ਪਾਏ ਜਾ ਰਹੇ ਸਨ ਅਤੇ ਕਈਆਂ ਦੇ ਘਰ ਉਦਾਸੀ ਦਾ ਆਲਮ ਸੀ। ਹੁਣ ਗੱਲ ਉਨ੍ਹਾਂ ਦੀ ਕਰਦੇ ਹਾਂ ਜਿਨ੍ਹਾਂ ਨੇ ਸਰਪੰਚੀ ਦੀ ਚੋਣ ਵਿਚ ਬਾਜ਼ੀ ਮਾਰੀ ਹੈ ਤੇ ਜਿਨ੍ਹਾਂ ਦੇ ਘਰ ਭੰਗੜੇ ਪੈ ਰਹੇ ਹਨ ਉਨ੍ਹਾਂ ਵਿਚ ਬੁਰਜ ਕਾਹਨ ਸਿੰਘ ਵਾਲਾ ਦੀ ਖ਼ੁਸ਼ਦੀਪ ਕੌਰ ਪਤਨੀ ਝੰਡਾ ਸਿੰਘ ਨੇ ਆਪਣੀ ਵਿਰੋਧੀ ਅਮਰਜੀਤ ਕੌਰ ਪਤਨੀ ਜਗਰੂਪ ਸਿੰਘ ਨੂੰ 236 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਾ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੀ ਸਰਪੰਚੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਆਈ। ਇਸ ਪਿੰਡ ਦੇ ਵਾਸੀਆਂ ਨੇ  ਸ਼੍ਰੋਮਣੀ ਅਕਾਲੀ ਦਲ ਨਾਲ ਆਪਣਾ ਪੁਰਾਣਾ ਨਾਤਾ ਕਾਇਮ ਰੱਖਦੇ ਹੋਏ ਸਾਬਕਾ ਐਮ ਐਲ ਏ ਰਹੇ ਸਵਰਗੀ ਬਲਵੀਰ ਸਿੰਘ ਦੇ ਬੇਟੇ ਅਮਰਿੰਦਰ ਸਿੰਘ ਨੂੰ ਉਸ ਦੇ ਵਿਰੋਧੀ ਪੱਤਰਕਾਰ ਹਰਮੇਲ ਸਿੰਘ ਸਾਗਰ ਨੂੰ 150 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਅਕਾਲੀ ਦਲ ਦੇ ਝੰਡੇ ਗੱਡੇ। ਭਾਈ ਹਰਜੋਗਿੰਦਰ ਨਗਰ ਤੋਂ ਬੀਬਾ ਪਰਮਜੀਤ ਕੌਰ ਪਤਨੀ ਗੁਰਦਾਸ ਸਿੰਘ ਨੇ ਆਪਣੀ ਵਿਰੋਧੀ ਮਨਜੀਤ ਕੌਰ ਨੂੰ 213 ਵੋਟਾਂ ਦੇ ਫ਼ਰਕ ਨਾਲ ਹਰਾਇਆ। ਬਾਬਾ ਸੱਗੂ ਸਿੰਘ ਨਗਰ ਜਿੱਥੇ ਪਹਿਲੀ ਵਾਰ ਪੰਚਾਇਤ ਬਣੀ ਹੈ ਵਿਖੇ ਸੁਖਵੀਰ ਕੌਰ ਨੇ ਆਪਣੀ ਵਿਰੋਧੀ ਗੁਰਮੇਲ ਕੌਰ ਨੂੰ 66 ਵੋਟਾਂ ਦੇ ਫ਼ਰਕ ਨਾਲ ਹਰਾਇਆ। ਪਿੰਡ ਲਹਿਰਾ ਬੇਗਾ ਵਿਖੇ ਰੁਪਿੰਦਰ ਕੌਰ ਪਤਨੀ ਜਗਤਾਰ ਸਿੰਘ ਨੇ ਆਪਣੀ ਵਿਰੋਧੀ ਸੰਦੀਪ ਕੌਰ ਨੂੰ 151 ਵੋਟਾਂ ਦੇ ਫ਼ਰਕ ਨਾਲ ਹਰਾਇਆ। ਚੱਕ ਬਖਤੂ ਤੋਂ ਅਮਰਜੀਤ ਕੌਰ ਪਤਨੀ ਚਤਿੰਨ ਸਿੰਘ ਨੇ ਆਪਣੀ ਵਿਰੋਧੀ ਸੁਖਵਿੰਦਰ ਕੌਰ ਪਤਨੀ ਸਰਬਜੀਤ ਸਿੰਘ ਨੂੰ 181 ਵੋਟਾਂ ਦੇ ਫ਼ਰਕ ਨਾਲ ਹਰਾਇਆ। ਪਿੰਡ ਚੱਕ ਰਾਮ ਸਿੰਘ ਵਾਲਾ ਵਿਖੇ ਸਰਬਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਗੁਰਮੇਲ ਸਿੰਘ ਨੂੰ ਹਰਾਇਆ। ਪਿੰਡ ਸੇਮਾ ਤੋਂ ਕਰਮਜੀਤ ਕੌਰ ਪਤਨੀ ਸੁਰਜੀਤ ਸਿੰਘ ਨੰਬਰਦਾਰ ਨੇ ਰਮਨਦੀਪ ਕੌਰ ਨੂੰ ਹਰਾਇਆ।
ਨਥਾਣਾ, (ਗੁਰਦਰਸ਼ਨ ਲੁੱਧੜ)- ਬਲਾਕ ਨਥਾਣਾ ਦੇ ਪਿੰਡਾਂ ਵਿਚ ਪੰਚਾਇਤਾਂ ਦੀਆਂ ਚੋਣਾਂ ਵਿਚ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਵੋਟਾਂ ਪੈਣ ਦਾ ਕੰਮ ਕੁਝ ਪਿੰਡਾਂ ਵਿਚ ਥੋੜ੍ਹੀ ਬਹੁਤੀ ਤਲਖ-ਕਲਾਮੀ ਨੂੰ ਛੱਡ ਕੇ ਅਮਨ-ਸ਼ਾਂਤੀ ਨਾਲ ਸਮਾਪਤ ਹੋਇਆ। ਸਵੇਰ ਤੋਂ ਲੈ ਕੇ ਦੁਪਹਿਰ ਤੱਕ ਲੋਕਾਂ ਨੇ ਲੰਮੀਆਂ ਕਤਾਰਾਂ ਵਿਚ ਖੜ ਕੇ ਵੋਟਾਂ ਪਾਈਆਂ ਅਤੇ ਪਿਛਲੇ ਪਹਿਰ ਪੋਲਿੰਗ ਬੂਥਾਂ 'ਤੇ ਵੋਟਾਂ ਪੈਣ ਦਾ ਕੰਮ ਠੀਕ ਰਫ਼ਤਾਰ ਨਾਲ ਨਿਪਟਿਆ। ਬਹੁਤੇ ਪਿੰਡਾਂ ਵਿਚ ਪੋਲ ਪ੍ਰਤੀਸ਼ਤਤਾ 80-90 ਫ਼ੀਸਦੀ ਤੱਕ ਰਹੀ। ਦੇਰ ਸ਼ਾਮ ਆਏ ਨਤੀਜਿਆਂ ਮੁਤਾਬਿਕ ਪਿੰਡ ਬਾਠ ਵਿਖੇ ਕੁਲਵਿੰਦਰ ਸਿੰਘ ਨੇ ਸਰਪੰਚੀ ਦੀ ਚੋਣ ਜਿੱਤ ਲਈ ਹੈ। ਪਿੰਡ ਢੇਲਵਾਂ ਤੋਂ ਬੂਟਾ ਸਿੰਘ ਨੇ ਰਿੰਪਜੀਤ ਸਿੰਘ ਨੂੰ ਥੋੜੇ ਫ਼ਰਕ ਨਾਲ ਹਰਾ ਕੇ ਸਰਪੰਚੀ ਦੇ ਉਮੀਦਵਾਰ ਵਜੋਂ ਚੋਣ ਜਿੱਤੀ ਹੈ। ਉਕਤ ਦੋਵਾਂ ਉਮੀਦਵਾਰਾਂ ਦਾ ਸਬੰਧ ਕਾਂਗਰਸ ਪਾਰਟੀ ਨਾਲ ਹੈ। ਪਿੰਡ ਗਿੱਦੜ ਤੋਂ ਸਰਪੰਚੀ ਦੀ ਮਹਿਲਾ ਉਮੀਦਵਾਰ ਰਿਹਾਨਾ ਚੋਣ ਜਿੱਤਣ ਵਿਚ ਸਫਲ ਰਹੀ ਹੈ। ਪਿੰਡ ਹਰਰੰਗਪੁਰਾ ਤੋਂ ਨਮਤੇਜ ਸਿੰਘ ਸਰਪੰਚੀ ਦੀ ਚੋਣ ਜਿੱਤਣ ਵਿਚ ਸਫਲ ਹੋਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਜਸਕਰਨ ਸਿੰਘ ਨੂੰ ਹਰਾਇਆ ਹੈ। ਪਿੰਡ ਪੂਹਲੀ ਤੋਂ ਯੂਥ ਕਾਂਗਰਸੀ ਆਗੂ ਚਮਕੌਰ ਸਿੰਘ ਸਰਪੰਚੀ ਦੀ ਚੋਣ ਜਿੱਤੇ ਹਨ। ਕਲਿਆਣ ਸੁੱਖਾ ਤੋਂ ਕੁਲਵਿੰਦਰ ਸਿੰਘ ਨੇ ਆਪਣੇ ਨੇੜਲੇ ਵਿਰੋਧੀ ਜਗਰਾਜ ਸਿੰਘ ਨੂੰ ਹਰਾਇਆ ਹੈ। ਪਿੰਡ ਕਲਿਆਣ ਸੱਦਾ ਤੋਂ ਸਭ ਤੋਂ ਛੋਟੀ ਉਮਰ ਦੇ ਨੌਜਵਾਨ ਅਮਰਿੰਦਰ ਸਿੰਘ ਸਰਪੰਚ ਚੁਣੇ ਗਏ ਹਨ। ਪਿੰਡ ਨਾਥਪੁਰਾ ਵਿਖੇ ਸਰਪੰਚੀ ਦੀ ਚੋਣ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਦੀ ਪਤਨੀ ਸਿੰਬਲਦੀਪ ਕੌਰ ਜਿੱਤ ਪ੍ਰਾਪਤ ਕਰ ਚੁੱਕੇ ਹਨ।
ਬਹਾਦਰ ਸਿੰਘ ਬਾਂਡੀ ਗਰੇਵਾਲ ਬਣੇ ਪਿੰਡ ਬਾਂਡੀ ਦੇ ਸਰਪੰਚ
ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਜ਼ਿਲ੍ਹੇ ਵਿਚ ਸੰਪੰਨ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਬਹੁਤ ਹੀ ਰੋਚਕ ਨਤੀਜੇ ਵੇਖਣ ਨੂੰ ਮਿਲੇ । ਬਠਿੰਡਾ ਜ਼ਿਲ੍ਹੇ ਦੇ ਬਲਾਕ ਸੰਗਤ ਦੇ ਪ੍ਰਸਿੱਧ ਪਿੰਡ ਬਾਡੀ ਵਿਖੇ ਵੀ ਅਜਿਹਾ ਹੀ ਰੋਚਕ ਮੁਕਾਬਲਾ ਵੇਖਣ ਨੂੰ ਮਿਲਿਆ ਜਿਥੇ ਸਰਪੰਚੀ ਲਈ ਗਰੇਵਾਲ ਪਰਿਵਾਰ ਨਾਲ ਸਬੰਧਿਤ ਦੋ ਉਮੀਦਵਾਰ ਬਹਾਦਰ ਸਿੰਘ ਗਰੇਵਾਲ ਬਾਂਡੀ ਅਤੇ ਰਘਬੀਰ ਸਿੰਘ ਗਰੇਵਾਲ ਦਰਮਿਆਨ ਹੀ ਸਿੱਧਾ ਮੁਕਾਬਲਾ ਸੀ ਇਸ ਦੇ ਨਾਲ ਇਹ ਵੀ ਦੱਸਣਯੋਗ ਹੈ ਕਿ ਬਹਾਦਰ ਸਿੰਘ ਗਰੇਵਾਲ ਸੀਮਨ ਸਾਧਨਾਂ ਵਾਲੇ ਸਧਾਰਨ ਪਰਿਵਾਰ ਅਤੇ ਰਘਬੀਰ ਸਿੰਘ ਗਰੇਵਾਲ ਸਾਧਨ ਸੰਪੰਨ ਪਰਿਵਾਰ ਨਾਲ ਸੰਬੰਧਿਤ ਹਨ ਜਿਨ੍ਹਾਂ ਦਾ ਸਪੁੱਤਰ  ਵੀ ਵਿਧਾਇਕ ਦੀ ਚੋਣ ਲੜਨ ਲਈ ਲੰਘੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਕਾਫ਼ੀ ਸਰਗਰਮ ਰਿਹਾ ਹੈ। ਇਨ੍ਹਾਂ ਚੋਣਾ ਵਿਚ ਬਹਾਦਰ ਸਿੰਘ ਬਾਡੀ ਗਰੇਵਾਲ ਨੂੰ 1832 ਵੋਟਾਂ ਅਤੇ ਰਘਬੀਰ ਸਿੰਘ ਗਰੇਵਾਲ ਨੂੰ 805 ਵੋਟਾਂ ਹੀ ਹਾਸਲ ਹੋ ਸਕੀਆਂ । ਇਨ੍ਹਾਂ ਨਤੀਜਿਆਂ ਵਿਚ ਬਹਾਦਰ ਸਿੰਘ ਬਾਂਡੀ 1027 ਵੋਟਾਂ ਦੇ ਵੱਡੇ ਅੰਤਰ ਨਾਲ ਪਿੰਡ ਦੇ ਸਰਪੰਚ ਬਣੇ। ਜ਼ਿਕਰਯੋਗ ਹੈ ਕਿ ਸ: ਬਹਾਦਰ ਸਿੰਘ ਬਾਂਡੀ ਹਲਕਾ ਲੰਬੀ ਦੇ ਉਘੇ ਕਾਂਗਰਸੀ ਰਾਜਨੇਤਾ  ਸ: ਮਹੇਸ਼ਇੰਦਰ ਸਿੰਘ ਬਾਦਲ ਦੇ ਨਜ਼ਦੀਕੀਆਂ ਵਿਚੋਂ ਇਕ ਹਨ। ਇਸ ਮੌਕੇ ਉਨ੍ਹਾਂ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ, ਸੀਨੀਅਰ ਆਗੂ ਜਵਾਹਰ ਸਿੰਘ ਨੰਦਗੜ੍ਹ ਤੋਂ ਇਲਾਵਾ ਸਮੁੱਚੇ ਪਿੰਡ ਬਾਡੀ ਨਿਵਾਸੀਆਂ  ਸਮਰਥਕ ਮੋਦਨ ਸਿੰਘ ਮਾਨ, ਕੰਵਲਦੀਪ ਸਿੰਘ ਲਵਲੀ ਮਾਨ, ਟੀਨਾ ਬਰਾੜ ਅਤੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਪਿੰਡ ਬਾਡੀ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ।
ਪਿੰਡਾਂ ਵਾਲਿਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚੁਣੇ ਆਪਣੇ ਨੁਮਾਇੰਦੇ
ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ)- ਅੱਜ ਸੰਪੰਨ ਹੋਈਆਂ ਪੰਚਾਇਤੀ ਚੋਣਾਂ ਵਿਚ ਬਲਾਕ ਤਲਵੰਡੀ ਸਾਬੋ ਵਿਚੋਂ ਜਿੱਤੇ ਜ਼ਿਆਦਾਤਰ ਉਮੀਦਵਾਰਾਂ ਨੂੰ ਕਾਂਗਰਸ ਪੱਖੀ ਦੱਸਿਆ ਜਾ ਰਿਹਾ ਹੈ ਜਦੋਂਕਿ ਪਾਰਟੀਬਾਜ਼ੀ ਤੋਂ ਉੱਪਰ ਉੱਠਦਿਆਂ ਪਿੰਡਾਂ ਦੇ ਲੋਕਾਂ ਨੇ ਭਾਈਚਾਰਕ ਸਾਂਝ ਬਰਕਰਾਰ ਰੱਖਦਿਆਂ ਆਪਣੇ ਨੁਮਾਇੰਦੇ ਚੁਣੇ। ਦੇਰ ਸ਼ਾਮ ਤੱਕ ਮਿਲੇ ਨਤੀਜਿਆਂ ਮੁਤਾਬਿਕ ਪਿੰਡ ਨਸੀਬਪੁਰਾ ਤੋਂ ਬੀਬੀ ਨਿਰਮਲਾ ਦੇਵੀ, ਜਗਾ ਰਾਮ ਤੀਰਥ ਤੋਂ ਜੱਸਾ ਸਿੰਘ, ਪਿੰਡ ਜਗਾ ਰਾਮ ਤੀਰਥ ਕਲਾਂ ਤੋਂ ਜਗਸੀਰ ਸਿੰਘ ਜੱਗੂ, ਸ਼ੇਖਪੁਰਾ ਤੋਂ ਕਿਰਨਜੀਤ ਕੌਰ, ਭਾਗੀਵਾਂਦਰ ਤੋਂ ਬਲਕਰਨ ਸਿੰਘ ਗਿੱਲ, ਭਾਗੀਵਾਂਦਰ ਕਲਾਂ ਤੋਂ ਗੁਰਦਿਆਲ ਕੌਰ, ਪਿੰਡ ਲੇਲੇਵਾਲਾ ਤੋਂ ਮੁਖ਼ਤਿਆਰ ਕੌਰ, ਭਗਵਾਨਪੁਰਾ ਤੋਂ ਬਲਵੀਰ ਕੌਰ, ਤੰਗਰਾਲੀ ਤੋਂ ਗੁਰਜੀਤ ਕੌਰ, ਤਿਉਣਾ ਤੋਂ ਰਾਜਵਿੰਦਰ ਸਿੰਘ, ਜੋਗੇਵਾਲਾ ਤੋਂ ਸੁਖਵਿੰਦਰ ਕੌਰ ਪਤਨੀ ਪਿਆਰਾ ਸਿੰਘ ਜੇਤੂ ਐਲਾਨੇ ਗਏ ਹਨ ਜਦੋਂਕਿ ਪਿੰਡ ਗੁਰੂਸਰ ਤੋਂ ਠੇਕੇਦਾਰ ਗੁਰਜੀਤ ਸਿੰਘ, ਜੱਜਲ ਤੋਂ ਗੁਰਸ਼ਰਨ ਸਿੰਘ ਲੱਧਾ, ਜੰਬਰ ਬਸਤੀ ਤੋਂ ਜੱਗਾ ਸਿੰਘ ਨੂੰ ਪਹਿਲਾਂ ਹੀ ਸਰਬਸੰਮਤੀ ਨਾਲ ਜੇਤੂ ਐਲਾਨ ਦਿੱਤਾ ਗਿਆ ਸੀ। ਐਲਾਨੇ ਨਤੀਜਿਆਂ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਅਧਿਕਾਰਤ ਪੁਸ਼ਟੀ 31 ਦਸੰਬਰ ਨੂੰ ਚੋਣ ਅਧਿਕਾਰੀ ਕਮ ਐੱਸ.ਡੀ.ਐੱਮ ਤਲਵੰਡੀ ਸਾਬੋ ਵੱਲੋਂ ਕੀਤੇ ਜਾਣ ਦੀ ਉਮੀਦ ਹੈ। ਉੱਧਰ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ।
ਗੋਨਿਆਣਾ ਬਲਾਕ ਦੇ ਸਮੂਹ ਪਿੰਡਾਂ ਵਿਚ ਪੰਚਾਇਤਾਂ ਦੀਆਂ 80 ਫ਼ੀਸਦੀ ਵੋਟਾਂ ਪਈਆਂ
ਗੋਨਿਆਣਾ, (ਲਛਮਣ ਦਾਸ ਗਰਗ/ਮਨਦੀਪ ਸਿੰਘ ਮੱਕੜ/ਬਰਾੜ ਆਰ.ਸਿੰਘ)- ਸੂਬੇ ਵਿਚ ਪਈਆਂ ਅੱਜ ਪੰਚਾਇਤੀ ਵੋਟਾਂ ਦੇ ਤਹਿਤ ਗੋਨਿਆਣਾ ਬਲਾਕ ਦੇ ਸਮੂਹ ਪਿੰਡਾਂ ਵਿਚ ਪੰਚੀ ਅਤੇ ਸਰਪੰਚੀਆਂ ਦੀਆਂ ਵੋਟਾਂ ਪਵਾਉਣ ਦਾ ਕੰਮ ਬਿਨਾਂ ਕਿਸੇ ਲੜਾਈ ਝਗੜੇ ਤੋਂ ਸਮਾਪਤ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬਲਾਕ ਦੇ ਸਾਰੇ ਪਿੰਡਾਂ ਵਿਚ ਸਵੇਰੇ 8:00 ਵਜੇਂ ਤੋਂ ਵੋਟਾਂ ਪਵਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ, ਜੋ ਸਾਮ ਤੱਕ 80 ਫ਼ੀਸਦੀ ਤੱਕ ਪਈਆਂ। ਚੋਣ ਅਮਲੇ ਵੱਲੋ ਸ਼ਾਮ 4:00 ਵਜੇ ਤੱਕ ਵੋਟਰਾਂ ਨੂੰ ਪੁਲਿਸ ਸਟੇਸ਼ਨ ਅੰਦਰ ਦਾਖਲ ਕਰ ਲਿਆ ਸੀ ਅਤੇ ਕੁਝ ਸਮੇਂ ਤੱਕ ਉਨ੍ਹਾਂ ਵੋਟਰਾਂ ਦੀ ਵੋਟਾਂ ਭੁਗਤਾ ਦਿੱਤੀਆਂ ਗਈਆਂ। ਪੁਲਿਸ ਅਮਲੇ ਅਨੁਸਾਰ ਬਲਾਕ ਦੇ 6 ਪਿੰਡ ਮਹਿਮਾ ਸਰਜਾ, ਦਾਨ ਸਿੰਘ ਵਾਲਾ, ਭੋਖੜਾ, ਬਲਾਹੜ ਵਿੰਝੂ, ਹਰਰਾਏਪੁਰ, ਜੀਦਾ ਅਤਿ ਸੰਵੇਦਨਸ਼ੀਲ ਘੋਸਿਤ ਕੀਤੇ ਗਏ ਸਨ, ਪਰ ਪੁਲਿਸ ਦੀ ਚੌਕਸੀ ਕਾਰਨ ਕਿਸੇ ਵੀ ਪਿੰਡ ਵਿਚ ਕੋਈ ਵੀ ਗੜਬੜ ਨਹੀਂ ਹੋਈ, ਪਰ ਪਿੰਡ ਖ਼ਿਆਲੀ ਵਾਲਾ ਵਿਖੇ ਸਵੇਰ ਸਮੇਂ ਦੋਨੋਂ ਪਾਸਿਉਂ ਸਰਪੰਚੀ ਦੇ ਉਮੀਦਵਾਰਾਂ ਦੇ ਦੋ ਸਮਰਥਕਾਂ ਦੀ ਆਪਸੀ ਤੂੰ-ਤੂੰ, ਮੈਂ-ਮੈਂ ਹੋ ਜਾਣ ਤੋਂ ਬਾਅਦ ਤਕਰਾਰਬਾਜ਼ੀ ਇੱਟਾਂ ਦੀ ਵਛਾੜ ਤੱਕ ਵੀ ਪਹੁੰਚ ਗਈ ਸੀ, ਪਰ ਪਿੰਡ ਵਾਸੀਆਂ ਨੇ ਹਟਾ ਦਿੱਤੇ। ਕੁਝ ਪਿੰਡਾਂ ਵਿਚ ਵੋਟਾਂ ਪਵਾਉਣ ਦਾ ਕੰਮ ਸਵੇਰ ਸਮੇਂ ਤੋਂ ਹੀ ਤੇਜ਼ੀ ਵਿਚ ਦੇਖਿਆ ਗਿਆ ਅਤੇ ਕਈ ਪਿੰਡਾਂ ਵਿਚ ਵੋਟਰਾਂ ਦੀ ਚਾਲ ਢਿੱਲੀ ਦੇਕਣ ਨੂੰ ਮਿਲੀ। ਪਿੰਡ ਗੋਨਿਆਣਾ ਕਲਾਂ ਵਿਚ 90 ਫ਼ੀਸਦੀ ਵੋਟਰਾਂ ਨੇ ਆਪਣੇ-ਆਪਣੇ ਚਹੇਤੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ। ਪਿੰਡਾਂ ਵਿਚ ਵਿਆਹ ਵਰਗਾ ਮਾਹੌਲ ਸੀ। ਵੋਟਰ ਚਾਈਂ-ਚਾਈਂ ਆਪਣੇ ਚਹੇਤੇ ਉਮੀਦਵਾਰ ਨੂੰ ਵੋਟਾਂ ਪਾ ਕੇ ਆ ਰਹੇ ਸਨ। ਜ਼ਿਲ੍ਹਾ ਚੋਣ ਕਮਿਸ਼ਨ ਵਲੋਂ ਇਨ੍ਹਾਂ ਵੋਟਾਂ ਨੂੰ ਨਪੇਰੇ ਚਾੜ੍ਹਨ ਲਈ ਚੋਣ ਅਮਲੇ ਸਮੇਤ ਪੁਲਿਸ ਦੇ 700 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਸਨ।
ਚਾਉਕੇ ਖੇਤਰ ਦੇ ਪਿੰਡਾਂ 'ਚ ਪੰਚਾਇਤੀ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ
ਚਾਉਕੇ, (ਮਨਜੀਤ ਸਿੰਘ ਘੜੈਲੀ)- ਚਾਉਕੇ ਖੇਤਰ ਦੇ ਪਿੰਡਾਂ 'ਚ ਅੱਜ ਪੰਚਾਇਤੀ ਚੋਣਾਂ ਇੱਕਾ-ਦੁੱਕਾ ਮਾਮੂਲੀ ਝਗੜਿਆਂ ਨੂੰ ਛੱਡ ਕੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ। ਜਿਉਂ ਹੀ ਦੇਰ ਸ਼ਾਮ ਪੰਚਾਇਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਜਿੱਤ ਦੇ ਜਸ਼ਨ ਮਨਾਏ ਅਤੇ ਢੋਲ, ਧਮੱਕੇ ਦੀ ਗੂੰਜ ਨਾਲ ਗੁਲਾਲ ਖੇਡਿਆ। ਵੱਖ-ਵੱਖ ਪਿੰਡਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਚੋਟੀਆਂ 'ਚ ਸਰਪੰਚੀ ਚੋਣ ਵਿਚ ਉਮੀਦਵਾਰ ਮੇਜਰ ਸਿੰਘ ਕਰੀਬ 256 ਵੋਟਾਂ ਨਾਲ ਜੇਤੂ ਰਹੇ। ਪਿੰਡ ਘੜੈਲੀ 'ਚ ਸਰਪੰਚੀ ਚੋਣ ਲਈ ਉਮੀਦਵਾਰ ਸੁਖਪ੍ਰੀਤ ਕੌਰ ਪਤਨੀ ਸੁਖਰਾਜ ਸਿੰਘ ਕਰੀਬ 277 ਵੋਟਾਂ ਨਾਲ ਜੇਤੂ ਰਹੇ। ਪਿੰਡ ਜੈਦ ਵਿਖੇ ਸਰਪੰਚੀ ਚੋਣ ਲਈ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਜੈਦ ਕਰੀਬ 294 ਵੋਟਾਂ ਨਾਲ ਜੇਤੂ ਰਹੇ। ਪਿੰਡ ਕਰਾੜਵਾਲਾ ਵਿਖੇ ਸਰਪੰਚੀ ਚੋਣ ਲਈ ਉਮੀਦਵਾਰ ਅਵਤਾਰ ਸਿੰਘ ਕਰੀਬ 575 ਵੋਟਾਂ ਨਾਲ ਜੇਤੂ ਰਹੇ। ਪਿੰਡ ਪਿੱਥੋ ਵਿਖੇ ਸਰਪੰਚੀ ਚੋਣ ਲਈ ਉਮੀਦਵਾਰ ਕੁਲਵੰਤ ਸਿੰਘ ਮੱਖਣ ਸੇਖੋਂ ਜੇਤੂ ਰਹੇ। ਪਿੰਡ ਜਿਉਂਦ ਵਿਖੇ ਸਰਪੰਚੀ ਚੋਣ 'ਚ ਗੁਰਦੀਪ ਸਿੰਘ ਜਿਉਂਦ ਜੇਤੂ ਰਹੇ, ਪਿੰਡ ਜੇਠੂਕੇ ਵਿਖੇ ਸਰਪੰਚੀ ਚੋਣ ਲਈ ਉਮੀਦਵਾਰ ਸੁਖਦੇਵ ਸਿੰਘ ਸੁੱਖਾ ਜੇਤੂ ਰਹੇ। ਸਰਪੰਚੀ ਚੋਣਾਂ ਵਿਚ ਜੇਤੂ ਰਹੇ ਉਕਤ ਉਮੀਦਵਾਰਾਂ ਦੀ ਜਿੱਤ ਦੀ ਖ਼ਬਰ ਜਿਉਂ ਹੀ ਉਨ੍ਹਾਂ ਦੇ ਸਮਰਥਕਾਂ ਤੱਕ ਪੁੱਜੀ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਢੱਲ-ਧਮੱਕੇ ਨਾਲ ਜਿੱਤ ਦੇ ਜਸ਼ਨ ਮਨਾਏ।
ਬਲਾਕ ਭਗਤਾ ਦੇ ਅੱਧੀ ਦਰਜ਼ਨ ਪਿੰਡਾਂ 'ਚ ਨਹੀ ਪਈਆਂ ਵੋਟਾਂ
ਭਾਈਰੂਪਾ, (ਵਰਿੰਦਰ ਲੱਕੀ) ਸਥਾਨਕ ਕਸਬੇ ਦੇ ਨੇੜਲੇ ਤੇ ਬਲਾਕ ਭਗਤਾ ਹੇਠ ਆਉਂਦੇ ਪਿੰਡ ਦਿਆਲਪੁਰਾ ਭਾਈਕਾ, ਕਾਂਗੜ, ਗੋਂਸਪੁਰਾ, ਸਲਾਬਤਪੁਰਾ , ਰਾਜਗੜ੍ਹ ਤੇ ਆਦਮਪੁਰਾ ਵਿਖੇ ਵੋਟਿੰਗ ਨਹੀਂ ਹੋਈ ਤੇ ਇਥੇ ਪਹਿਲਾਂ ਹੀ ਸਰਪੰਚ ਸਰਬਸੰਮਤੀ ਜਾਂ ਬਿਨ ਮੁਕਾਬਲੇ ਜੇਤੂ ਹੋ ਚੁੱਕੇ ਹਨ।ਮਿਲੀ ਜਾਣਕਾਰੀ ਅਨੁਸਾਰ ਪਿੰਡ ਦਿਆਲਪੁਰਾ ਭਾਈਕਾ ਤੋਂ ਕਾਂਗਰਸ ਦੇ ਸੁਖਪਾਲ ਸਿੰਘ ਕਾਲਾ ਦਿਆਲਪੁਰਾ, ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪਿੰਡ ਤੋਂ ਕਾਂਗਰਸ ਦੇ ਗੁਰਪ੍ਰਤਾਪ ਸਿੰਘ (ਨੀਲੂ) ਸਰਪੰਚ, ਪਿੰਡ ਸਲਾਬਤਪੁਰਾ ਤੋਂ ਕਾਂਗਰਸ ਦੇ ਬੇਅੰਤ ਸਿੰਘ ਧਾਲੀਵਾਲ, ਪਿੰਡ ਆਦਮਪੁਰਾ ਤੋਂ ਕਾਂਗਰਸ ਦੇ ਗੋਬਿੰਦ ਸਿੰਘ, ਪਿੰਡ ਰਾਜਗੜ੍ਹ ਤੋਂ  ਕਾਂਗਰਸ ਦੇ ਗੁਰਚੇਤਨ ਸਿੰਘ ਜਦਕਿ ਗੋਂਸਪੁਰਾ ਤੋਂ ਬਲਜਿੰਦਰ ਕੌਰ ਪਤਨੀ ਸੁਖਦੇਵ ਸਿੰਘ  ਬਿਨ ਮੁਕਾਬਲੇ ਸਰਪੰਚੀ ਦੀ ਚੋਣ ਜਿੱਤ ਗਏ ਹਨ।

ਬਲਾਕ ਭਗਤਾ ਭਾਈਕਾ 'ਚ 3 ਸਰਬਸੰਮਤੀ ਨਾਲ ਅਤੇ 8 ਨਿਰਵਿਰੋਧ ਸਰਪੰਚ ਬਣੇ
ਭਗਤਾ ਭਾਈਕਾ, 30 ਦਸੰਬਰ (ਸੁਖਪਾਲ ਸਿੰਘ ਸੋਨੀ)-ਬਲਾਕ ਭਗਤਾ ਭਾਈਕਾ ਅਧੀਨ ਪੈਂਦੇ ਪਿੰਡ ਕੇਸਰ ਸਿੰਘ ਵਾਲਾ, ਨਵਾਂ ਕੇਸਰ ਸਿੰਘ ਵਾਲਾ ਅਤੇ ਸਿਰੀਏਵਾਲਾ ਵਿਖੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ, ਜਦਕਿ ਪਿੰਡ ਕਾਂਗੜ, ਦਿਆਲਪੁਰਾ ਭਾਈਕਾ, ਕੋਇਰ ਸਿੰਘ ਵਾਲਾ, ਨਿਓਰ, ਆਦਮਪੁਰਾ, ਸਲਾਬਤਪੁਰਾ, ਗੁਰਦਿੱਤ ਸਿੰਘ ਵਾਲਾ ਅਤੇ ਰਾਜਗੜ੍ਹ ਵਿਖੇ ਬਿਨਾਂ ਮੁਕਾਬਲੇ ਸਰਪੰਚ ਅਤੇ ਪੰਚ ਬਣੇ ਹਨ। ਬਲਾਕ ਅੰਦਰ ਸਰਬ ਸੰਮਤੀ ਅਤੇ ਬਿਨਾਂ ਮੁਕਾਬਲੇ ਚੁਣੀਆਂ ਗਈਆਂ ਪੰਚਾਇਤਾਂ ਉੱਪਰ ਕਾਂਗਰਸ ਦਾ ਹੀ ਕਬਜ਼ਾ ਹੈ। ਹਲਕਾ ਵਿਧਾਇਕ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜੱਦੀ ਪਿੰਡ ਕਾਂਗੜ ਵਿਖੇ ਗੁਰਪ੍ਰਤਾਪ ਸਿੰਘ ਨਿਰਵਿਰੋਧ ਸਰਪੰਚ ਬਣੇ ਹਨ, ਜਦਕਿ ਕ੍ਰਿਸ਼ਨ ਲਾਲ, ਬਲਵੀਰ ਚੰਦ, ਜਰਨੈਲ ਸਿੰਘ, ਜੁਗਿੰਦਰ ਸਿੰਘ, ਹਰਜੀਵਨ ਸਿੰਘ, ਬਿਮਲਾ ਕੁਮਾਰੀ, ਕਿਰਨਾ ਦੇਵੀ, ਹਰਬੰਸ ਕੌਰ, ਮੁਖ਼ਤਿਆਰ ਕੌਰ ਮੈਂਬਰ ਬਣੇ ਹਨ। ਪਿੰਡ ਕੋਇਰ ਸਿੰਘ ਵਾਲਾ ਤੋਂ ਜਸਵਿੰਦਰ ਕੌਰ ਬਰਾੜ  ਨਿਰਵਿਰੋਧ ਸਰਪੰਚ ਬਣੇ ਹਨ, ਜਦਕਿ ਜਸਕਰਨ ਸਿੰਘ, ਜੀਤ ਸਿੰਘ, ਅਜੈਬ ਸਿੰਘ, ਗੁਰਸੇਵਕ ਸਿੰਘ, ਹਰਦੀਪ ਕੌਰ, ਬਲਜੀਤ ਕੌਰ ਪੰਚ ਬਣੇ ਹਨ। ਪਿੰਡ ਆਦਮਪੁਰਾ ਵਿਖੇ ਗੋਬਿੰਦ ਸਿੰਘ ਸਰਪੰਚ ਬਣੇ ਹਨ, ਜਦਕਿ ਗੁਰਦੀਪ ਸਿੰਘ, ਦਰਸ਼ਨ ਸਿੰਘ, ਧਰਮੇਸ਼ ਕੁਮਾਰ, ਕਰਤਾਰ ਸਿੰਘ, ਸੁੱਖਾ ਸਿੰਘ, ਪਰਮਜੀਤ ਕੌਰ, ਜਸਵਿੰਦਰ ਕੌਰ, ਕੁਲਦੀਪ ਕੌਰ, ਜਸਵੀਰ ਕੌਰ ਪੰਚ ਬਣੇ ਹਨ। ਪਿੰਡ ਸਲਾਬਤਪੁਰਾ ਵਿਖੇ ਬੇਅੰਤ ਸਿੰਘ ਧਾਲੀਵਾਲ ਸਰਪੰਚ ਬਣੇ ਹਨ, ਜਦਕਿ ਰਣਜੀਤ ਸਿੰਘ, ਕੁਲਵੰਤ ਸਿੰਘ, ਗੁਰਮੀਤ ਕੌਰ, ਜਸਵੀਰ ਕੌਰ, ਸ਼ਿੰਦਰ ਕੌਰ, ਸਵਰਨਜੀਤ ਕੌਰ, ਕੁਲਵੀਰ ਸਿੰਘ ਧਾਲੀਵਾਲ, ਸੁਖਦੇਵ ਸਿੰਘ, ਸੁਖਦੀਪ ਸਿੰਘ ਪੰਚ ਬਣੇ ਹਨ। ਪਿੰਡ ਦਿਆਲਪੁਰਾ ਭਾਈਕਾ ਵਿਖੇ ਸੁਖਪਾਲ ਸਿੰਘ ਕਾਲਾ ਸਰਪੰਚ ਬਣੇ ਹਨ, ਜਦਕਿ ਹਰਜੀਵਨ ਸਿੰਘ ਬਰਾੜ, ਬਸੰਤ ਸਿੰਘ, ਅਜਮੇਰ ਸਿੰਘ, ਨਸੀਬ ਕੌਰ, ਬਿੰਦਰ ਕੌਰ, ਪਰਮਿੰਦਰ ਕੌਰ, ਸੁਰਜੀਤ ਸਿੰਘ, ਗੁਰਚੇਤ ਸਿੰਘ, ਚਰਨਜੀਤ ਕੌਰ ਮੈਂਬਰ ਚੁਣੇ ਗਏ ਹਨ। ਪਿੰਡ ਨਿਓਰ ਵਿਖੇ ਸੇਵਕ ਸਿੰਘ ਨਿਰਵਿਰੋਧ ਸਰਪੰਚ ਬਣੇ ਹਨ, ਜਦਕਿ ਹਰਦੀਪ ਸਿੰਘ, ਰਾਜ ਸਿੰਘ, ਰਾਜਵਿੰਦਰ ਕੌਰ, ਪਰਮਜੀਤ ਕੌਰ ਮੈਂਬਰ ਚੁਣੇ ਗਏ ਹਨ। ਪਿੰਡ ਗੁਰਦਿੱਤ ਸਿੰਘ ਵਾਲਾ ਕਿਰਨਦੀਪ ਕੌਰ ਸਰਪੰਚ ਚੁਣੇ ਗਏ ਹਨ, ਜਦਕਿ ਹੰਸ ਸਿੰਘ, ਸੁਰਜੀਤ ਕੌਰ, ਸੁਖਵੀਰ ਕੌਰ, ਗੁਰਤੇਜ ਸਿੰਘ, ਸੁਖਦੇਵ ਸਿੰਘ ਮੈਂਬਰ ਚੁਣੇ ਗਏ ਹਨ। ਪਿੰਡ ਰਾਜਗੜ੍ਹ ਵਿਖੇ ਗੁਰਚੇਤਨ ਸਿੰਘ ਵੀ ਨਿਰਵਿਰੋਧ ਸਰਪੰਚ ਬਣੇ ਹਨ। ਬਲਾਕ ਭਗਤਾ ਭਾਈਕਾ ਅਧੀਨ ਪਿੰਡ ਸਿਰੀਏਵਾਲਾ ਦੀ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਵਿਚ ਬੀਬੀ ਹਰਜਿੰਦਰ ਕੌਰ ਪਤਨੀ ਯਾਦਵਿੰਦਰ ਸਿੰਘ ਪੱਪੂ ਸਮਾਜ ਸੇਵੀਂ ਆਗੂ ਸਰਪੰਚ ਬਣੇ ਹਨ, ਜਦਕਿ ਮਨਜੀਤ ਸਿੰਘ, ਦਰੋਗਾ ਸਿੰਘ, ਜਸਵੀਰ ਸਿੰਘ, ਸ਼ਿੰਦਰ ਕੌਰ, ਕੁਲਦੀਪ ਕੌਰ, ਸੁਖਜੀਤ ਕੌਰ, ਨਿਰਮਲ ਸਿੰਘ ਅਤੇ ਕੁਲਵਿੰਦਰ ਸਿੰਘ ਪੰਚ ਚੁਣੇ ਗਏ ਹਨ। ਪਿੰਡ ਨਵਾਂ ਕੇਸਰ ਸਿੰਘ ਵਾਲਾ ਦੀ ਪੰਚਾਇਤ ਵਿਚ ਸਰਬ ਸੰਮਤੀ ਨਾਲ ਪਰਮਜੀਤ ਕੌਰ ਪਤਨੀ ਜਸਵਿੰਦਰ ਸਿੰਘ ਟੋਨਾ ਨੂੰ ਸਰਪੰਚ ਚੁਣਿਆ ਗਿਆ ਹੈ, ਜਦਕਿ ਪਰਮਜੀਤ ਕੌਰ ਪਤਨੀ ਪ੍ਰਿਤਪਾਲ ਸਿੰਘ, ਜਸਵਿੰਦਰ ਕੌਰ ਪਤਨੀ ਜਗਦੀਸ਼ ਸਿੰਘ, ਮਨਦੀਪ ਸਿੰਘ ਮਨੀ ਪੁੱਤਰ ਗੁਲਜ਼ਾਰ ਸਿੰਘ, ਸੁਮਨਪ੍ਰੀਤ ਸਿੰਘ ਪੁੱਤਰ ਨਣਧੀਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਸਾਰੇ ਪੰਚ ਚੁਣੇ ਗਏ ਹਨ। ਇਸੇ ਤਰ੍ਹਾਂ ਹੀ ਪੁਰਾਣਾ ਪਿੰਡ ਕੇਸਰ ਸਿੰਘ ਵਾਲਾ ਵਿਖੇ ਸਰਬਸੰਮਤੀ ਨਾਲ ਮੰਦਰ ਸਿੰਘ ਸਰਪੰਚ ਬਣੇ ਹਨ, ਜਦਕਿ ਬਚਿੱਤਰ ਸਿੰਘ, ਕੁਲਵਿੰਦਰ ਸਿੰਘ, ਕਰਮਜੀਤ ਕੌਰ, ਜਸਵਿੰਦਰ ਕੌਰ ਮੈਂਬਰ ਚੁਣੇ ਗਏ ਹਨ। ਪਿੰਡ ਦੇ ਵਾਰਡ ਨੰਬਰ 2 ਤੋਂ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪੇਪਰ ਨਾ ਭਰੇ ਜਾਣ ਕਰਕੇ ਚੋਣ ਅਧੂਰੀ ਹੈ।

ਬਠਿੰਡਾ ਦੇ ਪਿੰਡ ਦਿਉਣ ਵਿਚ ਪੁਲਿਸ ਤੇ ਉਮੀਦਵਾਰ ਦੇ ਸਮਰਥਕਾਂ ਦੌਰਾਨ ਹਿੰਸਕ ਝੜਪ
ਬੱਲੂਆਣਾ, 30 ਦਸੰਬਰ (ਗੁਰਨੈਬ ਸਾਜਨ)- ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਅਧੀਨ ਆਉਂਦੇ ਪਿੰਡ ਦਿਉਣ ਵਿਖੇ ਪੂਰਾ ਦਿਨ ਅਮਨ-ਅਮਾਨ ਨਾਲ ਹੋਈਆਂ। ਚੋਣਾਂ ਪਿੱਛੋਂ ਵੋਟਾਂ ਦੀ ਗਿਣਤੀ ਮੌਕੇ ਪੋਲਿੰਗ ਸਟੇਸ਼ਨ 'ਤੇ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਸਰਪੰਚੀ ਦੀ ਉਮੀਦਵਾਰ ਕਿਰਨਦੀਪ ਕੌਰ ਦੇ ਸਮਰਥਕਾਂ ਨੇ ਚੋਣ ਅਮਲੇ 'ਤੇ ਹੇਰ-ਫੇਰ ਕਰਨ ਦੇ ਦੋਸ਼ ਲਗਾਉਂਦਿਆਂ ਵਿਰੋਧੀ ਕਾਂਗਰਸੀ ਉਮੀਦਵਾਰ ਸੁਖਬੀਰ ਕੌਰ ਨੂੰ ਫ਼ਾਇਦਾ ਪਹੁੰਚਾਉਣ ਦੀ ਗੱਲ ਕਹੀ। ਕਿਰਨਦੀਪ ਕੌਰ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਹੇਰਫੇਰ ਸਿਰਫ਼ 4 ਵੋਟਾਂ ਨਾਲ ਕਾਂਗਰਸੀ ਉਮੀਦਵਾਰ ਸੁਖਬੀਰ ਕੌਰ ਨੂੰ ਜਿਤਾਇਆ ਗਿਆ ਹੈ। ਇਸ ਬਾਰੇ ਜਿਵੇਂ ਹੀ ਕਿਰਨਦੀਪ ਕੌਰ ਦੇ ਸਮਰਥਕਾਂ ਨੂੰ ਭਿਣਕ ਪਈ ਤਾਂ ਉਹ ਵੱਡੀ ਗਿਣਤੀ ਵਿਚ ਪੋਲਿੰਗ ਬੂਥ ਨੰਬਰ 11 ਜਿਥੇ ਪੂਰਾ ਚੋਣ ਅਮਲਾ ਇਕੱਠਾ ਹੋਇਆ ਸੀ, ਨੂੰ ਘੇਰ ਕੇ ਨਾਅਰੇਬਾਜ਼ੀ ਕਰਨ ਲੱਗੇ। ਮੌਕੇ 'ਤੇ ਹਾਜਰ ਪੁਲਿਸ ਮੁਲਾਜ਼ਮ ਬੇਵੱਸੀ ਕਾਰਨ ਚੁੱਪ ਰਹੇ ਅਤੇ ਸਥਿਤੀ ਵਿਗੜਦੀ ਦੇਖ ਕੇ ਹੋਰ ਪੁਲਿਸ ਫੋਰਸ ਵੀ ਬੁਲਾਈ ਗਈ। ਜਿਸ ਉਪਰੰਤ ਡੀ.ਐਸ.ਪੀ.ਕਰਨਸ਼ੇਰ ਸਿੰਘ ਅਤੇ ਥਾਣਾ ਸਦਰ ਦੇ ਇੰਚਾਰਜ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਡਾਂਗਾਂ ਲੈ ਕੇ ਪੋਲਿੰਗ ਸਟੇਸ਼ਨ ਅੰਦਰ ਦਾਖਲ ਹੋ ਗਏ। ਪੁਲਿਸ ਨੇ ਇਸ ਮੌਕੇ ਹਲਕੇ ਬਲ ਦਾ ਇਸਤੇਮਾਲ ਕਰਦਿਆਂ ਲਾਠੀਚਾਰਜ ਕਰਦਿਆਂ ਕਿਰਨਦੀਪ ਕੌਰ ਦੇ ਸਮਰਥਕਾਂ ਨੂੰ ਪੋਲਿੰਗ ਸਟੇਸ਼ਨ ਤੋਂ ਬਾਹਰ ਕੱਢ ਕੇ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ ਲੋਕਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਪਿੰਡ ਵਾਸੀਆਂ ਨੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਇਕ ਪੁਲਿਸ ਕਰਮਚਾਰੀ ਵੀ ਜਖ਼ਮੀ ਹੋ ਗਿਆ, ਜਦੋਂ ਕਿ ਇਕ ਪਿੰਡ ਦੇ ਨੌਜਵਾਨ ਦੀ ਬਾਂਹ 'ਤੇ ਵੀ ਸੱਟ ਲੱਗੀ ਹੈ। ਪੁਲਿਸ ਅਤੇ ਕਿਰਨਦੀਪ ਕੌਰ ਦੇ ਸਮਰਥਕਾਂ ਵਿਚਕਾਰ ਅੱਧਾ ਘੰਟਾ ਝੜਪ ਚਲਦੀ ਰਹੀ ਅਤੇ ਪੁਲਿਸ ਕਰਮਚਾਰੀ ਪੱਥਰਾਂ ਤੋਂ ਆਪਣਾ ਬਚਾਅ ਕਰਨ ਲਈ ਇੱਧਰ-ਉੱਧਰ ਦੌੜਦੇ ਰਹੇ। ਇਸ ਉਪਰੰਤ ਪੁਲਿਸ ਨੇ ਕਾਫ਼ੀ ਮੁਸ਼ੱਕਤ ਦੇ ਬਾਅਦ ਚੋਣ ਅਮਲੇ ਨੂੰ ਵੋਟਾਂ ਸਮੇਤ ਆਪਣੀਆਂ ਗੱਡੀਆਂ ਵਿਚ ਬਿਠਾਇਆ। ਉੱਧਰ 4 ਵੋਟਾਂ ਨਾਲ ਜੇਤੂ ਕਰਾਰ ਦਿੱਤੀ ਸੁਖਬੀਰ ਕੌਰ ਦੇ ਸਮਰਥਕਾਂ ਨੇ ਖੁਸ਼ੀ ਵਿਚ ਭੰਗੜੇ ਪਾਏ ਅਤੇ ਆਤਿਸ਼ਬਾਜ਼ੀ ਕੀਤੀ। ਦਿਉਣ ਖੁਰਦ ਦੇ ਸਰਪੰਚੀ ਉਮੀਦਵਾਰ ਸੋਹਣ ਸਿੰਘ ਟੋਨੀ ਨੇ ਆਪਣੇ ਵਿਰੋਧੀ ਸਤਨਾਮ ਸਿੰਘ ਨੂੰ 685 ਵੋਟਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ, ਜਿਸ 'ਤੇ ਉਨ੍ਹਾਂ ਦੇ ਸਮਰਥਕਾਂ ਨੇ ਸ਼ਾਨਦਾਰ ਸਵਾਗਤ ਕੀਤਾ। ਬੱਲੂਆਣਾ ਵਿਖੇ ਟਹਿਲ ਸਿੰਘ, ਭਿਸੀਆਣਾ ਦੇ ਬਸੰਤ ਸਿੰਘ, ਕਰਮਗੜ੍ਹ ਸੱਤ੍ਹਰਾਂ ਦੇ ਬੀਬੀ ਪਰਮਿੰਦਰ ਕੌਰ, ਬੀੜ ਬਹਿਮਣ ਤੋਂ ਸੰਦੀਪ ਸਿੰਘ ਚੌਧਰੀ ਸਰਪੰਚ ਬਣੇ।

ਬਲਾਕ ਫੂਲ ਦੇ ਬਹੁ ਗਿਣਤੀ ਪਿੰਡਾਂ ਅੰਦਰ ਕਾਂਗਰਸ ਦੇ ਸਰਪੰਚ ਬਣੇ
ਭਾਈਰੂਪਾ, 30 ਦਸੰਬਰ (ਵਰਿੰਦਰ ਲੱਕੀ)- ਅੱਜ ਸਪੰਨ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਬਲਾਕ ਫੂਲ ਦੇ ਪਿੰਡਾਂ ਅੰਦਰ ਵੋਟਾਂ ਅਮਨ-ਅਮਾਨ ਨਾਲ ਸਪੰਨ ਹੋ ਗਈਆਂ। ਸਵੇਰ ਮੌਕੇ ਪੋਲਿੰਗ ਬੂਥਾਂ ਦੇ ਬਾਹਰ ਭਾਰੀ ਭੀੜ ਵੇਖਣ ਨੂੰ ਮਿਲੀ ਪ੍ਰੰਤੂ ਬਾਅਦ ਦੁਪਿਹਰ ਬੂਥਾਂ 'ਤੇ ਭੀੜ ਘਟਦੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੁੱਲੇਵਾਲਾ ਤੋਂ ਕਾਂਗਰਸ ਦੇ ਬੀਰਾ ਸਿੰਘ ਫੌਜ਼ੀ, ਕੋਠੇ ਬਾਬਾ ਸੁਖਾਨੰਦ (ਭਾਈਰੂਪਾ) ਤੋਂ ਕਾਂਗਰਸ ਦੀ ਜਸਪ੍ਰੀਤ ਕੌਰ ਪਤਨੀ ਸਰਵਨ ਸਿੰਘ, ਪਿੰਡ ਰਾਈਆ ਤੋਂ ਕਾਂਗਰਸ ਦੇ ਸੁਖਦੇਵ ਸਿੰਘ ਸੁੱਖੀ ਢਿਲੋਂ, ਪਿੰਡ ਸਿਧਾਣਾ ਤੋਂ ਹਰਪ੍ਰੀਤ ਕੌਰ ਸਰਾਂ ਪਤਨੀ ਬੂਟਾ ਸਿੰਘ,  ਪਿੰਡ ਸੰਧੂ ਖੁਰਦ ਤੋਂ ਕਾਂਗਰਸ ਦੇ ਬਲਜ਼ਿੰਦਰ ਸਿੰਘ, ਪਿੰਡ ਘੰਡਾਬੰਨਾਂ ਤੋਂ ਕਾਂਗਰਸ ਦੇ ਦਰਸ਼ਨ ਸਿੰਘ ਖਾਲਸਾ,ਪਿੰਡ ਸੇਲਬਰਾਹ ਤੋਂ ਕਾਂਗਰਸ ਦੇ ਅਮਨਦੀਪ ਕੌਰ ਬਾਠ ਪਤਨੀ ਸੰਦੀਪ ਸਿੰਘ ਬਾਠ ਸਰਪੰਚੀ ਦੀ ਚੋਣ ਜਿੱਤ ਗਏ ਹਨ।