ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਫ਼ਰੀਦਕੋਟ / ਸ੍ਰੀ ਮੁਕਤਸਰ ਸਾਹਿਬ

 

 
  •  ਸ੍ਰੀ ਮੁਕਤਸਰ ਸਾਹਿਬ: ਪਿੰਡ ਥਾਂਦੇਵਾਲਾ ਤੋਂ ਸਤਨਾਮ ਸਿੰਘ ਚੁਣੇ ਗਏ ਸਰਪੰਚ
  • ਕੋਟਕਪੂਰਾ : ਪਿੰਡ ਕੋਠੇ ਗੱਜਣ ਸਿੰਘ ਵਾਲਾ ਤੋਂ ਰਮਨਦੀਪ ਕੌਰ, ਅਨੋਖਪੁਰਾ (ਸਿਰਸੜੀ) ਤੋਂ ਹਰਜਿੰਦਰ ਸਿੰਘ ਅਤੇ ਬਾਹਮਣ ਵਾਲਾ ਤੋਂ ਜਗਨਦੀਪ ਕੌਰ ਜੇਤੂ
     
 

ਰਮਨਦੀਪ ਕੌਰ ਖੋਸਾ ਪਿੰਡ ਕੋਠੇ ਗੱਜਣ ਸਿੰਘ ਵਾਲਾ ਦੀ ਸਰਪੰਚ ਬਣੀ 
ਕੋਟਕਪੂਰਾ, 30 ਦਸੰਬਰ (ਮੇਘਰਾਜ, ਮੋਹਰ ਗਿੱਲ)-ਕੋਠੇ ਗੱਜਣ ਸਿੰਘ ਵਾਲਾ ਦੀ ਰਮਨਦੀਪ ਕੌਰ ਖੋਸਾ ਪਤਨੀ ਚਮਕੌਰ ਸਿੰਘ ਖੋਸਾ ਨੇ ਨੇੜਲੀ ਵਿਰੋਧੀ ਰੁਪਿੰਦਰਜੀਤ ਕੌਰ ਪਤਨੀ ਦਲੇਰ ਸਿੰਘ ਖੋਸਾ ਨੂੰ ਮਹਿਜ਼ 3 ਵੋਟਾਂ ਦੇ ਫ਼ਰਕ ਨਾਲ਼ ਹਰਾ ਕੇ ਸਰਪੰਚੀ ਦੀ ਚੋਣ ਜਿੱਤ ਲਈ ਹੈ। ਪਿੰਡ ਦੀਆਂ 124 ਵੋਟਾਂ 'ਚੋਂ ਕੇਵਲ 99 ਪੋਲ ਹੋਈਆਂ, ਜਿਸ ਵਿਚੋਂ ਰਮਨਦੀਪ ਕੌਰ ਨੂੰ 51 ਅਤੇ ਰੁਪਿੰਦਰਜੀਤ ਕੌਰ ਨੂੰ 48 ਵੋਟਾਂ ਹਾਸਲ ਹੋਈਆਂ। ਪਿੰਡ ਦੇ ਪੰਜ ਪੰਚਾਂ ਦੀ ਚੋਣ ਪਹਿਲਾਂ ਹੀ ਸਰਬਸੰਮਤੀ ਨਾਲ਼ ਹੋ ਚੁੱਕੀ ਹੈ। ਅਨੋਖਪੁਰਾ (ਸਿਰਸੜੀ) ਤੋਂ ਹਰਜਿੰਦਰ ਸਿੰਘ ਆਪਣੇ ਨੇੜਲੇ ਵਿਰੋਧੀ ਬਲਜੀਤ ਸਿੰਘ ਨੂੰ 31 ਵੋਟਾਂ ਦੇ ਫ਼ਰਕ ਨਾਲ਼ ਹਰਾ ਕੇ ਸਰਪੰਚ ਬਣੇ। ਪੰਚੀ ਦੀ ਚੋਣ 'ਚ ਇਕਬਾਲ ਸਿੰਘ ਆਪਣੇ ਵਿਰੋਧੀ ਬਲਜੀਤ ਸਿੰਘ ਨੂੰ ਹਰਾ ਕੇ ਪੰਚ ਬਣੇ ਜਦਕਿ ਚਾਰ ਪੰਚਾਂ ਦੀ ਚੋਣ ਪਹਿਲਾਂ ਹੀ ਸਰਬਸੰਮਤੀ ਨਾਲ਼ ਹੋ ਚੁੱਕੀ ਹੈ। ਨੇੜਲੇ ਪਿੰਡ ਬਾਹਮਣ ਵਾਲਾ ਵਿਖੇ ਸ਼ਗਨਦੀਪ ਕੌਰ ਪਤਨੀ ਨਿਰਮਲ ਸਿੰਘ ਫੌਜੀ 10 ਵੋਟਾਂ ਦੇ ਫ਼ਰਕ ਨਾਲ਼ ਜਿੱਤ ਕੇ ਸਰਪੰਚ ਚੁਣੇ ਗਏ। ਉਨ੍ਹਾਂ ਦਾ ਮੁਕਾਬਲਾ ਕੁਲਵਿੰਦਰ ਕੌਰ ਨਾਲ਼ ਸੀ।

ਵੀਰ ਸਿੰਘ ਵਪਾਰੀ ਪਿੰਡ ਨਵਾਂ ਬਾਜਾਖਾਨਾ ਦੇ ਸਰਪੰਚ ਬਣੇ 
ਬਾਜਾਖਾਨਾ, 30 ਦਸੰਬਰ (ਜਗਦੀਪ ਸਿੰਘ ਗਿੱਲ)-ਗਰਾਮ ਪੰਚਾਇਤ ਦੀਆਂ ਚੋਣਾਂ 'ਚ ਨਵਾਂ ਬਾਜਾਖਾਨਾ ਤੋਂ ਵੀਰ ਸਿੰਘ ਵਪਾਰੀ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਬਲਤੇਜ ਸਿੰਘ ਗਿੱਲ ਤੋਂ 52 ਵੋਟਾਂ ਨਾਲ ਜੇਤੂ ਰਿਹਾ। ਪ੍ਰਾਪਤ ਜਾਣਕਾਰੀ ਮੁਤਾਬਿਕ ਵੀਰ ਸਿੰਘ ਵਪਾਰੀ ਨੂੰ 322 ਵੋਟਾਂ ਪ੍ਰਾਪਤ ਹੋਈਆਂ ਅਤੇ ਬਲਤੇਜ ਸਿੰਘ ਗਿੱਲ ਨੂੰ 272 ਵੋਟਾਂ ਪ੍ਰਾਪਤ ਹੋਈਆਂ ਜਦਕਿ 15 ਵੋਟਾਂ ਕੈਂਸਲ ਹੋ ਗਈਆਂ। ਇਸ ਮੌਕੇ ਵੀਰ ਸਿੰਘ ਸਰਪੰਚ ਨਵਾਂ ਬਾਜਾਖਾਨਾ ਦੇ ਸਮਰਥਕਾਂ ਵੱਲੋਂ ਗੁਲਾਲ ਖੇਡ ਕੇ ਅਤੇ ਢੋਲ ਦੇ ਡੱਗੇ 'ਤੇ ਭੰਗੜੇ ਦੀ ਤਾਲ 'ਤੇ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ 'ਤੇ ਬਲਾਕ ਸੰਮਤੀ ਮੈਂਬਰ ਬਾਜਾਖਾਨਾ ਜੋਨ ਅਤੇ ਸੀਨੀਅਰ ਕਾਂਗਰਸੀ ਆਗੂ ਭਗਤ ਸਿੰਘ ਚਹਿਲ, ਜਗਤ ਸਿੰਘ ਚਹਿਲ, ਸੈਕਟਰੀ ਕਰਮਜੀਤ ਸਿੰਘ ਚਹਿਲ, ਹਰਬੰਸ ਸਿੰਘ ਚਹਿਲ, ਗੁਰਭੇਜ ਸਿੰਘ ਸੰਧੂ,  ਬਿੱਟੂ ਸੇਠ, ਰਿੰਕਾ, ਅੰਗਰੇਜ ਸੀਨ, ਭਿੰਦਾ ਸਿੰਘ ਅਤੇ ਸ਼ਿੰਟੂ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।  

ਬਾਬਾ ਜੀਵਨ ਸਿੰਘ ਨਗਰ ਤੋਂ ਹਰਬੰਸ ਕੌਰ ਅਤੇ ਬੱਗੇਆਣਾ ਤੋਂ ਗੁਰਦੀਪ ਸਿੰਘ ਨੇ ਸਰਪੰਚੀ ਦੀ ਚੋਣ ਜਿੱਤੀ ਪੰਜਗਰਾਈਂ ਕਲਾਂ, 30 ਦਸੰਬਰ (ਸੁਖਮੰਦਰ ਸਿੰਘ ਬਰਾੜ)-ਸਥਾਨਕ ਬਾਬਾ ਜੀਵਨ ਸਿੰਘ ਨਗਰ ਤੋਂ ਸਰਪੰਚੀ ਦੀ ਉਮੀਦਵਾਰ ਬੀਬੀ ਹਰਬੰਸ ਕੌਰ ਪਤਨੀ ਬਿਰਸ਼ਾ ਸਿੰਘ ਨੇ ਆਪਣੇ ਵਿਰੋਧੀ ਕੁਲਵਿੰਦਰ ਕੌਰ ਨੂੰ 95 ਵੋਟਾਂ ਦੇ ਫ਼ਰਕ ਨਾਲ਼ ਹਰਾ ਕੇ ਸਰਪੰਚ ਦੀ ਚੋਣ ਜਿੱਤ ਲਈ। ਬਾਬਾ ਜੀਵਨ ਸਿੰਘ ਨਗਰ ਦੇ 7 ਵਾਰਡਾਂ ਦੀਆ ਕੁੱਲ 612 ਵੋਟਾਂ ਵਿਚੋਂ  ਕੁੱਲ 482 ਵੋਟਾਂ ਪਈਆਂ ਜਿਨ੍ਹਾਂ ਵਿਚੋਂ  ਬੀਬੀ ਹਰਬੰਸ ਕੌਰ ਨੂੰ 228, ਕੁਲਵਿੰਦਰ ਕੌਰ 133 ਅਤੇ 121ਵੋਟਾਂ ਜਸਪਾਲ ਕੌਰ ਨੂੰ ਪਈਆਂ। ਪੰਚ ਦੀ ਚੋਣ 'ਚ ਵਾਰਡ ਨੰ: 1 ਤੋਂ ਅਵਤਾਰ ਸਿੰਘ, ਵਾਰਡ ਨੰ: 2 ਤੋਂ ਦਸਮੇਸ਼ ਸਿੰਘ , ਵਾਰਡ ਨੰ: 3 ਤੋਂ ਰੇਸ਼ਮ ਸਿੰਘ, ਵਾਰਡ ਨੰ: 4 ਤੋਂ ਬੂਟਾ ਸਿੰਘ, ਵਾਰਡ ਨੰ; 5 ਤੋਂ  ਕੁਲਦੀਪ ਕੌਰ,  ਵਾਰਡ ਨੰ: 6 ਤੋਂ ਸਰਬਜੀਤ ਕੌਰ ਅਤੇ ਵਾਰਡ ਨੰ; 7 ਤੋਂ ਸੁਖਦੀਪ ਕੌਰ ਜੇਤੂ ਰਹੇ। ਇਸੇ ਪ੍ਰਕਾਰ ਪਿੰਡ ਬੱਗੇਆਣਾ ਤੋਂ ਸਰਪੰਚ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਗੁਰਦੀਪ ਸਿੰਘ 254 ਵੋਟਾਂ ਦੇ ਫ਼ਰਕ ਨਾਲ਼ ਆਪਣੇ ਵਿਰੋਧੀ ਛੋਟਾ ਸਿੰਘ ਨੂੰ ਹਰਾ ਕੇ ਚੋਣ ਜਿੱਤ ਗਏ।

ਬਾਜਾਖਾਨਾ ਖੁਰਦ ਤੋਂ ਅਮਰਜੀਤ ਕੌਰ ਸਰਪੰਚ ਵਜੋਂ ਜੇਤੂ ਰਹੀ 
ਬਾਜਾਖਾਨਾ, 30 ਦਸੰਬਰ (ਜਗਦੀਪ ਸਿੰਘ ਗਿੱਲ)- ਗਰਾਮ ਪੰਚਾਇਤ ਦੀਆਂ ਚੋਣਾਂ 'ਚ ਬਾਜਾਖਾਨਾ ਖੁਰਦ ਤੋਂ ਅਮਰਜੀਤ ਕੌਰ ਪਤਨੀ ਮਨਜੀਤ ਸਿੰਘ ਕੂਕਾ ਬਰਾੜ ਦੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਹਰਜੀਤ ਕੌਰ ਬਰਾੜ ਪਤਨੀ ਜੋਰਾ ਸਿੰਘ ਬਰਾੜ ਤੋਂ 77 ਵੋਟਾਂ ਨਾਲ ਜੇਤੂ ਰਹਿਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਅਮਰਜੀਤ ਕੌਰ ਨੂੰ 470 ਵੋਟਾਂ ਪ੍ਰਾਪਤ ਹੋਈਆਂ ਜਦਕਿ ਹਰਜੀਤ ਕੌਰ ਬਰਾੜ ਨੂੰ 393 ਵੋਟਾਂ ਪ੍ਰਾਪਤ ਹੋਈਆਂ ਅਤੇ 18 ਵੋਟਾਂ ਕੈਂਸਲ ਹੋ ਗਈਆਂ। ਇਸ ਮੌਕੇ ਅਮਰਜੀਤ ਕੌਰ ਸਰਪੰਚ ਬਾਜਾਖਾਨਾ ਖੁਰਦ ਦੇ ਸਮਰਥਕਾਂ ਵੱਲੋਂ ਗੁਲਾਲ ਖੇਡ ਕੇ ਅਤੇ ਢੋਲ ਦੇ ਡੱਗੇ 'ਤੇ ਭੰਗੜੇ ਦੀ ਤਾਲ 'ਤੇ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸੇ ਤਰ੍ਹਾਂ ਹੀ ਵਾੜਾ ਭਾਈ ਕਾ ਖੁਰਦ ਵਿਖੇ ਜਸਕਰਨ ਸਿੰਘ ਨੇ ਆਪਣੇ ਵਿਰੋਧੀ ਬੂਟਾ ਸਿੰਘ ਤੋਂ 4 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਅਤੇ ਜਸਕਰਨ ਸਿੰਘ ਵਾੜਾ ਭਾਈ ਕਾ ਖੁਰਦ ਦਾ ਸਰਪੰਚ ਬਣਿਆ ਅਤੇ ਵਾੜਾ ਭਾਈ ਕਾ ਵਿਖੇ ਰਮਨਜੀਤ ਕੌਰ ਨੇ ਆਪਣੀ ਨੇੜਲੇ ਵਿਰੋਧੀ ਉਮੀਦਵਾਰ ਮਨਜੀਤ ਕੌਰ ਤੋਂ 388 ਵੋਟਾਂ ਵੱਧ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ ਅਤੇ ਰਮਨਜੀਤ ਕੌਰ ਵਾੜਾ ਭਾਈ ਕਾ ਦੀ ਸਰਪੰਚ ਬਣੀ। ਇਸੇ ਤਰ੍ਹਾਂ ਨੇੜਲੇ ਪਿੰਡ ਮੱਲ੍ਹਾਂ ਦੇ ਕੋਠੇ ਹਰੀ ਸਿੰਘ ਵਿੱਚੋਂ ਭੁਪਿੰਦਰ ਸਿੰਘ ਨੇ ਆਪਣੇ ਨੇੜਲੇ ਵਿਰੋਧੀ ਬੇਅਤ ਸਿੰਘ ਤੋਂ 94 ਵੋਟਾ ਲੈ ਕੇ ਜਿੱਤ ਪ੍ਰਾਪਤ ਕੀਤੀ ਅਤੇ ਭੁਪਿੰਦਰ ਸਿੰਘ ਕੋਠੇ ਹਰੀ ਸਿੰਘ ਦਾ ਸਰਪੰਚ ਬਣਿਆ।

ਮੰਗਾ ਸਿੰਘ ਪਿੰਡ ਸੁੰਦਰ ਰੁਪਾਣਾ ਦੇ ਸਰਪੰਚ ਬਣੇ ਰੁਪਾਣਾ, 30 ਦਸੰਬਰ (ਜਗਜੀਤ ਸਿੰਘ)-ਪਿੰਡ ਸੁੰਦਰ ਰੁਪਾਣਾ ਸਰਪੰਚੀ ਦੀ ਚੋਣ ਲੜ ਰਹੇ ਮੰਗਾ ਸਿੰਘ ਆਪਣੀ ਵਿਰੋਧੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਨੂੰ 46 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕਰਕੇ ਸੁੰਦਰ ਰੁਪਾਣਾ ਦੇ ਸਰਪੰਚ ਬਣੇ। ਸੁੰਦਰ ਰੁਪਾਣਾ ਦੇ ਵਾਸੀਆਂ ਨੇ ਚੋਣਾ ਤੋਂ ਪਹਿਲਾ ਸਰਬਸੰਮਤੀ ਨਾਲ ਅਵਤਾਰ ਸਿੰਘ, ਮਲਕੀਤ ਸਿੰਘ, ਜਸਵੀਰ ਕੌਰ, ਪਰਮਜੀਤ ਕੌਰ ਨੂੰ ਪੰਚ ਚੁਣ ਲਿਆ ਸੀ। ਇਸ ਮੌਕੇ ਸਰਪੰਚ ਮੰਗਾ ਸਿੰਘ ਦੇ ਹਮਾਇਤੀਆਂ ਵਲੋਂ ਖ਼ੁਸ਼ੀ ਮਨਾਈ ਗਈ ਅਤੇ ਲੱਡੂ ਵੀ ਵੰਡੇ ਗਏ । ਇਸ ਮੌਕੇ ਰਜਿੰਦਰ ਸਿੰਘ ਧਾਲੀਵਾਲ, ਕਾਬਲ ਸਿੰਘ ਸੰਧੂ, ਬਾਜ ਸਿੰਘ ਔਲਖ, ਮਾ.ਬਲਵੰਤ ਸਿੰਘ, ਭੋਲੂ ਧਾਲੀਵਾਲ, ਕੁਲਦੀਪ ਸਿੰਘ, ਸੰਦੀਪ ਸਿੰਘ, ਸ਼ਿਵਰਾਜ ਸਿੰਘ, ਸਿੰਦਰ ਸਿੰਘ ਧਾਲੀਵਾਲ, ਪਾਲਾ ਸਿੰਘ ਆਦਿ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।  

ਗੁਰਮੀਤ ਕੌਰ ਜਟਾਣਾ ਪਿੰਡ ਬੱਲਮਗੜ੍ਹ ਦੀ ਬਣੀ ਸਰਪੰਚ ਸ੍ਰੀ ਮੁਕਤਸਰ ਸਾਹਿਬ, 30 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਬੱਲਮਗੜ੍ਹ ਤੋਂ ਕਾਂਗਰਸ ਪਾਰਟੀ ਨਾਲ ਸਬੰਧਿਤ ਗੁਰਮੀਤ ਕੌਰ ਜਟਾਣਾ ਪਤਨੀ ਕਾਂਗਰਸੀ ਆਗੂ ਬੋਹੜ ਸਿੰਘ ਜਟਾਣਾ ਨੇ ਆਪਣੀ ਵਿਰੋਧੀ ਉਮੀਦਵਾਰ ਗੁਰਮਿੰਦਰ ਕੌਰ ਪਤਨੀ ਗੁਰਮੀਤ ਸਿੰਘ ਮਾਣਾ ਨੂੰ ਕਰੀਬ 315 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਮੌਕੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਸਰਕਾਰ ਦੇ ਸਹਿਯੋਗ ਨਾਲ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਉਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਹਾਰ ਪਹਿਨਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। 

ਸੁਖਦੇਵ ਸਿੰਘ ਪਿੰਡ ਮਦਰੱਸਾ ਦੇ ਸਰਪੰਚ ਬਣੇ 
ਮੰਡੀ ਲੱਖੇਵਾਲੀ, 30 ਦਸੰਬਰ (ਮਿਲਖ ਰਾਜ)-ਪਿੰਡ ਮਦਰੱਸਾ ਦੇ ਕਾਂਗਰਸੀ ਆਗੂ ਸੁਖਦੇਵ ਸਿੰਘ ਪਿੰਡ ਦੇ ਸਰਪੰਚ ਚੁਣੇ ਗਏ। ਉਨ੍ਹਾਂ ਦੇ ਨਾਲ ਸਮੁੱਚੀ ਮੈਂਬਰਾਂ ਦੀ ਟੀਮ ਵੀ ਚੁਣੀ ਗਈ। ਮੈਂਬਰਾਂ ਵਿਚ ਬਲਰਾਜ ਸਿੰਘ, ਸਿਮਰਜੀਤ ਕੌਰ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਕੌਰ ਚੁਣੇ ਗਏ ਜੋ ਕਿ ਸਾਰੇ ਸੁਖਦੇਵ ਸਿੰਘ ਦੇ ਧੜੇ ਨਾਲ ਸਬੰਧਿਤ ਹਨ। 

ਗੁਰਪ੍ਰੀਤ ਕੌਰ ਪਿੰਡ ਦਾਦੂ ਮੁਹੱਲਾ ਮੱਲਣ ਦੀ ਸਰਪੰਚ ਬਣੀ 
ਦੋਦਾ, 30 ਦਸੰਬਰ (ਰਵੀਪਾਲ)-ਪਿੰਡ ਦਾਦੂ ਮੁਹੱਲਾ ਮੱਲਣ ਤੋਂ ਪਹਿਲੀ ਵਾਰੀ ਬਣ ਰਹੀ ਪੰਚਾਇਤ ਦੀ ਸਰਪੰਚ ਬੀਬੀ ਗੁਰਪ੍ਰੀਤ ਕੌਰ ਨੇ ਆਪਣੀ ਵਿਰੋਧੀ ਜਸਪਿੰਦਰ ਕੌਰ ਨੂੰ 260 ਵੋਟਾਂ ਨਾਲ ਹਰਾਇਆ। ਇਸ ਮੌਕੇ ਅਮਰਜੀਤ ਸਿੰਘ ਮੱਲਣ, ਵਾਤਾਵਰਨ ਪ੍ਰੇਮੀ ਬੇਨਜ਼ੀਰ ਸਿੰਘ ਬਰਾੜ, ਉਪਕਾਰ ਸਿੰਘ, ਨਿਰਮਲ ਸਿੰਘ ਨਿੰਮਾ, ਗੁਰਮੀਤ ਸਿੰਘ, ਰਣਜੋਧ ਸਿੰਘ, ਸੁਖਦੇਵ ਸਿੰਘ ਅਤੇ ਸਮੂਹ ਪਿੰਡ ਵਾਸੀਆਂ ਨੇ ਸਰਪੰਚ ਗੁਰਪ੍ਰੀਤ ਕੌਰ  ਅਤੇ ਉਸਦੇ ਸਹੁਰਾ ਬਿੰਦਰ ਅਕਾਲੀ ਨੂੰ ਵਧਾਈ ਦਿੱਤੀ।


ਆਸਾ ਬੁੱਟਰ ਤੋਂ ਜੱਸੀ ਪੰਚ ਵਜੋਂ ਜੇਤੂ 
ਦੋਦਾ, 30 ਦਸੰਬਰ (ਰਵੀਪਾਲ)-ਅੱਜ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪਿੰਡ ਆਸਾ ਬੁੱਟਰ ਦੇ ਵਾਰਡ ਨੰ: 7 ਦੇ ਉਮੀਦਵਾਰ ਜਸਕਰਨ ਸਿੰਘ ਜੱਸੀ ਆਪਣੇ ਵਿਰੋਧੀ ਸੁਰਿੰਦਰਪਾਲ ਸਿੰਘ ਤੋ ਚੋਣ ਜਿੱਤ ਗਏ ਹਨ। ਉਨ੍ਹਾਂ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਰਡ ਵਾਸੀਆਂ ਨੇ ਜੱਸੀ ਨੂੰ ਪੰਚ ਬਣਨ 'ਤੇ ਸਨਮਾਨਿਤ ਕੀਤਾ। ਇਸ ਮੌਕੇ ਵਾਰਡ ਦੇ ਸਮੂਹ ਵਾਸੀਆਂ ਨੇ ਜਿੱਤ ਦੇ ਜਸ਼ਨ ਮਨਾਏ।
    
ਗਗਨਦੀਪ ਕੌਰ ਪਿੰਡ ਸੰਮੇਵਾਲੀ ਦੀ ਸਰਪੰਚ ਬਣੀ 
ਮੰਡੀ ਲੱਖੇਵਾਲੀ, 30 ਦਸੰਬਰ (ਮਿਲਖ ਰਾਜ)-ਪਿੰਡ ਸੰਮੇਵਾਲੀ ਦੇ ਉਘੇ ਕਾਂਗਰਸੀ ਆਗੂ ਸਿਮਨਦੀਪ ਸਿੰਘ ਦੀ ਪਤਨੀ ਗਗਨਦੀਪ ਕੌਰ ਸਰਪੰਚ ਚੁਣੇ ਗਏ ਹਨ। ਬਾਕੀ ਮੈਂਬਰਾਂ ਵਿਚ ਹਰਮੀਤ ਸਿੰਘ, ਬਿਮਲਾ ਰਾਦੀ, ਧਰਮਪਾਲ ਸਿੰਘ, ਪ੍ਰਭਜੋਤ ਸਿੰਘ, ਸ਼ਰਨਜੀਤ ਕੌਰ, ਮਨਜੀਤ ਕੌਰ, ਬੇਅੰਤ ਸਿੰਘ, ਸੁਲੱਖਣ ਸਿੰਘ, ਚਰਨਜੀਤ ਸਿੰਘ ਚੁਣੇ ਗਏ ਹਨ। 

ਜਗਦੀਪ ਕੌਰ ਪਿੰਡ ਮੁਕੰਦ ਸਿੰਘ ਵਾਲਾ ਤੋਂ ਬਣੇ ਸਰਪੰਚ 
ਸ੍ਰੀ ਮੁਕਤਸਰ ਸਾਹਿਬ,  (ਰਣਜੀਤ ਸਿੰਘ ਢਿੱਲੋਂ)-ਪਿੰਡ ਮੁਕੰਦ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਨਾਲ ਸਬੰਧਿਤ ਜਗਦੀਪ ਕੌਰ ਪਤਨੀ ਹਰਮੇਸ਼ ਸਿੰਘ ਪਿੰਡ ਦੇ ਸਰਪੰਚ ਚੁਣੇ ਗਏ ਹਨ। ਉਨ੍ਹਾਂ ਆਪਣੀ ਵਿਰੋਧੀ ਉਮੀਦਵਾਰ ਨੂੰ 342 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਇਸ ਪਿੰਡ ਵਿਚ ਕੁੱਲ 940 ਵੋਟਾਂ ਹਨ। ਜਗਦੀਪ ਕੌਰ ਦੀ ਜਿੱਤ ਲਈ ਜਿੱਥੇ ਸਮੂਹ ਪਿੰਡ ਵਾਸੀਆਂ ਦਾ ਸਹਿਯੋਗ ਰਿਹਾ, ਉੱਥੇ ਬਾਵਾ ਪਰਿਵਾਰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਬਾਵਾ ਯਾਦਵਿੰਦਰ ਸਿੰਘ ਲਾਲੀ ਤੇ ਜੁਗਨੂੰ ਬਾਵਾ ਨੇ ਦੱਸਿਆ ਕਿ ਜਿੱਤ ਦੀ ਖ਼ੁਸ਼ੀ ਵਿਚ ਪਿੰਡ ਵਿਚ ਜੇਤੂ ਜਲੂਸ ਕੱਢਿਆ ਗਿਆ ਤੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ। 

ਪਵਨਦੀਪ ਸਿੰਘ ਪਿੰਡ ਭੀਟੀਵਾਲਾ ਦੇ ਸਰਪੰਚ ਬਣੇ 
ਸ੍ਰੀ ਮੁਕਤਸਰ ਸਾਹਿਬ, 30 ਦਸੰਬਰ (ਮੇਵਾ ਸਿੰਘ)-ਬਲਾਕ ਲੰਬੀ ਦੇ ਪਿੰਡ ਭੀਟੀਵਾਲਾ ਤੋਂ ਪਵਨਦੀਪ ਸਿੰਘ ਭੀਟੀਵਾਲਾ ਕਾਂਗਰਸੀ ਉਮੀਦਵਾਰ ਆਪਣੀ ਹੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਸੀਰਕਾ ਜਿਸ ਨੂੰ ਅਕਾਲੀ ਦਲ ਦੇ ਉਮੀਦਵਾਰ ਗੁਰਤੇਜ ਸਿੰਘ ਜੋ ਕਿ ਕੁਲਵੰਤ ਸਿੰਘ ਸੀਰਕਾ ਦੇ ਹੱਕ ਵਿਚ ਬੈਠ ਗਏ ਸਨ, ਨੂੰ ਹਰਾ ਕੇ ਭੀਟੀਵਾਲਾ ਪਿੰਡ ਦੇ ਸਰਪੰਚ ਬਣ ਗਏ ਹਨ। ਇਸੇ ਤਰ੍ਹਾਂ ਪਿੰਡ ਗੱਗੜ ਤੋਂ ਵੀ ਕਾਂਗਰਸੀ ਉਮੀਦਵਾਰ ਬਲਕਾਰ ਸਿੰਘ, ਪਿੰਡ ਮਿੱਠੜੀ ਤੋਂ ਕਾਂਗਰਸ ਦੇ ਵਰਿੰਦਰ ਸਿੰਘ, ਪਿੰਡ ਭਾਗੂ ਤੋਂ ਕਾਂਗਰਸ ਦੀ ਅਮਨਦੀਪ ਕੌਰ, ਪਿੰਡ ਧੌਲਾ ਤੋਂ ਜਗਦੇਵ ਸਿੰਘ ਕਾਂਗਰਸ ਪਾਰਟੀ ਅਤੇ ਢਾਹਣੀ ਸਿੰਘੇਵਾਲਾ ਤੋਂ ਅਕਾਲੀ ਦਲ (ਬ) ਦੇ ਉਮੀਦਵਾਰ ਗੁਰਤੇਜ ਸਿੰਘ ਸਰਪੰਚ ਚੁਣੇ ਗਏ ਹਨ।

ਮੰਡੀ ਲੱਖੇਵਾਲੀ ਤੋਂ ਗੁਰਿੰਦਰਪਾਲ ਅਰੋੜਾ ਸਰਪੰਚ ਬਣੇ 
ਮੰਡੀ ਲੱਖੇਵਾਲੀ, 30 ਦਸੰਬਰ (ਮਿਲਖ ਰਾਜ)-ਮੰਡੀ ਲੱਖੇਵਾਲੀ ਤੋਂ ਕਾਂਗਰਸ ਪਾਰਟੀ ਨਾਲ ਸਬੰਧਿਤ ਗੁਰਿੰਦਰਪਾਲ ਅਰੋੜਾ 183 ਵੋਟਾਂ ਨਾਲ ਆਪਣੇ ਵਿਰੋਧੀ ਉਮੀਦਵਾਰ ਰਵਿੰਦਰ ਕੁਮਾਰ ਜੁਨੇਜਾ ਨੂੰ ਹਰਾ ਕੇ ਸਰਪੰਚ ਬਣ ਗਏ। ਜੇਤੂ ਮੈਂਬਰਾਂ ਵਿਚ ਨਰੇਸ਼ ਕੁਮਾਰ ਨਾਗਪਾਲ, ਕਿਰਨਰਾਣੀ ਅਤੇ ਅਮਰ ਚੰਦ ਸਰਪੰਚ ਧੜੇ ਨਾਲ ਸਬੰਧਿਤ ਅਤੇ ਬ੍ਰਿਜ ਲਾਲ, ਸਿਮਰਜੀਤ ਕੌਰ, ਸੁਰਿੰਦਰ ਕੁਮਾਰੀ ਅਤੇ ਨਿਰਵਿਰੋਧ ਜੇਤੂ ਚਿਮਨ ਲਾਲ ਮੈਂਬਰ ਵਿਰੋਧੀ ਧੜੇ ਨਾਲ ਚੁਣੇ ਗਏ ਹਨ। 


ਸੰਤੋਸ਼ ਕੌਰ ਸੋਢੀ ਪਿੰਡ ਧੂਲਕੋਟ ਦੇ ਸਰਪੰਚ ਬਣੇ 
ਦੋਦਾ, 30 ਦਸੰਬਰ (ਰਵੀਪਾਲ)-ਪਿੰਡ ਧੂਲਕੋਟ ਤੋਂ ਸੰਤੋਸ਼ ਕੌਰ ਸੋਢੀ ਪਤਨੀ ਰਤਨ ਸਿੰਘ ਸੋਢੀ ਸਰਪੰਚ ਚੁਣੇ ਗਏ ਹਨ। ਇਸ ਮੌਕੇ ਸੰਤੋਸ਼ ਕੌਰ ਸੋਢੀ ਅਤੇ ਉਸ ਦੇ ਪੁੱਤਰ ਡਾ: ਜਗਦੀਪ ਸਿੰਘ ਕਾਲਾ ਸੋਢੀ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਪੂਰੀ ਵਾਹ ਲਾਉਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਹਾਰ ਪਹਿਨਾ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। 


ਜੀਵਨ ਸਿੰਘ ਵਾਰਡ ਨੰਬਰ 3 ਤੋਂ ਪੰਚ ਬਣੇ 
ਪਿੰਡ ਥਾਂਦੇਵਾਲਾ ਦੇ ਵਾਰਡ ਨੰਬਰ 3 ਤੋਂ ਜੀਵਨ ਸਿੰਘ ਪੰਚ ਚੁਣੇ ਗਏ ਹਨ। ਉਨ੍ਹਾਂ ਆਪਣੇ ਵਿਰੋਧੀ ਬੇਅੰਤ ਸਿੰਘ ਨੂੰ ਹਰਾਇਆ। ਇਸ ਮੌਕੇ ਜੀਵਨ ਸਿੰਘ ਨੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਵਾਰਡ ਵਾਸੀਆਂ ਨੇ ਜਿੱਤ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਯੂਥ ਕਾਂਗਰਸ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਬੱਗੀ ਨੇ ਉਨ੍ਹਾਂ ਨੂੰ ਹਾਰ ਪਹਿਨਾ ਕੇ ਵਧਾਈ ਦਿੱਤੀ। 

ਪਿੰਡ ਸੰਗੂਧੌਣ ਤੋਂ ਬਾਨੋ ਬਾਈ ਬਣੀ ਸਰਪੰਚ 
ਪਿੰਡ ਸੰਗੂਧੌਣ ਤੋਂ ਕਾਂਗਰਸ ਪਾਰਟੀ ਨਾਲ ਸਬੰਧਿਤ ਬਾਨੋ ਬਾਈ ਪਤਨੀ ਜੀਤ ਰਾਮ ਸਾਬਕਾ ਪੰਚ ਆਪਣੀ ਵਿਰੋਧੀ ਉਮੀਦਵਾਰ ਪਰਮਜੀਤ ਕੌਰ ਪਤਨੀ ਦਲਵਿੰਦਰ ਸਿੰਘ ਨੂੰ ਕਰੀਬ 200 ਵੋਟਾਂ ਨਾਲ ਹਰਾ ਕੇ ਸਰਪੰਚ ਚੁਣੇ ਗਏ। ਉਨ੍ਹਾਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਪੂਰਨ ਯਤਨ ਕਰਨਗੇ।
ਗੁਰਮੀਤ ਸਿੰਘ ਪੰਚ ਬਣੇ-ਪਿੰਡ ਸੰਗੂਧੌਣ ਦੇ ਵਾਰਡ ਨੰਬਰ 8 ਤੋਂ ਕਾਂਗਰਸ ਦੇ ਗੁਰਮੀਤ ਸਿੰਘ ਪੰਚ ਚੁਣੇ ਗਏ ਹਨ। ਉਹ 167 ਵੋਟਾਂ ਤੇ ਜੇਤੂ ਰਹੇ। ਉਨ੍ਹਾਂ ਸਮੂਹ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਉਹ ਵਾਰਡ ਦੀ ਤਰੱਕੀ ਲਈ ਮਿਹਨਤ ਕਰਨਗੇ। 

ਗੁਰਲਾਲ ਸਿੰਘ ਲਾਡੀ ਪਿੰਡ ਮਾਂਗਟਕੇਰ ਦੇ ਸਰਪੰਚ ਬਣੇ 
ਪਿੰਡ ਮਾਂਗਟਕੇਰ (ਜਨਰਲ) ਤੋਂ ਨੌਜਵਾਨ ਕਾਂਗਰਸੀ ਆਗੂ ਗੁਰਲਾਲ ਸਿੰਘ ਲਾਡੀ ਸਰਪੰਚ ਚੁਣੇ ਗਏ ਹਨ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਸ਼ਿੰਗਾਰਾ ਸਿੰਘ ਨੂੰ ਕਰੀਬ 66 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਮੌਕੇ ਗੁਰਲਾਲ ਸਿੰਘ ਲਾਡੀ ਨੇ ਕਿਹਾ ਕਿ ਉਹ ਕਾਂਗਰਸ ਸਰਕਾਰ ਅਤੇ ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ਬਰਾੜ ਦੇ ਸਹਿਯੋਗ ਨਾਲ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਉਣਗੇ। ਉਨ੍ਹਾਂ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸਰਪੰਚ ਬਣਨ 'ਤੇ ਵਧਾਈ ਦਿੱਤੀ। 


ਪਿੰਡ ਥਾਂਦੇਵਾਲਾ ਦੇ ਸਤਨਾਮ ਸਿੰਘ ਸਰਪੰਚ ਚੁਣੇ  
ਸ੍ਰੀ ਮੁਕਤਸਰ ਸਾਹਿਬ ਦੇ ਵੱਡੇ ਪਿੰਡ ਥਾਂਦੇਵਾਲਾ ਵਿਖੇ ਪੰਚਾਇਤ ਚੋਣਾਂ ਵਿਚ ਸਾਬਕਾ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਸਰਪੰਚੀ ਦੀ ਚੋਣ ਜਿੱਤ ਗਏ ਅਤੇ ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਇੰਦਰਜੀਤ ਸਿੰਘ ਨੂੰ ਕਰੀਬ 500 ਵੋਟਾਂ ਨਾਲ ਹਰਾਇਆ। ਇਸ ਮੌਕੇ ਪਿੰਡ ਵਾਸੀਆਂ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਹਾਰ ਪਹਿਨਾ ਕੇ ਵਧਾਈ ਦਿੱਤੀ ਅਤੇ ਸਤਨਾਮ ਸਿੰਘ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰਨਗੇ। 

ਪਿੰਡ ਨਵਾਂ ਭੁੱਲਰ ਤੋਂ ਜਗਦੇਵ ਸਿੰਘ ਬਣੇ ਸਰਪੰਚ 
ਪਿੰਡ ਨਵਾਂ ਭੁੱਲਰ ਤੋਂ ਸਖਤ ਮੁਕਾਬਲੇ ਵਿਚ ਕਾਂਗਰਸ ਕਿਸਾਨ ਤੇ ਮਜ਼ਦੂਰ ਸੈੱਲ ਦੇ ਸੂਬਾ ਜਨਰਲ ਸਕੱਤਰ ਜਗਦੇਵ ਸਿੰਘ ਨਵਾਂ ਭੁੱਲਰ ਗੁਰਪੇਜ ਸਿੰਘ ਨੂੰ ਹਰਾ ਕੇ ਪਿੰਡ ਦੇ ਸਰਪੰਚ ਚੁਣੇ ਗਏ। ਉਨ੍ਹਾਂ ਪਿੰਡ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ 'ਤੇ ਕਰਵਾਉਣਗੇ। 

ਗੁਰਵਿੰਦਰ ਸਿੰਘ ਬਰਾੜ ਪੰਚ ਬਣੇ 
ਪਿੰਡ ਥਾਂਦੇਵਾਲਾ ਦੇ ਵਾਰਡ ਨੰਬਰ 10 ਤੋਂ ਨੌਜਵਾਨ ਆਗੂ ਗੁਰਵਿੰਦਰ ਸਿੰਘ ਬਰਾੜ ਪੰਚ ਚੁਣੇ ਗਏ ਹਨ। ਉਨ੍ਹਾਂ ਆਪਣੀ ਜਿੱਤ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਵੋਟਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਹੀ ਗੁਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿ ਉਹ ਆਪਣੇ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨਗੇ। ਉਨ੍ਹਾਂ ਦੇ ਸਮਰਥਕਾਂ ਵਲੋਂ ਖ਼ੁਸ਼ੀ ਮਨਾਈ ਗਈ ਅਤੇ ਜੇਤੂ ਉਮੀਦਵਾਰ ਨੂੰ ਹਾਰ ਪਹਿਨਾਏ ਗਏ। 

ਕੋਠੇ ਸੁਰਗਾਪੁਰੀ (ਦੋਦਾ) ਤੋਂ ਪ੍ਰਦੀਪ ਕੌਰ ਬਣੀ ਸਰਪੰਚ 
ਕੋਠੇ ਸੁਰਗਾਪੁਰੀ (ਦੋਦਾ) ਤੋਂ ਪ੍ਰਦੀਪ ਕੌਰ ਪਤਨੀ ਪਰਮਜੀਤ ਸਿੰਘ ਜਿੱਤ ਕੇ ਸਰਪੰਚ ਬਣ ਗਏ ਹਨ। ਉਨ੍ਹਾਂ ਆਪਣੀ ਵਿਰੋਧੀ ਉਮੀਦਾਵਰ ਸਿਮਰਜੀਤ ਕੌਰ ਨੂੰ 12 ਵੋਟਾਂ ਦੇ ਫ਼ਰਕ ਨਾਲ ਹਰਾਇਆ। ਉਨ੍ਹਾਂ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ। 

ਸੁਖਜੀਤ ਕੌਰ ਪਿੰਡ ਭਲਾਈਆਣਾ ਦੀ ਸਰਪੰਚ ਬਣੀ 
ਪਿੰਡ ਭਲਾਈਆਣਾ ਵਿੱਚ ਸਰਪੰਚੀ ਲਈ ਉਮੀਦਵਾਰ ਬੀਬੀ ਸੁਖਜੀਤ ਕੌਰ ਪਤਨੀ ਠਾਣਾ ਸਿੰਘ ਬਰਾੜ ਨੇ ਆਪਣੇ ਵਿਰੋਧੀ ਨੂੰ 1065 ਵੋਟਾਂ ਨਾਲ ਮਾਤ ਦਿੱਤੀ।  ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਠਾਣਾ ਸਿੰਘ ਅਤੇ ਜਸਪ੍ਰੀਤ ਸਿੰਘ ਦਾ ਸਵਾਗਤ ਕਰਦੇ ਵਧਾਈ ਦਿੱਤੀ।

ਪਿੰਡ ਬਾਦਲ ਤੋਂ ਜਬਰਜੰਗ ਸਿੰਘ ਜੇਤੂ 
ਲੰਬੀ, 30 ਦਸੰਬਰ (ਮੇਵਾ ਸਿੰਘ)-ਬਲਾਕ ਲੰਬੀ ਦੇ ਪਿੰਡਾਂ ਤੋਂ ਜਿੱਤੇ ਸਰਪੰਚਾਂ ਦੀ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਪਿੰਡ ਬਾਦਲ ਤੋਂ ਕਾਂਗਰਸੀ ਉਮੀਦਵਾਰ ਜਬਰਜੰਗ ਸਿੰਘ ਅਕਾਲੀ ਦਲ (ਬ) ਸਰਪੰਚੀ ਦੇ ਉਮੀਦਵਾਰ ਉਦੇਵੀਰ ਸਿੰਘ ਨੂੰ ਹਰਾ ਕੇ ਪਿੰਡ ਬਾਦਲ ਦੇ ਸਰਪੰਚ ਬਣ ਗਏ ਹਨ। ਉਨ੍ਹਾਂ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ।    

ਹਰਾਜ, ਤਖਤ ਮਲਾਣਾ, ਚੱਕ ਮੋਤਲੇਵਾਲਾ, ਵੱਟੂ, ਮਡਾਹਰ ਕਲਾਂ 'ਚ ਕਾਂਗਰਸ ਪੱਖੀ ਉਮੀਦਵਾਰ ਜੇਤੂ ਮੰਡੀ ਬਰੀਵਾਲਾ, 30 ਦਸੰਬਰ (ਨਿਰਭੋਲ ਸਿੰਘ)-ਪਿੰਡ ਹਰਾਜ ਜੋ ਕਿ ਜਨਰਲ ਵਰਗ ਲਈ ਰਾਖਵਾਂ ਸੀ, ਤੋਂ ਕਾਂਗਰਸ ਦੇ ਹਰਮੇਲ ਸਿੰਘ, ਤਖਤ ਮਲਾਣਾ ਤੋਂ ਬਲਜੀਤ ਕੌਰ ਪਤਨੀ ਜਸਪਾਲ ਸਿੰਘ, ਚੱਕ ਮੋਤਲੇਵਾਲਾ ਤੋਂ ਜਸਪ੍ਰੀਤ ਕੌਰ ਪਤਨੀ ਸਵਰਨ ਸਿੰਘ, ਵੱਟੂ ਤੋਂ ਲਵਪ੍ਰੀਤ ਕੌਰ ਪਤਨੀ ਧਾਰਾ ਸਿੰਘ, ਚੱਕ ਬਾਜਾ ਮਰਾੜ ਵਿਚ ਅਮਨਦੀਪ ਕੌਰ ਪਤਨੀ ਪ੍ਰੀਤਮ ਸਿੰਘ, ਮਡਾਹਰ ਕਲਾਂ ਵਿਚ ਪਰਮਿੰਦਰ ਕੌਰ ਪਤਨੀ ਬਲਜੀਤ ਸਿੰਘ ਮਡਾਹਰ ਕਲਾਂ ਜੇਤੂ ਰਹੇ, ਜਦਕਿ ਜੰਡੋਕੇ ਵਿਚ ਅਕਾਲੀ ਦਲ ਦੀ ਉਮੀਦਵਾਰ ਕਰਮਜੀਤ ਕੌਰ ਪਤਨੀ ਹਰਜਿੰਦਰ ਸਿੰਘ ਜੇਤੂ ਰਹੀ।  

ਗੰਧੜ੍ਹ 'ਚ ਇੱਕ ਪੰਚ ਲਈ ਵੋਟਾਂ ਪਈਆਂ-ਹਰਵਿੰਦਰ ਕੌਰ ਰਹੀ ਜੇਤੂ ਮੰਡੀ ਲੱਖੇਵਾਲੀ, 30 ਦਸੰਬਰ (ਰੁਪਿੰਦਰ ਸਿੰਘ ਸੇਖੋਂ)-ਸਰਪੰਚ ਤੇ 8 ਪੰਚਾਂ ਦੀ ਸਰਬਸੰਮਤੀ ਨਾਲ ਚੋਣ ਹੋਣ ਕਰਕੇ ਸਾਹਮਣੇ ਮੁਕਾਬਲੇ 'ਚ ਵਾਰਡ 4 ਤੋਂ ਰਾਖਵੀਂ ਸ਼੍ਰੇਣੀ ਦੀ ਔਰਤ ਲਈ ਹੋਏ ਜ਼ਬਰਦਸਤ ਮੁਕਾਬਲੇ 'ਚ ਹਰਵਿੰਦਰ ਕੌਰ 17 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਸਿਰਫ 1 ਵਾਰਡ 'ਚ ਹੋਈ ਚੋਣ ਨਾਲ ਪਿੰਡ ਦੇ ਵਿਕਾਸ ਲਈ ਮਿਲਣ ਵਾਲੀ ਕਰੀਬ 10 ਲੱਖ ਰੁਪਏ ਦੀ ਗਰਾਂਟ ਨਹੀਂ ਮਿਲ ਸਕੇਗੀ, ਜੋ ਸਰਬਸੰਮਤੀ ਵਾਲੀ ਪੰਚਾਇਤ ਨੂੰ ਮਿਲਦੀ ਹੈ। ਹਰਵਿੰਦਰ ਕੌਰ ਦਾ ਜਿੱਤ ਉਪਰੰਤ ਸਮਰਥਕਾਂ ਨੇ ਹਾਰ ਪਾ ਕੇ ਸਵਾਗਤ ਕੀਤਾ। 4 ਨੰਬਰ ਵਾਰਡ ਦੀਆਂ ਕੁੱਲ 194 ਵੋਟਾਂ 'ਚ 187 ਵੋਟਾਂ ਪੋਲ ਹੋਈਆਂ। 

ਹਰਵਿੰਦਰ ਕੌਰ ਸੰਧੂ ਪਿੰਡ ਭੰਗੇਵਾਲਾ ਦੀ ਸਰਪੰਚ ਬਣੀ ਸ੍ਰੀ ਮੁਕਤਸਰ ਸਾਹਿਬ, 30 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਭੰਗੇਵਾਲਾ (ਜਨਰਲ) ਤੋਂ ਹਰਵਿੰਦਰ ਕੌਰ ਸੰਧੂ ਪਤਨੀ ਇਕਬਾਲ ਸਿੰਘ ਸੰਧੂ (ਸੀਨੀਅਰ ਕਾਂਗਰਸੀ ਆਗੂ) ਸਰਪੰਚ ਦੀ ਚੋਣ ਜਿੱਤ ਗਏ ਹਨ। ਉਨ੍ਹਾਂ ਆਪਣੀ ਵਿਰੋਧੀ ਉਮੀਵਦਾਰ ਜਸਕੀਰਤ ਕੌਰ ਨੂੰ ਹਰਾਇਆ। ਇਸ ਮੌਕੇ ਇਕਬਾਲ ਸਿੰਘ ਸੰਧੂ ਅਤੇ ਹਰਵਿੰਦਰ ਕੌਰ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਸਰਕਾਰ ਅਤੇ ਸਾਬਕਾ ਕਾਂਗਰਸੀ ਵਿਧਾਇਕਾ ਬੀਬੀ ਕਰਨ ਕੌਰ ਬਰਾੜ ਦੇ ਸਹਿਯੋਗ ਨਾਲ ਪਿੰਡ ਦੀ ਤਰੱਕੀ ਅਤੇ ਵਿਕਾਸ ਲਈ ਪੂਰੀ ਵਾਹ ਲਾਉਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਸਮੂਹ ਸੰਧੂ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।

ਕਾਂਗਰਸੀ ਆਗੂ ਜਸਵਿੰਦਰ ਸਿੰਘ ਦੀ ਪਤਨੀ ਜਸਪਿੰਦਰ ਕੌਰ ਪਿੰਡ ਤਖਤੂਵਾਲਾ ਤੋਂ ਸਰਪੰਚ ਬਣੇ 
ਫ਼ਤਿਹਗੜ੍ਹ ਪੰਜਤੂਰ, 30 ਦਸੰਬਰ (ਜਸਵਿੰਦਰ ਸਿੰਘ)-ਸਰਪੰਚੀ ਅਤੇ ਪੰਚੀ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਪਿੰਡ ਤਖਤੂਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵੋਟਾਂ ਪਾਈਆਂ ਗਈ, ਜਿਸ 'ਚ ਸਰਪੰਚੀ ਦੇ 2 ਉਮੀਦਵਾਰ ਜਿਨ੍ਹਾਂ ਵਿਚ ਜਸਵਿੰਦਰ ਸਿੰਘ ਤਖਤੂਵਾਲਾ ਲੋਕ ਸਭਾ ਜਰਨਲ ਸਕੱਤਰ ਯੂਥ ਕਾਂਗਰਸ ਦੀ ਪਤਨੀ ਜਸਪਿੰਦਰ ਕੌਰ ਅਤੇ ਗੁਰਭੇਜ ਸਿੰਘ ਤਖਤੂਵਾਲਾ ਦੀ ਪਤਨੀ ਗੁਰਪਿੰਦਰ ਕੌਰ ਦੇ ਵਿਚ ਮੁਕਾਬਲਾ ਸੀ। ਪਿੰਡ ਨਿਵਾਸੀਆਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਜਿਸ 'ਚ ਜਸਪਿੰਦਰ ਕੌਰ ਨੇ 111 ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਇਸ ਜਿੱਤ ਦੌਰਾਨ ਪਿੰਡ ਨਿਵਾਸੀਆਂ ਵਲੋਂ ਜੇਤੂ ਸਰਪੰਚ ਅਤੇ ਉਨ੍ਹਾਂ ਦੀ ਟੀਮ ਦੇ ਜੇਤੂ ਮੈਂਬਰਾਂ ਨੂੰ ਗਲ ਵਿਚ ਹਾਰ ਪਾ ਕੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਪਿੰਡ ਨਿਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਇਸ ਸਭ ਦਾ ਸਿਹਰਾ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਸਿਰ ਜਾਂਦਾ ਹੈ। ਇਸ ਮੌਕੇ ਜੇਤੂ ਮੈਂਬਰ ਵੀਰਪਾਲ ਕੌਰ, ਗੁਰਬਖ਼ਸ਼ ਸਿੰਘ, ਹਰਜਿੰਦਰ ਸਿੰਘ, ਮਹਿਲ ਸਿੰਘ ਤੋਂ ਇਲਾਵਾ ਪਿੰਡ ਨਿਵਾਸੀ ਹਾਜ਼ਰ ਸਨ।