ਪੰਚਾਇਤੀ ਚੋਣਾਂ ਦੇ ਚੋਣ ਨਤੀਜੇ - ਕਪੂਰਥਲਾ / ਫਗਵਾੜਾ

 

ਹਲਕਾ
 ਬਲਾਕ
     
 
  • 6:27 pm :    6:27 pm :    ਢਿੱਲਵਾਂ ਦੱਖਣ ਤੋਂ ਜੀਤ ਸਿੰਘ ਜੇਤੂ  ਬਣੇ ਸਰਪੰਚ
     
  •  
  • ਕਪੂਰਥਲਾ ਜ਼ਿਲ੍ਹੇ 'ਚ ਦੁਪਹਿਰ 2 ਵਜੇ ਤੱਕ 55.20 ਫੀਸਦੀ ਵੋਟਿੰਗ
  • ਫਗਵਾੜਾ ਵਿਚ 51 ਫੀਸਦੀ ਪੋਲਿੰਗ
  • ਬਲਾਕ ਢਿਲਵਾਂ 'ਚ 10 ਵਜੇ ਤੱਕ 13 ਫ਼ੀਸਦੀ ਪੋਲ
     
 
  • ਬਲਾਕ ਫਿਲੌਰ 'ਚ 2 ਵਜੇ ਤੱਕ ਹੋਈ 51 ਫ਼ੀਸਦੀ ਵੋਟਿੰਗ
     
 

ਪੰਚਾਇਤ ਚੋਣਾਂ ਦੇ ਨਤੀਜਿਆਂ ਦਾ ਐਲਾਨ-ਕਿਹੜੇ ਪਿੰਡ ਤੋਂ ਕੌਣ ਬਣਿਆ ਸਰਪੰਚ
ਕਪੂਰਥਲਾ, 30 ਦਸੰਬਰ (ਅਮਰਜੀਤ ਕੋਮਲ)-ਪੰਚਾਇਤ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿਚ ਕਪੂਰਥਲਾ ਬਲਾਕ ਦੇ ਪਿੰਡ ਤਇਅਬਪੁਰ ਤੋਂ ਬਲਵਿੰਦਰਪਾਲ ਸਿੰਘ 202 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਪ੍ਰਨੀਤ ਕੌਰ ਨੂੰ 132 ਵੋਟਾਂ ਪਈਆਂ। ਇਸੇ ਤਰ੍ਹਾਂ ਪਿੰਡ ਦੋਲੋਰਾਈਆਂ ਤੋਂ ਪਰਮਜੀਤ ਸਿੰਘ 38 ਵੋਟਾਂ ਲੈ ਕੇ ਜੇਤੂ ਰਹੇ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਲਖਵਿੰਦਰ ਸਿੰਘ ਨੂੰ 29 ਵੋਟਾਂ ਪਈਆਂ। ਪਿੰਡ ਸੁੰਨੜਵਾਲ ਤੋਂ ਤਰਲੋਚਨ ਸਿੰਘ ਗੋਸ਼ੀ ਤੀਜੀ ਵਾਰ ਪਿੰਡ ਦੇ ਸਰਪੰਚ ਬਣੇ। ਤਰਲੋਚਨ ਸਿੰਘ ਨੂੰ 275, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਮਹਿੰਦਰ ਸਿੰਘ ਨੂੰ 65 ਵੋਟਾਂ ਪ੍ਰਾਪਤ ਹੋਈਆਂ, ਜਦਕਿ 17 ਵੋਟਾਂ ਰੱਦ ਹੋ ਗਈਆਂ, ਜਦਕਿ ਪਿੰਡ ਵਿਚ ਪੰਚਾਂ ਦੀ ਚੋਣ ਪਹਿਲਾਂ ਹੀ ਸਰਬਸੰਮਤੀ ਨਾਲ ਹੋ ਗਈ ਸੀ। ਪਿੰਡ ਨੱਥੂ ਚਾਹਲ ਤੋਂ ਇੰਦਰਜੀਤ ਸਿੰਘ 524 ਵੋਟਾਂ ਲੈ ਕੇ ਸਰਪੰਚ ਰਹੇ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਚਰਨਜੀਤ ਸਿੰਘ ਨੂੰ 220 ਵੋਟਾਂ ਪ੍ਰਾਪਤ ਹੋਈਆਂ ਤੇ 43 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਮੱਲੂ ਕਾਦਰਾਬਾਦ ਪਿੰਡ ਦੀ ਚੋਣ ਵਿਚ ਹਰਜਿੰਦਰ ਸਿੰਘ 158 ਵੋਟਾਂ ਪ੍ਰਾਪਤ ਕਰਕੇ ਸਰਪੰਚ ਬਣੇ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅਰਵਿੰਦਰ ਭੱਟੀ ਨੂੰ 98 ਵੋਟਾਂ ਪਈਆਂ ਤੇ 16 ਵੋਟਾਂ ਕੈਂਸਲ ਹੋ ਗਈਆਂ। ਪਿੰਡ ਅਲੋਦੀਪੁਰ ਤੋਂ ਰਣਜੀਤ ਕੌਰ 363 ਵੋਟਾਂ ਲੈ ਕੇ ਪਿੰਡ ਦੀ ਸਰਪੰਚ ਬਣੀ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਬਲਬੀਰ ਸਿੰਘ ਨੂੰ 345 ਵੋਟਾਂ ਪਈਆਂ। ਪਿੰਡ ਜਹਾਂਗੀਰਪੁਰ ਤੋਂ ਰਣਜੀਤ ਕੌਰ 377 ਵੋਟਾਂ ਲੈ ਕੇ ਪਿੰਡ ਦੀ ਸਰਪੰਚ ਬਣੀ ਤੇ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਜਸਬੀਰ ਕੌਰ ਨੂੰ 338 ਵੋਟਾਂ ਪ੍ਰਾਪਤ ਹੋਈਆਂ। ਪਿੰਡ ਖ਼ਾਨਗਾਹ ਤੋਂ ਪਰਮਜੀਤ ਕੌਰ 168 ਵੋਟਾਂ ਲੈ ਕੇ ਸਰਪੰਚ ਬਣੀ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਦਰਸ਼ਨ ਸਿੰਘ ਨੂੰ 104 ਵੋਟਾਂ ਪਈਆਂ। ਨੂਰਪੁਰ ਰਾਜਪੂਤਾਂ ਤੋਂ ਮਨੋਹਰ ਸਿੰਘ 170 ਵੋਟਾਂ ਨਾਲ ਜੇਤੂ ਰਹੇ, ਉਨ੍ਹਾਂ ਦੇ ਵਿਰੋਧੀ ਉਮੀਦਵਾਰ ਸੁਰਿੰਦਰ ਸਿੰਘ ਨੂੰ 67 ਵੋਟਾਂ ਪਈਆਂ। ਪਿੰਡ ਗੌਰੇ ਤੋਂ ਸੁਰਿੰਦਰ ਸਿੰਘ 133 ਵੋਟਾਂ ਲੈ ਕੇ ਸਰਪੰਚ ਬਣੇ, ਜਦਕਿ ਉਨ੍ਹਾਂ ਦੇ ਵਿਰੋਧੀ ਮਿਲਖਾ ਸਿੰਘ ਨੂੰ 119 ਵੋਟਾਂ ਪਈਆਂ। ਮਾਧੋਝੰਡਾ ਤੋਂ ਲਖਬੀਰ ਸਿੰਘ 247 ਵੋਟਾਂ ਲੈ ਕੇ ਸਰਪੰਚ ਬਣੇ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਬਲਜੀਤ ਸਿੰਘ ਨੂੰ 132 ਵੋਟਾਂ ਪਈਆਂ। ਇਸੇ ਤਰ੍ਹਾਂ ਕੌਲਪੁਰ ਤੋਂ ਦਵਿੰਦਰ ਸਿੰਘ 114 ਵੋਟਾਂ ਨੇ ਕੇ ਸਰਪੰਚ ਬਣੇ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਮਾਰਕਸ ਨੂੰ 82 ਵੋਟਾਂ ਪਈਆਂ। ਪਿੰਡ ਮੈਣਵਾਂ ਤੋਂ ਜਸਪਾਲ ਸਿੰਘ ਜੇਤੂ, ਡੈਣਵਿੰਡ ਤੋਂ ਪ੍ਰਭਦੀਪ ਕੌਰ ਜੇਤੂ, ਫ਼ਿਆਲੀ ਤੋਂ ਸੁਮਨ ਨੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਮਨਸੂਰਵਾਲ ਦਿਹਾਤੀ ਤੋਂ ਸੁਰਜੀਤ ਸਿੰਘ ਤਿੰਨ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਜਵਾਲਾਪੁਰ ਤੋਂ ਕਿਰਨਜੀਤ ਕੌਰ ਨੇ ਚੋਣ ਜਿੱਤੀ, ਜਦਕਿ ਬਹੂਈ ਤੋਂ ਸੰਦੀਪ ਸਹਿਗਲ ਸਰਪੰਚੀ ਦੀ ਚੋਣ ਵਿਚ ਜੇਤੂ ਰਹੇ। ਸੰਧਰ ਜਗੀਰ ਤੋਂ ਗੁਰਦੀਪ ਸਿੰਘ ਨੇ ਸਰਪੰਚੀ ਦੀ ਚੋਣ ਜਿੱਤੀ, ਇਸੇ ਤਰ੍ਹਾਂ ਦੋਲੋਰਾਈਆਂ ਤੋਂ ਪਰਮਜੀਤ ਸਿੰਘ ਸਰਪੰਚੀ ਦੀ ਚੋਣ ਜਿੱਤੇ, ਰਜ਼ਾਪੁਰ ਤੋਂ ਕਮਲਜੀਤ ਕੌਰ ਜੇਤੂ ਰਹੇ, ਪਿੰਡ ਔਜਲਾ ਜੋਗੀ ਤੋਂ ਰਣਜੀਤ ਕੌਰ ਨੇ ਸਰਪੰਚੀ ਦੀ ਚੋਣ ਜਿੱਤੀ, ਜਦਕਿ ਸੈਦੋਵਾਲ ਤੋਂ ਰਣਜੀਤ ਸਿੰਘ ਨੇ ਵੱਡੀ ਲੀਡ ਲੈ ਕੇ ਸਰਪੰਚੀ ਦੀਆਂ ਚੋਣਾਂ ਵਿਚ ਆਪਣੀ ਜਿੱਤ ਦਰਜ ਕੀਤੀ।

ਪਿੰਡ ਗੋਸਲ ਵਿਚ ਬੀਬੀ ਗੁਰਬਖ਼ਸ਼ ਕੌਰ ਟਾਸ ਰਾਹੀਂ ਸਰਪੰਚ ਬਣੀ
ਕਪੂਰਥਲਾ, 30 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਕਪੂਰਥਲਾ ਬਲਾਕ ਦੇ ਪਿੰਡ ਗੋਸਲ ਵਿਚ ਸਰਪੰਚੀ ਦੀ ਚੋਣ ਦਾ ਨਿਬੇੜਾ ਟਾਸ ਰਾਹੀਂ ਹੋਇਆ ਤੇ ਟਾਸ ਦੌਰਾਨ ਬੀਬੀ ਗੁਰਬਖ਼ਸ਼ ਕੌਰ ਪਿੰਡ ਦੀ ਸਰਪੰਚ ਬਣੇ। ਇੱਥੇ ਵਰਨਣਯੋਗ ਹੈ ਕਿ ਪਿੰਡ ਵਿਚ ਸਰਪੰਚੀ ਦੀਆਂ ਦੋ ਉਮੀਦਵਾਰ ਗੁਰਬਖ਼ਸ਼ ਕੌਰ ਤੇ ਕੁਲਵਿੰਦਰ ਕੌਰ ਨੂੰ 134-134 ਵੋਟਾਂ ਪਈਆਂ। ਚੋਣ ਵਿਚ ਜਿੱਤ ਹਾਰ ਦਾ ਫ਼ੈਸਲਾ ਨਾ ਹੋਣ 'ਤੇ ਚੋਣ ਅਮਲੇ ਨੇ ਦੋਵਾਂ ਉਮੀਦਵਾਰਾਂ ਨੂੰ ਟਾਸ ਕਰਵਾਉਣ ਲਈ ਮਨਾਉਣ ਦਾ ਯਤਨ ਕੀਤਾ, ਪ੍ਰੰਤੂ ਦੋਵੇਂ ਧਿਰਾਂ ਕੋਈ ਸਪਸ਼ਟ ਫ਼ੈਸਲਾ ਨਹੀਂ ਲੈ ਸਕੀਆਂ ਤੇ ਬਾਅਦ ਵਿਚ ਜਦੋਂ ਇਹ ਮਾਮਲਾ ਹਲਕੇ ਦੀ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਡਾ: ਨਯਨ ਭੁੱਲਰ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਕਲੱਸਟਰ ਦੇ ਰਿਟਰਨਿੰਗ ਅਫ਼ਸਰ ਤੇ ਜ਼ਿਲ੍ਹਾ ਮੰਡੀ ਅਫ਼ਸਰ ਰਾਜ ਕੁਮਾਰ ਨੂੰ ਮੌਕੇ 'ਤੇ ਭੇਜਿਆ ਤੇ ਉਨ੍ਹਾਂ ਦੋਵਾਂ ਧਿਰਾਂ ਨੂੰ ਟਾਸ ਕਰਵਾਉਣ ਲਈ ਰਜ਼ਾਮੰਦ ਕਰਕੇ ਪੰਚਾਇਤ ਦੀ ਚੋਣ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ।

ਸਰਬਣ ਸਿੰਘ ਢਿੱਲੋਂ ਨੇ ਭੰਡਾਲ ਬੇਟ ਤੋਂ ਸਰਪੰਚੀ ਦੀ ਚੋਣ ਜਿੱਤੀ
ਭੰਡਾਲ ਬੇਟ, 30 ਦਸੰਬਰ (ਜੋਗਿੰਦਰ ਸਿੰਘ ਜਾਤੀਕੇ)-ਢਿਲਵਾਂ ਬਲਾਕ ਦੇ ਪਿੰਡ ਭੰਡਾਲ ਬੇਟ ਦੀ ਪੰਚਾਇਤੀ ਚੋਣ ਦੌਰਾਨ ਸਰਪੰਚ ਦੇ ਉਮੀਦਵਾਰ ਸਰਬਣ ਸਿੰਘ ਢਿੱਲੋਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਜਿੱਤ ਦਰਜ ਕੀਤੀ। ਸਰਪੰਚੀ ਲਈ ਹੋਏ ਤਿਕੋਣੇ ਮੁਕਾਬਲੇ ਵਿਚ ਸਰਬਣ ਸਿੰਘ ਢਿੱਲੋਂ ਨੇ 301 ਵੋਟਾਂ ਹਾਸਲ ਕੀਤੀਆਂ ਤੇ ਜਿੱਤਣ ਉਪਰੰਤ ਉਨ੍ਹਾਂ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਿੰਡ ਵਿਚ ਰਹਿੰਦੇ ਵਿਕਾਸ ਕਾਰਜ ਪਹਿਲੇ ਦੇ ਆਧਾਰ 'ਤੇ ਕਰਵਾਏ ਜਾਣਗੇ ਤੇ ਸਾਫ਼ ਸਫ਼ਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਗੁਰਪਾਲ ਸਿੰਘ ਕੈਨੇਡਾ, ਕੇਵਲ ਸਿੰਘ ਯੂ.ਐਸ.ਏ., ਬਾਬਾ ਰਤਨ ਸਿੰਘ, ਰਣਜੀਤ ਸਿੰਘ ਕੈਨੇਡਾ, ਗੁਰਮੀਤ ਸਿੰਘ, ਜਸਬੀਰ ਸਿੰਘ, ਰਛਪਾਲ ਸਿੰਘ, ਕਰਮਜੀਤ ਸਿੰਘ, ਤਾਜਵੀਰ ਸਿੰਘ, ਗਿਆਨ ਸਿੰਘ, ਸ਼ਿੰਗਾਰਾ ਸਿੰਘ, ਪਿੰਦਰਜੀਤ ਸਿੰਘ, ਰੇਸ਼ਮ ਸਿੰਘ, ਸੰਪੂਰਨ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਸਰਬਣ ਸਿੰਘ ਢਿੱਲੋਂ ਨੂੰ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਪਿੰਡ ਨਰਕਟ ਤੋਂ ਆਸ਼ਾ ਰਾਣੀ, ਫ਼ਤਿਹਪੁਰ ਤੋਂ ਕਰਮਜੀਤ ਸਿੰਘ, ਜਾਤੀਕੇ ਤੋਂ ਬਲਜੀਤ ਕੌਰ ਔਜਲਾ, ਅਕਬਰਪੁਰ ਤੋਂ ਸਤਬੀਰ ਸਿੰਘ, ਸੁਰਖਪੁਰ ਤੋਂ ਰਣਜੀਤ ਕੌਰ ਤੇ ਖੈੜਾ ਬੇਟ ਤੋਂ ਕਰਮਜੀਤ ਕੌਰ ਸਰਪੰਚੀ ਦੀ ਚੋਣ ਵਿਚ ਜੇਤੂ ਰਹੇ।

ਮੈਰੀਪੁਰ ਤੋਂ ਹਰਵਿੰਦਰ ਸਿੰਘ 8 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ
ਡਡਵਿੰਡੀ, 30 ਦਸੰਬਰ (ਬਲਬੀਰ ਸੰਧਾ)-ਪੰਚਾਇਤੀ ਚੋਣਾਂ ਵਿਚ ਇੱਥੋਂ ਦੇ ਨਜ਼ਦੀਕੀ ਪਿੰਡ ਮੈਰੀਪੁਰ ਵਿਖੇ ਹੋਈ ਸਰਪੰਚ ਦੀ ਚੋਣ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਤੇ ਇਸ ਚੋਣ ਵਿਚ ਹਰਵਿੰਦਰ ਸਿੰਘ ਨੇ ਅਮਰਜੀਤ ਸਿੰਘ ਨੂੰ 8 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਸਰਪੰਚੀ ਦੀ ਚੋਣ ਜਿੱਤ ਲਈ। ਕੁੱਲ 559 ਵੋਟਾਂ ਪੋਲ ਹੋਈਆਂ ਸਨ, ਜਿਨ੍ਹਾਂ ਵਿਚੋਂ ਹਰਵਿੰਦਰ ਸਿੰਘ ਨੂੰ 8 ਵੋਟਾਂ ਨਾਲ ਜੇਤੂ ਐਲਾਨਿਆ ਗਿਆ। ਇਸੇ ਤਰ੍ਹਾਂ ਪਿੰਡ ਗਿੱਲਾਂ ਵਿਖੇ ਨਰਿੰਦਰ ਸਿੰਘ ਨੂੰ ਜੇਤੂ ਐਲਾਨਿਆ ਗਿਆ। ਜੈਨਪੁਰ ਵਿਖੇ ਕਾਂਗਰਸ ਦੇ ਰੌਣਕ ਸਿੰਘ ਨੇ ਸੁਲੱਖਣ ਨੂੰ 31 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੀ।

ਲੱਖਣ ਕਲਾਂ ਤੋਂ ਲਖਬੀਰ ਕੌਰ ਤੇ ਢੁੱਡੀਆਂਵਾਲ ਤੋਂ ਸਰਬਜੀਤ ਕੌਰ ਜੇਤੂ ਰਹੇ
ਕਪੂਰਥਲਾ, 30 ਦਸੰਬਰ (ਵਿ.ਪ੍ਰ.)-ਲੱਖਣ ਕਲਾਂ ਤੋਂ ਲਖਬੀਰ ਕੌਰ ਨੇ ਆਪਣੀ ਵਿਰੋਧੀ ਉਮੀਦਵਾਰ ਸੁਰਿੰਦਰ ਕੌਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਢੁੱਡੀਆਂਵਾਲ ਤੋਂ ਸਰਬਜੀਤ ਕੌਰ 303 ਵੋਟਾਂ ਲੈ ਕੇ ਜੇਤੂ ਰਹੀ ਤੇ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਚਰਨਜੀਤ ਕੌਰ ਨੂੰ 298 ਵੋਟਾਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਬਿਹਾਰੀਪੁਰ ਤੋਂ ਸ਼ਵਿੰਦਰ ਕੌਰ 336 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਸੁਰਿੰਦਰ ਕੌਰ ਨੂੰ 254 ਵੋਟਾਂ ਪ੍ਰਾਪਤ ਹੋਈਆਂ।

ਖਹਿਰਾ ਦੀ ਕਰੀਬੀ ਰਿਸ਼ਤੇਦਾਰ ਸਰਪੰਚੀ ਦੀ ਚੋਣ ਹਾਰੀ
ਭੁਲੱਥ, 30 ਦਸੰਬਰ (ਮਨਜੀਤ ਸਿੰਘ ਰਤਨ)-ਪੰਚਾਇਤ ਚੋਣਾਂ 'ਚ ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਉਨ੍ਹਾਂ ਦੀ ਇਕ ਕਰੀਬੀ ਰਿਸ਼ਤੇਦਾਰ ਕਿਰਨਬੀਰ ਕੌਰ ਖਹਿਰਾ ਉਨ੍ਹਾਂ ਦੇ ਜੱਦੀ ਪਿੰਡ ਰਾਮਗੜ੍ਹ ਤੋਂ ਇਕ ਆਜ਼ਾਦ ਉਮੀਦਵਾਰ ਨਿਰਮਲ ਸਿੰਘ ਤੋਂ ਸਰਪੰਚੀ ਦੀ ਚੋਣ ਹਾਰ ਗਏ। ਜਾਣਕਾਰੀ ਅਨੁਸਾਰ ਰਾਮਗੜ੍ਹ ਤੋਂ ਆਜ਼ਾਦ ਉਮੀਦਵਾਰ ਨਿਰਮਲ ਸਿੰਘ ਨੇ 54 ਵੋਟਾਂ ਦੇ ਫਰਕ ਨਾਲ ਆਪਣੀ ਵਿਰੋਧੀ ਉਮੀਦਵਾਰ ਕਿਰਨਬੀਰ ਕੌਰ ਖਹਿਰਾ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਕਿਰਨਬੀਰ ਕੌਰ ਖਹਿਰਾ ਦੇ ਪਤੀ ਕੁਲਬੀਰ ਸਿੰਘ ਖਹਿਰਾ ਪਹਿਲਾਂ ਪਿੰਡ ਰਾਮਗੜ੍ਹ ਦੇ ਸਰਪੰਚ ਰਹਿ ਚੁੱਕੇ ਹਨ।

ਸਿਧਵਾਂ ਦੋਨਾ ਤੋਂ ਜਸਵਿੰਦਰ ਸਿੰਘ ਸ਼ਿੰਦਰ ਨੇ ਸਰਪੰਚੀ ਦੀ ਚੋਣ ਜਿੱਤੀ
ਸਿਧਵਾਂ ਦੋਨਾ, 30 ਦਸੰਬਰ (ਅਵਿਨਾਸ਼ ਸ਼ਰਮਾ)-ਕਪੂਰਥਲਾ ਹਲਕੇ ਦੇ ਚਰਚਿਤ ਪਿੰਡ ਸਿਧਵਾਂ ਦੋਨਾ ਵਿਖੇ   ਹੋਏ ਸਰਪੰਚੀ ਦੇ ਰੋਚਕ ਮੁਕਾਬਲੇ ਵਿਚ ਪਿੰਡ ਦੀ ਪਹਿਲੀ ਰਹੀ ਪੰਚਾਇਤ ਦੇ ਸਮਰਥਨ ਨਾਲ ਚੋਣ ਲੜ ਰਹੇ ਸਰਪੰਚੀ ਦੇ ਉਮੀਦਵਾਰ ਜਸਵਿੰਦਰ ਸਿੰਘ ਸ਼ਿੰਦਰ ਨੇ ਆਪਣੇ ਵਿਰੋਧੀ ਉਮੀਦਵਾਰ ਭੂਰ ਸਿੰਘ, ਜਿਸ ਨੂੰ ਕਿ ਅਕਾਲੀ ਦਲ ਤੇ ਕਾਂਗਰਸ ਦੋਵਾਂ ਦਾ ਸਮਰਥਨ ਹਾਸਲ ਸੀ, ਨੂੰ ਹਰਾ ਕੇ ਸਰਪੰਚੀ ਦੀ ਚੋਣ ਜਿੱਤੀ। ਆਪਣੀ ਜਿੱਤ 'ਤੇ ਜਸਵਿੰਦਰ ਸਿੰਘ ਸ਼ਿੰਦਰ ਨੇ ਕਿਹਾ ਕਿ ਉਹ ਪਿੰਡ ਦੇ ਮੋਹਤਬਰ ਵਿਅਕਤੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਨੂੰ ਹੋਰ ਬੁਲੰਦੀਆਂ 'ਤੇ ਲਿਜ਼ਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਪਿੰਡ ਵਿਚ ਜਸ਼ਨ ਦਾ ਮਾਹੌਲ ਸੀ ਤੇ ਪਿੰਡ ਵਾਸੀ ਜੇਤੂ ਸਰਪੰਚ ਤੇ ਉਸਦੀ ਪੰਚਾਇਤ ਦੇ ਬਾਕੀ ਮੈਂਬਰਾਂ ਨੂੰ ਵਧਾਈਆਂ ਦੇ ਰਹੇ ਸਨ। ਇਸ ਮੌਕੇ ਮਨਜਿੰਦਰ ਸਿੰਘ ਪਾਲੀ, ਸੁਖਵਿੰਦਰ ਸਿੰਘ ਨੇਕੀ, ਕੁਲਵੰਤ ਕੌਰ, ਗੁਰਮੇਲ ਸਿੰਘ, ਬੁੱਧ ਸਿੰਘ, ਜੱਸੀ ਸਿੱਧੂ, ਕਰਨੈਲ ਸਿੰਘ, ਸੋਮਦੱਤ ਸ਼ਰਮਾ, ਰਘਬੀਰ ਸਿੰਘ ਸਿੱਧੂ, ਕਰਨੈਲ ਸਿੰਘ ਸਿੱਧੂ, ਬਲਬੀਰ ਸਿੰਘ ਗਿੱਲ, ਪਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
ਪਿੰਡ ਤਲਵੰਡੀ ਚੌਧਰੀਆਂ ਤੋਂ ਕਾਂਗਰਸੀ ਉਮੀਦਵਾਰ ਬਖ਼ਸ਼ੀਸ਼ ਸਿੰਘ ਫ਼ੌਜੀ 237 ਵੋਟਾਂ ਨਾਲ ਜੇਤੂ ਰਹੇ
ਤਲਵੰਡੀ ਚੌਧਰੀਆਂ, 30 ਦਸੰਬਰ (ਪਰਸਨ ਲਾਲ ਭੋਲਾ)-ਸੁਲਤਾਨਪੁਰ ਲੋਧੀ ਬਲਾਕ ਦੇ ਵੱਡੇ ਪਿੰਡ ਤਲਵੰਡੀ ਚੌਧਰੀਆਂ ਵਿਚ ਪੰਚਾਇਤ ਦੀ ਚੋਣ ਵਿਚ ਪੰਜ ਕੋਨੇ ਮੁਕਾਬਲੇ ਕਾਂਗਰਸੀ ਆਗੂ ਬਖ਼ਸ਼ੀਸ਼ ਸਿੰਘ ਫ਼ੌਜੀ 237 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਬਲਵਿੰਦਰ ਸਿੰਘ ਲੱਡੂ, ਪ੍ਰੇਮ ਲਾਲ, ਗੁਰਦੀਪ ਸਿੰਘ ਤੇ ਜਸਦੀਪ ਸਿੰਘ ਨੂੰ ਹਰਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਲੱਡੂ ਨੂੰ 800, ਪ੍ਰੇਮ ਲਾਲ ਨੂੰ 500 ਤੇ ਗੁਰਦੀਪ ਸਿੰਘ ਨੂੰ 548 ਵੋਟ ਪ੍ਰਾਪਤ ਹੋਏ।

ਮੈਰੀਪੁਰ ਤੋਂ ਹਰਵਿੰਦਰ ਸਿੰਘ 8 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ
ਡਡਵਿੰਡੀ, 30 ਦਸੰਬਰ (ਬਲਬੀਰ ਸੰਧਾ)-ਪੰਚਾਇਤੀ ਚੋਣਾਂ ਵਿਚ ਇੱਥੋਂ ਦੇ ਨਜ਼ਦੀਕੀ ਪਿੰਡ ਮੈਰੀਪੁਰ ਵਿਖੇ ਹੋਈ ਸਰਪੰਚ ਦੀ ਚੋਣ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਤੇ ਇਸ ਚੋਣ ਵਿਚ ਹਰਵਿੰਦਰ ਸਿੰਘ ਨੇ ਅਮਰਜੀਤ ਸਿੰਘ ਨੂੰ 8 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਸਰਪੰਚੀ ਦੀ ਚੋਣ ਜਿੱਤ ਲਈ। ਕੁੱਲ 559 ਵੋਟਾਂ ਪੋਲ ਹੋਈਆਂ ਸਨ, ਜਿਨ੍ਹਾਂ ਵਿਚੋਂ ਹਰਵਿੰਦਰ ਸਿੰਘ ਨੂੰ 8 ਵੋਟਾਂ ਨਾਲ ਜੇਤੂ ਐਲਾਨਿਆ ਗਿਆ। ਇਸੇ ਤਰ੍ਹਾਂ ਪਿੰਡ ਗਿੱਲਾਂ ਵਿਖੇ ਨਰਿੰਦਰ ਸਿੰਘ ਨੂੰ ਜੇਤੂ ਐਲਾਨਿਆ ਗਿਆ। ਜੈਨਪੁਰ ਵਿਖੇ ਕਾਂਗਰਸ ਦੇ ਰੌਣਕ ਸਿੰਘ ਨੇ ਸੁਲੱਖਣ ਨੂੰ 31 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੀ।

ਬੀਬੀ ਗੁਰਦੀਪ ਕੌਰ ਜੋਸ਼ ਪਿੰਡ ਖੋਜੇਵਾਲ ਦੀ ਸਰਬਸੰਮਤੀ ਨਾਲ ਸਰਪੰਚ ਬਣੀ
ਕਪੂਰਥਲਾ, 30 ਦਸੰਬਰ (ਵਿ.ਪ੍ਰ.)-ਕਪੂਰਥਲਾ ਬਲਾਕ ਦੇ ਪਿੰਡ ਖੋਜੇਵਾਲ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋਈ। ਚੋਣ ਵਿਚ ਬੀਬੀ ਗੁਰਦੀਪ ਕੌਰ ਜੋਸ਼ ਪਤਨੀ ਜਗਦੀਸ਼ ਸਿੰਘ ਜੋਸ਼ ਪਿੰਡ ਦੇ ਸਰਪੰਚ ਚੁਣੇ ਗਏ। ਇਸ ਤੋਂ ਇਲਾਵਾ ਬੀਬੀ ਹਰਜਿੰਦਰ ਕੌਰ, ਸਰਬਜੀਤ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਕੌਰ, ਪਲਵਿੰਦਰਪਾਲ ਤੇ ਬੀਬੀ ਮਹਿੰਦਰ ਕੌਰ ਪੰਚ ਚੁਣੇ ਗਏ, ਪ੍ਰੰਤੂ ਪਿੰਡ ਦੇ ਵਾਰਡ ਨੰਬਰ 7 ਰਸੂਲਪੁਰ ਬਾਹਮਣਾ ਵਿਚ ਸਰਬਸੰਮਤੀ ਨਾ ਹੋਣ ਕਾਰਨ ਇਸ ਵਾਰਡ ਦੀ ਅੱਜ ਚੋਣ ਹੋਈ। ਜਿਸ ਵਿਚ ਅਕਾਲੀ ਦਲ ਨਾਲ ਸਬੰਧਿਤ ਪੰਚੀ ਦੇ ਉਮੀਦਵਾਰ ਧਰਮਪਾਲ, ਕਾਂਗਰਸ ਦੇ ਉਮੀਦਵਾਰ ਰਾਜ ਕੁਮਾਰ ਨੂੰ ਹਰਾ ਕੇ ਜੇਤੂ ਰਹੇ। ਅਕਾਲੀ ਦਲ ਦੇ ਉਮੀਦਵਾਰ ਨੂੰ 43 ਤੇ ਕਾਂਗਰਸ ਦੇ ਉਮੀਦਵਾਰ ਨੂੰ 23 ਵੋਟਾਂ ਪਈਆਂ ਤੇ 38 ਵੋਟਾਂ ਰੱਦ ਕਰ ਦਿੱਤੀਆਂ ਗਈਆਂ।

ਸੁਲਤਾਨਪੁਰ ਲੋਧੀ ਬਲਾਕ ਦੇ ਪਿੰਡ ਭੌਰ, ਜੈਨਪੁਰ, ਫ਼ੌਜੀ ਕਾਲੋਨੀ, ਹੈਬਤਪੁਰ ਤੋਂ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ
ਡਡਵਿੰਡੀ, 30 ਦਸੰਬਰ (ਬਲਬੀਰ ਸੰਧਾ)-ਸੁਲਤਾਨਪੁਰ ਲੋਧੀ ਬਲਾਕ ਵਿਚ ਪੈਂਦੇ ਪਿੰਡ ਭੌਰ, ਜੈਨਪੁਰ, ਮੈਰੀਪੁਰ ਤੇ ਫ਼ੌਜੀ ਕਾਲੋਨੀ ਵਿਚ ਕਾਂਗਰਸ ਦੇ ਸਰਪੰਚੀ ਲਈ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ। ਪਿੰਡ ਭੌਰ ਤੋਂ ਕਾਂਗਰਸ ਦੇ ਉਮੀਦਵਾਰ ਉਜਾਗਰ ਸਿੰਘ ਭੌਰ ਨੇ ਅਕਾਲੀ ਆਗੂ ਡਾ: ਜਸਬੀਰ ਸਿੰਘ ਭੌਰ ਨੂੰ 92 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਇਹ ਚੋਣ ਜਿੱਤ ਲਈ। ਇਸੇ ਤਰ੍ਹਾਂ ਜੈਨਪੁਰ ਤੋਂ ਕਾਂਗਰਸ ਦੇ ਉਮੀਦਵਾਰ ਰੌਣਕ ਸਿੰਘ ਨੇ ਸੁਲੱਖਣ ਸਿੰਘ ਨੂੰ 31 ਵੋਟਾਂ ਨਾਲ ਹਰਾ ਕੇ ਸਰਪੰਚੀ 'ਤੇ ਕਬਜ਼ਾ ਕੀਤਾ। ਫ਼ੌਜੀ ਕਲੋਨੀ ਰਣਧੀਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਜਸਪਾਲ ਸਿੰਘ 40 ਵੋਟਾਂ ਨਾਲ ਜੇਤੂ ਰਹੇ। ਪਿੰਡ ਉਗਰੂਪੁਰ ਵਿਖੇ ਸਰਪੰਚ ਦੀ ਚੋਣ ਸੁਖਚੈਨ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 138 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਹੈਬਤਪੁਰ ਵਿਖੇ ਪੰਚਾਇਤੀ ਚੋਣ ਵਿਚ ਜਸਵਿੰਦਰ ਸਿੰਘ ਨੰਢਾ ਨੇ ਗੁਰਜੰਟ ਸਿੰਘ ਨੂੰ 27 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਨਸੀਰੇਵਾਲ ਤੋਂ ਬੀਬੀ ਗੁਰਪ੍ਰੀਤ ਕੌਰ ਨੇ ਬੀਬੀ ਰਣਜੀਤ ਕੌਰ ਨੂੰ 176 ਦੇ ਵੱਡੇ ਫ਼ਰਕ ਨਾਲ ਹਰਾ ਕੇ ਸਰਪੰਚੀ ਦੀ ਚੋਣ ਜਿੱਤ ਲਈ। ਬੀਬੀ ਗੁਰਮੀਤ ਕੌਰ ਨੂੰ 290 ਵੋਟਾਂ ਤੇ ਬੀਬੀ ਰਣਜੀਤ ਕੌਰ ਨੂੰ 114 ਵੋਟ ਪ੍ਰਾਪਤ ਹੋਏ। ਇਸੇ ਤਰ੍ਹਾਂ ਹਲਕਾ ਸੁਲਤਾਨਪੁਰ ਲੋਧੀ ਦੇ ਇਨ੍ਹਾਂ ਪਿੰਡਾਂ ਵਿਚ ਜ਼ਿਆਦਾਤਰ ਕਾਂਗਰਸ ਨਾਲ ਸਬੰਧਿਤ ਉਮੀਦਵਾਰ ਸਰਪੰਚ ਬਣਨ ਵਿਚ ਕਾਮਯਾਬ ਹੋਏ। ਪਿੰਡ ਅੱਲਾ ਦਿੱਤਾ ਮੋਠਾਂਵਾਲਾ ਤੋਂ ਤਿਕੌਣੇ ਮੁਕਾਬਲੇ ਵਿਚ ਮਨਦੀਪ ਸਿੰਘ 76 ਵੋਟਾਂ ਨਾਲ ਜੇਤੂ ਰਹਿਕੇ ਪਿੰਡ ਦੇ ਸਰਪੰਚ ਬਣੇ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰਾਂ ਗੁਰਦੀਪ ਸਿੰਘ ਤੇ ਗੁਰਵਿੰਦਰ ਸਿੰਘ ਨੂੰ ਹਰਾਇਆ। ਮਨਦੀਪ ਸਿੰਘ ਨੂੰ 326, ਗੁਰਦੀਪ ਸਿੰਘ ਨੂੰ 250 ਤੇ ਗੁਰਵਿੰਦਰ ਸਿੰਘ ਨੂੰ 236 ਵੋਟਾ ਪ੍ਰਾਪਤ ਹੋਏ।